ਯਸਈਆਹ
ਕਾਂਡ 9
ਪਿਛਲੇ ਸਮੇਂ ਵਿੱਚ, ਲੋਕ ਸੋਚਦੇ ਸਨ ਕਿ ਜ਼ੇਬੁਲੁਨ ਦਾ ਦੇਸ਼ ਅਤੇ ਨਾਫ਼ਤਾਲੀ ਦਾ ਦੇਸ਼ ਮਹੱਤਵਪੂਰਣ ਨਹੀਂ ਹਨ। ਪਰ ਬਾਅਦ ਵਿੱਚ, ਪਰਮੇਸ਼ੁਰ ਉਨ੍ਹਾਂ ਦੇ ਦਰਦ ਦਾ ਅੰਤ ਕਰ ਦੇਵੇਗਾ ਅਤੇ ਇਨ੍ਹਾਂ ਜ਼ਮੀਨਾਂ ਨੂੰ ਮਹੱਤਵਪੂਰਣ ਬਣਾਵੇਗਾ: ਸਮੁੰਦਰ ਦੇ ਕੰਢੇ ਦਾ ਦੇਸ਼, ਯੋਰਡਨ ਨਦੀ ਦਾ ਦੇਸ ਅਤੇ ਗਲੀਲੀ ਜਿੱਥੇ ਗ਼ੈਰ ਯਹੂਦੀ ਰਹਿੰਦੇ ਹਨ।
2 ਇਹ ਲੋਕ ਹਨੇਰੇ ਵਿੱਚ ਰਹਿੰਦੇ ਸਨ। ਪਰ ਹੁਣ ਉਹ ਇੱਕ ਮਹਾਨ ਰੌਸ਼ਨੀ ਵੇਖਣਗੇ। ਉਹ ਮੌਤ ਦੇ ਸਾੇ ਜਿੰਨੀ ਹਨੇਰੇ, ਸਬਾਨ ਵਿੱਚ ਰਹਿੰਦੇ ਸਨ ਪਰ ਹੁਣ, ਉਨ੍ਹਾਂ ਉੱਤੇ 'ਮਹਾਨ ਰੌਸ਼ਨੀ' ਲਿਸ਼ਕੇਗੀ।
3 ਹੇ ਪਰਮੇਸ਼ੁਰ, ਤੁਸੀਂ ਕੌਮ ਨੂੰ ਵਿਕਸਿਤ ਹੋਣ ਵਿੱਚ ਮਦਦ ਕਰੋਗੇ। ਤੁਸੀਂ ਲੋਕਾਂ ਨੂੰ ਖੁਸ਼ੀ ਪ੍ਰਦਾਨ ਕਰੋਗੇ। ਅਤੇ ਲੋਕ ਆਪਣੀ ਪ੍ਰਸਂਨਤਾ ਤੁਹਾਡੇ ਸਾਮ੍ਹਣੇ ਪ੍ਰਗਟ ਕਰਨਗੇ। ਇਹ ਉਹੋ ਜਿਹੀ ਹੀ ਖੁਸ਼ੀ ਹੋਵੇਗੀ ਜਿਹੋ ਜਿਹੀ ਵਾਢੀਆਂ ਦੇ ਵੇਲੇ ਹੁੰਦੀ ਹੈ। ਇਹ ਉਸੇ ਤਰ੍ਹਾਂ ਦੀ ਖੁਸ਼ੀ ਹੋਵੇਗੀ ਜਿਹੋ ਜਿਹੀ ਲੋਕਾਂ ਨੂੰ ਉਦੋਂ ਮਿਲਦੀ ਹੈ ਜਦੋਂ ਉਹ ਜੰਗ ਵਿੱਚ ਜਿਤਿਆ ਮ੍ਮਾਲ ਦਾ ਹਿੱਸਾ ਪ੍ਰਾਪਤ ਕਰਦੇ ਹਨ।
4 ਕਿਉਂ ਕਿ ਤੁਸੀਂ ਬਹੁਤ ਵਢ੍ਢਾ ਭਾਰ ਲਾਹ ਸੁੱਟੋਗੇ। ਤੁਸੀਂ ਲੋਕਾਂ ਦੀਆਂ ਪਿਠ੍ਠਾਂ ਉੱਤੋਂ ਭਾਰੇ ਸ਼ਤੀਰ ਦਾ ਬੋਝ ਉਤਾਰ ਦਿਓਗੇ। ਤੁਸੀਂ ਉਸ ਭਾਰੇ ਸ਼ਤੀਰ ਨੂੰ ਲਾਹ ਸੁੱਟੋਗੇ ਜਿਸ ਰਾਹੀਂ ਦੁਸ਼ਮਣ ਤੁਹਾਡੇ ਲੋਕਾਂ ਨੂੰ ਸਜ਼ਾ ਦਿੰਦਾ ਹੈ। ਇਹ ਸਮਾਂ ਉਹੋ ਜਿਹਾ ਹੋਵੇਗਾ ਜਿਸ ਸਮੇਂ ਕਿ ਤੁਸੀਂ ਮਿਦਯਾਨ ਨੂੰ ਹਰਾਇਆ ਸੀ।
5 ਜੰਗ ਲਈ ਉਠਿਆ ਹ੍ਹਰ ਬੂਟ ਅਤੇ ਖੂਨ ਨਾਲ ਰਂਗੀ ਹਰ ਵਰਦੀ ਤਬਾਹ ਕਰ ਦਿੱਤੀ ਜਾਵੇਗੀ। ਇਹ ਚੀਜ਼ਾਂ ਅੱਗ ਵਿੱਚ ਸੁੱਟ ਦਿੱਤੀਆਂ ਜਾਣਗੀਆਂ।
6 ਇਹ ਗੱਲਾਂ ਉਦੋਂ ਵਾਪਰਨਗੀਆਂ ਜਦੋਂ ਕਿਸੇ ਖਾਸ ਬੱਚੇ ਦਾ ਜਨਮ ਹੋਵੇਗਾ। ਪਰਮੇਸ਼ੁਰ ਸਾਨੂੰ ਇੱਕ ਪੁੱਤਰ ਦੇਵੇਗਾ। ਇਹ ਪੁੱਤਰ ਲੋਕਾਂ ਦੀ ਅਗਵਾਈ ਕਰਨ ਦਾ ਜਿਂਮਾ ਲਵੇਗਾ। ਉਸਦਾ ਨਾਮ ਹੋਵੇਗਾ, "ਅਦਭੁੱਤ ਸਲਾਹਕਾਰ, ਸ਼ਕਤੀਮਾਨ ਪਰਮੇਸ਼ੁਰ, ਉਹ ਪਿਤਾ ਜਿਹੜਾ ਸਦਾ ਜਿਉਂਦਾ ਹੈ, ਅਮਨ ਦਾ ਸਹਿਜ਼ਾਦਾ।"
7 ਉਸਦੇ ਰਾਜ ਵਿੱਚ ਸ਼ਾਂਤੀ ਅਤੇ ਸ਼ਕਤੀ ਹੋਵੇਗੀ। ਦਾਊਦ ਦੇ ਪਰਿਵਾਰ ਦੇ ਰਾਜੇ ਲਈ ਇਹ ਵਧਦੀ ਜਾਵੇਗੀ। ਇਹ ਰਾਜਾ ਨੇਕੀ ਅਤੇ ਨਿਰਪੱਖ ਨਿਆਂ ਨਾਲ ਸਦਾ-ਸਦਾ ਲਈ ਰਾਜ ਕਰੇਗਾ। ਸਰਬ ਸ਼ਕਤੀਮਾਨ ਯਹੋਵਾਹ ਆਪਣੇ ਲੋਕਾਂ ਲਈ ਬਹੁਤ ਤੀਬਰ ਪਿਆਰ ਰੱਖਦਾ ਹੈ ਅਤੇ ਇਹ ਤੀਬਰ ਪਿਆਰ ਹੀ ਇਸ ਨੂੰ ਸਫ਼ਲਤਾ ਪੂਰਵਕ ਸੰਪੰਨ ਕਰੇਗਾ।
8 ਮੇਰੇ ਯਹੋਵਾਹ ਨੇ ਮੈਨੂੰ ਯਾਕੂਬ (ਇਸਰਾਏਲ) ਦੇ ਲੋਕਾਂ ਦੇ ਖਿਲਾਫ਼ ਆਦੇਸ਼ ਦਿੱਤਾ ਸੀ। ਇਸਰਾਏਲ ਦੇ ਖਿਲਾਫ਼ ਇਸ ਆਦੇਸ਼ ਦੀ ਪਾਲਣਾ ਹੋਵੇਗੀ।
9 ਫ਼ੇਰ ਇਫ਼ਰਾਈਮ (ਇਸਰਾਏਲ) ਦਾ ਹਰ ਬੰਦਾ, ਸਾਮਰਿਯਾ ਦੇ ਆਗੂ ਵੀ, ਜਾਣ ਲੈਣਗੇ ਕਿ ਪਰਮੇਸ਼ੁਰ ਨੇ ਉਨ੍ਹਾਂ ਨੂੰ ਸਜ਼ਾ ਦਿੱਤੀ ਹੈ।ਹੁਣ ਉਹ ਲੋਕ ਬਹੁਤ ਗੁਮਾਨੀ ਹਨ ਅਤੇ ਹਂਕਾਰੀ ਹਨ। ਉਹ ਲੋਕ ਆਖਦੇ ਹਨ।
10 "ਇਹ ਇੱਟਾਂ ਭਾਵੇਂ ਢਹਿ ਜਾਣਗੀਆਂ ਪਰ ਅਸੀਂ ਫ਼ੇਰ ਉਸਾਰੀ ਕਰ ਲਵਾਂਗੇ। ਅਤੇ ਅਸੀਂ ਮਜ਼ਬੂਤ ਪੱਥਰ ਦੀ ਉਸਾਰੀ ਕਰ ਲਵਾਂਗੇ। ਇਹ ਛੋਟੇ ਰੁੱਖ ਭਾਵੇਂ ਕੱਟੇ ਜਾਣਗੇ। ਪਰ ਅਸੀਂ ਇੱਥੇ ਹੋਰ ਰੁੱਖ ਲਾ ਲਵਾਂਗੇ। ਅਤੇ ਨਵੇਂ ਰੁੱਖ ਲੰਮੇ ਅਤੇ ਮਜ਼ਬੂਤ ਹੋਣਗੇ।"
11 ਇਸ ਲਈ ਯਹੋਵਾਹ ਇਸਰਾਏਲ ਦੇ ਖਿਲਾਫ਼ ਲੜਨ ਵਾਲਿਆਂ ਨੂੰ ਲੱਭ ਲਵੇਗਾ। ਯਹੋਵਾਹ ਉਨ੍ਹਾਂ ਦੇ ਖਿਲਾਫ਼ ਰਸੀਨ ਦੀਆਂ ਫ਼ੌਜਾਂ ਲੈ ਆਵੇਗਾ।
12 ਯਹੋਵਾਹ ਪੂਰਬ ਵਿੱਚ ਅਰਾਮੀਆਂ ਨੂੰ ਲਿਆਵੇਗਾ ਅਤੇ ਪੱਛਮ ਵਿੱਚੋਂ ਫ਼ਲਿਸਤੀਨੀਆਂ ਨੂੰ ਲਿਆਵੇਗਾ। ਉਹ ਦੁਸ਼ਮਣ ਆਪਣੀਆਂ ਫ਼ੌਜਾਂ ਨਾਲ ਇਸਰਾਏਲ ਨੂੰ ਹਰਾ ਦੇਣਗੇ। ਪਰ ਯਹੋਵਾਹ ਫ਼ੇਰ ਵੀ ਇਸਰਾਏਲ ਨਾਲ ਨਾਰਾਜ਼ ਹੋਵੇਗਾ। ਯਹੋਵਾਹ ਫ਼ੇਰ ਵੀ ਲੋਕਾਂ ਨੂੰ ਸਜ਼ਾ ਦੇਣ ਲਈ ਤਿਆਰ ਹੋਵੇਗਾ।
13 ਪਰਮੇਸ਼ੁਰ ਲੋਕਾਂ ਨੂੰ ਸਜ਼ਾ ਦੇਵੇਗਾ ਪਰ ਉਹ ਪਾਪ ਕਰਨ ਤੋਂ ਨਹੀਂ ਹਟਣਗੇ। ਉਹ ਉਸ ਵੱਲ ਨਹੀਂ ਪਰਤਣਗੇ। ਉਹ ਸਰਬ ਸ਼ਕਤੀਮਾਨ ਯਹੋਵਾਹ ਦੇ ਅਨੁਸਾਰ ਚੱਲਣਗੇ।
14 ਇਸਲਈ ਯਹੋਵਾਹ ਇਸਰਾਏਲ ਦਾ ਸਿਰ ਤੇ ਪੂਛ ਕੱਟ ਦੇਵੇਗਾ। ਯਹੋਵਾਹ ਇੱਕ ਦਿਨ ਵਿੱਚ ਹੀ ਟਾਹਣੀਆਂ ਅਤੇ ਤਣਿਆਂ ਨੂੰ ਖੋਹ ਲਵੇਗਾ।
15 ਸਿਰ ਦਾ ਅਰਬ ਹੈ ਬਜ਼ੁਰਗ ਅਤੇ ਮਹੱਤਵਪੂਰਣ ਆਗੂ। ਪੂਛ ਦਾ ਅਰਬ ਹੈ ਉਹ ਨਬੀ ਜਿਹੜੇ ਝੂਠ ਬੋਲਦੇ ਹਨ।
16 ਜਿਹੜੇ ਬੰਦੇ ਲੋਕਾਂ ਦੀ ਅਗਵਾਈ ਕਰਦੇ ਹਨ ਉਹ ਉਨ੍ਹਾਂ ਨੂੰ ਕੁਰਾਹੇ ਪਾਉਂਦੇ ਹਨ। ਅਤੇ ਜਿਹੜੇ ਲੋਕ ਉਨ੍ਹਾਂ ਦੇ ਪਿੱਛੇ ਲੱਗਣਗੇ ਉਹ ਤਬਾਹ ਹੋ ਜਾਣਗੇ।
17 ਸਾਰੇ ਬੰਦੇ ਬੁਰੇ ਹਨ। ਇਸ ਲਈ ਯਹੋਵਾਹ ਯੋਜਨਾਵਾਂ ਨਾਲ ਵੀ ਪ੍ਰਸੰਨ ਨਹੀਂ ਹੈ। ਅਤੇ ਯਹੋਵਾਹ ਉਨ੍ਹਾਂ ਦੀਆਂ ਵਿਧਵਾਵਾਂ ਅਤੇ ਉਨ੍ਹਾਂ ਦੇ ਯਤੀਮਾਂ ਉੱਤੇ ਵੀ ਰਹਿਮ ਨਹੀਂ ਕਰੇਗਾ। ਕਿਉਂਕਿ ਸਾਰੇ ਹੀ ਬੰਦੇ ਬੁਰੇ ਹਨ। ਲੋਕ ਉਹ ਗੱਲਾਂ ਕਰਦੇ ਹਨ ਜਿਹੜੀਆਂ ਪਰਮੇਸ਼ੁਰ ਦੇ ਖਿਲਾਫ਼ ਹਨ। ਲੋਕ ਝੂਠ ਬੋਲਦੇ ਹਨ। ਇਸ ਲਈ ਪਰਮੇਸ਼ੁਰ ਲੋਕਾਂ ਨਾਲ ਨਾਰਾਜ਼ ਰਹੇਗਾ। ਪਰਮੇਸ਼ੁਰ ਲੋਕਾਂ ਨੂੰ ਸਜ਼ਾ ਦਿੰਦਾ ਰਹੇਗਾ।
18 ਦੁਸ਼ਟਤਾ ਬਿਲਕੁਲ ਇੱਕ ਛੋਟੀ ਜਿਹੀ ਅੱਗ ਵਾਂਗ ਹੈ। ਪਹਿਲਾਂ ਅੱਗ ਘਾਹ ਫ਼ੂਸ ਅਤੇ ਕੰਡਿਆਂ ਨੂੰ ਸਾੜਦੀ ਹੈ। ਇਸਤੋਂ ਮਗਰੋਂ ਅੱਗ ਜੰਗਲ ਦੀਆਂ ਵੱਡੀਆਂ ਝਾੜੀਆਂ ਨੂੰ ਸਾੜਦੀ ਹੈ। ਅਤੇ ਅੰਤ ਵਿੱਚ ਇਹ ਭਿਆਨਕ ਅੱਗ ਬਣ ਜਾਂਦੀ ਹੈ - ਅਤੇ ਹਰ ਇੱਕ ਚੀਜ਼ ਸੜ ਕੇ ਸੁਆਹ ਹੋ ਜਾਂਦੀ ਹੈ।
19 ਸਰਬ ਸ਼ਕਤੀਮਾਨ ਯਹੋਵਾਹ ਨਾਰਾਜ਼ ਹੈ, ਇਸ ਲਈ ਜ਼ਮੀਨ ਸਾੜੀ ਜਾਵੇਗੀ। ਅਤੇ ਹਰ ਕੋਈ ਇਸ ਅੱਗ ਵਿੱਚ ਮਰ ਜਾਵੇਗਾ। ਕੋਈ ਬੰਦਾ ਵੀ ਆਪਣੇ ਭਰਾ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕਰੇਗਾ।
20 ਲੋਕ ਸੱਜੇ ਪਾਸੇ ਦੀ ਕਿਸੇ ਚੀਜ਼ ਨੂੰ ਫ਼ੜਣਗੇ, ਪਰ ਉਹ ਫ਼ੇਰ ਵੀ ਭੁੱਖੇ ਹੋਣਗੇ। ਉਹ ਖੱਬੇ ਪਾਸੇ ਦੀ ਕਿਸੇ ਚੀਜ਼ ਨੂੰ ਖਾਣਗੇ, ਪਰ ਉਹ ਰਜ੍ਜਣਗੇ ਨਹੀਂ। ਹਰ ਬੰਦਾ ਮੁੜ ਕੇ ਆਪਣੇ ਹੀ ਸ਼ਰੀਰ ਨੂੰ ਲਾਵੇਗਾ।
21 (ਇਸਦਾ ਅਰਬ ਹੈ ਮਾਨਾਸੇਹ ਇਫ਼ਰਾਈਮ ਦੇ ਖਿਲਾਫ਼ ਲੜੇਗਾ, ਅਤੇ ਇਫ਼ਰਾਈਮ ਮਨਸ਼੍ਸ਼ਹ ਦੇ ਖਿਲਾਫ਼ ਲੜੇਗਾ। ਅਤੇ ਫ਼ੇਰ ਦੋਵੇਂ ਯਹੂਦਾਹ ਦੇ ਖਿਲਾਫ਼ ਹੋ ਜਾਣਗੇ।) ਯਹੋਵਾਹ ਹਾਲੇ ਵੀ ਇਸਰਾਏਲ ਦੇ ਨਾਲ ਨਾਰਾਜ਼ ਹੈ। ਯਹੋਵਾਹ ਹਾਲੇ ਵੀ ਆਪਣੇ ਲੋਕਾਂ ਨੂੰ ਸਜ਼ਾ ਦੇਣ ਲਈ ਤਤਪਰ ਹੈ।