ਯਸਈਆਹ

1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45 46 47 48 49 50 51 52 53 54 55 56 57 58 59 60 61 62 63 64 65 66

0:00
0:00

ਕਾਂਡ 29

ਪਰਮੇਸ਼ੁਰ ਆਖਦਾ ਹੈ, "ਅਰੀੇਲ ਵੱਲ ਦੇਖੋ! ਉਹ ਸ਼ਹਿਰ ਅਰੀੇਲ ਜਿੱਥੇ ਦਾਊਦ ਨੇ ਡੇਰਾ ਲਾਇਆ ਸੀ। ਉਸ ਦੀਆਂ ਛੁੱਟੀਆਂ ਸਾਲ ਦਰ ਸਾਲ ਜਾਰੀ ਰਹੀਆਂ ਹਨ।
2 ਮੈਂ ਅਰੀੇਲ ਨੂੰ ਸਜ਼ਾ ਦਿੱਤੀ ਹੈ। ਸ਼ਹਿਰ ਨੂੰ ਰੋਣੇ ਅਤੇ ਉਦਾਸੀ ਨਾਲ ਭਰ ਦਿੱਤਾ ਗਿਆ ਹੈ। ਪਰ ਉਹ ਹਮੇਸ਼ਾ ਹੀ ਮੇਰੀ ਅਰੀੇਲ ਰਹੀ ਹੈ।
3 "ਅਰੀੇਲ, ਮੈਂ ਤੇਰੇ ਆਲੇ-ਦੁਆਲੇ ਫ਼ੌਜਾਂ ਲਿਆ ਖਲ੍ਹਾਰੀਆਂ ਹਨ। ਮੈਂ ਲੜਾਈ ਦੇ ਮੁਨਾਰੇ ਤੇਰੇ ਖਿਲਾਫ਼ ਉਸਾਰੇ।
4 ਤੈਨੂੰ ਹਰਾਇਆ ਗਿਆ ਅਤੇ ਧਰਤੀ ਉੱਤੇ ਸੁਟਿਆ ਗਿਆ। ਹ੍ਹੁਣ ਮੈਂ ਤੇਰੀ ਆਵਾਜ਼ ਨੂੰ ਧਰਤੀ ਵਿੱਚੋਂ ਭੂਤ ਦੀ ਆਵਾਜ਼ ਵਾਂਗ ਉਠਦਿਆਂ ਸੁਣ ਰਿਹਾ ਹਾਂ। ਤੇਰੇ ਸ਼ਬਦ ਮਿੱਟੀ ਵਿੱਚੋਂ ਸ਼ਾਂਤ ਆਵਾਜ਼ ਵਾਂਗ ਆ ਰਹੇ ਹਨ।"
5 ਤੁਹਾਡੇ ਬਹੁਤ ਸਾਰੇ ਦੁਸ਼ਮਣ ਧੂੜ ਵਾਂਗ ਬਣ ਜਾਣਗੇ। ਬਹੁਤ ਸਾਰੇ ਜੁਲਮੀ ਲੋਕ ਉਸ ਤੂੜੀ ਵਰਗੇ ਹੋਣਗੇ ਜੋ ਉੱਡ ਜਾਂਦੀ ਹੈ ਅਤੇ ਅਚਾਨਕ, ਤੁਰੰਤ ਹੀ।
6 ਸਰਬ ਸ਼ਕਤੀਮਾਨ ਯਹੋਵਾਹ ਨੇ ਤੁਹਾਨੂੰ ਭੂਚਾਲਾਂ ਬਦਲਾਂ ਦੀ ਗਰਜ ਅਤੇ ਉੱਚੇ ਸ਼ੋਰ ਨਾਲ ਸਜ਼ਾ ਦਿੱਤੀ। ਇੱਥੇ ਤੂਫ਼ਾਨ ਆਏ, ਤੇਜ਼ ਹਵਾਵਾਂ ਵਗੀਆਂ ਅਤੇ ਅਗ੍ਗਾਂ ਲੱਗੀਆਂ ਜਿਨ੍ਹਾਂ ਨੇ ਸਾੜ ਕੇ ਸਭ ਕੁਝ ਤਬਾਹ ਕਰ ਦਿੱਤਾ।
7 ਬਹੁਤ-ਬਹੁਤ ਕੌਮਾਂ ਅਰੀੇਲ ਦੇ ਵਿਰੁੱਧ ਲੜੀਆਂ। ਇਹ ਰਾਤ ਵੇਲੇ ਦੇ ਭਿਆਨਕ ਸੁਪਨੇ ਵਰਗੀ ਗੱਲ ਸੀ। ਫ਼ੌਜਾਂ ਨੇ ਅਰੀੇਲ ਨੂੰ ਘੇਰਾ ਪਾ ਲਿਆ ਹੈ ਅਤੇ ਉਸਨੂੰ ਸਜ਼ਾ ਦਿੱਤੀ ਹੈ।
8 ਪਰ ਉਨ੍ਹਾਂ ਫ਼ੌਜਾਂ ਲਈ ਵੀ ਇਹ ਸੁਪਨੇ ਵਰਗੀ ਗੱਲ ਹੋਵੇਗੀ। ਉਹ ਸੰਤੁਸ਼ਟ ਨਹੀਂ ਹੋਣਗੇ। ਇਹ ਭੁੱਖੇ ਬੰਦੇ ਦੇ ਰੋਟੀ ਦਾ ਸੁਪਨਾ ਲੈਣ ਵਰਗੀ ਗੱਲ ਹੋਵੇਗੀ। ਜਦੋਂ ਉਹ ਬੰਦਾ ਜਾਗਦਾ ਹੈ ਤਾਂ ਫ਼ੇਰ ਵੀ ਭੁੱਖਾ ਹੁੰਦਾ ਹੈ। ਇਹ ਪਿਆਸੇ ਬੰਦੇ ਦੇ ਪਾਣੀ ਦਾ ਸੁਪਨਾ ਲੈਣ ਵਾਲੀ ਗੱਲ ਹੋਵੇਗੀ। ਉਹ ਬੰਦਾ ਜਦੋਂ ਜਾਗਦਾ ਹੈ ਤਾਂ ਫ਼ੇਰ ਵੀ ਪਿਆਸਾ ਹੁੰਦਾ ਹੈ।ਉਹੀ ਗੱਲ ਸੱਚ ਹੈ ਉਨ੍ਹਾਂ ਸਾਰੀਆਂ ਕੌਮਾਂ ਬਾਰੇ ਲੜ ਰਹੀਆਂ ਨੇ ਜੋ ਸੀਯੋਨ ਦੇ ਵਿਰੁੱਧ। ਉਹ ਸੰਤੁਸ਼ਟ ਨਹੀਂ ਹੋਣਗੀਆਂ।
9 ਹੈਰਾਨ ਹੋਵੋ ਅਤੇ ਅਚਂਭਾ ਕਰੋ! ਤੁਸੀਂ ਸ਼ਰਾਬੀ ਹੋ ਜਾਓਗੇ - ਪਰ ਸ਼ਰਾਬ ਨਾਲ ਨਹੀਂ। ਦੇਖੋ ਅਤੇ ਅਚਂਂਭਾ ਕਰੋ। ਤੁਸੀਂ ਠੋਕਰ ਖਾਓਗੇ ਤੇ ਡਿੱਗ ਪਵੋਗੇ ਪਰ ਬੀਅਰ ਪੀ ਕੇ ਨਹੀਂ।
10 ਯਹੋਵਾਹ ਤੁਹਾਡੇ ਉੱਪਰ ਗਹਿਰੀ ਨੀਂਦ ਲਿਆਇਆ ਹੈ। ਯਹੋਵਾਹ ਤੁਹਾਡੀਆਂ ਅੱਖਾਂ ਬੰਦ ਕਰ ਦੇਵੇਗਾ। (ਤੁਹਾਡੀਆਂ ਅੱਖਾਂ ਨਬੀ ਹਨ।) ਯਹੋਵਾਹ ਤੁਹਾਡੇ ਚਿਹਰੇ ਕੱਜ ਦੇਵੇਗਾ। ਤੁਹਾਡੇ ਮੁਖੀੇ ਨਬੀ ਹਨ।
11 ਮੈਂ ਤੁਹਾਨੂੰ ਇਹ ਗੱਲਾਂ ਦੱਸਦਾ ਹਾਂ ਜੋ ਵਾਪਰਨਗੀਆਂ, ਪਰ ਤੁਸੀਂ ਮੇਰੀ ਗੱਲ ਨਹੀਂ ਸਮਝਦੇ। ਮੇਰੇ ਸ਼ਬਦ ਉਸ ਕਿਤਾਬ ਦੇ ਸ਼ਬਦਾਂ ਵਰਗੇ ਹਨ ਜਿਸਨੂੰ ਬੰਦ ਕਰਕੇ ਸੀਲ ਕਰ ਦਿੱਤਾ ਗਿਆ ਹੈ। ਤੁਸੀਂ ਉਹ ਕਿਤਾਬ ਕਿਸੇ ਉਸ ਬੰਦੇ ਨੂੰ ਦੇ ਸਕਦੇ ਹੋ ਜਿਹੜਾ ਪਢ਼ ਸਕਦਾ ਹੈ ਅਤੇ ਉਸਨੂੰ ਕਿਤਾਬ ਪਢ਼ਨ ਲਈ ਆਖ ਸਕਦੇ ਹੋ। ਪਰ ਉਹ ਬੰਦਾ ਆਖੇਗਾ, "ਮੈਂ ਇਹ ਕਿਤਾਬ ਨਹੀਂ ਪਢ਼ ਸਕਦਾ। ਇਹ ਬੰਦ ਹੈ ਅਤੇ ਮੈਂ ਇਸਨੂੰ ਖੋਲ੍ਹ ਨਹੀਂ ਸਕਦਾ।"
12 ਜਾਂ ਤੁਸੀਂ ਉਹ ਕਿਤਾਬ ਕਿਸੇ ਅਨਪਢ਼ ਬੰਦੇ ਨੂੰ ਦੇ ਸਕਦੇ ਹੋ ਅਤੇ ਉਸਨੂੰ ਕਿਤਾਬ ਪਢ਼ਨ ਲਈ ਆਖ ਸਕਦੇ ਹੋ। ਉਹ ਬੰਦਾ ਆਖੇਗਾ, "ਮੈਂ ਇਹ ਕਿਤਾਬ ਨਹੀਂ ਪਢ਼ ਸਕਦਾ ਕਿਉਂ ਕਿ ਮੈਨੂੰ ਪਢ਼ਨਾ ਨਹੀਂ ਆਉਂਦਾ।"
13 ਮੇਰਾ ਮਾਲਿਕ ਆਖਦਾ ਹੈ, "ਇਹ ਲੋਕ ਆਖਦੇ ਨੇ ਕਿ ਇਹ ਮੈਨੂੰ ਪਿਆਰ ਕਰਦੇ ਨੇ। ਇਹ ਆਪਣੇ ਮੂੰਹੋਁ ਨਿਕਲਦੇ ਸ਼ਬਦਾਂ ਰਾਹੀਂ ਮੇਰੇ ਲਈ ਆਦਰ ਪ੍ਰਗਟ ਕਰਦੇ ਹਨ। ਪਰ ਉਨ੍ਹਾਂ ਦੇ ਦਿਲ ਮੇਰੇ ਤੋਂ ਬਹੁਤ ਦੂਰ ਹਨ। ਜਿਹੜਾ ਆਦਰ ਉਹ ਮੈਨੂੰ ਦਰਸਾਉਂਦੇ ਹਨ ਉਹ ਕੁਝ ਵੀ ਨਹੀਂ ਸਿਰਫ਼ ਰਟੇ-ਰਟਾੇ ਮਨੁੱਖੀ ਅਸੂਲ ਹਨ।
14 ਇਸ ਲਈ ਮੈਂ ਸ਼ਕਤੀਸ਼ਾਲੀ ਅਤੇ ਅਦਭੁਤ ਗੱਲਾਂ ਕਰ -ਕਰਕੇ ਹੈਰਾਨ ਕਰਦਾ ਰਹਾਂਗਾ। ਉਨ੍ਹਾਂ ਦੇ ਸਿਆਣੇ ਬੰਦੇ ਆਪਣੀ ਸਿਆਣਪ ਗੁਆ ਲੈਣਗੇ। ਉਨ੍ਹਾਂ ਦੇ ਸਿਆਣੇ ਬੰਦੇ ਸਮਝ ਨਹੀਂ ਸਕਣਗੇ।"
15 ਇਹ ਲੋਕ ਯਹੋਵਾਹ ਕੋਲੋਂ ਗੱਲਾਂ ਛੁਪਾਉਣ ਦੀ ਕੋਸ਼ਿਸ਼ ਕਰਦੇ ਹਨ। ਉਹ ਸੋਚਦੇ ਹਨ ਕਿ ਯਹੋਵਾਹ ਸਮਝ ਨਹੀਂ ਸਕੇਗਾ। ਉਹ ਲੋਕ ਹਨੇਰੇ ਵਿੱਚ ਮੰਦੇ ਕੰਮ ਕਰਦੇ ਹਨ। ਉਹ ਬੰਦੇ ਆਪਣੇ -ਆਪ ਨੂੰ ਆਖਦੇ ਹਨ, "ਕੋਈ ਬੰਦਾ ਵੀ ਸਾਨੂੰ ਦੇਖ ਨਹੀਂ ਸਕਦਾ। ਕਿਸੇ ਬੰਦੇ ਨੂੰ ਪਤਾ ਨਹੀਂ ਚੱਲੇਗਾ ਕਿ ਅਸੀਂ ਕੌਣ ਹਾਂ।"
16 ਤੁਸੀਂ ਉਲਝੇ ਹੋਏ ਹੋ। ਤੁਸੀਂ ਸਮਝਦੇ ਹੋ ਕਿ ਮਿੱਟੀ ਘੁਮਿਆਰ ਦੇ ਬਰਾਬਰ ਹੈ। ਤੁਸੀਂ ਸੋਚਦੇ ਹੋ ਸਿਰਜਣਾ ਸਿਰਜਣਹਾਰ ਨੂੰ ਆਖ ਸਕਦੀ ਹੈ, "ਤੁਸੀਂ ਮੈਨੂੰ ਨਹੀਂ ਸਾਜਿਆ!" ਇਹ ਭਾਂਡੇ ਦੇ ਘੁਮਿਆਰ ਨੂੰ ਇਹ ਆਖਣ ਵਰਗੀ ਗੱਲ ਹੈ, "ਤੁਸੀਂ ਨਹੀਂ ਸਮਝਦੇ।"
17 ਇਹ ਸੱਚ ਹੈ, ਬੋੜੇ ਸਮੇਂ ਵਿੱਚ, ਲਬਾਨੋਨ ਕੋਲ ਸਭ ਤੋਂ ਉਪਜਾਊ ਖੇਤਾਂ ਵਾਂਗ ਕਾਫੀ ਉਪਜਾਊ ਜ਼ਮੀਨ ਹੋਵੇਗੀ। ਉਪਜਾਊ ਖੇਤ ਘਣੇ ਜੰਗਲ ਵਾਂਗ ਬਣ ਜਾਣਗੀਆਂ।
18 ਬੋਲੇ ਆਦਮੀ ਕਿਤਾਬ ਦੇ ਸ਼ਬਦ ਸੁਣਨਗੇ। ਅੰਨ੍ਹੇ ਬੰਦੇ ਹਨੇਰੇ ਅਤੇ ਧੁੰਦ ਵਿੱਚੋਂ ਦੇਖ ਸਕਣਗੇ।
19 ਯਹੋਵਾਹ ਗਰੀਬਾਂ ਨੂੰ ਬਹੁਤ ਖੁਸ਼ੀ ਪ੍ਰਦਾਨ ਕਰੇਗਾ। ਗਰੀਬ ਲੋਕ ਇਸਰਾਏਲ ਦੀ ਪਵਿੱਤਰ ਪੁਰਖ ਵਿੱਚ ਆਨੰਦ ਮਾਨਣਗੇ।
20 ਜਦੋਂ ਕਮੀਨੇ ਅਤੇ ਜ਼ਾਲਮ ਲੋਕ ਖਤਮ ਹੋ ਜਾਣਗੇ ਤਾਂ ਇਹ ਗੱਲ ਵਾਪਰੇਗੀ। ਇਹ ਗੱਲ ਉਦੋਂ ਵਾਪਰੇਗੀ ਜਦੋਂ ਉਹ ਲੋਕ ਜਿਹੜੇ ਬਦੀ ਕਰਕੇ ਖੁਸ਼ ਹੁੰਦੇ ਹਨ, ਚਲੇ ਜਾਣਗੇ।
21 (ਉਹ ਲੋਕ ਨੇਕ ਬੰਦਿਆਂ ਬਾਰੇ ਝੂਠ ਬੋਲਦੇ ਹਨ। ਉਹ ਲੋਕਾਂ ਨੂੰ ਕਚਿਹਰੀ ਵਿੱਚ ਉਲਝਾਉਣਾ ਚਾਹੁੰਦੇ ਹਨ। ਉਹ ਮਾਸੂਮ ਲੋਕਾਂ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕਰਦੇ ਹਨ।)
22 ਇਸ ਲਈ ਯਹੋਵਾਹ ਯਾਕੂਬ ਦੇ ਪਰਿਵਾਰ ਨਾਲ ਗੱਲ ਕਰਦਾ ਹੈ। (ਇਹ ਯਹੋਵਾਹ ਹੀ ਸੀ ਜਿਸਨੇ ਅਬਰਾਹਾਮ ਨੂੰ ਮੁਕਤ ਕੀਤਾ।) ਯਹੋਵਾਹ ਆਖਦਾ ਹੈ, "ਹੁਣ ਯਾਕੂਬ (ਇਸਰਾਏਲ ਦੇ ਲੋਕ) ਸ਼ਰਮਿੰਦਾ ਅਤੇ ਨਮੋਸ਼ੀ ਭਰਿਆ ਨਹੀਂ ਹੋਵੇਗਾ।
23 ਉਹ ਆਪਣੇ ਸਾਰੇ ਬੱਚਿਆਂ ਨੂੰ ਮਿਲੇਗਾ ਅਤੇ ਆਖੇਗਾ ਕਿ ਮੇਰਾ ਨਾਮ ਪਵਿੱਤਰ ਹੈ। ਇਨ੍ਹ ਬੱਚਿਆਂ ਨੂੰ ਮੈਂ ਆਪਣੇ ਹੱਥੀਂ ਸਾਜਿਆ। ਅਤੇ ਇਹ ਬੱਚੇ ਆਖਣਗੇ ਕਿ ਯਾਕੂਬ ਦੀ ਪਵਿੱਤਰ ਪੁਰਖ (ਪਰਮੇਸ਼ੁਰ) ਬਹੁਤ ਹੀ ਖਾਸ ਹੈ। ਇਹ ਬੱਚੇ ਇਸਰਾਏਲ ਦੇ ਪਰਮੇਸ਼ੁਰ ਦਾ ਆਦਰ ਕਰਨਗੇ।
24 ਇਨ੍ਹਾਂ ਲੋਕਾਂ ਵਿੱਚੋਂ ਬਹੁਤਿਆਂ ਨੇ ਇਹ ਗੱਲ ਨਹੀਂ ਸਮਝੀ ਇਸ ਲਈ ਉਨ੍ਹਾਂ ਨੇ ਮੰਦੇ ਅਮਲ ਕੀਤੇ। ਇਨ੍ਹਾਂ ਲੋਕਾਂ ਨੇ ਸਮਝਿਆ ਨਹੀਂ ਸੀ ਪਰ ਉਹ ਆਪਣਾ ਸਬਕ ਸਿਖਣਗੇ।"