ਯਸਈਆਹ

1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45 46 47 48 49 50 51 52 53 54 55 56 57 58 59 60 61 62 63 64 65 66

0:00
0:00

ਕਾਂਡ 34

ਸਾਰੀਆਂ ਕੌਮਾਂ ਦੇ ਲੋਕੋ, ਨੇੜੇ ਆਓ ਤੇ ਸੁਣੋ! ਤੁਹਾਨੂੰ ਸਮੂਹ ਲੋਕਾਂ ਨੂੰ ਧਿਆਨ ਨਾਲ ਸੁਣਨਾ ਚਾਹੀਦਾ ਹੈ। ਧਰਤੀ ਅਤੇ ਧਰਤੀ ਉੱਤੇ ਰਹਿਣ ਵਾਲੇ ਸਮੂਹ ਲੋਕਾਂ ਨੂੰ ਇਹ ਗੱਲਾਂ ਸੁਣਨੀਆਂ ਚਾਹੀਦੀਆਂ ਹਨ।
2 ਯਹੋਵਾਹ ਸਮੂਹ ਕੌਮਾਂ ਅਤੇ ਉਨ੍ਹਾਂ ਦੀਆਂ ਫ਼ੌਜਾਂ ਨਾਲ ਨਾਰਾਜ਼ ਹੈ। ਯੋਹਵਾਹ ਉਨ੍ਹਾਂ ਸਭਨਾਂ ਨੂੰ ਤਬਾਹ ਕਰ ਦੇਵੇਗਾ। ਉਹ ਉਨ੍ਹਾਂ ਸਾਰਿਆਂ ਨੂੰ ਮਾਰ ਮੁਕਾਵੇਗਾ।
3 ਉਨ੍ਹਾਂ ਦੀਆਂ ਲਾਸ਼ਾਂ ਬਾਹਰ ਸੁੱਟ ਦਿੱਤੀਆਂ ਜਾਣਗੀਆਂ। ਲਾਸ਼ਾਂ ਵਿੱਚੋਂ ਦੁਰਗੰਧ ਉੱਠੇਗੀ ਅਤੇ ਪਹਾੜਾਂ ਤੋਂ ਖੂਨ ਵਗੇਗਾ।
4 ਅਕਾਸ਼ ਕਿਸੇ ਪੱਤ੍ਰੀ ਵਾਂਗ ਲਪੇਟ ਦਿੱਤੇ ਜਾਣਗੇ। ਅਤੇ ਸਿਤਾਰੇ ਮਰ ਜਾਣਗੇ ਅਤੇ ਕਿਸੇ ਵੇਲ ਜਾਂ ਅੰਜੀਰ ਦੇ ਰੁੱਖ ਦੇ ਸੁੱਕੇ ਪਤਿਆਂ ਵਾਂਗ ਡਿੱਗ ਪੈਣਗੇ। ਅਕਾਸ਼ ਦੇ ਸਭ ਤਾਰੇ ਪਿਘਲ ਜਾਣਗੇ।
5 ਯਹੋਵਾਹ ਆਖਦਾ ਹੈ, "ਅਜਿਹਾ ਓਦੋਁ ਵਾਪਰੇਗਾ ਜਦੋਂ ਅਕਾਸ਼ ਵਿੱਚ ਮੇਰੀ ਤਲਵਾਰ ਖੂਨ ਨਾਲ ਲਬਪਬ ਹੋ ਜਾਵੇਗੀ।"ਦੇਖੋ! ਯਹੋਵਾਹ ਦੀ ਤਲਵਾਰ ਅਦੋਮ ਦੇ ਆਰ-ਪਾਰ ਹੋ ਜਾਵੇਗੀ। ਯਹੋਵਾਹ ਨੇ ਉਨ੍ਹਾਂ ਲੋਕਾਂ ਨੂੰ ਦੋਸ਼ੀ ਠਹਿਰਾਇਆ ਹੈ ਅਤੇ ਉਨ੍ਹਾਂ ਨੂੰ ਮਰਨਾ ਪੈਣਾ ਹੈ।
6 ਕਿਉਂ ਕਿ ਯਹੋਵਾਹ ਕੋਲ ਭੇਡਾਂ ਅਤੇ ਬੱਕਰੀਆਂ ਦੀਆਂ ਕਾਫ਼ੀ ਬਲੀਆਂ ਸਨ ਅਤੇ ਉਸ ਨੇ ਨਿਰਣਾ ਕੀਤਾ ਸੀ ਕਿ ਬਾਸਰਾਹ ਅਤੇ ਅਦੋਮ ਵਿੱਚ ਬਲੀਆਂ ਦਾ ਇੱਕ ਸਮਾਂ ਹੋਵੇਗਾ।
7 ਇਸ ਲਈ ਭੇਡੂ, ਪਸ਼ੂ ਅਤੇ ਤਾਕਤਵਰ ਬਲਦ ਮਾਰੇ ਜਾਣਗੇ। ਧਰਤੀ ਉੱਤੇ ਉਨ੍ਹਾਂ ਦਾ ਖੂਨ ਫ਼ੈਲ ਜਾਵੇਗਾ। ਮਿੱਟੀ ਉਨ੍ਹਾਂ ਦੀ ਚਰਬੀ ਨਾਲ ਭਰ ਜਾਵੇਗੀ।
8 ਉਹ ਗੱਲਾਂ ਵਾਪਰਨਗੀਆਂ ਕਿਉਂ ਕਿ ਯਹੋਵਾਹ ਨੇ ਸਜ਼ਾ ਦਾ ਸਮਾਂ ਚੁਣ ਲਿਆ ਹੈ। ਯਹੋਵਾਹ ਨੇ ਉਸ ਸਾਲ ਦੀ ਚੋਣ ਕਰ ਲਈ ਹੈ ਜਦੋਂ ਲੋਕਾਂ ਨੂੰ ਸੀਯੋਨ ਨਾਲ ਕੀਤੀਆਂ ਵਧੀਕੀਆਂ ਦਾ ਮੁੱਲ ਤਾਰਨਾ ਪਵੇਗਾ।
9 ਅਦੋਮ ਦੀਆਂ ਨਦੀਆਂ ਲੁੱਕ ਵਰਗੀਆਂ ਗਰਮ ਹੋਣਗੀਆਂ। ਅਦੋਮ ਦੀ ਧਰਤੀ ਬਲਦੀ ਗੰਧਕ ਵਾਂਗ ਹੋਵੇਗੀ।
10 ਅਗ੍ਗਾਂ ਦਿਨ ਰਾਤ ਬਲਣਗੀਆਂ - ਕੋਈ ਵੀ ਬੰਦਾ ਅੱਗ ਨੂੰ ਰੋਕ ਨਹੀਂ ਸਕੇਗਾ। ਅਦੋਮ ਤੋਂ ਹਮੇਸ਼ਾ ਲਈ ਧਂੂਆਂ ਉੱਠੇਗਾ। ਧਰਤੀ ਨੂੰ ਹਮੇਸ਼ਾ-ਹਮੇਸ਼ਾ ਲਈ ਤਬਾਹ ਕਰ ਦਿੱਤਾ ਜਾਵੇਗਾ। ਕੋਈ ਵੀ ਬੰਦਾ ਕਦੇ ਉਸ ਧਰਤੀ ਵਿੱਚੋਂ ਹੋ ਕੇ ਨਹੀਂ ਲੰਘੇਗਾ।
11 ਪਂਛੀ ਅਤੇ ਛੋਟੇ ਜਾਨਵਰ ਉਸ ਧਰਤੀ ਦੇ ਮਾਲਕ ਹੋਣਗੇ। ਉੱਲੂ ਅਤੇ ਨਿਸ਼ਾਚਰ ਓਥੇ ਰਹਿਣਗੇ। ਉਸ ਧਰਤੀ ਨੂੰ "ਸੱਖਣਾ ਮਾਰੂਬਲ" ਆਖਿਆ ਜਾਵੇਗਾ।
12 ਕੁੱਲੀਨ ਲੋਕ ਅਤੇ ਆਗੂ ਸਾਰੇ ਹੀ ਚਲੇ ਜਾਣਗੇ। ਅਤੇ ਉਨ੍ਹਾਂ ਕੋਲ ਰਾਜ ਕਰਨ ਵਾਸਤੇ ਕੁਝ ਵੀ ਨਹੀਂ ਬਚੇਗਾ।
13 ਉਬ੍ਬੋਁ ਦੇ ਸਾਰੇ ਖੂਬਸੂਰਤ ਘਰਾਂ ਵਿੱਚ ਕੰਡੇ ਅਤੇ ਜੰਗਲੀ ਬੂਟੀਆਂ ਉਗ੍ਗਣਗੀਆਂ। ਉਨ੍ਹਾਂ ਘਰਾਂ ਵਿੱਚ ਅਵਾਰਾ ਕੁੱਤੇ ਅਤੇ ਉੱਲੂ ਰਹਿਣਗੇ। ਜੰਗਲੀ ਜਾਨਵਰ ਓਥੇ ਆਪਣੇ ਘਰ ਬਣਾ ਲੈਣਗੇ। ਵੱਡੇ ਪੰਛੀ ਉੱਥੇ ਉਗ੍ਗਦੀ ਘਾਹ ਵਿੱਚ ਰਹਿਣਗੇ।
14 ਅਵਾਰਾ ਬਿਲ੍ਲੀਆਂ ਓਥੇ ਲੂੰਬੜੀਆਂ ਨਾਲ ਰਹਿਣਗੀਆਂ। ਅਤੇ ਜੰਗਲੀ ਬੱਕਰੀਆਂ ਆਪਣੇ ਮਿੱਤਰਾਂ ਨੂੰ ਉੱਥੇ ਸੱਦ ਲੈਣਗੀਆਂ। ਉੱਥੇ ਰਾਤ ਦੇ ਜਾਨਵਰ ਅਰਾਮ ਕਰਨ ਲਈ ਥਾਂ ਲੱਭਣਗੇ।
15 ਸੱਪ ਓਥੇ ਆਪਣੀਆਂ ਖੁਡ੍ਡਾਂ ਬਣਾ ਲੈਣਗੇ। ਓਥੇ ਸਪਣੀਆਂ ਅੰਡੇ ਦੇਣਗੀਆਂ। ਅੰਡੇ ਪੱਕ ਜਾਣਗੇ ਅਤੇ ਉਨ੍ਹਾਂ ਵਿੱਚੋਂ ਸਪੋਲੀੇ ਨਿਕਲ ਕੇ ਹਨੇਰੀਆਂ ਥਾਵਾਂ ਉੱਤੇ ਘੁੰਮਣਗੇ। ਮੁਰਦਿਆਂ ਨੂੰ ਖਾਣ ਵਾਲੇ ਪੰਛੀ ਓਥੇ ਇਸ ਤਰ੍ਹਾਂ ਇਕੱਠੇ ਹੋ ਜਾਣਗੇ ਜਿਵੇਂ ਔਰਤਾਂ ਆਪਣੀਆਂ ਸਹੇਲੀਆਂ ਦੇ ਘਰੀਁ ਜਾਂਦੀਆਂ ਹਨ।
16 ਯਹੋਵਾਹ ਦੀ ਪੱਤ੍ਰੀ ਵੱਲ ਦੇਖੋ। ਪਢ਼ੋ ਉੱਥੇ ਕੀ ਲਿਖਿਆ ਹੋਇਆ ਹੈ। ਕੁਝ ਵੀ ਮਿਟਿਆ ਹੋਇਆ ਨਹੀਂ ਹੈ। ਉਸ ਪੱਤ੍ਰੀ ਵਿੱਚ ਇਹ ਲਿਖਿਆ ਹੈ ਕਿ ਉਹ ਜਾਨਵਰ ਸਾਰੇ ਇਕੱਠੇ ਹੋ ਜਾਣਗੇ। ਪਰਮੇਸ਼ੁਰ ਨੇ ਆਖਿਆ ਸੀ ਕਿ ਉਹ ਉਨ੍ਹਾਂ ਨੂੰ ਇਕਠਿਆਂ ਕਰੇਗਾ। ਇਸ ਲਈ ਪਰਮੇਸ਼ੁਰ ਦਾ ਆਤਮਾ ਉਨ੍ਹਾਂ ਨੂੰ ਇਕਠਿਆਂ ਕਰੇਗਾ।
17 ਪਰਮੇਸ਼ੁਰ ਨੇ ਨਿਰਣਾ ਕੀਤਾ ਕਿ ਉਸਨੂੰ ਉਨ੍ਹਾਂ ਨਾਲ ਕੀ ਕਰਨਾ ਚਾਹੀਦਾ ਹੈ। ਫ਼ੇਰ ਪਰਮੇਸ਼ੁਰ ਨੇ ਉਨ੍ਹਾਂ ਲਈ ਇੱਕ ਥਾਂ ਚੁਣੀ। ਪਰਮੇਸ਼ੁਰ ਨੇ ਇੱਕ ਲਕੀਰ ਖਿੱਚੀ ਅਤੇ ਉਨ੍ਹਾਂ ਨੂੰ ਆਪਣੀ ਧਰਤੀ ਦਿਖਾਈ। ਇਸ ਲਈ ਜਾਨਵਰ ਹਮੇਸ਼ਾ ਲਈ ਉਸ ਧਰਤੀ ਦੇ ਮਾਲਕ ਹੋਣਗੇ। ਉਹ ਉੱਥੇ ਵਰ੍ਹਿਆਂ ਬਧ੍ਧੀ ਰਹਿਣਗੇ।