ਯਸਈਆਹ

1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45 46 47 48 49 50 51 52 53 54 55 56 57 58 59 60 61 62 63 64 65 66

0:00
0:00

ਕਾਂਡ 21

ਮਾਰੂਬਲ ਦੇ ਸਮੁੰਦਰ ਬਾਰੇ ਉਦਾਸ ਸੁਨੇਹਾ: ਕੋਈ ਚੀਜ਼ ਮਾਰੂਬਲ ਵੱਲੋਂ ਆ ਰਹੀ ਹੈ। ਇਹ ਹਵਾ ਵਾਂਗ ਆ ਰਹੀ ਹੈ ਜਿਵੇਂ ਨਿਜੀਬ ਤੋਂ ਹਵਾ ਵਗਦੀ ਹੈ। ਇਹ ਭਿਆਨ ਦੇਸ ਵੱਲੋਂ ਆ ਰਹੀ ਹੈ।
2 ਮੈਂ ਕੁਝ ਬਹੁਤ ਭਿਆਨਕ ਦੇਖਿਆ ਹੈ, ਜਿਹੜਾ ਕਿ ਹੋ ਕੇ ਰਹੇਗਾ। ਮੈਂ ਦੇਸ਼ ਧ੍ਰੋਹੀਆਂ ਨੂੰ ਤੁਹਾਡੇ ਵਿਰੁੱਧ ਹੋ ਰਹੇ ਦੇਖ ਰਿਹਾ ਹਾਂ। ਮੈਂ ਲੋਕਾਂ ਨੂੰ ਤੁਹਾਡੀ ਦੌਲਤ ਲੁੱਟਦੇ ਦੇਖ ਰਿਹਾ ਹਾਂ। ਏਲਾਮ, ਜਾਓ ਅਤੇ ਲੋਕਾਂ ਦੇ ਵਿਰੁੱਧ ਲੜੋ! ਮਦਾਈ, ਆਪਣੀਆਂ ਫ਼ੌਜਾਂ ਨਾਲ ਸ਼ਹਿਰ ਨੂੰ ਘੇਰਾ ਪਾ ਲਵੋ ਅਤੇ ਉਸਨੂੰ ਹਰਾ ਦਿਓ! ਮੈਂ ਸਾਰੀਆਂ ਬਦੀਆਂ ਉਸ ਸ਼ਹਿਰ ਵਿੱਚੋਂ ਮੁਕਾ ਦਿਆਂਗਾ।
3 ਮੈਂ ਉਹ ਭਿਆਨਕ ਗੱਲਾਂ ਦੇਖੀਆਂ ਸਨ, ਤੇ ਹੁਣ ਮੈਂ ਭੈਭੀਤ ਹਾਂ। ਡਰ ਨਾਲ ਮੇਰਾ ਪੇਟ ਦੁੱਖ ਰਿਹਾ ਹੈ। ਇਹ ਦਰਦ ਬੱਚੇ ਨੂੰ ਜਨਮ ਦੇਣ ਵਰਗਾ ਦਰਦ ਹੈ। ਜਿਹੜੀਆਂ ਗੱਲਾਂ ਮੈਂ ਸੁਣਦਾ ਹਾਂ ਉਹ ਮੈਨੂੰ ਬਹੁਤ ਭੈਭੀਤ ਕਰਦੀਆਂ ਹਨ। ਜਿਹੜੀਆਂ ਗੱਲਾਂ ਮੈਂ ਦੇਖਦਾ ਹਾਂ ਉਹ ਮੈਨੂੰ ਡਰ ਨਾਲ ਕੰਬਾਉਂਦੀਆਂ ਹਨ।
4 ਮੈਂ ਫ਼ਿਕਰਮੰਦ ਹਾਂ ਅਤੇ ਡਰ ਨਾਲ ਕੰਬ ਰਿਹਾ ਹਾਂ। ਮੇਰੀ ਪ੍ਰਸੰਨ ਸ਼ਾਮ, ਡਰ ਦੀ ਰਾਤ ਵਿੱਚ ਵਟ ਗਈ ਹੈ।
5 ਲੋਕ ਸਮਝਦੇ ਨੇ ਕਿ ਸਭ ਕੁਝ ਠੀਕ ਠਾਕ ਹੈ। "ਅਤੇ ਖਾ ਪੀਕੇ ਆਪਣੇ- ਆਪ ਆਨੰਦ ਮਾਣ ਰਹੇ ਹਨ ।" ਉਸੇ ਸਮੇਂ ਫੌਜੀ ਆਖ ਰਹੇ ਹਨ, "ਪਹਿਰਾ ਬਿਠਾ ਦਿਓ! ਅਧਿਕਾਰੀਓ ਉੱਠ ਪਵੋ ਅਤੇ ਆਪਣੀਆਂ ਢਾਲਾਂ ਨੂੰ ਚਮਕਾ ਲਵੋ!"
6 ਮੇਰੇ ਮਾਲਿਕ ਨੇ ਮੈਨੂੰ ਆਖਿਆ, "ਜਾਓ ਇਸ ਸ਼ਹਿਰ ਦੀ ਰੱਖਿਆ ਕਰਨ ਲਈ ਕਿਸੇ ਬੰਦੇ ਨੂੰ ਲੱਭੋ। ਉਸਨੂੰ ਉਹ ਕੁਝ ਜ਼ਰੂਰ ਦੱਸਣਾ ਚਾਹੀਦਾ ਹੈ ਜੋ ਉਹ ਦੇਖਦਾ ਹੈ।
7 ਜੇ ਪਹਿਰੇਦਾਰ ਗਧਿਆਂ ਜਾਂ ਘੋੜਸਵਾਰਾਂ ਦੀਆਂ ਕਤਾਰਾਂ ਦੇਖਦਾ ਹੈ ਊਠਾਂ ਨੂੰ ਦੇਖਦਾ ਹੈ ਤਾਂ ਪਹਿਰੇਦਾਰ ਨੂੰ ਧਿਆਨ ਨਾਲ - ਬਹੁਤ ਧਿਆਨ ਨਾਲ ਸੁਣਨਾ ਚਾਹੀਦਾ ਹੈ।"
8 ਫ਼ੇਰ ਇੱਕ ਦਿਨ, ਪਹਿਰੇਦਾਰ ਨੇ ਚੇਤਾਵਨੀ ਦਿੱਤੀ, 'ਸ਼ੇਰ' ਪਹਿਰੇਦਾਰ ਆਖ ਰਿਹਾ ਸੀ। "ਮੇਰੇ ਮਾਲਿਕ ਮੈਂ ਹਰ ਰੋਜ਼ ਪਹਿਰੇਦਾਰੀ ਵਾਲੇ ਮੁਨਾਰੇ ਵਿੱਚ ਖਲੋਤਾ ਰਿਹਾ ਹਾਂ ਤੇ ਦੇਖਦਾ ਰਿਹਾ ਹਾਂ। ਮੈਂ ਹਰ ਰਾਤ ਖਲੋਤਾ ਰਿਹਾ ਹਾਂ ਤੇ ਪਹਿਰਾ ਦਿੰਦਾ ਰਿਹਾ ਹਾਂ, ਪਰ ...
9 ਦੇਖੋ! ਉਹ ਆ ਰਹੇ ਹਨ! ਮੈਂ ਲੋਕਾਂ ਅਤੇ ਘੋੜਸਵਾਰਾਂ ਦੀਆਂ ਕਤਾਰਾਂ ਦੇਖਦਾ ਹਾਂ।"ਫ਼ੇਰ ਇੱਕ ਸੰਦੇਸ਼ਵਾਹਕ ਨੇ ਆਖਿਆ, "ਬਾਬਲ ਹਰਾ ਦਿੱਤਾ ਗਿਆ ਹੈ। ਬਾਬਲ ਧਰਤੀ ਉੱਤੇ ਢਹਿ ਢੇਰੀ ਹੋ ਗਿਆ ਹੈ। ਉਸਦੇ ਝੂਠੇ ਦੇਵਤਿਆਂ ਦੇ ਸਾਰੇ ਬੁੱਤ ਧਰਤੀ ਉੱਤੇ ਸੁੱਟ ਦਿੱਤੇ ਗਏ ਹਨ ਅਤੇ ਉਨ੍ਹਾਂ ਦੇ ਟੋਟੇ-ਟੋਟੇ ਕਰ ਦਿੱਤੇ ਗਏ ਹਨ।"
10 "ਮੇਰੇ ਲੋਕੋ, ਮੈਂ ਤੁਹਾਨੂੰ ਉਹ ਸਭ ਕੁਝ ਦੱਸ ਚੁੱਕਾ ਹਾਂ ਜਿਹੜੀ ਮੈਂ ਸਰਬ ਸ਼ਕਤੀਮਾਨ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਪਾਸੋਂ ਸੁਣੀ ਹੈ। ਤੁਸੀਂ ਕਣਕ ਦੀਆਂ ਬੱਲੀਆਂ ਵਾਂਗ ਕੁਚਲ ਦਿੱਤੇ ਜਾਓਗੇ।"
11 ਦੂਮਾਹ ਬਾਰੇ ਉਦਾਸ ਸੰਦੇਸ਼। ਕਿਸੇ ਬੰਦੇ ਨੇ ਮੈਨੂੰ ਸੇਈਰ (ਅਦੋਮ) ਤੋਂ ਬੁਲਾਇਆ। ਉਸਨੇ ਆਖਿਆ, "ਪਹਿਰੇਦਾਰ, ਕਿੰਨੀ ਕੁ ਰਾਤ ਰਹਿੰਦੀ ਹੈ? ਰਾਤ ਪੈਣ ਵਿੱਚ ਕਿੰਨੀ ਕੁ ਦੇਰ ਹੈ।
12 ਪਹਿਰੇਦਾਰ ਨੇ ਉੱਤਰ ਦਿੱਤਾ, "ਸਵੇਰ ਆ ਰਹੀ ਹੈ, ਪਰ ਫ਼ੇਰ ਦੁਬਾਰਾ ਰਾਤ ਵੀ ਆਵੇਗੀ। ਜੇ ਤੁਸੀਂ ਕੁਝ ਪੁੱਛਣਾ ਹੈ, ਤਾਂ ਮੁੜ ਕੇ ਆਉਣਾ ਤੇ ਪੁੱਛਣਾ।"
13 ਅਰਬ ਬਾਰੇ ਉਦਾਸ ਸੰਦੇਸ਼। ਦਦਾਨ ਦੇ ਇਕ ਕਾਰਵਾਨਾਂ ਨੇ, ਅਰਬ ਮਾਰੂਬਲ ਵਿੱਚ ਕੁਝ ਰੁੱਖਾਂ ਹੇਠਾਂ ਰਾਤ ਗੁਜ਼ਾਰੀ।
14 ਪਿਆਸਿਆਂ ਨੂੰ ਪਾਣੀ ਦਿਓ ਤੇਮਾ ਦੇ ਲੋਕੋ ਮੁਸਾਫ਼ਿਰਾਂ ਨੂੰ ਭੋਜਨ ਦਿਓ।
15 ਉਹ ਲੋਕ ਉਨ੍ਹਾਂ ਤਲਵਾਰਾਂ ਕੋਲੋਂ ਭੱਜ ਰਹੇ ਸਨ ਜਿਹੜੀਆਂ ਕਤਲ ਕਰਨ ਲਈ ਤਿਆਰ ਸਨ। ਉਹ ਉਨ੍ਹਾਂ ਕਮਾਨਾਂ ਕੋਲੋਂ ਭੱਜ ਰਹੇ ਸਨ ਜਿਹੜੇ ਤੀਰ ਛੱਡਣ ਲਈ ਤਿਆਰ ਸਨ। ਉਹ ਤੱਤੇ ਰਣ ਵਿੱਚੋਂ ਭੱਜ ਰਹੇ ਸਨ।
16 ਯਹੋਵਾਹ, ਮੇਰੇ ਮਾਲਿਕ ਨੇ ਮੈਨੂੰ ਦੱਸਿਆ ਕਿ ਇਹ ਗੱਲਾਂ ਵਾਪਰਨਗੀਆਂ। ਯਹੋਵਾਹ ਨੇ ਆਖਿਆ, "ਇੱਕ ਸਾਲ ਅੰਦਰ, ਜਿਵੇਂ ਕਿ ਕੋਈ ਭਾੜੇ ਦਾ ਸਹਾਇਕ ਸਮਾਂ ਗਿਣਦਾ ਹੈ। ਕੇਦਰ ਦੀ ਸਾਰੀ ਸ਼ਾਨ ਮੁੱਕ ਜਾਵੇਗੀ।
17 ਉਸ ਸਮੇਂ, ਸਿਰਫ਼ ਕੁਝ ਹੀ ਨਿਸ਼ਾਨਚੀ ਕੇਦਾਰ ਦੇ ਮਹਾਨ ਫ਼ੌਜੀ ਹੀ ਜਿਉਂਦੇ ਛੱਡੇ ਜਾਣਗੇ।" ਇਸਰਾਏਲ ਦੇ ਪਰਮੇਸ਼ੁਰ, ਯਹੋਵਾਹ ਨੇ ਮੈਨੂੰ ਇਹ ਗੱਲਾਂ ਦਸੀਆਂ।