ਯਸਈਆਹ

1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45 46 47 48 49 50 51 52 53 54 55 56 57 58 59 60 61 62 63 64 65 66

0:00
0:00

ਕਾਂਡ 64

ਜੇ ਕਿਤੇ ਤੁਸੀਂ ਅਕਾਸ਼ਾਂ ਨੂੰ ਚੀਰਕੇ ਖੋਲ੍ਹ ਦਿੰਦੇ ਅਤੇ ਹੇਠਾਂ ਧਰਤੀ ਉੱਤੇ ਆ ਜਾਂਦੇ, ਫ਼ੇਰ ਹਰ ਸ਼ੈਅ ਬਦਲ ਜਾਂਦੀ। ਤੁਹਾਡੇ ਸਾਮ੍ਹਣੇ ਪਰਬਤ ਪਿਘਲ ਜਾਂਦੇ।
2 ਪਰਬਤ ਬਲਦੀਆਂ ਝਾੜੀਆਂ ਵਾਂਗ ਲ-ਲਟ ਕਰਕੇ ਬਲਦੇ ਨੇ। ਜਿਵੇਂ ਪਾਣੀ ਨੂੰ ਅੱਗ ਲਗੀ ਹੋਵੇ ਪਰਬਤ ਉਬਲਦੇ ਨੇ। ਫ਼ੇਰ ਤੁਹਾਡੇ ਦੁਸ਼ਮਣ ਤੁਹਾਡੇ ਬਾਰੇ ਜਾਣ ਜਾਂਦੇ। ਫ਼ੇਰ ਸਾਰੀਆਂ ਕੌਮਾਂ ਡਰ ਨਾਲ ਕੰਬਦੀਆਂ, ਜਦੋਂ ਉਹ ਤੁਹਾਨੂੰ ਦੇਖਦੀਆਂ।
3 ਜਦੋਂ ਤੂੰ ਭੈ-ਦਾਇਕ ਕਰਨੀਆਂ ਕੀਤੀਆਂ ਜਿਨ੍ਹਾਂ ਦੀ ਅਸੀਂ ਆਸ ਨਹੀਂ ਕੀਤੀ ਸੀ, ਪਰਬਤ ਤੇਰੇ ਅੱਗੇ ਪਿਘਲ ਗਏ।
4 ਤੁਹਾਡੇ ਲੋਕਾਂ ਨੇ ਅਸਲ ਵਿੱਚ ਕਦੇ ਤੁਹਾਡੀ ਗੱਲ ਸੁਣੀ ਨਹੀਂ। ਤੁਹਾਡੇ ਲੋਕਾਂ ਨੇ ਕਦੇ ਵੀ ਨਹੀਂ ਸੁਣੀਆਂ ਜੋ ਗੱਲਾਂ ਤੁਸੀਂ ਆਖੀਆਂ। ਕਿਸੇ ਨੇ ਵੀ ਤੁਹਾਡੇ ਜਿਹਾ ਪਰਮੇਸ਼ੁਰ ਨਹੀਂ ਦੇਖਿਆ ਹੈ। ਤੁਹਾਡੇ ਸਿਵਾ ਕੋਈ ਹੋਰ ਪਰਮੇਸ਼ੁਰ ਨਹੀਂ ਹੈ। ਜੇ ਲੋਕ ਧੀਰਜਵਾਨ ਹੋਣ ਅਤੇ ਸਹਾਇਤਾ ਲਈ ਤੁਹਾਡਾ ਇੰਤਜ਼ਾਰ ਕਰਨ, ਫ਼ੇਰ ਤੁਸੀਂ ਉਨ੍ਹਾਂ ਲਈ ਮਹਾਨ ਗੱਲਾਂ ਕਰੋਂਗੇ।
5 ਤੁਸੀਂ ਉਨ੍ਹਾਂ ਲੋਕਾਂ ਸੰਗ ਹੋ ਜਿਹੜੇ ਨੇਕੀ ਕਰਨੀ ਪਸੰਦ ਕਰਦੇ ਨੇ। ਉਹ ਲੋਕ ਉਸ ਢੰਗ ਨਾਲ ਜਿਉਂਦੇ ਹੋਏ, ਜਿਹੋ ਜਿਹਾ ਤੁਸੀਂ ਚਾਹੁੰਦੇ ਹੋ, ਤੁਹਾਨੂੰ ਚੇਤੇ ਕਰਦੇ ਨੇ। ਪਰ ਅਤੀਤ ਵਿੱਚ ਅਸੀਂ ਤੁਹਾਡੇ ਖਿਲਾਫ਼ ਪਾਪ ਕੀਤਾ ਸੀ। ਤੁਸੀਂ ਸਾਡੇ ਉੱਤੇ ਕਹਿਰਵਾਨ ਹੋ ਗਏ ਸੀ, ਇਸ ਲਈ ਹੁਣ ਅਸੀਂ ਕਿਵੇਂ ਬਚਾਂਗੇ?
6 ਅਸੀਂ ਸਾਰੇ ਹੀ ਪਾਪ ਨਾਲ ਨਾਪਾਕ ਹਾਂ। ਸਾਡੇ ਨੇਕ ਅਮਲ ਵੀ ਪਵਿੱਤਰ ਨਹੀਂ ਹਨ ਉਹ ਖੂਨ ਨਾਲ ਭਰੇ ਗੋਦੜੇ ਵਰਗੇ ਹਨ। ਅਸੀਂ ਸਾਰੇ ਹੀ ਮੁਰਦਾ ਪਤਿਆਂ ਵ੍ਵਰਗੇ ਹਾਂ। ਸਾਡੇ ਪਾਪਾਂ ਨੇ ਸਾਨੂੰ ਹਵਾ ਵਾਂਗ ਉਡਾਇਆ ਹੈ।
7 ਅਸੀਂ ਤੁਹਾਡੀ ਉਪਾਸਨਾ ਨਹੀਂ ਕਰਦੇ। ਅਸੀਂ ਤੁਹਾਡੇ ਨਾਮ ਉੱਤੇ ਯਕੀਨ ਨਹੀਂ ਕਰਦੇ। ਸਾਡੇ ਅੰਦਰ ਤੁਹਾਡੇ ਪੈਰੋਕਾਰ ਬਣਨ ਦਾ ਉਤਸਾਹ ਨਹੀਂ। ਇਸ ਲਈ ਤੁਸੀਂ ਸਾਡੇ ਕੋਲੋਂ ਮੂੰਹ ਮੋੜ ਲਿਆ ਹੈ। ਅਸੀਂ ਤੁਹਾਡੇ ਸਾਮ੍ਹਣੇ ਮਜ਼ਬੂਰ ਹਾਂ ਕਿਉਂ ਕਿ ਅਸੀਂ ਪਾਪ ਨਾਲ ਭਰੇ ਹੋਏ ਹਾਂ।
8 ਪਰ ਯਹੋਵਾਹ ਜੀ, ਤੁਸੀਂ ਸਾਡੇ ਪਿਤਾ ਹੋ। ਅਸੀਂ ਮਿੱਟੀ ਵਾਂਗ ਹਾਂ ਅਤੇ ਤੁਸੀਂ ਕੁਂਭਕਾਰ ਹੋ। ਸਾਨੂੰ ਸਾਰਿਆਂ ਨੂੰ ਤੁਹਾਡੇ ਹੱਥਾਂ ਨੇ ਸਾਜਿਆ।
9 ਯਹੋਵਾਹ ਜੀ, ਸਾਡੇ ਨਾਲ ਨਾਰਾਜ਼ ਨਾ ਰਹੋ! ਸਾਡੇ ਪਾਪ ਸਦਾ ਲਈ ਚੇਤੇ ਨਾ ਰੱਖੋ! ਮਿਹਰ ਕਰਕੇ ਸਾਡੇ ਵੱਲ ਦੇਖੋ! ਅਸੀਂ ਤੁਹਾਡੇ ਬੰਦੇ ਹਾਂ।
10 ਤੁਹਾਡੇ ਪਵਿੱਤਰ ਸ਼ਹਿਰ ਸੱਖਣੇ ਨੇ। ਉਹ ਸ਼ਹਿਰ ਹੁਣ ਮਾਰੂਬਲ ਵਾਂਗ ਨੇ। ਸੀਯੋਨ ਮਾਰੂਬਲ ਹੈ! ਯਰੂਸ਼ਲਮ ਤਬਾਹ ਹੈ!
11 ਸਾਡੇ ਪੁਰਖਿਆਂ ਨੇ ਸਾਡੇ ਪਵਿੱਤਰ ਮੰਦਰ ਵਿੱਚ ਤੁਹਾਡੀ ਉਪਾਸਨਾ ਕੀਤੀ। ਸਾਡਾ ਮੰਦਰ ਕਿੰਨਾ ਅਦਭੁਤ ਸੀ ਪਰ ਹੁਣ ਉਹ ਅੱਗ ਅੰਦਰ ਸੜ ਚੁਕਿਆ ਹੈ। ਸਾਡੀਆਂ ਸਾਰੀਆਂ ਕੀਮਤੀ ਚੀਜ਼ਾਂ ਤਬਾਹ ਹੋ ਗਈਆਂ ਨੇ।
12 ਕੀ ਇਹ ਸਾਰੀਆਂ ਚੀਜ਼ਾਂ, ਤੁਹਾਨੂੰ ਸਾਡੇ ਨਾਲ ਪਿਆਰ ਦਰਸਾਉਣ ਤੋਂ ਦੂਰ ਰੱਖਣਗੀਆਂ? ਕੀ ਤੁਸੀਂ ਲਗਾਤਾਰ ਕੁਝ ਨਹੀਂ ਕਹੋਁਗੇ? ਕੀ ਤੁਸੀਂ ਸਾਨੂੰ ਹਮੇਸ਼ਾ ਹੀ ਸਜ਼ਾ ਦਿਓਗੇ?