ਯਸਈਆਹ

1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45 46 47 48 49 50 51 52 53 54 55 56 57 58 59 60 61 62 63 64 65 66

0:00
0:00

ਕਾਂਡ 60

"ਹੇ ਯਰੂਸ਼ਲਮ, ਮੇਰੇ ਨੂਰ, ਉੱਠ। ਤੁਹਾਡਾ ਨੂਰ (ਯਹੋਵਾਹ) ਆ ਰਿਹਾ ਹੈ। ਯਹੋਵਾਹ ਦਾ ਪਰਤਾਪ ਤੁਹਾਡੇ ਉੱਤੇ ਚਮਕੇਗਾ।
2 ਹੁਣ ਹਨੇਰੇ ਨੇ ਧਰਤੀ ਨੂੰ ਕਜਿਆ ਅਤੇ ਲੋਕ ਅੰਧਕਾਰ ਅੰਦਰ ਨੇ। ਪਰ ਯਹੋਵਾਹ ਤੁਹਾਡੇ ਉੱਤੇ ਚਮਕੇਗਾ, ਅਤੇ ਉਸਦਾ ਪਰਤਾਪ ਤੁਹਾਡੇ ਉੱਤੇ ਦਿਖਾਈ ਦੇਵੇਗਾ।
3 ਕੌਮਾਂ ਤੁਹਾਡੇ ਨੂਰ ਵੱਲ ਆਉਣਗੀਆਂ। ਰਾਜੇ ਤੁਹਾਡੇ ਤੇਜ਼ ਚਾਨਣ ਕੋਲ ਆਉਣਗੇ।
4 ਆਪਣੇ ਆਲੇ-ਦੁਆਲੇ ਦੇਖੋ। ਦੇਖੋ ਚਾਰ-ਚੁਫ਼ੇਰੇ ਲੋਕ ਇਕੱਠੇ ਹੋ ਰਹੇ ਨੇ ਅਤੇ ਤੁਹਾਡੇ ਵੱਲ ਆ ਰਹੇ ਨੇ। ਉਹ ਦੂਰ-ਦੁਰਾਡਿਓ ਆ ਰਹੇ ਹਨ ਤੁਹਾਡੇ ਪੁੱਤਰ ਨੇ। ਅਤੇ ਉਨ੍ਹਾਂ ਦੇ ਨਾਲ ਤੁਹਾਡੀਆਂ ਧੀਆਂ ਆ ਰਹੀਆਂ ਨੇ।
5 ਇਹ ਭਵਿੱਖ ਵਿੱਚ ਵਾਪਰੇਗਾ। ਤੇ ਓਸ ਵੇਲੇ, ਤੁਸੀਂ ਆਪਣੇ ਲੋਕਾਂ ਨੂੰ ਅਤੇ ਆਪਣਿਆਂ ਚਿਹਰਿਆਂ ਨੂੰ ਖੁਸ਼ੀ ਨਾਲ ਚਮਕਦਿਆਂ ਦੇਖੋਂਗੇ। ਤੁਸੀਂ ਪਹਿਲਾਂ ਭੈਭੀਤ ਹੋਵੋਂਗੇ ਪਰ ਫ਼ੇਰ ਤੁਸੀਂ ਉੱਤੇਜਿਤ ਹੋਵੋਂਗੇ! ਸਮੁੰਦਰੋ ਪਾਰ ਦੀਆਂ ਸਮੂਹ ਦੌਲਤਾਂ ਤੁਹਾਡੇ ਸਾਮ੍ਹਣੇ ਰੱਖ ਦਿੱਤੀਆਂ ਜਾਣਗੀਆਂ। ਕੌਮਾਂ ਦੀਆਂ ਦੌਲਤਾਂ ਤੁਹਾਡੇ ਕੋਲ ਆਉਣਗੀਆਂ।
6 ਮਿਦਯਾਨ ਅਤੇ ਏਫਾਹ ਤੋਂ ਊਠਾਂ ਦੇ ਝੁਂਡ ਤੁਹਾਡੇ ਦੇਸ ਵਿੱਚੋਂ ਲੰਘਣਗੇ। ਸ਼ਬਾ ਤੋਂ ਊਠਾਂ ਦੀਆਂ ਲੰਮੀਆਂ ਕਤਾਰਾਂ ਆਉਣਗੀਆਂ। ਉਹ ਸੋਨਾ ਅਤੇ ਸੁਗੰਧੀਆਂ ਲਿਆਉਣਗੇ। ਲੋਕ, ਯਹੋਵਾਹ ਦੀ ਉਸਤਤ ਦੇ ਗੀਤ ਗਾਉਣਗੇ।
7 ਲੋਕ ਕੇਦਾਰ ਤੋਂ ਸਾਰੀਆਂ ਭੇਡਾਂ ਇਕੱਠੀਆਂ ਕਰਨਗੇ ਅਤੇ ਉਹ ਤੁਹਾਨੂੰ ਦੇ ਦੇਵਣਗੇ। ਉਹ ਨਬਾਯੋਬ ਵਿੱਚੋਂ ਦੁਂਬੇ ਲੈਕੇ ਆਉਣਗੇ। ਤੁਸੀਂ ਮੇਰੀ ਜਗਵੇਦੀ ਉੱਤੇ ਉਨ੍ਹਾਂ ਜਾਨਵਰਾਂ ਦੀ ਭੇਟ ਚੜਾਵੋਂਗੇ। ਅਤੇ ਮੈਂ ਉਨ੍ਹਾਂ ਨੂੰ ਪ੍ਰਵਾਨ ਕਰਾਂਗਾ। ਮੈਂ ਆਪਣੇ ਅਦਭੁਤ ਮੰਦਰ ਨੂੰ ਹੋਰ ਵੀ ਖੂਬਸੂਰਤ ਬਣਾਵਾਂਗਾ।
8 ਲੋਕਾਂ ਵੱਲ ਦੇਖੋ! ਉਹ ਕਾਹਲੀ-ਕਾਹਲੀ ਤੁਹਾਡੇ ਕੋਲ ਆ ਰਹੇ ਨੇ ਜਿਵੇਂ ਅਕਾਸ਼ ਵਿੱਚੋਂ ਬੱਦਲ ਲੰਘਦੇ ਨੇ। ਉਹ ਅਲ੍ਹਣਿਆਂ ਵੱਲ ਪਰਤਦੀਆਂ ਘੁੱਗੀ ਵਾਂਗ ਹਨ।
9 ਦੂਰ-ਦੁਰਾਡੇ ਦੇ ਦੇਸ਼ ਮੇਰਾ ਇੰਤਜ਼ਾਰ ਕਰ ਰਹੇ ਨੇ। ਵੱਡੇ ਮਾਲ ਵਾਹਕ ਜਹਾਜ਼ ਚੱਲਣ ਲਈ ਤਿਆਰ ਨੇ। ਉਹ ਜਹਾਜ਼ ਤੁਹਾਡੇ ਬੱਚਿਆਂ ਨੂੰ ਦੂਰ-ਦੁਰਾਡੇ ਦੇਸ਼ਾਂ ਤੋਂ ਲਿਆਉਣ ਲਈ ਤਿਆਰ ਨੇ। ਉਹ ਯਹੋਵਾਹ ਤੁਹਾਡੇ ਪਰਮੇਸ਼ੁਰ, ਇਸਰਾਏਲ ਦੇ ਪਵਿੱਤਰ ਪੁਰਖ ਦਾ ਆਦਰ ਕਰਨ ਲਈ ਆਪਣੇ ਨਾਲ ਚਾਂਦੀ ਅਤੇ ਸੋਨਾ ਲਿਆਉਣਗੇ। ਯਹੋਵਾਹ ਤੁਹਾਡੇ ਲਈ ਅਦਭੁਤ ਗੱਲਾਂ ਕਰਦਾ ਹੈ।
10 ਹੋਰਨਾਂ ਦੇਸ਼ਾਂ ਦੇ ਬੱਚੇ ਮੁੜਕੇ ਤੁਹਾਡੀਆਂ ਕੰਧਾਂ ਉਸਾਰਨਗੇ। ਉਨ੍ਹਾਂ ਦੇ ਰਾਜੇ ਤੁਹਾਡੀ ਸੇਵਾ ਕਰਨਗੇ। ਜਦੋਂ ਮੈਂ ਭੁੱਖਾ ਸਾਂ, ਮੈਂ ਤੁਹਾਨੂੰ ਦੁੱਖ ਦਿੱਤਾ। ਪਰ ਹੁਣ, ਮੈਂ ਤੁਹਾਡੇ ਉੱਤੇ ਮਿਹਰ ਕਰਨਾ ਚਾਹੁੰਦਾ ਹਾਂ ਇਸ ਲਈ ਮੈਂ ਤੁਹਾਨੂੰ ਸਕੂਨ ਦੇਵਾਂਗਾ।
11 ਤੁਹਾਡੇ ਦਰ ਹਮੇਸ਼ਾ ਖੁਲ੍ਹੇ ਰਹਿਣਗੇ। ਉਹ ਦਿਨ ਜਾਂ ਰਾਤ ਵੇਲੇ ਬੰਦ ਨਹੀਂ ਕੀਤੇ ਜਾਣਗੇ। ਕੌਮਾਂ ਅਤੇ ਉਨ੍ਹਾਂ ਦੇ ਰਾਜੇ ਆਪਣੀ ਦੌਲਤ ਤੁਹਾਡੇ ਕੋਲ ਲੈਕੇ ਆਉਣਗੇ।
12 ਕੋਈ ਵੀ ਕੌਮ ਜਾਂ ਰਾਜਧਾਨੀ ਜਿਹੜੀ ਤੁਹਾਡੀ ਸੇਵਾ ਨਹੀਂ ਕਰਦੀ, ਤਬਾਹ ਹੋ ਜਾਵੇਗੀ।
13 ਤੁਹਾਨੂੰ ਲਬਾਨੋਨ ਦੀਆਂ ਸਾਰੀਆਂ ਮਹਾਨ ਚੀਜ਼ਾਂ ਦਿੱਤੀਆਂ ਜਾਣਗੀਆਂ। ਲੋਕ ਤੁਹਾਡੇ ਲਈ ਚੀਲ੍ਹ ਦੇ ਰੁੱਖ, ਚਨਾਰ ਦੇ ਰੁੱਖ ਅਤੇ ਸਰੂ ਦੇ ਰੁੱਖ ਲੈ ਕੇ ਆਉਣਗੇ। ਇਹ ਰੁੱਖ, ਮੇਰੇ ਪਵਿੱਤਰ ਸਬਾਨ ਨੂੰ ਹੋਰ ਸੁੰਦਰ ਬਨਾਉਣ ਲਈ ਲੱਕੜ ਦੇ ਕੰਮ ਲਈ ਵਰਤੇ ਜਾਣਗੇ। ਇਹ ਸਬਾਨ ਮੇਰੇ ਸਿੰਘਾਸਣ ਦੇ ਸਾਮ੍ਹਣੇ ਇੱਕ ਮੇਜ਼ ਵਰਗਾ ਹੈ ਅਤੇ ਮੈਂ ਇਸ ਨੂੰ ਬਹੁਤ ਮਾਣ ਦਿਆਂਗਾ।
14 ਅਤੀਤ ਵਿੱਚ, ਲੋਕਾਂ ਨੇ ਤੁਹਾਨੂੰ ਦੁੱਖ ਦਿੱਤਾ ਸੀ। ਉਹ ਲੋਕ ਤੁਹਾਡੇ ਸਾਮ੍ਹਣੇ ਝੁਕਣਗੇ। ਅਤੀਤ ਵਿੱਚ, ਲੋਕਾਂ ਨੇ ਤੁਹਾਡੇ ਨਾਲ ਨਫ਼ਰਤ ਕੀਤੀ, ਉਹ ਲੋਕ ਤੁਹਾਡੇ ਪੈਰਾਂ ਉੱਤੇ ਝੁਕਣਗੇ। ਉਹ ਲੋਕ ਤੁਹਾਨੂੰ 'ਯਹੋਵਾਹ ਦਾ ਸ਼ਹਿਰ' 'ਇਸਰਾਏਲ ਦੇ ਪਵਿੱਤਰ ਪੁਰਖ ਦਾ ਸੀਯੋਨ ਬੁਲਾਉਣਗੇ।"'
15 "ਤੁਸੀਂ ਫ਼ੇਰ ਕਦੇ ਵੀ ਇਕੱਲੇ ਨਹੀਂ ਛੱਡੇ ਜਾਵੋਂਗੇ। ਫ਼ੇਰ ਕਦੇ ਵੀ ਤੁਹਾਡੇ ਨਾਲ ਨਫ਼ਰਤ ਨਹੀਂ ਕੀਤੀ ਜਾਵੇਗੀ। ਤੁਸੀਂ ਫ਼ੇਰ ਕਦੇ ਵੀ ਸੱਖਣੇ ਨਹੀਂ ਹੋਵੋਂਗੇ। ਮੈਂ ਸਦਾ ਲਈ ਤੁਹਾਨੂੰ ਮਹਾਨ ਬਣਾ ਦੇਵਾਂਗਾ। ਤੁਸੀਂ ਸਦਾ-ਸਦਾ ਲਈ ਪ੍ਰਸੰਨ ਹੋਵੋ।
16 ਕੌਮਾਂ ਤੁਹਾਨੂੰ ਉਹ ਸਭ ਕੁਝ ਦੇਣਗੀਆਂ ਜਿਸਦੀ ਤੁਹਾਨੂੰ ਲੋੜ ਹੈ। ਇਹ ਉਸ ਬੱਚੇ ਵਰਗਾ ਹੋਵੇਗਾ ਜਿਹੜਾ ਆਪਣੀ ਮਾਂ ਦੀ ਛਾਤੀ ਦਾ ਦੁੱਧ ਪੀਂਦਾ ਹੈ। ਪਰ ਤੁਸੀਂ ਰਾਜਿਆਂ ਦੀਆਂ ਦੌਲਤਾਂ ਪੀਵੋਂਗੇ। ਫ਼ੇਰ ਤੁਸੀਂ ਜਾਣ ਲਵੋਂਗੇ ਕਿ ਇਹ ਮੈਂ, ਯਹੋਵਾਹ ਹੀ ਹਾਂ, ਜਿਹੜਾ ਤੁਹਾਨੂੰ ਬਣਾਉਂਦਾ ਹਾਂ। ਤੁਸੀਂ ਜਾਣ ਜਾਵੋਂਗੇ ਕਿ ਯਾਕੂਬ ਦਾ ਮਹਾਨ ਪਰਮੇਸ਼ੁਰ ਤੁਹਾਡੀ ਰਾਖੀ ਕਰਦਾ ਹੈ।
17 ਹੁਣ ਤੁਹਾਡੇ ਕੋਲ ਪਿੱਤਲ ਹੈ, ਮੈਂ ਤੁਹਾਡੇ ਲਈ ਸੋਨਾ ਲਿਆਵਾਂਗਾ। ਹੁਣ ਤੁਹਾਡੇ ਕੋਲ ਲੋਹਾ ਹੈ, ਮੈਂ ਤੁਹਾਡੇ ਲਈ ਚਾਂਦੀ ਲਿਆਵਾਂਗਾ। ਮੈਂ ਤੁਹਾਡੀ ਲੱਕੜ ਨੂੰ ਪਿੱਤਲ ਵਿੱਚ ਬਦਲ ਦਿਆਂਗਾ। ਮੈਂ ਤੁਹਾਡੀ ਸਜ਼ਾ ਨੂੰ ਅਮਨ ਵਿੱਚ ਬਦਲ ਦਿਆਂਗਾ। ਹੁਣ ਤੁਹਾਨੂੰ ਲੋਕ ਦੁੱਖ ਦਿੰਦੇ ਹਨ ਪਰ ਲੋਕ ਤੁਹਾਡੇ ਲਈ ਚੰਗੀਆਂ ਗੱਲਾਂ ਕਰਨਗੇ।
18 ਤੁਹਾਡੇ ਦੇਸ਼ ਅੰਦਰ ਫ਼ੇਰ ਕਦੇ ਹਿੰਸਾ ਦੀਆਂ ਖਬਰਾਂ ਨਹੀਂ ਹੋਣਗੀਆਂ। ਲੋਕ ਕਦੇ ਵੀ ਤੁਹਾਡੇ ਦੇਸ਼ ਉੱਤੇ ਹਮਲਾ ਨਹੀਂ ਕਰਨਗੇ ਅਤੇ ਨਾ ਕਦੇ ਤੁਹਾਡੀ ਚੋਰੀ ਕਰਨਗੇ। ਤੁਸੀਂ ਆਪਣੀਆਂ ਕੰਧਾਂ ਨੂੰ 'ਮੁਕਤੀ' ਦਾ ਨਾਮ ਦਿਓਗੇ। ਤੁਸੀਂ ਆਪਣੇ ਦਰਾਂ ਦਾ ਨਾਮ 'ਉਸਤਤ' ਰੱਖੋਂਗੇ।
19 ਦਿਨ ਵੇਲੇ ਫ਼ੇਰ ਸੂਰਜ ਤੁਹਾਡੀ ਰੋਸ਼ਨੀ ਨਹੀਂ ਹੋਵੇਗਾ। ਫ਼ੇਰ ਚੰਨ ਦੀ ਰੋਸ਼ਨੀ ਤੁਹਾਡੀ ਰਾਤ ਦੀ ਰੋਸ਼ਨੀ ਨਹੀਂ ਹੋਵੇਗੀ। ਕਿਉਂ ਕਿ ਯਹੋਵਾਹ ਸਦਾ ਲਈ ਤੁਹਾਡੀ ਰੋਸ਼ਨੀ ਹੋਵੇਗਾ। ਤੁਹਾਡਾ ਪਰਮੇਸ਼ੁਰ ਤੁਹਾਡਾ ਪਰਤਾਪ ਹੋਵੇਗਾ।
20 ਤੁਹਾਡਾ ਸੂਰਜ ਫ਼ੇਰ ਕਦੇ ਵੀ ਨਹੀਂ ਛੁਪੇਗਾ। ਤੁਹਾਡਾ ਚੰਨ ਫ਼ੇਰ ਕਦੇ ਹਨੇਰਾ ਨਹੀਂ ਹੋਵੇਗਾ। ਕਿਉਂ ਕਿ ਯਹੋਵਾਹ ਸਦਾ ਲਈ ਤੁਹਾਡੀ ਰੋਸ਼ਨੀ ਹੋਵੇਗਾ। ਅਤੇ ਤੁਹਾਡੀ ਉਦਾਸੀ ਦਾ ਸਮਾਂ ਖਤਮ ਹੋ ਜਾਵੇਗਾ।
21 ਤੁਹਾਡੇ ਸਾਰੇ ਲੋਕ ਨੇਕ ਹੋਣਗੇ। ਉਨ੍ਹਾਂ ਲੋਕਾਂ ਨੂੰ ਸਦਾ ਲਈ ਧਰਤੀ ਮਿਲੇਗੀ। ਮੈਂ ਉਨ੍ਹਾਂ ਲੋਕਾਂ ਨੂੰ ਸਾਜਿਆ ਸੀ। ਉਹ ਇੱਕ ਅਦਭੁਤ ਪੌਦਾ ਹਨ, ਜਿਸ ਨੂੰ ਮੈਂ ਆਪਣੇ ਹੱਥੀਂ ਸਾਜਿਆ ਸੀ।
22 ਛੋਟੇ ਤੋਂ ਛੋਟਾ ਪਰਿਵਾਰ ਵੀ ਵੱਡਾ ਪਰਿਵਾਰ-ਸਮੂਹ ਬਣ ਜਾਵੇਗਾ। ਛੋਟੇ ਤੋਂ ਛੋਟਾ ਪਰਿਵਾਰ ਵੀ ਸ਼ਕਤੀਸ਼ਾਲੀ ਕੌਮ ਬਣ ਜਾਵੇਗਾ। ਜਦੋਂ ਢੁਕਵਾਂ ਸਮਾਂ ਹੋਵੇਗਾਂ, ਮੈਂ, ਯਹੋਵਾਹ ਛੇਤੀ ਹੀ ਆਵਾਂਗਾ। ਮੈਂ ਇਨ੍ਹਾਂ ਗੱਲਾਂ ਨੂੰ ਵਾਪਰਨ ਦੇਵਾਂਗਾ।"