0:00
0:00

ਕਾਂਡ 5

ਸੁਰ ਪਤੀ ਲਈ ਬੰਸਰੀਆਂ ਨਾਲ, ਦਾਊਦ ਦਾ ਭਜਨ

ਹੇ ਯਹੋਵਾਹ, ਮੇਰੀਆਂ ਗੱਲਾਂ ਵੱਲ ਕੰਨ ਲਾ, ਅਤੇ ਮੇਰੀ ਹੂੰਗਣ ਉੱਤੇ ਧਿਆਨ ਕਰ।
2 ਮ ਹੇ ਮੇਰੇ ਪਾਤਸ਼ਾਹ, ਹੇ ਮੇਰੇ ਪਰਮੇਸ਼ੁਰ, ਮੇਰੀ ਦੁਹਾਈ ਦੀ ਅਵਾਜ਼ ਸੁਣ, ਕਿਉਂ ਜੋ ਮੈਂ ਤੇਰੇ ਅੱਗੇ ਪ੍ਰਾਰਥਨਾ ਕਰਦਾ ਹਾਂ।
3 ਹ ਹੇ ਯਹੋਵਾਹ, ਤੂੰ ਅੰਮ੍ਰਿਤ ਵੇਲੇ ਮੇਰੀ ਅਵਾਜ਼ ਸੁਣੇਂਗਾ, ਅੰਮ੍ਰਿਤ ਵੇਲੇ ਮੈਂ ਤੇਰੇ ਲਈ ਤਿਆਰੀ ਕਰ ਕੇ ਤੇਰੀ ਉਡੀਕ ਕਰਾਂਗਾ।
4 ਹ ਤੂੰ ਤਾਂ ਅਜੇਹਾ ਪਰਮੇਸ਼ੁਰ ਨਹੀਂ ਜੋ ਦੁਸ਼ਟਤਾਈ ਤੋਂ ਪਰਸੰਨ ਹੋਵੇਂ, ਬਦੀ ਤੇਰੇ ਨਾਲ ਟਿਕ ਨਹੀਂ ਸੱਕਦੀ।
5 ਮ ਘੁੰਮਡੀ ਤੇਰੀਆਂ ਅੱਖਾਂ ਅੱਗੇ ਖਲੋ ਨਹੀਂ ਸੱਕਦੇ, ਤੂੰ ਸਾਰਿਆਂ ਬਦਕਾਰਾਂ ਨਾਲ ਵੈਰ ਰੱਖਦਾ ਹੈਂ।
6 ਤੂੰ ਝੂਠ ਮਾਰਨ ਵਾਲਿਆਂ ਦਾ ਨਾਸ ਕਰਦਾ ਹੈਂ। ਯਹੋਵਾਹ ਖ਼ੂਨੀ ਅਤੇ ਛਲੀਏ ਤੋਂ ਘਿਣ ਕਰਦਾ ਹੈ।
7 ਪਰ ਮੈਂ ਤੇਰੀ ਘਨੇਰੀ ਦਯਾ ਦੇ ਕਾਰਨ ਤੇਰੇ ਭਵਨ ਵਿੱਚ ਆਵਾਂਗਾ, ਮੈਂ ਤੇਰੇ ਭੈ ਨਾਲ ਤੇਰੀ ਪਵਿੱਤਰ ਹੈਕਲ ਵੱਲ ਮੱਥਾ ਟੇਕਾਂਗਾ
8 ਹ ਹੇ ਯਹੋਵਾਹ, ਮੇਰੇ ਘਾਤੀਆਂ ਦੇ ਕਾਰਨ ਆਪਣੇ ਧਰਮ ਵਿੱਚ ਮੇਰੀ ਅਗਵਾਈ ਕਰ, ਮੇਰੇ ਅੱਗੇ ਆਪਣਾ ਰਾਹ ਸਿੱਧਾ ਕਰ,
9 ਕਿਉਂ ਜੋ ਓਹਨਾਂ ਦੇ ਮੂੰਹ ਵਿੱਚ ਕੋਈ ਪਕਿਆਈ ਨਹੀਂ, ਓਹਨਾਂ ਦਾ ਮਨ ਤਬਾਹੀ ਹੈ, ਓਹਨਾਂ ਦਾ ਸੰਘ ਖੁਲ੍ਹੀ ਹੋਈ ਕਬਰ ਹੈ, ਓਹ ਆਪਣੀਆਂ ਜੀਭਾਂ ਨਾਲ ਵਲ ਛਲ ਕਰਦੇ ਹਨ।
10 ਹੇ ਪਰਮੇਸ਼ੁਰ, ਤੂੰ ਓਹਨਾਂ ਨੂੰ ਦੋਸ਼ੀ ਠਹਿਰਾ, ਓਹ ਆਪਣਿਆਂ ਮਤਿਆਂ ਦੇ ਕਾਰਨ ਡਿੱਗ ਪੈਣ, ਓਹਨਾਂ ਦੇ ਅਪਰਾਧਾਂ ਦੇ ਬਹੁਤ ਹੋਣ ਕਰਕੇ ਓਹਨਾਂ ਨੂੰ ਧੱਕ ਦੇਹ ਕਿਉਂ ਜੋ ਓਹ ਤੈਥੋਂ ਆਕੀ ਹੋਏ ਹਨ।
11 ਪਰ ਸਭ ਜੋ ਤੇਰੀ ਸ਼ਰਨ ਆਏ ਹਨ ਅੰਨਦ ਹੋਣ, ਓਹ ਸਦਾ ਜੈ ਜੈ ਕਾਰ ਕਰਨ ਕਿ ਤੂੰ ਓਹਨਾਂ ਨੂੰ ਢੱਕਦਾ ਹੈਂ, ਅਤੇ ਤੇਰੇ ਨਾਮ ਦੇ ਪ੍ਰੇਮੀ ਤੈਥੋਂ ਬਾਗ਼ ਬਾਗ਼ ਹੋਣ।
12 ਹੇ ਯਹੋਵਾਹ, ਤੂੰ ਤਾਂ ਧਰਮੀ ਨੂੰ ਬਰਕਤ ਦੇਵੇਂਗਾ, ਢਾਲ ਰੂਪੀ ਕਿਰਪਾ ਦੇ ਨਾਲ ਤੂੰ ਉਹ ਨੂੰ ਘੇਰੀਂ ਰੱਖੇਂਗਾ।