0:00
0:00

ਕਾਂਡ 120

ਜਾਤ੍ਰਾ ਦਾ ਗੀਤ

ਆਪਣੇ ਬਿਪਤਾ ਦੇ ਦਿਨ ਮੈਂ ਯਹੋਵਾਹ ਨੂੰ ਪੁਕਾਰਿਆ, ਅਤੇ ਉਹ ਨੇ ਮੈਨੂੰ ਉੱਤਰ ਦਿੱਤਾ।
2 ਹੇ ਯਹੋਵਾਹ, ਮੇਰੀ ਜਾਨ ਨੂੰ ਝੂਠੇ ਬੁੱਲ੍ਹਾਂ ਤੋਂ, ਅਤੇ ਛਲੇਡੀ ਜੀਭ ਤੋਂ ਛੂਡਾ ਲੈ!
3 ਝ ਹੇ ਛਲੇਡੀਏ ਜੀਭੇ, ਤੈਨੂੰ ਕੀ ਦਿੱਤਾ ਜਾਵੇ, ਅਤੇ ਹੋਰ ਤੇਰੇ ਲਈ ਕੀ ਕੀਤਾ ਜਾਵੇ?
4 ਸੂਰਮੇ ਦੇ ਤਿੱਖੇ ਬਾਣ, ਰਥਮੇ ਦੇ ਅੰਗਿਆਰੇ ਸਣੇ!
5 ਕ ਹਾਇ ਮੈਨੂੰ ਕਿ ਮੈਂ ਮਸ਼ਕ ਵਿੱਚ ਟਿਕਦਾ, ਕਿ ਮੈਂ ਕੇਦਾਰ ਦੇ ਡੇਰਿਆਂ ਵਿੱਚ ਵੱਸਦਾ ਹਾਂ!
6 ਮੇਰੀ ਜਾਨ ਨੇ ਸੁਲ੍ਹਾ ਦੇ ਵੈਰੀ ਕੋਲ ਬਹੁਤ ਚਿਰ ਤੀਕ ਆਪਣਾ ਵਸੇਬਾ ਕੀਤਾ ਹੈ।
7 ਮ ਮੈਂ ਸੁਲ੍ਹਾ ਚਾਹੁੰਦਾ ਹਾਂ, ਪਰ ਜਦ ਮੈਂ ਬੋਲਦਾ ਹਾਂ, ਓਹ ਲੜਾਈ ਚਾਹੁੰਦੇ ਹਨ!।