0:00
0:00

ਕਾਂਡ 123

ਜਾਤ੍ਰਾ ਦਾ ਗੀਤ

ਹੇ ਸੁਰਗ ਦੇ ਵਾਸੀ, ਮੈਂ ਆਪਣੀਆਂ ਅੱਖਾਂ ਤੇਰੀ ਵੱਲ ਚੁੱਕਦਾ ਹਾਂ!
2 ਵੇਖ, ਜਿਵੇਂ ਦਾਸਾਂ ਦੀਆਂ ਅੱਖਾਂ ਆਪਣੇ ਮਾਲਕਾਂ ਦੇ ਹੱਥ ਵੱਲ, ਅਤੇ ਗੋੱਲੀ ਦੀਆਂ ਅੱਖਾਂ ਆਪਣੀ ਬੀਬੀ ਦੇ ਹੱਥ ਵੱਲ ਹਨ, ਤਿਵੇਂ ਸਾਡੀਆਂ ਅੱਖਾਂ ਸਾਡੇ ਪਰਮੇਸ਼ੁਰ ਯਹੋਵਾਹ ਵੱਲ ਹਨ, ਜਦ ਤੀਕ ਉਹ ਸਾਡੇ ਉੱਤੇ ਤਰਸ ਨਾ ਖਾਵੇ।
3 ਸਾਡੇ ਉੱਤੇ ਤਰਸ ਖਾਹ, ਹੇ ਯਹੋਵਾਹ, ਸਾਡੇ ਉੱਤੇ ਤਰਸ ਖਾਹ, ਅਸੀਂ ਤਾਂ ਨਿਰਾਦਰੀ ਤੋਂ ਬਹੁਤ ਹੀ ਰੱਜ ਗਏ ਹਾਂ!
4 ਸਾਡੀ ਜਾਨ ਸੁਖੀਆਂ ਦੇ ਠੱਠਿਆਂ ਤੋਂ ਅਤੇ ਹੰਕਾਰੀਆਂ ਦੀ ਨਿਰਾਦਰੀ ਤੋਂ ਬਹੁਤ ਰੱਜ ਗਈ ਹੈ!।