ਅੱਯੂਬ

1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42

0:00
0:00

ਕਾਂਡ 9

ਤਾਂ ਅੱਯੂਬ ਨੇ ਜਵਾਬ ਦਿੱਤਾ:
2 "ਹਾਂ, ਮੈਂ ਜਾਣਦਾ ਹਾਂ ਕਿ ਜੋ ਤੂੰ ਆਖਦਾ ਸੱਚ ਹੈ। ਪਰ ਕਿਹੜਾ ਆਦਮੀ ਪਰਮੇਸ਼ੁਰ ਨੂੰ ਦਲੀਲਾਂ ਨਾਲ ਜਿੱਤ ਸਕਦਾ ਹੈ।
3 ਬੰਦਾ ਕਦੇ ਵੀ ਪਰਮੇਸ਼ੁਰ ਨਾਲ ਬਹਿਸ ਨਹੀਂ ਕਰ ਸਕਦਾ। ਪਰਮੇਸ਼ੁਰ ਤਾਂ ਇੱਕ ਹਜ਼ਾਰ ਸਵਾਲ ਪੁੱਛ ਸਕਦਾ ਹੈ ਤੇ ਕੋਈ ਵੀ ਬੰਦਾ ਇੱਕ ਦਾ ਜਵਾਬ ਵੀ ਨਹੀਂ ਦੇ ਸਕਦਾ।
4 ਪਰਮੇਸ਼ੁਰ ਬਹੁਤ ਸਿਆਣਾ ਹੈ ਤੇ ਉਸਦੀ ਸ਼ਕਤੀ ਬਹੁਤ ਮਹਾਨ ਹੈ। ਕੋਈ ਵੀ ਬੰਦਾ ਪਰਮੇਸ਼ੁਰ ਨਾਲ ਨਹੀਂ ਲੜ ਸਕਦਾ ਤੇ ਜ਼ਖਮ ਖਾਧੇ ਬਿਨਾ ਨਹੀਂ ਰਹਿ ਸਕਦਾ।
5 ਪਰਮੇਸ਼ੁਰ ਪਰਬਤਾਂ ਨੂੰ ਹਿਲਾਉਂਦਾ ਅਤੇ ਉਹ ਇਸਨੂੰ ਜਾਣਦੇ ਵੀ ਨਹੀਂ। ਉਹ ਉਨ੍ਹਾਂ ਨੂੰ ਪਲਟ ਦਿੰਦਾ ਜਦੋਂ ਉਹ ਗੁੱਸੇ ਵਿੱਚ ਹੁੰਦਾ।
6 ਪਰਮੇਸ਼ੁਰ ਧਰਤੀ ਹਿਲਾਉਣ ਲਈ ਭੂਚਾਲਾਂ ਨੂੰ ਭੇਜਦਾ। ਪਰਮੇਸ਼ੁਰ ਧਰਤੀ ਦੀਆਂ ਬੁਨਿਆਦਾਂ ਹਿਲਾ ਦਿੰਦਾ ਹੈ।
7 ਪਰਮੇਸ਼ੁਰ ਸੂਰਜ ਨਾਲ ਗੱਲ ਕਰ ਸਕਦਾ ਹੈ ਤੇ ਇਸ ਨੂੰ ਉਦੈ ਹੋਣ ਤੋਂ ਰੋਕ ਸਕਦਾ ਹੈ। ਉਹ ਤਾਰਿਆਂ ਨੂੰ ਸਬਿਰ ਕਰ ਸਕਦਾ ਹੈ ਇਸ ਲਈ ਉਹ ਨਹੀਂ ਚਮਕਦੇ।
8 ਇਕੱਲੇ ਪਰਮੇਸ਼ੁਰ ਨੇ ਹੀ ਅਕਾਸ਼ਾਂ ਨੂੰ ਬਣਾਇਆ ਉਹ ਸਮੁੰਦਰ ਦੀਆਂ ਲਹਿਰਾਂ ਉੱਤੇ ਤੁਰਦਾ ਹੈ।
9 ਪਰਮੇਸ਼ੁਰ ਨੇ ਤਾਰਿਆਂ ਦੇ ਸਮੂਹ, ਬੀਅਰ, ਉਰੀਅਨ ਅਤੇ ਪਲੇਦੇਸ ਨੂੰ ਬਣਾਇਆ। ਉਸਨੇ ਦੱਖਣ ਦੇ ਕਮਰਿਆਂ ਨੂੰ ਬਣਾਇਆ।
10 ਪਰਮੇਸ਼ੁਰ ਮਹਾਨ ਗੱਲਾਂ ਕਰਦਾ ਹੈ ਜਿਹੜੀਆਂ ਲੋਕ ਨਹੀਂ ਸਮਝ ਸਕਦੇ। ਪਰਮੇਸ਼ੁਰ ਦੇ ਕਰਿਸ਼ਮੇ ਕਿਸੇ ਦੇ ਗਿਣਤੀ ਕੀਤੇ ਜਾਣ ਨਾਲੋਂ ਵਧੇਰੇ ਹੈ।
11 ਜਦੋਂ ਪਰਮੇਸ਼ੁਰ ਮੇਰੇ ਸਾਮ੍ਹਣਿਉ ਲੰਘਦਾ ਹੈ ਮੈਂ ਉਸ ਨੂੰ ਨਹੀਂ ਦੇਖ ਸਕਦਾ। ਜਦੋਂ ਪਰਮੇਸ਼ੁਰ ਲੰਘਦਾ ਹੈ ਮੈਨੂੰ ਉਸ ਦਾ ਪਤਾ ਨਹੀਂ ਲੱਗਦਾ।
12 ਜੇ ਪਰਮੇਸ਼ੁਰ ਕਿਸੇ ਚੀਜ਼ ਨੂੰ ਖੋਹ ਲੈਂਦਾ ਹੈ ਉਸ ਨੂੰ ਕੋਈ ਨਹੀਂ ਰੋਕ ਸਕਦਾ। ਕੋਈ ਉਸ ਨੂੰ ਨਹੀਂ ਆਖ ਸਕਦਾ 'ਤੁਸੀਂ ਕੀ ਕਰ ਰਹੇ ਹੋ?'
13 ਪਰਮੇਸ਼ੁਰ ਆਪਣੇ ਕ੍ਰੋਧ ਨੂੰ ਦਬਾਉਂਦਾ ਨਹੀਂ। ਰਹਾਬ ਦੇ ਸਹਾਇਕ ਵੀ ਪਰਮੇਸ਼ੁਰ ਅੱਗੇ ਝੁਕਦੇ ਹਨ।
14 ਇਸ ਲਈ ਮੈਂ ਪਰਮੇਸ਼ੁਰ ਨਾਲ ਬਹਿਸ ਨਹੀਂ ਕਰ ਸਕਦਾ। ਮੈਂ ਜਾਣਦਾ ਹੀ ਨਹੀਂ ਕਿ ਉਸ ਨੂੰ ਕੀ ਆਖਣਾ।
15 ਭਾਵੇਂ ਜੇਕਰ ਮੈਂ ਬੇਗੁਨਾਹ ਹਾਂ, ਮੈਂ ਉਸ ਨੂੰ ਜਵਾਬ ਨਹੀਂ ਦੇ ਸਕਦਾ। ਮੈਂ ਤਾਂ ਸਿਰਫ਼ ਇੰਨਾ ਹੀ ਕਰ ਸਕਦਾ ਹਾਂ, ਮੇਰੇ ਮੁਕੱਦਮੇ ਦੀ ਸੁਣਵਾਈ ਲਈ ਉਸਦੀ ਮਿਹਰ ਲਈ ਮਿੰਨਤ ਹੀ ਕਰ ਸਕਦਾ ਹਾਂ।
16 ਜੇ ਕਿਤੇ ਮੈਂ ਬੁਲਾਇਆ ਤੇ ਉਸਨੇ ਜਵਾਬ ਵੀ ਦਿੱਤਾ ਫੇਰ ਵੀ ਮੈਂ ਵਿਸ਼ਵਾਸ ਨਹੀਂ ਕਰਾਂਗਾ ਕਿ ਸੱਚਮੁਚ ਉਹ ਮੈਨੂੰ ਸੁਣੇਗਾ।
17 ਪਰਮੇਸ਼ੁਰ ਮੈਨੂੰ ਕੁਚਲਨ ਲਈ ਤੂਫਾਨ ਭੇਜ ਸਕਦਾ ਹੈ। ਅਕਾਰਣ ਹੀ ਉਹ ਮੈਨੂੰ ਹੋਰ ਜ਼ਖਮ ਦੇ ਸਕਦਾ ਹੈ।
18 ਪਰਮੇਸ਼ੁਰ ਮੈਨੂੰ ਸੁਖ ਦਾ ਸਾਹ ਨਹੀਂ ਲੈਣ ਦੇਵੇਗਾ। ਉਹ ਮੈਨੂੰ ਹੋਰ ਵੀ ਕਸ਼ਟ ਦੇਵੇਗਾ।
19 ਮੈਂ ਪਰਮੇਸ਼ੁਰ ਨੂੰ ਨਹੀਂ ਹਰਾ ਸਕਦਾ। ਪਰਮੇਸ਼ੁਰ ਬਹੁਤ ਸ਼ਕਤੀਸ਼ਾਲੀ ਹੈ। ਕੌਣ ਪਰਮੇਸ਼ੁਰ ਨੂੰ ਕਚਿਹਰੀ ਆਉਣ ਲਈ ਮਜ਼ਬੂਰ ਕਰੇਗਾ।
20 ਮੈਂ ਬੇਗੁਨਾਹ ਹਾਂ, ਪਰ ਹਾਂ, ਜੋ ਵੀ ਮੈਂ ਆਖਦਾ ਹਾਂ ਮੇਰੀ ਨਿਂਦਿਆ ਕਰਦਾ ਹੈ। ਮੈਂ ਬੇਗੁਨਾਹ ਹਾਂ ਪਰ ਜੇ ਮੈਂ ਬੋਲਦਾ ਹਾਂ ਮੇਰਾ ਮੂੰਹ ਮੈਨੂੰ ਦੋਸ਼ੀ ਸਿਧ੍ਧ ਕਰਦਾ ਹੈ।
21 ਮੈਂ ਨਿਰਦੋਸ਼ ਹਾਂ ਪਰ ਮੈਨੂੰ ਪਤਾ ਨਹੀਂ ਕੀ ਸੋਚਾਂ। ਮੈਂ ਆਪਣੀ ਜ਼ਿੰਦਗੀ ਨੂੰ ਨਫ਼ਰਤ ਕਰਦਾ ਹਾਂ।
22 ਮੈਂ ਆਪਣੇ-ਆਪ ਨੂੰ ਆਖਦਾ ਹਾਂ, 'ਹਰ ਇੱਕ ਨਾਲ ਇਹੋ ਗੱਲ ਵਾਪਰਦੀ ਹੈ। ਬੇਗੁਨਾਹ ਲੋਕ ਵੀ ਗੁਨਾਹਗਾਰਾਂ ਵਾਂਗ ਹੀ ਮਰਦੇ ਹਨ। ਪਰਮੇਸ਼ੁਰ ਉਨ੍ਹਾਂ ਸਭ ਦੀਆਂ ਜ਼ਿਂਦਗਾਨੀਆਂ ਖਤਮ ਕਰ ਦਿੰਦਾ ਹੈ।'
23 ਜਦੋਂ ਕੋਈ ਭਿਆਨਕ ਗੱਲ ਵਾਪਰਦੀ ਹੈ ਅਤੇ ਕੋਈ ਬੇਗੁਨਾਹ ਬੰਦਾ ਮਾਰਿਆ ਜਾਂਦਾ ਹੈ, ਕੀ ਪਰਮੇਸ਼ੁਰ ਸਿਰਫ਼ ਉਸ ਉੱਤੇ ਹੱਸਦਾ ਹੈ।
24 ਜਦੋਂ ਕੋਈ ਬਦਕਾਰ ਆਦਮੀ ਕਿਸੇ ਧਰਤੀ ਨੂੰ ਨਿਯਂਤਿ੍ਰਤ ਕਰਦਾ, ਕੀ ਪਰਮੇਸ਼ੁਰ ਆਗੂਆਂ ਨੂੰ ਇਹ ਦੇਖਣ ਤੋਂ ਰੋਕਦਾ ਹੈ ਕਿ ਕੀ ਵਾਪਰ ਰਿਹਾ ਹੈ? ਜੇਕਰ ਇਹ ਉਹ ਨਹੀਂ ਹੈ, ਤਾਂ ਇਹ ਕੌਣ ਹੈ?
25 ਮੇਰੇ ਦਿਨ ਦੌੜਾਕ ਨਾਲੋਂ ਤੇਜ਼ੀ ਨਾਲ ਬੀਤ ਰਹੇ ਹਨ। ਮੇਰੇ ਦਿਨ ਉਡਦੇ ਜਾਂਦੇ ਨੇ ਤੇ ਉਨ੍ਹਾਂ ਵਿੱਚ ਕੋਈ ਖੁਸ਼ੀ ਨਹੀਂ ਹੈ।
26 ਮੇਰੇ ਦਿਨ ਛੇਤੀ ਨਾਲ ਲੰਘ ਰਹੇ ਨੇ। ਸਰਕਂਡਿਆਂ ਦੀ ਕਿਸ਼ਤੀ ਵਾਂਗ। ਮੇਰੇ ਦਿਨ ਬਾਜ਼ਾਂ ਦੀ ਤੇਜ਼ੀ ਵਾਂਗ ਲੰਘ ਰਹੇ ਨੇ ਜਿਹੜੇ ਕਿਸੇ ਜਾਨਵਰ ਉੱਤੇ ਝਪਟ ਰਹੇ ਹੋਣ।
27 "ਜੇ ਮੈਂ ਆਖਾਂ ਮੈਂ ਸ਼ਿਕਾਇਤ ਨਹੀਂ ਕਰਾਂਗਾ। ਮੈਂ ਆਪਣਾ ਦਰਦ ਭੁੱਲ ਜਾਵਾਂਗਾ। ਮੈਂ ਆਪਣੇ ਮੂੰਹ ਉੱਤੇ ਹਾਸਾ ਚਿਪਕਾ ਲਵਾਂਗਾ।
28 ਇਸ ਨਾਲ ਕੁਝ ਨਹੀਂ ਬਦਲਦਾ। ਮੇਰੇ ਤਸੀਹੇ ਹਾਲੇ ਵੀ ਮੈਨੂੰ ਭੈਭੀਤ ਕਰਦੇ ਹਨ ਅਤੇ ਮੈਂ ਜਾਣਦਾ ਹਾਂ ਕਿ ਤੂੰ, ਪਰਮੇਸ਼ੁਰ ਮੈਨੂੰ ਬੇਗੁਨਾਹ ਘੋਸ਼ਿਤ ਨਹੀਂ ਕਰੇਂਗਾ।
29 ਮੈਨੂੰ ਤਾਂ ਪਹਿਲਾਂ ਹੀ ਦੋਸ਼ੀ ਮੰਨ ਲਿਆ ਗਿਆ ਹੈ। ਇਸ ਲਈ ਮੈਂ ਕੋਸ਼ਿਸ਼ ਕਿਉਂ ਕਰਦਾ ਹਾਂ? ਮੈਂ ਆਖਦਾ ਹਾਂ ਇਸਨੂੰ ਭੁੱਲ ਜਾ।
30 ਜੇ ਮੈਂ ਆਪਣੇ ਆਪ ਨੂੰ ਬਰਫ ਨਾਲ ਵੀ ਸਾਫ ਕਰ ਲਵਾਂ ਤੇ ਆਪਣੇ ਹੱਥ ਸਾਬਨ ਨਾਲ ਧੋਕੇ ਵੀ ਸਾਫ਼ ਕਰ ਲਵਾਂ,
31 ਪਰਮੇਸ਼ੁਰ ਮੈਨੂੰ ਚਿਕ੍ਕੜ ਵਾਲੇ ਟੋਏ ਵਿੱਚ ਧੱਕ ਦੇਵੇਗਾ। ਫ਼ੇਰ ਮੇਰੇ ਬਸਤਰ ਵੀ ਮੈਨੂੰ ਨਫ਼ਰਤ ਕਰਨਗੇ।
32 ਪਰਮੇਸ਼ੁਰ ਮੇਰੇ ਵਾਂਗ ਇੱਕ ਆਦਮੀ ਨਹੀਂ ਹੈ। ਇਸੇ ਲਈ ਮੈਂ ਉਸ ਨੂੰ ਜਵਾਬ ਨਹੀਂ ਦੇ ਸਕਦਾ। ਅਸੀਂ ਇੱਕ ਦੂਸਰੇ ਨੂੰ ਕਚਿਹਰੀ ਅੰਦਰ ਨਹੀਂ ਮਿਲ ਸਕਦੇ।
33 ਕਾਸ਼ ਕਿ ਕੋਈ ਦੋਹਾਂ ਧਿਰਾਂ ਨੂੰ ਸੁਣਨ ਵਾਲਾ ਹੁੰਦਾ। ਕਾਸ਼ ਕਿ ਸਾਡੇ ਦੋਹਾਂ ਬਾਰੇ ਨਿਰਪੱਖ ਨਿਰਣਾ ਕਰਨ ਵਾਲਾ ਇੱਥੇ ਕੋਈ ਅਜਿਹਾ ਹੁੰਦਾ।
34 ਕਾਸ਼ ਕਿ ਪਰਮੇਸ਼ੁਰ ਦੀ ਸਜ਼ਾ ਵਾਲੀ ਲਾਠੀ ਨੂੰ ਖੋਹ ਕੇ ਲੈ ਜਾਣ ਵਾਲਾ ਕੋਈ ਹੁੰਦਾ। ਫ਼ੇਰ ਪਰਮੇਸ਼ੁਰ ਨੇ ਮੈਨੂੰ ਹੋਰ ਭੈਭੀਤ ਨਹੀਂ ਕਰ ਸਕਣਾ ਸੀ।
35 ਫੇਰ ਮੈਂ ਪਰਮੇਸ਼ੁਰ ਤੋਂ ਭੈਭੀਤ ਹੋਏ ਬਿਨਾ ਜੋ ਵੀ ਆਖਣਾ ਚਾਹੁੰਦਾ ਹਾਂ ਕਹਿ ਸਕਦਾ ਸਾਂ। ਪਰ ਹੁਣ ਮੈਂ ਅਜਿਹਾ ਨਹੀਂ ਕਰ ਸਕਦਾ।