ਅੱਯੂਬ
ਕਾਂਡ 27
ਫੇਰ ਅੱਯੂਬ ਨੇ ਆਪਣੀ ਕਬਾ ਜਾਰੀ ਰੱਖੀ। ਅੱਯੂਬ ਨੇ ਆਖਿਆ,
2 "ਸੱਚਮੁਚ ਹੀ ਪਰਮੇਸ਼ੁਰ ਜਿਉਂਦਾ ਹੈ। ਅਤੇ ਜਿਵੇਂ ਸੱਚਮੁਚ ਵਿੱਚ ਪਰਮੇਸ਼ੁਰ ਜਿਉਂਦਾ ਹੈ ਉਸ ਨੇ ਸੱਚਮੁਚ ਵਿੱਚ ਮੇਰੇ ਨਾਲ ਅਨਿਆਂ ਕੀਤਾ ਹੈ। ਸਰਬ ਸ਼ਕਤੀਮਾਨ ਪਰਮੇਸ਼ੁਰ ਨੇ ਮੇੇੇਰੇ ਜੀਵਨ ਵਿੱਚ ਕੜਵਾਹਟ ਭਰ ਦਿੱਤੀ ਹੈ।
3 ਪਰ ਜਿੰਨਾ ਚਿਰ ਮੇਰੇ ਅੰਦਰ ਜਿਂਦਗੀ ਹੈ ਤੇ ਪਰਮੇਸ਼ੁਰ ਦਾ ਜੀਵਨ ਦੇਣ ਵਾਲਾ ਸਾਹ ਮੇਰੇ ਨੱਕ ਵਿੱਚ ਵਗਦਾ ਹੈ।
4 ਉਦੋਁ ਤੱਕ ਮੇਰੇ ਹੋਠ ਮਾੜੀਆਂ ਗੱਲਾਂ ਨਹੀਂ ਬੋਲਣਗੇ ਤੇ ਮੇਰੀ ਜ਼ਬਾਨ ਕਦੇ ਵੀ ਝੂਠ ਨਹੀਂ ਬੋਲੇਗੀ।
5 ਮੈਂ ਕਦੇ ਵੀ ਸ੍ਵੀਕਾਰ ਨਹੀਂ ਕਰਾਂਗਾ ਕਿ ਤੁਸੀਂ ਲੋਕ ਸਹੀ ਹੋ। ਮੈਂ ਆਪਣੇ ਮਰਨ ਦਿਹਾੜੇ ਤੀਕ ਆਖਦਾ ਰਹਾਂਗਾ ਕਿ ਮੈਂ ਬੇਗੁਨਾਹ ਹਾਂ।
6 ਮੈਂ ਆਪਣੀ ਮਾਸੂਮੀਅਤ ਨੂੰ ਘੁੱਟ ਕੇ ਫ਼ੜੀ ਰੱਖਾਂਗਾ। ਮੈਂ ਕਦੇ ਵੀ ਨੇਕ ਜੀਵਨ ਜਿਉਣੋ ਨਹੀਂ ਹਟਾਂਗਾ। ਮੇਰਾ ਜ਼ਮੀਰ ਕਦੇ ਵੀ ਮੈਨੂੰ ਪਰੇਸ਼ਾਨ ਨਹੀਂ ਕਰੇਗਾ ਜਦੋਂ ਤੀਕ ਮੈਂ ਜਿਉਂਦਾ ਹਾਂ।
7 "ਲੋਕ ਮੇਰੇ ਵਿਰੁੱਧ ਖਲੋ ਗਏ ਹਨ। ਮੈਨੂੰ ਉਮੀਦ ਹੈ ਕਿ ਮੇਰੇ ਦੁਸ਼ਮਣਾਂ ਨੂੰ ਦੰਡ ਮਿਲੇਗਾ ਜਿਵੇਂ ਬੁਰੇ ਲੋਕਾਂ ਨੂੰ ਦੰਡ ਮਿਲਣਾ ਚਾਹੀਦਾ ਹੈ।
8 ਜੇ ਕੋਈ ਬੰਦਾ ਪਰਮੇਸ਼ੁਰ ਦੀ ਪਰਵਾਹ ਨਹੀਂ ਕਰਦਾ ਤਾਂ ਉਸ ਬੰਦੇ ਲਈ ਕੋਈ ਉਮੀਦ ਨਹੀਂ ਜਦੋਂ ਉਹ ਮਰ ਜਾਵੇਗਾ। ਉਸ ਬੰਦੇ ਲਈ ਕੋਈ ਉਮੀਦ ਨਹੀਂ ਜਦੋਂ ਪਰਮੇਸ਼ੁਰ ਉਸ ਕੋਲੋਂ ਜੀਵਨ ਖੋਹ ਲਵੇਗਾ।
9 ਉਹ ਬੁੁਰਾ ਬੰਦਾ ਮੁਸੀਬਤਾਂ ਵਿੱਚ ਫ਼ਸੇਗਾ ਅਤੇ ਪਰਮੇਸ਼ੁਰ ਕੋਲ ਸਹਾਇਤਾ ਲਈ ਪੁਕਾਰ ਕਰੇਗਾ। ਪਰ ਪਰਮੇਸ਼ੁਰ ਉਸ ਨੂੰ ਨਹੀਂ ਸੁਣੇਗਾ।
10 ਉਸ ਬੰਦੇ ਨੂੰ ਸਰਬ-ਸ਼ਕਤੀਮਾਨ ਪਰਮੇਸ਼ੁਰ ਨੂੰ ਜਾਨਣ ਵਿੱਚ ਪ੍ਰਸੰਸਾਮਈ ਹੋਣਾ ਚਾਹੀਦਾ ਸੀ। ਉਸ ਬੰਦੇ ਨੂੰ ਚਾਹੀਦਾ ਸੀ ਕਿ ਪਰਮੇਸ਼ੁਰ ਅੱਗੇ ਹਰ ਸਮੇਂ ਪ੍ਰਾਰਥਨਾ ਕਰਦਾ।
11 ਮੈਂ ਤੁਹਾਨੂੰ ਪਰਮੇਸ਼ੁਰ ਦੀ ਸ਼ਕਤੀ ਬਾਰੇ ਸਿਖਿਆ ਦ੍ਦੇਵਾਂਗਾ। ਮੈਂ ਸਰਬ-ਸ਼ਕਤੀਮਾਨ ਪਰਮੇਸ਼ੁਰ ਦੀਆਂ ਯੋਜਨਾਵਾਂ ਨੂੰ ਛੁਪਾਵਾਂਗਾ ਨਹੀਂ।
12 ਤੁਸੀਂ ਖੁਦ ਆਪਣੀਆਂ ਅੱਖਾਂ ਨਾਲ ਪਰਮੇਸ਼ੁਰ ਦੀ ਸ਼ਕਤੀ ਦੇਖੀ ਹੈ। ਇਸ ਲਈ ਇਹੋ ਜਿਹੀਆਂ ਫ਼ਿਜ਼ੂਲ ਗੱਲਾਂ ਕਿਉਂ ਕਰਦੇ ਹੋ।
13 ਇਹੀ ਹੈ ਜਿਸਦੀ ਯੋਜਨਾ ਪਰਮੇਸ਼ੁਰ ਨੇ ਬੁਰੇ ਲੋਕਾਂ ਲਈ ਬਣਾਈ ਸੀ। ਇਹੀ ਹੈ ਜੋ ਜ਼ਾਲਮ ਲੋਕਾਂ ਨੂੰ ਸਰਬ-ਸ਼ਕਤੀਮਾਨ ਪਰਮੇਸ਼ੁਰ ਪਾਸੋਂ ਮਿਲੇਗਾ।
14 ਕੋਈ ਬੁਰਾ ਬੰਦਾ ਬਹੁਤ ਬੱਚਿਆਂ ਦਾ ਪਿਤਾ ਹੋ ਸਕਦਾ ਹੈ। ਪਰ ਉਸ ਦੇ ਬੱਚੇ ਯੁੱਧ ਅੰਦਰ ਮਾਰੇ ਜਾਣਗੇ। ਬੁਰੇ ਬੰਦੇ ਦੇ ਬੱਚਿਆਂ ਕ੍ਕੋਲ ਖਾਣ ਲਈ ਪੂਰਾ ਭੋਜਨ ਨਹੀਂ ਹੋਵੇਗਾ।
15 ਉਸਦੇ ਸਾਰੇ ਬੱਚੇ ਮਾਰੇ ਜਾਣਗੇ ਤੇ ਉਸਦੀ ਵਿਧਵਾ ਉਦਾਸ ਨਹੀਂ ਹੋਵੇਗੀ।
16 ਇੱਕ ਬਦ ਆਦਮੀ ਨੂੰ ਚਾਂਦੀ ਦਾ ਇੱਕ ਅਜਿਹਾ ਢੇਰ ਮਿਲ ਸਕਦਾ ਜੋ ਉਸ ਲਈ ਗੰਦਗੀ ਵਾਂਗ ਹੋਵੇ। ਉਸ ਕੋਲ ਇੰਨੇ ਕੱਪੜੇ ਹੋ ਸਕਦੇ ਹਨ ਜੋ ਉਸ ਲਈ ਮਿੱਟੀ ਦੇ ਢੇਰਾਂ ਵਾਂਗ ਹੋਣ।
17 ਪਰ ਨੇਕ ਬੰਦੇ ਨੂੰ ਆਪਣੇ ਬਸਤਰ ਮਿਲਣਗੇ। ਬੇਗੁਨਾਹ ਨੂੰ ਉਸਦੀ ਗੱਦੀ ਮਿਲੇਗੀ।
18 ਹੋ ਸਕਦਾ ਕਿ ਬਦ ਆਦਮੀ ਆਪਣਾ ਮਕਾਨ ਬਣਾ ਲਵੇ, ਪਰ ਇਹ ਬਹੁਤੀ ਦੇਰ ਤੱਕ ਨਹੀਂ ਰਹੇਗਾ। ਇਹ ਮਕ੍ਕੜੀ ਦੇ ਜਾਲੇ ਵਰਗਾ ਜਾਂ ਚੌਁਕੀਦਾਰ ਦੇ ਤੰਬੂ ਵਰਗਾ ਹੋਵੇਗਾ।
19 ਹੋ ਸਕਦਾ ਕਿ ਜਦੋਂ ਬਦ ਆਦਮੀ ਬਿਸਤਰੇ ਤੇ ਜਾਵੇ ਉਹ ਅਮੀਰ ਹੋਵੇ, ਪਰ ਜਦੋਂ ਉਸ ਦੀਆਂ ਅੱਖਾਂ ਖੁਲ੍ਹ੍ਹਣ ਉਸ ਦੀ ਤਮਾਮ ਦੌਲਤ ਚਲੀ ਗਈ ਹੋਵੇਗੀ।
20 ਉਹ ਭੈਭੀਤ ਹੋਵੇਗਾ। ਇਹ ਇੰਝ ਹੋਵੇਗਾ ਜਿਵੇਂ ਹੜ ਆਇਆ ਹੋਵੇ, ਜਿਵੇਂ ਤੂਫ਼ਾਨ ਆਇਆ ਹੋਵੇ, ਅਤੇ ਹਰ ਸ਼ੈਅ ਰੁਢ਼ ਗਈ ਹੋਵੇ।
21 ਪੂਰਬ ਦੀ ਹਵਾ ਉਸ ਨੂੰ ਉਡਾ ਕੇ ਲੈ ਜਾਵੇਗੀ ਤੇ ਉਹ ਮਰ ਜਾਵੇਗਾ। ਤੂਫ਼ਾਨ ਉਸਨੂੰ ਆਪਣੇ ਘਰ ਵਿੱਚੋਂ ਹੂੰਝ ਕੇ ਲੈ ਜਾਵੇਗਾ।
22 ਭਾਵੇਂ ਬੁਰਾ ਬੰਦਾ ਤੂਫ਼ਾਨ ਦੀ ਸ਼ਕਤੀ ਕੋਲੋਂ ਦੌੜਨ ਦੀ ਕੋਸ਼ਿਸ਼ ਕਰੇ। ਪਰ ਤੂਫ਼ਾਨ ਉਸ ਉੱਤੇ ਨਿਰਦਈ ਹੋਕੇ ਬਪੇੜੇ ਮਾਰੇਗਾ।
23 ਝਖ੍ਖੜ ਆਪਣੇ ਹੱਥਾਂ ਨਾਲ ਬਦ ਬੰਦੇ ਉੱਤੇ ਤਾਲੀ ਮਾਰੇਗਾ। ਇਹ ਉਸ ਉੱਤੇ ਸੀਟੀ ਮਾਰੇਗਾ ਜਦੋਂ ਉਹ ਆਪਣੇ ਘਰੋ ਭੱਜੇਗਾ।