ਅੱਯੂਬ
ਕਾਂਡ 11
ਫੇਰ ਨਅਮਾਬੀ ਸੋਫਰ ਨੇ ਅੱਯੂਬ ਨੂੰ ਜਵਾਬ ਦਿੱਤਾ ਤੇ ਆਖਿਆ,
2 "ਕੀ ਕਿਸੇ ਨੂੰ ਸ਼ਬਦਾਂ ਦੀ ਇਸ ਹਨੇ੍ਹਰੀ ਦਾ ਜਵਾਬ ਨਹੀਂ ਦੇਣਾ ਚਾਹੀਦਾ! ਕੀ ਇਹ ਸਾਰੀਆਂ ਗੱਲਾਂ ਕਰਨੀਆਂ ਅੱਯੂਬ ਨੂੰ ਠੀਕ ਸਿਧ੍ਧ ਕਰਦੀਆਂ ਨੇ? ਨਹੀਂ!
3 ਅੱਯੂਬ ਤੇਰਾ ਕੀ ਖਿਆਲ ਹੈ ਕਿ ਸਾਡੇ ਕੋਲ ਤੈਨੂੰ ਦੇਣ ਲਈ ਕੋਈ ਜਵਾਬ ਨਹੀਂ? ਤੇਰਾ ਕੀ ਖਿਆਲ ਹੈ ਕਿ ਕੋਈ ਵੀ ਤੈਨੂੰ ਝਿੜਕੇਗਾ ਨਹੀਂ ਜਦੋਂ ਤੂੰ ਪਰਮੇਸ਼ੁਰ ਦਾ ਮਜ਼ਾਕ ਉਡਾਉਂਦਾ ਹੈਂ?
4 ਅੱਯੂਬ ਤੂੰ ਪਰਮੇਸ਼ੁਰ ਨੂੰ ਆਖਦਾ ਹੈ ਮੇਰੀਆਂ ਦਲੀਲਾਂ ਠੀਕ ਨੇ ਤੇ ਤੁਸੀਂ ਦੇਖ ਸਕਦੇ ਹੋ ਕਿ ਮੈਂ ਸ਼ੁਧ ਹਾਂ।
5 ਅੱਯੂਬ, ਮੇਰੀ ਇੱਛਾ ਕਿ ਪਰਮੇਸ਼ੁਰ ਤੈਨੂੰ ਜਵਾਬ ਦੇ ਦਿੰਦਾ ਤੇ ਦੱਸ ਦਿੰਦਾ ਕਿ ਤੂੰ ਗਲਤ ਹੈਂ।
6 ਪਰਮੇਸ਼ੁਰ ਤੈਨੂੰ ਸਿਆਣਪ ਦਾ ਰਹਸ੍ਸ ਦੱਸ ਸਕਦਾ। ਉਹ ਤੈਨੂੰ ਦੱਸ ਸਕਦਾ ਕਿ ਹਰ ਕਹਾਣੀ ਦੇ ਦੋ ਪਾਸੇ ਹੁੰਦੇ ਨੇ। ਅੱਯੂਬ ਸੁਣ ਮੇਰੀ ਗੱਲ, ਪਰਮੇਸ਼ੁਰ ਤੈਨੂੰ ਓਨੀ ਸਜ਼ਾ ਨਹੀਂ ਦੇ ਰਿਹਾ ਜਿੰਨੀ ਉਸਨੂੰ ਤੈਨੂੰ ਦੇਣੀ ਚਾਹੀਦੀ ਹੈ।"
7 ਅੱਯੂਬ ਕੀ ਤੂੰ ਸੋਚਦਾ ਹੈ ਕਿ ਸੱਚਮੁਚ ਪਰਮੇਸ਼ੁਰ ਨੂੰ ਸਮਝਦਾ ਹੈਂ? ਤੂੰ ਸਰਬ-ਸ਼ਕਤੀਮਾਨ ਪਰਮੇਸ਼ੁਰ ਨੂੰ ਸਮਝ ਨਹੀਂ ਸਕਦਾ?
8 ਤੂੰ ਉਸ ਬਾਰੇ ਕੁਝ ਵੀ ਨਹੀਂ ਕਰ ਸਕਦਾ ਜੋ ਉੱਪਰ ਸਵਰਗ ਵਿੱਚ ਹੈ! ਤੂੰ ਮੌਤ ਦੇ ਸਬਾਨ ਬਾਰੇ ਕੁਝ ਵੀ ਨਹੀਂ ਜਾਣਦਾ।
9 ਪਰਮੇਸ਼ੁਰ ਧਰਤੀ ਨਾਲੋਂ ਵੱਡੇਰਾ ਹੈ ਤੇ ਸਮੁੰਦਰਾਂ ਨਾਲੋਂ ਵੱਡੇਰਾ ਹੈ।
10 ਜੇ ਪਰਮੇਸ਼ੁਰ ਤੈਨੂੰ ਗਿਰਫ਼ਤਾਰ ਕਰ ਲਵੇ ਤੇ ਕਚਿਹਰੀ ਅੰਦਰ ਲੈ ਆਵੇ ਕੋਈ ਵੀ ਉਸ ਨੂੰ ਨਹੀਂ ਰੋਕ ਸਕਦਾ।
11 ਸੱਚਮੁਚ, ਪਰਮੇਸ਼ੁਰ ਜਾਣਦਾ, ਕਿ ਕੌਣ ਨਿਕਂਮਾ ਹੈ। ਜਦੋਂ ਪਰਮੇਸ਼ੁਰ ਬਦੀ ਨੂੰ ਦੇਖਦਾ ਹੈ ਉਹ ਉਸ ਨੂੰ ਯਾਦ ਰੱਖਦਾ ਹੈ।
12 ਇੱਕ ਜੰਗਲੀ ਗਧਾ ਇਨਸਾਨ ਨੂੰ ਜਨਮ ਨਹੀਂ ਦੇ ਸਕਦਾ। ਤੇ ਮੂਰਖ ਬੰਦਾ ਕਦੇ ਵੀ ਸਿਆਣਾ ਨਹੀਂ ਹੋਵੇਗਾ।
13 ਪਰ ਅੱਯੂਬ, ਜੇਕਰ ਤੂੰ ਆਪਣਾ ਦਿਲ ਤਿਆਰ ਕਰ ਸਕਦਾ, ਤਾਂ ਤੂੰ ਉਸ ਅੱਗੇ ਆਪਣੇ ਹੱਥ ਫ਼ੈਲਾ ਸਕਦਾ ਹੋਣਾ ਸੀ।
14 ਤੈਨੂੰ ਉਸ ਪਾਪ ਨੂੰ ਦੂਰ ਕਰ ਦੇਣਾ ਚਾਹੀਦਾ ਜਿਹੜਾ ਤੇਰੇ ਘਰ ਅੰਦਰ ਹੈ। ਬਦੀ ਨੂੰ ਆਪਣੇ ਤੰਬੂ ਵਿੱਚ ਨਾ ਰਹਿਣ ਦੇਣਾ।
15 ਫ਼ੇਰ ਤੂੰ ਪਰਮੇਸ਼ੁਰ ਵੱਲ ਬਿਨਾ ਸ਼ਰਮ ਦੇ ਤੱਕ ਸਕਦਾ ਹੈਂ। ਤੂੰ ਬਿਨਾਂ ਡਰਿਆਂ ਦਿ੍ਰੜਤਾ ਨਾਲ ਖਲੋ ਸਕਦਾ ਹੈਂ।
16 ਫੇਰ ਤੂੰ ਆਪਣੀਆਂ ਮੁਸੀਬਤਾਂ ਨੂੰ ਭੁੱਲ ਸਕਦਾ ਤੇਰੀਆਂ ਮੁਸੀਬਤਾਂ ਉਸ ਪਾਣੀ ਵਰਗੀਆਂ ਹੁੰਦੀਆਂ ਜਿਹੜਾ ਵਹਿ ਚੁਕਿਆ ਹੈ।
17 ਫੇਰ ਤੇਰਾ ਜੀਵਨ ਦੁਪਹਿਰ ਦੀ ਧੁੱਪ ਨਾਲੋਂ ਵੀ ਵਧੇਰੇ ਚਮਕੀਲਾ ਹੁੰਦਾ। ਜੀਵਨ ਦੀਆਂ ਸਭ ਤੋਂ ਹਨੇਰੀਆਂ ਘੜੀਆਂ ਵੀ ਸਵੇਰ ਦੇ ਸੂਰਜ ਵਾਂਗ ਚਮਕਦੀਆਂ।
18 ਫੇਰ ਤੂੰ ਸੁਰਖਿਅਤ ਮਹਿਸੂਸ ਕਰਦਾ ਕਿਉਂ ਹੁੰਦੀ ਆਸ ਇੱਥੇ। ਪਰਮੇਸ਼ੁਰ ਤੇਰਾ ਖਿਆਲ ਰੱਖਦਾ ਤੇ ਤੈਨੂੰ ਆਰਾਮ ਦਿੰਦਾ।
19 ਤੂੰ ਆਰਾਮ ਕਰਨ ਲਈ ਪੈ ਗਿਆ ਹੋਵੇਂਗਾ ਅਤੇ ਕਿਸੇ ਨੇ ਤੇਰਾ ਫ਼ਿਕਰ ਨਹੀਂ ਕੀਤਾ ਹੋਣਾ, ਅਤੇ ਬਹੁਤ ਸਾਰੇ ਲੋਕਾਂ ਨੇ ਤੇਰੀ ਮਿਹਰ ਨੂੰ ਭਾਲਿਆ ਹੋਵੇਗਾ।
20 ਭਾਵੇਂ ਬੁਰੇ ਆਦਮੀ ਵੀ ਸਹਾਇਤਾ ਲਈ ਤੱਕਦੇ ਹੋਣ ਪਰ ਉਹ ਆਪਣੀਆਂ ਮੁਸੀਬਤਾਂ ਤੋਂ ਬਚ ਨਹੀਂ ਸਕਦੇ। ਉਨ੍ਹਾਂ ਦੀ ਉਮੀਦ ਸਿਰਫ਼ ਮੌਤ ਵੱਲ ਲੈ ਜਾਂਦੀ ਹੈ।"