ਅੱਯੂਬ

1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42

0:00
0:00

ਕਾਂਡ 33

"ਹੁਣ ਅੱਯੂਬ ਮੇਰੀ ਗੱਲ ਸੁਣ। ਧਿਆਨ ਨਾਲ ਸੁਣ ਜਿਹੜੀਆਂ ਗੱਲਾਂ ਮੈਂ ਆਖਦਾ ਹਾਂ।
2 ਮੈਂ ਬੋਲਣ ਲਈ ਤਿਆਰ ਹਾਂ।
3 ਮੇਰੇ ਦਿਲ ਵਿੱਚ ਇਮਾਨਦਾਰੀ ਹੈ, ਇਸ ਲਈ ਮੈਂ ਇਮਾਨਦਾਰ ਸ਼ਬਦ ਬੋਲਾਂਗਾ। ਮੈਂ ਸੱਚ ਬੋਲਾਂਗਾ ਉਨ੍ਹਾਂ ਗੱਲਾਂ ਬਾਰੇ ਜਿਨ੍ਹਾਂ ਦੀ ਮੈਨੂੰ ਜਾਣਕਾਰੀ ਹੈ।
4 ਪਰਮੇਸ਼ੁਰ ਦੇ ਆਤਮੇ ਨੇ ਮੈਨੂੰ ਸਾਜਿਆ ਹੈ। ਮੈਨੂੰ ਮੇਰਾ ਜੀਵਨ ਸਰਬ-ਸ਼ਕਤੀਮਾਨ ਪਰਮੇਸ਼ੁਰ ਤੋਂ ਪ੍ਰਾਪਤ ਹੋਇਆ।
5 ਅੱਯੂਬ ਮੈਨੂੰ ਧਿਆਨ ਨਾਲ ਸੁਣ, ਤੇ ਜੇ ਦੇ ਸਕਦਾ ਹੈਂ ਤਾਂ ਜਵਾਬ ਦੇ। ਆਪਣੇ ਜਵਾਬ ਤਿਆਰ ਕਰ ਲੈ ਤਾਂ ਜੋ ਤੂੰ ਮੇਰੇ ਨਾਲ ਬਹਿਸ ਕਰ ਸਕੇਁ।
6 ਮੈਂ ਤੇ ਤੂੰ ਪਰਮੇਸ਼ੁਰ ਸਾਮ੍ਹਣੇ ਇੱਕੋ ਜਿਹੇ ਹਾਂ। ਪਰਮੇਸ਼ੁਰ ਨੇ ਸਾਨੂੰ ਦੋਹਾਂ ਨੂੰ ਇਕੋ ਮਿੱਟੀ ਨਾਲ ਸਾਜਿਆ ਹੈ।
7 ਅੱਯੂਬ ਮੈਥੋਂ ਡਰ ਨਾ। ਮੈਂ ਤੇਰੇ ਤੇ ਸਖਤ ਨਹੀਂ ਹੋਵਾਂਗਾ।
8 ਪਰ ਅੱਯੂਬ ਜੋ ਤੂੰ ਆਖਿਆ ਹੈ, ਮੈਂ ਸੁਣਿਆ ਹੈ।
9 ਤੂੰ ਆਖਿਆ: 'ਮੈਂ ਸ਼ੁਧ ਹਾਂ। ਮੈਂ ਬੇਗੁਨਾਹ ਹਾਂ। ਮੈਂ ਕੋਈ ਗਲਤੀ ਨਹੀਂ ਕੀਤੀ। ਮੈਂ ਦੋਸ਼ੀ ਨਹੀਂ ਹਾਂ।
10 ਮੈਂ ਕੁਝ ਵੀ ਗਲਤ ਨਹੀਂ ਕੀਤਾ ਪਰ ਪਰਮੇਸ਼ੁਰ ਮੇਰੇ ਖਿਲਾਫ ਹੈ। ਪਰਮੇਸ਼ੁਰ ਨੇ ਮੇਰੇ ਨਾਲ ਦੁਸ਼ਮਣ ਵਰਗਾ ਵਰਤਾਉ ਕੀਤਾ ਹੈ।'
11 ਪਰਮੇਸ਼ੁਰ ਨੇ ਮੇਰੇ ਪੈਰੀਂ ਬੇੜੀਆਂ ਪਾ ਦਿੱਤੀਆਂ ਨੇ। ਜੋ ਵੀ ਮੈਂ ਕਰਦਾ ਹਾਂ ਪਰਮੇਸ਼ੁਰ ਤੱਕਦਾ ਹੈ।
12 ਪਰ ਅੱਯੂਬ ਤੂੰ ਇੱਥੇ ਗਲਤੀ ਤੇ ਹੈਂ। ਤੇ ਮੈਂ ਇਹ ਸਾਬਤ ਕਰ ਦਿਆਂਗਾ ਕਿ ਤੂੰ ਗਲਤ ਹੈ। ਕਿਉਂ ਕਿ ਪਰਮੇਸ਼ੁਰ ਕਿਸੇ ਵੀ ਬੰਦੇ ਨਾਲੋਂ ਵਧੇਰੇ ਜਾਣਦਾ ਹੈ।
13 ਅੱਯੂਬ, ਤੂੰ ਪਰਮੇਸ਼ੁਰ ਨਾਲ ਬਹਿਸ ਕਰ ਰਿਹਾ ਹੈ। ਤੂੰ ਸੋਚਦਾ ਹੈਂ ਕਿ ਪਰਮੇਸ਼ੁਰ ਤੇਰੇ ਲਈ ਹਰ ਗੱਲ ਦੀ ਵਿਆਖਿਆ ਕਰੇ।
14 ਪਰ ਸ਼ਾਇਦ ਪਰਮੇਸ਼ੁਰ ਜ਼ਰੂਰ ਉਸ ਗੱਲ ਦੀ ਵਿਆਖਿਆ ਕਰਦਾ ਹੈ ਜੋ ਕੁਝ ਵੀ ਉਹ ਕਰਦਾ ਹੈ। ਸ਼ਾਇਦ ਪਰਮੇਸ਼ੁਰ ਅਜਿਹੇ ਢੰਗ ਤਰੀਕਿਆਂ ਨਾਲ ਗੱਲ ਕਰਦਾ ਹੈ ਜਿਨ੍ਹਾਂ ਨੂੰ ਲੋਕ ਨਹੀਂ ਸਮਝਦੇ।
15 ਹੋ ਸਕਦਾ ਪਰਮੇਸ਼ੁਰ ਲੋਕਾਂ ਨਾਲ ਰਾਤ ਵੇਲੇ ਸੁਪਨਿਆਂ ਵਿੱਚ ਜਾਂ ਦਰਸ਼ਨ ਵਿੱਚ ਗੱਲ ਕਰੇ, ਜਦੋਂ ਉਹ ਗਹਿਰੀ ਨੀਂਦ ਵਿੱਚ ਹੋਣ, ਉਹ ਬਹੁਤ ਭੈਭੀਤ ਹੋ ਜਾਂਦੇ ਨੇ ਜਦੋਂ ਉਹ ਪਰਮੇਸ਼ੁਰ ਦੀਆਂ ਚਿਤਾਵਨੀਆਂ ਸੁਣਦੇ ਨੇ।
16
17 ਪਰਮੇਸ਼ੁਰ ਚਾਹੁੰਦਾ ਹੈ ਕਿ ਲੋਕ ਮੰਦੇ ਅਮਲ ਕਰਨੋ ਹਟ ਜਾਣ, ਤੇ ਗੁਮਾਨ ਕਰਨੋ ਹਟ ਜਾਣ।
18 ਪਰਮੇਸ਼ੁਰ ਲੋਕਾਂ ਨੂੰ ਚਿਤਾਵਨੀ ਦਿੰਦਾ ਹੈ ਤਾਂ ਜੋ ਉਹ ਉਨ੍ਹਾਂ ਨੂੰ ਮੌਤ ਦੇ ਸਬਾਨ ਤੇ ਜਾਣ ਤੋਂ ਬਚਾ ਸਕੇ। ਪਰਮੇਸ਼ੁਰ ਆਦਮੀ ਨੂੰ ਤਬਾਹ ਹੋਣ ਤੋਂ ਬਚਾਉਣ ਲਈ ਅਜਿਹਾ ਕਰਦਾ ਹੈ।
19 ਜਾਂ, ਭਾਵੇਂ ਕੋਈ ਬੰਦਾ ਪਰਮੇਸ਼ੁਰ ਦੀ ਆਵਾਜ਼ ਸੁਣ ਲਵੇ ਜਦੋਂ ਉਹ ਬਿਸਤਰੇ ਵਿੱਚ ਹੋਵੇ ਤੇ ਪਰਮੇਸ਼ੁਰ ਦੇ ਦੰਡ ਦਾ ਦੁੱਖ ਭੋਗ ਰਿਹਾ ਹੋਵੇ। ਪਰਮੇਸ਼ੁਰ ਉਸ ਬੰਦੇ ਨੂੰ ਦੁੱਖ ਰਾਹੀਂ ਚਿਤਾਵਨੀ ਦੇ ਰਿਹਾ ਹੁੰਦਾ ਹੈ। ਉਹ ਬੰਦਾ ਇੰਨਾ ਦਰਦ ਹੰਢਾ ਰਿਹਾ ਹੁੰਦਾ ਹੈ ਕਿ ਉਸ ਦੀਆਂ ਸਾਰੀਆਂ ਹੱਡੀਆਂ ਵੀ ਦੁੱਖ ਰਹੀਆਂ ਹੁੰਦੀਆਂ ਨੇ।
20 ਫੇਰ ਉਹ ਬੰਦਾ ਭੋਜਨ ਵੀ ਨਹੀਂ ਕਰ ਸਕਦਾ। ਉਹ ਬੰਦਾ ਇੰਨਾ ਦੁੱਖੀ ਹੁੰਦਾ ਹੈ ਕਿ ਉਹ ਸਭ ਤੋਂ ਚੰਗੇ ਭੋਜਨ ਨੂੰ ਵੀ ਨਫਰਤ ਕਰਦਾ ਹੈ।
21 ਉਸਦਾ ਸਰੀਰ ਖਰਾਬ ਹੋ ਜਾਂਦਾ ਹੈ ਜਦ ਤੱਕ ਕਿ ਉਹ ਬਹੁਤ ਪਤਲਾ ਨਾ ਹੋ ਜਾਵੇ ਅਤੇ ਉਸ ਦੀਆਂ ਸਾਰੀਆਂ ਹੱਡੀਆਂ ਬਾਹਰ ਨਹੀਂ ਨਿਕਲ ਆਉਂਦੀਆਂ।
22 ਉਹ ਬੰਦਾ ਮੌਤ ਦੇ ਸਬਾਨ ਦੇ ਨੇੜੇ ਹੁੰਦਾ ਹੈ ਤੇ ਉਸਦਾ ਜੀਵਨ ਖਤਮ ਹੋਣ ਵਾਲਾ ਹੁੰਦਾ ਹੈ।
23 "ਪਰਮੇਸ਼ੁਰ ਦੇ ਹਜ਼ਾਰਾਂ ਦੂਤ ਨੇ। ਹੋ ਸਕਦਾ ਹੈ ਉਨ੍ਹਾਂ ਵਿੱਚੋਂ ਕੋਈ ਦੂਤ ਉਸ ਬੰਦੇ ਦੀ ਨਿਗਰਾਨੀ ਕਰ ਰਿਹਾ ਹੋਵੇ। ਹੋ ਸਕਦਾ ਹੈ ਉਹ ਦੂਤ ਉਸ ਬੰਦੇ ਦੇ ਪੱਖ ਵਿੱਚ ਬੋਲੇ ਤੇ ਉਨ੍ਹਾਂ ਸਾਰੀਆਂ ਚੰਗੀਆਂ ਗੱਲਾਂ ਬਾਰੇ ਦੱਸੇ ਜੋ ਉਸਨੇ ਕੀਤੀਆਂ।
24 ਹੋ ਸਕਦਾ ਹੈ ਉਹ ਦੂਤ ਉਸ ਬੰਦੇ ਉੱਤੇ ਦਯਾਲੂ ਹੋਵੇ ਤੇ ਪਰਮੇਸ਼ੁਰ ਨੂੰ ਆਖੇ ਇਸ ਬੰਦੇ ਨੂੰ ਮੌਤ ਤੋਂ ਬਚਾ ਲਵੋ। ਮੈਂ ਉਸਦੇ ਪਾਪ ਦੀ ਅਦਾਇਗੀ ਕਰਨ ਦਾ ਰਸਤਾ ਲੱਭ ਲਿਆ ਹੈ।'
25 ਤਾਂ ਉਸ ਬੰਦੇ ਦਾ ਸਰੀਰ ਮੁੜਕੇ ਜਵਾਨ ਤੇ ਨਰੋਆ ਹੋ ਜਾਵੇਗਾ। ਉਹ ਬੰਦਾ ਉਹੋ ਜਿਹਾ ਹੀ ਬਣ ਜਾਵੇਗਾ ਜਿਹੋ ਜਿਹਾ ਉਹ ਜਵਾਨੀ ਵੇਲੇ ਸੀ।
26 ਉਹ ਬੰਦਾ ਪਰਮੇਸ਼ੁਰ ਅੱਗੇ ਪ੍ਰਾਰਥਨਾ ਕਰੇਗਾ, ਤੇ ਪਰਮੇਸ਼ੁਰ ਉਸਦੀ ਪ੍ਰਾਰਥਨਾ ਸੁਣ ਲਵੇਗਾ। ਉਹ ਬੰਦਾ ਖੁਸ਼ੀ ਨਾਲ ਚਾਂਘਰਾਂ ਮਾਰੇਗਾ ਤੇ ਪਰਮੇਸ਼ੁਰ ਦੀ ਉਪਾਸਨਾ ਕਰੇਗਾ। ਉਹ ਇੱਕ ਵਾਰੀ ਫ਼ੇਰ ਨੇਕੀ ਦਾ ਜੀਵਨ ਜੀਵੇਗਾ।
27 ਫ਼ੇਰ ਉਹ ਬੰਦਾ ਲੋਕਾਂ ਅੱਗੇ ਇਕਬਾਲ ਕਰੇਗਾ, 'ਮੈਂ ਪਾਪ ਕੀਤਾ ਹੈ। ਮੈਂ ਨੇਕੀ ਨੂੰ ਬਦੀ ਵਿੱਚ ਬਦਲ ਦਿੱਤਾ ਹੈ। ਪਰ ਪਰਮੇਸ਼ੁਰ ਨੇ ਮੈਨੂੰ ਉਹ ਦੰਡ ਨਹੀਂ ਦਿੱਤਾ ਜਿਸਦਾ ਮੈਂ ਅਧਿਕਾਰੀ ਸਾਂ।
28 ਪਰਮੇਸ਼ੁਰ ਨੇ ਮੇਰੇ ਆਤਮੇ ਨੂੰ ਕਬਰ ਵਿੱਚ ਜਾਣ ਤੋਂ ਬਚਾ ਲਿਆ। ਹੁਣ ਮੈਂ ਆਪਣਾ ਜੀਵਨ ਜਿਉਂ ਸਕਦਾ ਹਾਂ।'
29 "ਪਰਮੇਸ਼ੁਰ ਇਹ ਸਾਰੀਆਂ ਗੱਲਾਂ ਉਸ ਬੰਦੇ ਲਈ ਬਾਰ-ਬਾਰ ਉਹ ਗੱਲਾਂ ਕਰਦਾ ਹੈ।"
30 ਉਸ ਬੰਦੇ ਨੂੰ ਚਿਤਾਵਨੀ ਦੇਣ ਲਈ ਅਤੇ ਉਸ ਦੀ ਰੂਹ ਨੂੰ ਮੌਤ ਦੇ ਸਬਾਨ ਤੋਂ ਬਚਾਉਣ ਲਈ ਕਰਦਾ ਹੈ ਤਾਂ ਜੋ ਉਹ ਜੀਵਨ ਨੂੰ ਮਾਣ ਸਕੇ।
31 "ਅੱਯੂਬ ਮੇਰੇ ਵੱਲ ਧਿਆਨ ਦੇ। ਮੈਨੂੰ ਧਿਆਨ ਨਾਲ ਸੁਣ। ਖਾਮੋਸ਼ ਰਹਿ ਤੇ ਮੈਨੂੰ ਗੱਲ ਕਰਨ ਦੇ।
32 ਪਰ ਅੱਯੂਬ ਜੇ ਤੂੰ ਅਸਹਿਮਤ ਹੋਣਾ ਚਾਹੁੰਦਾ ਹੈ ਤਾਂ ਅੱਗੇ ਵਧ ਤੇ ਗੱਲ ਕਰ। ਮੈਨੂੰ ਆਪਣੀ ਦਲੀਲ ਦੱਸ ਕਿਉਂ ਕਿ ਮੈਂ ਸਾਬਤ ਕਰਨਾ ਚਾਹੁਂਨਾ ਕਿ ਤੂੰ ਧਰਮੀ ਹੈਂ।
33 ਪਰ ਅੱਯੂਬ, ਜੇ ਤੇਰੇ ਕੋਲ ਕਹਿਣ ਲਈ ਕੁਝ ਨਹੀਂ ਹੈ, ਤਾਂ ਮੇਰੀ ਗੱਲ ਸੁਣ। ਖਾਮੋਸ਼ ਰਹਿ ਅਤੇ ਮੈਂ ਤੈਨੂੰ ਸਿਆਣਪ ਸਿਖਾਵਾਂਗਾ।"