ਅਸਤਸਨਾ

1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34

0:00
0:00

ਕਾਂਡ 23

ਜਿਹ ਦੇ ਨਲ ਮਿੱਧੇ ਹੋਏ ਹੋਣ ਅਥਵਾ ਇੰਦਰੀ ਕੱਟੀ ਹੋਈ ਹੋਵੇ ਉਹ ਯਹੋਵਾਹ ਦੀ ਸਭਾ ਵਿੱਚ ਨਾ ਵੜੇ।
2 ਹਰਾਮ ਦੀ ਨਸਲ ਯਹੋਵਾਹ ਦੀ ਸਭਾ ਵਿੱਚ ਨਾ ਵੇੜੇ। ਉਹ ਦਸਵੀਂ ਪੀੜ੍ਹੀ ਤੀਕ ਵੀ ਯਹੋਵਾਹ ਦੀ ਸਭਾ ਵਿੱਚ ਨਾ ਵੜੇ।
3 ਕੋਈ ਅੰਮੋਨੀ, ਕੋਈ ਮੋਆਬੀ ਯਹੋਵਾਹ ਦੀ ਸਭਾ ਵਿੱਚ ਨਾ ਵੜੇ ਸਗੋਂ ਉਨ੍ਹਾਂ ਵਿੱਚੋਂ ਕੋਈ ਵੀ ਦਸਵੀਂ ਪੀੜ੍ਹੀ ਤੀਕ ਸਦਾ ਲਈ ਯਹੋਵਾਹ ਦੀ ਸਭਾ ਵਿੱਚ ਨਾ ਵੜੇ।
4 ਏਸ ਗੱਲ ਦਾ ਕਾਰਨ ਏਹ ਹੈ ਕਿ ਜਦ ਤੁਸੀਂ ਮਿਸਰ ਵਿੱਚੋਂ ਨਿੱਕਲੇ ਸਾਓ ਤਾਂ ਓਹ ਰੋਟੀ ਪਾਣੀ ਲੈ ਕੇ ਰਾਹ ਉੱਤੇ ਤੁਹਾਡੇ ਅਗਲਵਾਂਢੀ ਨਾ ਨਿੱਕਲੇ ਸਗੋਂ ਤੁਹਾਡੇ ਵਿਰੁੱਧ ਉਨ੍ਹਾਂ ਨੇ ਬਓਰ ਦੇ ਪੁੱਤ੍ਰ੍ ਬਿਲਆਮ ਨੂੰ ਭਾੜੇ ਉੱਤੇ ਮਸੋਪੋਤਾ-ਮੀਆਂ ਦੇ ਫ਼ਤੋਹ ਵਿੱਚ ਸੱਦਿਆ ਕਿ ਉਹ ਤੁਹਾਨੂੰ ਸਰਾਪ ਦੇਵੇ।
5 ਪਰ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਬਿਲਆਮ ਦੀ ਸੁਣਨੀ ਨਾ ਚਾਹੀ ਸਗੋਂ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਡੇ ਲਈ ਸਰਾਪ ਨੂੰ ਬਰਕਤ ਵਿੱਚ ਬਦਲ ਦਿੱਤਾ ਕਿਉਂ ਜੋ ਯਹੋਵਾਹ ਤੁਹਾਡੇ ਪਰਮੇਸ਼ੁਰ ਨੂੰ ਤੁਹਾਡੇ ਨਾਲ ਪ੍ਰੇਮ ਕੀਤਾ ਸੀ।
6 ਤੁਸੀਂ ਸਦਾ ਤੀਕ ਆਪਣੇ ਜੀਵਨ ਭਰ ਉਨ੍ਹਾਂ ਦੀ ਸੁਖ ਸਾਂਦ ਅਤੇ ਉਨ੍ਹਾਂ ਦੀ ਭਲਿਆਈ ਨਾ ਭਾਲੋ।
7 ਤੁਸੀਂ ਕਿਸੇ ਅਦੋਮੀ ਤੋਂ ਘਿਣ ਨਾ ਕਰੋ ਕਿਉਂ ਜੋ ਉਹ ਤੁਹਾਡਾ ਭਰਾ ਹੈ। ਤੁਸੀਂ ਕਿਸੇ ਮਿਸਰੀ ਤੋਂ ਘਿਣ ਨਾ ਕਰੋ ਕਿਉਂ ਜੋ ਤੁਸੀਂ ਉਸ ਦੇ ਦੇਸ ਵਿੱਚ ਪਰਦੇਸੀ ਸਾਓ।
8 ਉਨ੍ਹਾਂ ਦੇ ਪੁੱਤ੍ਰ ਜਿਹੜੇ ਉਨ੍ਹਾਂ ਤੋਂ ਜੰਮਣ ਤੀਜੀ ਪੀੜ੍ਹੀ ਵਿੱਚ ਯਹੋਵਾਹ ਦੀ ਸਭਾ ਵਿੱਚ ਵੜਨ।
9 ਜਦ ਤੁਸੀਂ ਆਪਣੇ ਵੈਰੀਆਂ ਦੇ ਵਿਰੁੱਧ ਛੌਣੀ ਵਿੱਚ ਨਿੱਕਲੋ ਤਾਂ ਤੁਸੀਂ ਹਰ ਬੁਰੀ ਗੱਲ ਤੋਂ ਆਪ ਨੂੰ ਬਚਾ ਰਖੋ।
10 ਜੇ ਤੁਹਾਡੇ ਵਿੱਚ ਕੋਈ ਮਨੁੱਖ ਹੋਵੇ ਅਣਜਾਣੇ ਤੇ ਰਾਤ ਨੂੰ ਅਸ਼ੁੱਧ ਹੋ ਗਿਆ ਹੋਵੇ ਉਹ ਛੌਣੀ ਵਿੱਚੋਂ ਇੱਕ ਪਾਸੇ ਨੂੰ ਚੱਲਿਆ ਜਾਵੇ, ਉਹ ਛੌਣੀ ਵਿੱਚ ਨਾ ਵੜੇ।
11 ਤਾਂ ਐਉ ਹੋਵੇਗਾ ਕਿ ਸੰਝ ਦੇ ਵੇਲੇ ਉਹ ਪਾਣੀ ਨਾਲ ਨਹਾਵੇ ਅਤੇ ਜਦ ਸੂਰਜ ਡੁੱਬ ਗਿਆ ਹੋਵੇ ਤਦ ਉਹ ਛੌਣੀ ਵਿੱਚ ਵੜੇ।
12 ਤੁਹਾਡੇ ਲਈ ਛੌਣੀ ਤੋਂ ਬਾਹਰ ਇੱਕ ਪਾਸੇ ਵੱਲ ਥਾਂ ਹੋਵੇ ਜਿੱਥੇ ਤੁਸੀਂ ਸੁਚੇਤੇ ਜਾਓ।
13 ਤੁਹਾਡੇ ਸੰਦਾਂ ਵਿੱਚ ਤੁਹਾਡੇ ਕੋਲ ਇੱਕ ਰੰਬੀ ਹੋਵੇ ਅਤੇ ਐਉਂ ਹੋਵੇ ਕਿ ਜਦ ਤੁਸੀਂ ਬਾਹਰ ਸੁਚੇਤੇ ਬੈਠੋ ਤਾਂ ਤੁਸੀਂ ਉਸ ਦੇ ਨਾਲ ਪੁੱਟੋ। ਅਤੇ ਜੋ ਕੁਝ ਤੁਹਾਡੇ ਵਿੱਚੋਂ ਨਿੱਕਲਿਆ ਹੋਵੇ ਮੁੜ ਕੇ ਉਸ ਨੂੰ ਕੱਜ ਦਿਓ।
14 ਕਿਓਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੀ ਛੌਣੀ ਦੇ ਵਿੱਚ ਫਿਰਦਾ ਹੈ ਤਾਂ ਜੋ ਉਹ ਤੁਹਾਨੂੰ ਛੁਡਾਵੇ ਅਤੇ ਤੁਹਾਡੇ ਵੈਰੀਆਂ ਨੂੰ ਤੁਹਾਡੇ ਅੱਗੇ ਲਾ ਦੇਵੇ ਤਾਂ ਹੀ ਤੁਹਾਡੀ ਛੌਣੀ ਪੱਵਿਤ੍ਰ ਹੋਵੇ ਮਤੇ ਉਹ ਤੁਹਾਡੇ ਵਿੱਚ ਕੋਈ ਬੇਸ਼ਰਮੀ ਦੀ ਗੱਲ ਵੇਖ ਕੇ ਮੁੜ ਜਾਵੇ।
15 ਤੂੰ ਕੋਈ ਗੋੱਲਾ ਜਿਹੜਾ ਤੇਰੇ ਕੋਲ ਆਪਣੇ ਸੁਆਮੀ ਤੋਂ ਨੱਠ ਕੇ ਆ ਜਾਵੇ ਉਸ ਦੇ ਸੁਆਮੀ ਨੂੰ ਨਾ ਮੋੜੀਂ।
16 ਉਹ ਤੇਰੇ ਵਿੱਚ ਤੇਰੇ ਸੰਗ ਉਸ ਥਾਂ ਜਿਹੜਾ ਤੇਰੇ ਫਾਟਕਾਂ ਦੇ ਅੰਦਰ ਉਸ ਨੂੰ ਚੰਗਾ ਲੱਗੇ ਟਿਕ ਜਾਵੇ। ਤੂੰ ਉਸ ਨੂੰ ਦੁੱਖ ਨਾ ਦੇਵੀਂ।
17 ਇਸਰਾਏਲ ਦੀਆਂ ਧੀਆਂ ਵਿੱਚੋਂ ਕੋਈ ਦੇਵਦਾਸੀ ਨਾ ਹੋਵੇ ਅਤੇ ਨਾ ਇਸਰਾਏਲ ਦੇ ਪੁੱਤ੍ਰਾਂ ਵਿੱਚੋਂ ਕੋਈ ਗਾਂਡੂ ਹੋਵੇ।
18 ਤੂੰ ਕੰਜਰੀ ਦੀ ਖਰਚੀ ਅਤੇ ਕੁੱਤੇ ਦੀ ਕਮਾਈ ਕਿਸੇ ਸੁੱਖਨਾ ਲਈ ਯਹੋਵਾਹ ਆਪਣੇ ਪਰਮੇਸ਼ੁਰ ਦੇ ਘਰ ਵਿੱਚ ਨਾ ਲੈ ਜਾਵੀਂ ਕਿਉਂ ਜੋ ਏਹ ਦੋਵੇਂ ਯਹੋਵਾਹ ਤੇਰੇ ਪਰਮੇਸ਼ੁਰ ਲਈ ਇੱਕੋ ਜਿਹੇ ਘਿਣਾਉਣੇ ਹਨ।
19 ਤੂੰ ਆਪਣੇ ਭਰਾ ਨੂੰ ਬਿਆਜ ਉੱਤੇ ਨਾ ਦੇਵੀਂ, ਨਾ ਚਾਂਦੀ ਨਾ ਬਿਆਜ, ਨਾ ਅੰਨ ਦਾ ਬਿਆਜ, ਨਾ ਕਿਸੇ ਚੀਜ਼ ਦਾ ਬਿਆਜ ਜਿਹੜੀ ਬਿਆਜ ਉੱਤੇ ਦਿੱਤੀ ਜਾਂਦੀ ਹੈ।
20 ਤੂੰ ਓਪਰੇ ਨੂੰ ਬਿਆਜ ਉੱਤੇ ਦੇ ਸਕਦਾ ਹੈਂ ਪਰ ਆਪਣੇ ਭਰਾ ਨੂੰ ਬਿਆਜ ਉੱਤੇ ਨਾ ਦੇਵੀਂ ਤਾਂ ਜੋ ਯਹੋਵਾਹ ਤੇਰਾ ਪਰਮੇਸ਼ੁਰ ਤੇਰੇ ਹੱਥ ਦੇ ਸਾਰੇ ਕੰਮਾਂ ਵਿੱਚ ਉਸ ਧਰਤੀ ਉੱਤੇ ਜਿੱਥੇ ਤੂੰ ਕਬਜ਼ਾ ਕਰਨ ਲਈ ਜਾਂਦਾ ਹੈਂ ਤੈਨੂੰ ਬਰਕਤ ਦੇਵੇ।
21 ਜਦ ਤੂੰ ਯਹੋਵਾਹ ਆਪਣੇ ਪਰਮੇਸ਼ੁਰ ਦੀ ਸੁਖਨਾਂ ਸੁੱਖੇਂ ਤਾਂ ਉਸ ਦੇ ਪੂਰਾ ਕਰਨ ਵਿੱਚ ਢਿੱਲ ਨਾ ਪੈਣ ਦੇਵੀਂ ਕਿਉਂ ਜੋ ਯਹੋਵਾਹ ਤੇਰਾ ਪਰਮੇਸ਼ੁਰ ਤੈਥੋਂ ਜ਼ਰੂਰ ਪੂਰਾ ਪੂਰਾ ਲਵੇਗਾ ਅਤੇ ਉਹ ਢਿੱਲ ਤੇਰੇ ਲਈ ਪਾਪ ਹੋਵੇਗੀ।
22 ਪਰ ਜੇ ਤੂੰ ਸੁੱਖਨਾਂ ਨਾ ਸੁੱਖੇਂ ਤਾਂ ਉਹ ਤੇਰੇ ਲਈ ਪਾਪ ਨਹੀਂ ਹੋਵੇਗੀ।
23 ਜੋ ਕੁਝ ਤੇਰੇ ਬੁੱਲਾਂ ਤੋਂ ਨਿੱਕਲੇ ਤੂੰ ਉਸ ਨੂੰ ਪੂਰਾ ਕਰੀਂ ਜਿਵੇਂ ਤੈਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਖੁਸ਼ੀ ਦੀ ਭੇਟ ਸੁੱਖੀ ਅਤੇ ਜਿਵੇਂ ਆਪਣੇ ਮੂੰਹ ਤੋਂ ਬਚਨ ਕੱਢਿਆ।
24 ਜਦ ਤੂੰ ਆਪਣੇ ਗੁਆਢੀ ਦੇ ਅੰਗੂਰੀ ਬਾਗ ਵਿੱਚ ਜਾਵੇਂ ਤਾਂ ਤੂੰ ਆਪਣੀ ਇੱਛਾ ਅਨੁਸਾਰ ਅੰਗੂਰ ਖਾਈਂ ਪਰ ਤੂੰ ਆਪਣੇ ਭਾਂਡੇ ਵਿੱਚ ਨਾ ਪਾਈਂ।
25 ਜਦ ਤੂੰ ਆਪਣੇ ਗੁਆਂਢੀ ਦੀ ਖੜੀ ਫ਼ਸਲ ਵਿੱਚ ਜਾਵੇ ਤਾਂ ਤੂੰ ਆਪਣੇ ਹੱਥ ਨਾਲ ਸਿੱਟੇ ਤੋੜੀਂ ਪਰ ਦਾਤੀ ਆਪਣੇ ਗੁਆਂਢੀ ਦੀ ਖੜੀ ਫ਼ਸਲ ਵਿੱਚ ਨਾ ਚਲਾਈਂ।