ਹਿਜ਼ ਕੀ ਐਲ

1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45 46 47 48


ਕਾਂਡ 7

ਫ਼ੇਰ ਮੈਨੂੰ ਯਹੋਵਾਹ ਦਾ ਸ਼ਬਦ ਮਿਲਿਆ।
2 ਉਸਨੇ ਆਖਿਆ, "ਹੁਣ, ਆਦਮੀ ਦੇ ਪੁੱਤਰ, ਇੱਥੇ ਯਹੋਵਾਹ ਮੇਰੇ ਪ੍ਰਭੂ ਦਾ ਇੱਕ ਸੰਦੇਸ਼ ਹੈ। ਇਹ ਸੰਦੇਸ਼ ਇਸਰਾਏਲ ਦੀ ਧਰਤੀ ਲਈ ਹੈ। ਅੰਤ। ਅੰਤ ਆ ਰਿਹਾ ਹੈ। ਸਾਰਾ ਦੇਸ ਤਬਾਹ ਹੋ ਜਾਵੇਗਾ।
3 ਤੁਹਾਡਾ ਅੰਤ ਆ ਰਿਹਾ ਹੈ! ਮੈਂ ਦਿਖਾ ਦਿਆਂਗਾ ਕਿ ਮੈਂ ਤੁਹਾਡੇ ਉੱਤੇ ਕਿੰਨਾ ਕਹਿਰਵਾਨ ਹਾਂ। ਮੈਂ ਤਹਾਡੇ ਕੀਤੇ ਹੋਏ ਮੰਦੇ ਕੰਮਾਂ ਲਈ ਸਜ਼ਾ ਦੇਵਾਂਗਾ। ਮੈਂ ਤੁਹਾਡੇ ਪਾਸੋਂ, ਤੁਹਾਡੀਆਂ ਉਨ੍ਹਾਂ ਸਾਰੀਆਂ ਭਿਆਨਕ ਗੱਲਾਂ ਦਾ ਮੁੱਲ ਚੁਕਾਵਾਂਗਾ ਜੋ ਤੁਸੀਂ ਕੀਤੀਆਂ ਨੇ।
4 ਮੈਂ ਤੁਹਾਡੇ ਲਈ ਕੋਈ ਰਹਿਮ ਨਹੀਂ ਦਰਸਾਵਾਂਗਾ ।ਮੈਨੂੰ ਤੁਹਾਡੇ ਲਈ ਅਫ਼ਸੋਸ ਨਹੀਂ ਹੋਵੇਗਾ । ਮੈਂ ਤੁਹਾਡੇ ਮੰਦੇ ਕਾਰਿਆਂ ਲਈ ਸਜ਼ਾ ਦੇ ਰਿਹਾ ਹਾਂ। ਤੁਸੀਂ ਕਿੰਨੀਆਂ ਭਿਆਨਕ ਗੱਲਾਂ ਕੀਤੀਆਂ ਨੇ। ਤੁਸੀਂ ਜਾਣ ਲਵੋਂਗੇ ਕਿ ਮੈਂ ਯਹੋਵਾਹ ਹਾਂ।"
5 ਯਹੋਵਾਹ ਮੇਰਾ ਪ੍ਰਭੂ, ਨੇ ਇਹ ਗੱਲਾਂ ਆਖੀਆਂ। "ਉੱਥੇ ਇੱਕ ਬਿਪਤਾ ਤੋਂ ਮਗਰੋਂ ਦੂਸਰੀ ਆਵੇਗੀ!
6 ਅੰਤ ਨੇੜੇ ਆ ਰਿਹਾ ਹੈ, ਅਤੇ ਇਹ ਛੇਤੀ ਹੀ ਆਵੇਗਾ!
7 ਇਸਰਾਏਲ ਵਿੱਚ ਰਹਿਣ ਵਾਲੇ ਲੋਕੋ, ਕੀ ਤੁਸੀਂ ਅਲਾਰਮ ਦੀ ਆਵਾਜ਼ ਸੁਣ ਸਕਦੇੇ ਹੋ? ਦੁਸ਼ਮਣ ਆ ਰਿਹਾ ਹੈ। ਸਜ਼ਾ ਦਾ ਵਕਤ ਬਹੁਤ ਹੀ ਛੇਤੀ ਆ ਰਿਹਾ ਹੈ! ਦੁਸ਼ਮਣ ਦਾ ਸ਼ੋਰ ਪਹਾੜਾਂ ਉੱਤੇ ਉੱਚੇ ਅਤੇ ਉੱਚਾ ਹੋ ਰਿਹਾ ਹੈ।
8 ਬਹੁਤ ਛੇਤੀ ਹੀ ਹੁਣ, ਮੈਂ ਤੁਹਾਨੂੰ ਦਰਸਾ ਦਿਆਂਗਾ ਕਿ ਮੈਂ ਕਿੰਨਾ ਕਹਿਰਵਾਨ ਹਾਂ। ਮੈਂ ਤੁਹਾਡੇ ਖਿਲਾਫ਼ ਆਪਣਾ ਸਾਰਾ ਕਹਿਰ ਦਰਸਾ ਦਿਆਂਗਾ। ਮੈਂ ਤੁਹਾਡੇ ਮੰਦੇ ਕਾਰਿਆਂ ਲਈ ਤੁਹਾਨੂੰ ਸਜ਼ਾ ਦਿਆਂਗਾ। ਮੈਂ ਤੁਹਾਡੇ ਪਾਸੋਂ ਤੁਹਾਡੀਆਂ ਸਾਰੀਆਂ ਭਿਆਨਕ ਗੱਲਾਂ ਦਾ ਮੁੱਲਾਂ ਚੁਕਵਾਵਾਂਗਾ।
9 ਮੈਂ ਤੁਹਾਡੇ ਉੱਪਰ ਕੋਈ ਰਹਿਮ ਨਹੀਂ ਕਰਾਂਗਾ। ਮੈਨੂੰ ਤੁਹਾਡੇ ਉੱਤੇ ਕੋਈ ਅਫ਼ਸੋਸ ਨਹੀਂ ਹੋਵੇਗਾ। ਮੈਂ ਤੁਹਾਨੂੰ ਤੁਹਾਡੇ ਕੀਤੇ ਮੰਦੇ ਕੰਮਾਂ ਦੀ ਸਜ਼ਾ ਦੇ ਰਿਹਾ ਹਾਂ। ਤੁਸੀਂ ਕਿੰਨੀਆਂ ਭਿਆਨਕ ਗੱਲਾਂ ਕੀਤੀਆਂ ਹਨ। ਹੁਣ ਤੁਸੀਂ ਜਾਣ ਜਾਵੋਂਗੇ ਕਿ ਮੈਂ ਯਹੋਵਾਹ ਹਾਂ ਜੋ ਤੁਹਾਨੂੰ ਸਜ਼ਾ ਦਿੰਦਾ ਹੈ।
10 "ਸਜ਼ਾ ਦਾ ਉਹ ਸਮਾਂ ਆ ਚੁਕਿਆ ਹੈ, ਪਰਮੇਸ਼ੁਰ ਨੇ ਇਸ਼ਾਰਾ ਕਰ ਦਿੱਤਾ ਹੈ, ਡੰਡੀ ਪੁੰਗਰ ਗਈ ਪਈ ਹੈ, ਹਂਕਾਰ ਦਾ ਫ਼ਲ੍ਲ ਪੂਰੇ ਜੋਬਨ ਤੇ ਹੈ।
11 ਉਹ ਹਿਂਸਕ ਆਦਮੀ ਉਨ੍ਹਾਂ ਮੰਦੇ ਲੋਕਾਂ ਨੂੰ ਸਜ਼ਾ ਦੇਣ ਲਈ ਤਿਆਰ ਹੈ। ਇਸਰਾਏਲ ਵਿੱਚ ਬਹੁਤ ਸਾਰੇ ਲੋਕ ਹਨ - ਪਰ ਉਹ ਉਨ੍ਹਾਂ ਵਿੱਚੋਂ ਨਹੀਂ ਹੈ। ਉਹ ਉਸ ਭੀੜ ਵਿਚਲਾ ਬੰਦਾ ਨਹੀਂ ਹੈ। ਉਹ ਉਨ੍ਹਾਂ ਲੋਕਾਂ ਦੇ ਮਹੱਤਵਪੂਰਣ ਆਗੂਆਂ ਵਿੱਚੋਂ ਕੋਈ ਇੱਕ ਨਹੀਂ ਹੈ।
12 "ਸਜ਼ਾ ਦਾ ਉਹ ਸਮਾਂ ਆ ਗਿਆ ਹੈ। ਉਹ ਦਿਨ ਆ ਗਿਆ ਹੈ। ਉਹ ਜਿਹੜੇ ਖਰੀਦਦੇ ਹਨ ਖੁਸ਼ ਨਾ ਹੋਣ, ਅਤੇ ਉਹ ਜਿਹੜੇ ਵੇਚਦੇ ਹਨ ਉਦਾਸ ਨਾ ਹੋਣ।
13 ਜਿਨ੍ਹਾਂ ਲੋੋਕਾਂ ਨੇ ਆਪਣੀ ਜਾਇਦਾਦ ਵੇਚੀ ਸੀ ਉਹ ਕਦੇ ਵੀ ਉੱਥੇ ਵਾਪਸ ਨਹੀਂ ਜਾਣਗੇ। ਜੇ ਕੋਈ ਬੰਦਾ ਜਿਉਂਦਾ ਬਚ ਕੇ ਨਿਕਲ ਵੀ ਜਾਵੇਗਾ ਤਾਂ ਉਹ ਕਦੇ ਵੀ ਆਪਣੀ ਜਾਇਦਾਦ ਕੋਲ ਵਾਪਸ ਨਹੀਂ ਜਾਵੇਗਾ। ਕਿਉਂ ਕਿ ਇਹ ਦਰਸ਼ਨ ਲੋਕਾਂ ਦੀ ਸਾਰੀ ਭੀੜ ਬਾਰੇ ਹੈ। ਇਸ ਲਈ ਜੇ ਕੋਈ ਬੰਦਾ ਜਿਉਂਦਾ ਬਚਕੇ ਨਿਕਲ ਵੀ ਜਾਵੇਗਾ, ਇਸ ਨਾਲ ਲੋਕ ਬਿਹਤਰ ਮਹਿਸੂਸ ਨਹੀਂ ਕਰਨਗੇ।
14 "ਉਹ ਲੋਕਾਂ ਨੂੰ ਚੇਤਾਵਨੀ ਦੇਣ ਲਈ ਤੂਰ੍ਹੀ ਵਜਾਉਣਗੇ। ਲੋਕ ਜੰਗ ਲਈ ਤਿਆਰ ਹੋ ਜਾਣਗੇ। ਪਰ ਉਹ ਲੜਨ ਲਈ ਬਾਹਰ ਨਹੀਂ ਜਾਣਗੇ। ਕਿਉਂ? ਕਿਉਂ ਕਿ ਮੈਂ ਸਾਰੀ ਭੀੜ ਨੂੰ ਦਿਖਾ ਦੇਵਾਂਗਾ ਕਿ ਮੈਂ ਕਿੰਨਾ ਕਹਿਰਵਾਨ ਹਾਂ।
15 ਦੁਸ਼ਮਣ ਆਪਣੀ ਤਲਵਾਰ ਨਾਲ ਸ਼ਹਿਰ ਦੇ ਬਾਹਰ ਖਲੋਤਾ ਹੈ। ਸ਼ਹਿਰ ਦੇ ਅੰਦਰ ਬੀਮਾਰੀ ਅਤੇ ਮੌਤ ਹੈ। ਜੇ ਕੋਈ ਬੰਦਾ ਬਾਹਰ ਖੇਤਾਂ ਵਿੱਚ ਜਾਵੇਗਾ, ਤਾਂ ਦੁਸ਼ਮਣ ਦਾ ਕੋਈ ਸਿਪਾਹੀ ਉਸਨੂੰ ਮਾਰ ਦੇਵੇਗਾ। ਜੇ ਉਹ ਸ਼ਹਿਰ ਅੰਦਰ ਠਹਿਰੇਗਾ, ਤਾਂ ਭੁੱਖ ਅਤੇ ਬੀਮਾਰੀ ਉਸਨੂੰ ਤਬਾਹ ਕਰ ਦੇਵੇਗੀ।
16 "ਪਰ ਕੁਝ ਬੰਦੇ ਬਚ ਕੇ ਨਿਕਲ ਜਾਣਗੇ। ਉਹ ਬਚੇ ਹੋਏ ਲੋਕ ਪਹਾੜਾਂ ਵੱਲ ਦੌੜ ਜਾਣਗੇ। ਪਰ ਉਹ ਲੋਕ ਖੁਸ਼ ਨਹੀਂ ਹੋਣਗੇ। ਉਹ ਲੋਕ ਆਪਣੇ ਸਾਰੇ ਪਾਪਾਂ ਲਈ ਉਦਾਸ ਹੋਣਗੇ। ਉਹ ਰੋਣਗੇ ਅਤੇ ਘੁੱਗੀ ਵਾਂਗ ਉਦਾਸ ਆਵਾਜ਼ਾਂ ਕੱਢਣਗੇ।
17 ਲੋਕ ਇੰਨੇ ਬਕ੍ਕੇ ਹੋਏ ਅਤੇ ਉਦਾਸ ਹੋਣਗੇ ਕਿ ਆਪਣੇ ਹੱਥ ਵੀ ਨਾ ਚੁੱਕ ਸਕਣਗੇ। ਉਨ੍ਹਾਂ ਦੀਆਂ ਲੱਤਾਂ ਪਾਣੀ ਵਾਂਗ ਬਣ ਜਾਣਗੀਆਂ।
18 ਉਹ ਉਦਾਸੀ ਦੇ ਵਸਤਰ ਪਹਿਨਣਗੇ ਅਤੇ ਡਰ ਨਾਲ ਭਰ ਜਾਣਗੇ। ਤੁਸੀਂ ਹਰ ਚਿਹਰੇ ਉੱਤੇ ਸ਼ਰਮਸਾਰੀ ਦੇਖੋਂਗੇ। ਉਹ ਲੋਕ ਆਪਣੇ ਸਿਰ ਮੁਨਾ ਦੇਣਗੇ। ਆਪਣੀ ਉਦਾਸੀ ਨੂੰ ਦਰਸ਼ਾਉਣ ਲਈ।
19 ਉਹ ਆਪਣੇ ਚਾਂਦੀ ਦੇ ਬੁੱਤਾਂ ਨੂੰ ਗਲੀਆਂ ਵਿੱਚ ਸੁੱਟ ਦੇਣਗੇ। ਉਹ ਆਪਣੀਆਂ ਸੋਨੇ ਦੀਆਂ ਮੂਰਤਾਂ ਨਾਲ ਕਿਸੇ ਨਾਪਾਕ ਔਰਤ ਵਰਗਾ ਵਿਹਾਰ ਕਰਨਗੇ। ਕਿਉਂ ਕਿ ਉਹ ਚੀਜ਼ਾਂ ਉਸ ਵੇਲੇ ਉਨ੍ਹਾਂ ਨੂੰ ਬਚਾਉਣ ਦੇ ਸਮਰੱਥ ਨਹੀਂ ਹੋਣਗੀਆਂ ਜਦੋਂ ਯਹੋਵਾਹ ਆਪਣਾ ਕਹਿਰ ਦਰਸਾਵੇਗਾ। ਉਹ ਚੀਜ਼ਾਂ ਉਸ ਜਾਲ ਤੋਂ ਇਲਾਵਾ ਕੁਝ ਨਹੀਂ ਹੋਣਗੀਆਂ ਜੋ ਉਨ੍ਹਾਂ ਦੇ ਪਤਨ ਦਾ ਕਾਰਣ ਬਣੀਆਂ। ਉਹ ਚੀਜ਼ਾਂ ਲੋਕਾਂ ਨੂੰ ਭੋਜਨ ਨਹੀਂ ਦੇਣਗੀਆਂ ਅਤੇ ਉਹ ਉਨ੍ਹਾਂ ਦੇ ਢਿੱਡਾਂ ਨੂੰ ਭੋਜਨ ਨਹੀਂ ਦੇ ਸਕਣਗੀਆਂ।
20 "ਉਨ੍ਹਾਂ ਲੋਕਾਂ ਨੇ ਆਪਣੇ ਖੂਬਸੂਰਤ ਗਹਿਣਿਆਂ ਨੂੰ ਬੁੱਤ ਬਨਾਉਣ ਲਈ ਵਰਤਿਆ। ਉਹ ਉਸ ਬੁੱਤ ਉੱਤੇ ਮਾਣ ਕਰਦੇ ਸਨ। ਉਨ੍ਹਾਂ ਨੇ ਆਪਣੇ ਭਿਆਨਕ ਬੁੱਤ ਬਣਾਏ। ਉਨ੍ਹਾਂ ਨੇ ਉਹ ਚੀਜ਼ਾਂ ਬਣਾਈਆਂ। ਇਸ ਲਈ ਮੈਂ (ਪਰਮੇਸ਼ੁਰ) ਉਨ੍ਹਾਂ ਨੂੰ ਕਿਸੇ ਨਾਪਾਕ ਔਰਤ ਵਾਂਗ ਪਰ੍ਹਾਂ ਸੁੱਟ ਦਿਆਂਗਾ।
21 ਮੈਂ ਉਨ੍ਹਾਂ ਨੂੰ ਅਜਨਬੀਆਂ ਨੂੰ ਚੁਕ੍ਕਵਾ ਦਿਆਂਗਾ। ਉਹ ਅਜਨਬੀ ਉਨ੍ਹਾਂ ਦਾ ਮਜ਼ਾਕ ਉਡਾਉਣਗੇ। ਉਹ ਅਜਨਬੀ ਕੁਝ ਲੋਕਾਂ ਨੂੰ ਮਾਰ ਦੇਣਗੇ ਅਤੇ ਹੋਰਨਾ ਨੂੰ ਬੰਦੀ ਬਣਾਕੇ ਲੈ ਜਾਣਗੇ।
22 ਮੈਂ ਉਨ੍ਹਾਂ ਕੋਲੋਂ ਮੂੰਹ ਮੋੜ ਲਵਾਂਗਾ - ਮੈਂ ਉਨ੍ਹਾਂ ਵੱਲ ਨਹੀਂ ਦੇਖਾਂਗਾ। ਉਹ ਅਜਨਬੀ ਮੇਰੇ ਮੰਦਰ ਨੂੰ ਬਰਬਾਦ ਕਰ ਦੇਣਗੇ ਉਹ ਉਸ ਪਵਿੱਤਰ ਇਮਾਰਤ ਦੇ ਖੁਫ਼ੀਆ ਹਿਸਿਆ ਵਿੱਚ ਜਾਣਗੇ ਅਤੇ ਉਸ ਨੂੰ ਅਪਵਿੱਤਰ ਕਰ ਦੇਣਗੇ।
23 "ਬੰਦੀਆਂ ਲਈ ਜ਼ੰਜ਼ੀਰਾਂ ਬਣਾਓ! ਕਿਉਂ? ਕਿਉਂ ਕਿ ਬਹੁਤ ਸਾਰੇ ਲੋਕਾਂ ਨੂੰ ਹੋਰਾਂ ਲੋਕਾਂ ਨੂੰ ਮਾਰਨ ਲਈ ਸਜ਼ਾ ਮਿਲੇਗੀ। ਸ਼ਹਿਰ ਵਿੱਚ ਹਰ ਥਾਂ ਹਿੰਸਾ ਹੋਵੇਗੀ।
24 ਮੈਂ ਹੋਰਨਾਂ ਕੌਮਾਂ ਵਿੱਚੋਂ ਬੁਰੇ ਲੋਕਾਂ ਨੂੰ ਲਿਆਵਾਂਗਾ। ਅਤੇ ਉਹ ਬੁਰੇ ਲੋਕ ਇਸਰਾਏਲ ਦੇ ਲੋਕਾਂ ਦੇ ਸਾਰੇ ਮਕਾਨਾਂ ਉੱਤੇ ਕਬਜ਼ਾ ਕਰ ਲੈਣਗੇ। ਮੈਂ ਤੁਹਾਨੂੰ ਸਾਰੇ ਤਾਕਤਵਰ ਲੋਕਾਂ ਨੂੰ ਇੰਨਾ ਗੁਮਾਨ ਕਰਨ ਤੋਂ ਰੋਕ ਦਿਆਂਗਾ। ਹੋਰਨਾਂ ਕੌਮਾਂ ਦੇ ਉਹ ਲੋਕ ਤੁਹਾਡੇ ਸਾਰੇ ਉਪਾਸਨਾ ਸਬਾਨਾਂ ਨੂੰ ਕਲੰਕਤ ਕਰ ਦੇਣਗੇ।
25 "ਤੁਸੀਂ ਲੋਕ ਡਰ ਨਾਲ ਕੰਬੋਁਗੇ। ਤੁਸੀਂ ਅਮਨ ਦੀ ਭਾਲ ਕਰੋਂਗੇ ਪਰ ਇੱਥੇ ਅਮਨ ਨਹੀਂ ਮਿਲੇਗਾ।
26 ਤੁਸੀਂ ਇੱਕ ਤੋਂ ਬਾਦ ਦੂਸਰੀ ਗ਼ਮਗੀਨ ਕਹਾਣੀ ਸੁਣੋਗੇ। ਤੁਸੀਂ ਬੁਰੀ ਖਬਰ ਤੋਂ ਬਿਨਾ ਕੁਝ ਨਹੀਂ ਸੁਣੋਗੇ। ਤੁਸੀਂ ਕਿਸੇ ਨਬੀ ਦੀ ਤਲਾਸ਼ ਕਰੋਂਗੇ ਅਤੇ ਉਸ ਤੋਂ ਦਰਸ਼ਨ ਦੀ ਮੰਗ ਕਰੋਂਗੇ। ਜਾਜਕਾਂ ਕੋਲ ਤੁਹਾਨੂੰ ਸਿਖਿਆ ਦੇਣ ਲਈ ਕੁਝ ਵੀ ਨਹੀਂ ਹੋਵੇਗਾ। ਅਤੇ ਬਜ਼ੁਰਗਾਂ ਕੋਲ ਤੁਹਾਨੂੰ ਦੇਣ ਲਈ ਕੋਈ ਮਸ਼ਵਰਾ ਨਹੀਂ ਹੋਵੇਗਾ।
27 ਤੁਹਾਡਾ ਰਾਜਾ ਉਨ੍ਹਾਂ ਲੋਕਾਂ ਲਈ ਰੋ ਰਿਹਾ ਹੋਵੇਗਾ ਜਿਹੜੇ ਮਰ ਚੁੱਕੇ ਹੋਣਗੇ। ਆਗੂ ਸੋਗ ਦੇ ਵਸਤਰ ਪਹਿਨਣਗੇ। ਆਮ ਆਦਮੀ ਬਹੁਤ ਡਰੇ ਹੋਏ ਹੋਣਗੇ। ਕਿਉਂ ਕਿ ਮੈਂ ਉਨ੍ਹਾਂ ਨੂੰ ਉਨ੍ਹਾਂ ਦੇ ਕੀਤੇ ਕੰਮਾਂ ਦਾ ਮੁੱਲ ਦਿਆਂਗਾ। ਮੈਂ ਉਨ੍ਹਾਂ ਦੀ ਸਜ਼ਾ ਦਾ ਨਿਰਣਾ ਉਨ੍ਹਾਂ ਦੀਆਂ ਆਪਣੀਆਂ ਹੀ ਕਰਨੀਆਂ ਅਨੁਸਾਰ ਕਰਾਂਗਾ। ਅਤੇ ਮੈਂ ਉਨ੍ਹਾਂ ਨੂੰ ਸਜ਼ਾ ਦਿਆਂਗਾ। ਫ਼ੇਰ ਉਹ ਲੋਕ ਜਾਨਣਗੇ ਕਿ ਮੈਂ ਯਹੋਵਾਹ ਹਾਂ।"