ਹਿਜ਼ ਕੀ ਐਲ
ਕਾਂਡ 31
ਜਲਾਵਤਨੀ ਦੇ 11 ਵੇਂ ਵਰ੍ਹੇ ਦੇ ਤੀਜੇ ਮਹੀਨੇ ਦੇ ਪਹਿਲੇ ਦਿਨ, ਮੈਨੂੰ ਯਹੋਵਾਹ ਦਾ ਸ਼ਬਦ ਮਿਲਿਆ। ਉਸਨੇ ਆਖਿਆ,
2 "ਆਦਮੀ ਦੇ ਪੁੱਤਰ, ਇਹ ਗੱਲਾਂ ਮਿਸਰ ਦੇ ਰਾਜੇ ਫਿਰਊਨ ਨੂੰ ਅਤੇ ਉਸਦੇ ਲੋਕਾਂ ਨੂੰ ਆਖ:"ਤੁਸੀਂ ਮਹਾਨ ਹੋ ਇੰਨੇ! ਕਿਸ ਨਾਲ ਕਰਾਂ ਮੈਂ ਤੁਲਨਾ ਤੁਹਾਡੀ?
3 ਅੱਸ਼ੂਰ ਸੀ ਇੱਕ ਰੁੱਖ ਦਿਆਰ ਦਾ ਲਬਾਨੋਨ ਅੰਦਰ ਖੂਬਸੂਰਤ ਟਹਿਣੀਆਂ ਵਾਲਾ ਜੰਗਲੀ ਛਾਂ ਵਾਲਾ ਅਤੇ ਬਹੁਤ ਲੰਮਾ। ਟੀਸੀ ਇਸਦੀ ਸੀ ਬੱਦਲਾਂ ਅੰਦਰ!
4 ਪਾਣੀ ਨੇ ਉਗਾਇਆ ਰੁੱਖ ਨੂੰ। ਲੰਮਾ ਕੀਤਾ ਰੁੱਖ ਨੂੰ ਡੂਂਗੀ ਨਦੀ ਨੇ। ਜਿੱਥੇ ਰੁੱਖ ਬੀਜਿਆ ਗਿਆ ਸੀ ਇਸਦੇ ਥਾਂ ਦੁਆਲੇ ਨਦੀਆਂ ਵਗਦੀਆਂ ਸਨ। ਉਸੇ ਰੁੱਖ ਤੋਂ ਹੀ ਛੋਟੀਆਂ ਨਦੀਆਂ ਖੇਤ ਵਿੱਚ ਹੋਰਨਾਂ ਰੁੱਖਾਂ ਵੱਲ ਵਗਦੀਆਂ ਸਨ।
5 ਇਸ ਲਈ ਲਂਮੇਰਾ ਸੀ ਉਹ ਰੁੱਖ ਖੇਤ ਦੇ ਹੋਰ ਸਾਰੇ ਰੁੱਖਾਂ ਨਾਲੋਂ। ਅਤੇ ਉਗੀਆਂ ਇਸਦੀਆਂ ਅਨੇਕਾਂ ਟਾਹਣੀਆਂ। ਕਾਫ਼ੀ ਪਾਣੀ ਸੀ ਓਥੇ ਇਸ ਲਈ ਫ਼ੈਲ ਗਈਆਂ ਸਨ ਟਾਹਣੀਆਂ ਰੁੱਖ ਦੀਆਂ।
6 ਆਕਾਸ਼ ਦੇ ਸਾਰੇ ਪੰਛੀਆਂ ਨੇ ਬਣਾਏ ਸਨ ਆਲ੍ਹਣੇ ਉਸ ਰੁੱਖ ਦੀਆਂ ਟਾਹਣੀਆਂ ਅੰਦਰ। ਅਤੇ ਖੇਤ ਦੇ ਸਾਰੇ ਜਾਨਵਰਾਂ ਨੇ ਜਨਮ ਦਿੱਤਾ ਬੱਚਿਆਂ ਨੂੰ, ਉਸ ਰੁੱਖ ਦੀਆਂ ਟਾਹਣੀਆਂ ਹੇਠਾਂ। ਸਾਰੀਆਂ ਮਹਾਨ ਕੌਮਾਂ ਸਨ ਰਹਿੰਦੀਆਂ ਉਸ ਰੁੱਖ ਦੀ ਛਾਂ ਹੇਠਾਂ।
7 ਸੁੰਦਰ ਸੀ ਬਹੁਤ ਉਹ ਰੁੱਖ। ਕਿੰਨਾ ਵੱਡਾ ਸੀ ਉਹ! ਕਿੰਨੀਆਂ ਲੰਮੀਆਂ ਸਨ ਟਾਹਣੀਆਂ ਇਸ ਦੀਆਂ; ਜਢ਼ਾਂ ਇਸ ਦੀਆਂ ਨੂੰ ਮਿਲਦਾ ਸੀ ਕਾਫ਼ੀ ਪਾਣੀ।
8 ਪਰਮੇਸ਼ੁਰ ਦੇ ਬਾਗ਼ ਦੇ ਦਿਉਦਾਰ ਦੇ ਰੁੱਖ ਵੀ ਨਹੀਂ ਸਨ ਇਸ ਰੁੱਖ ਨਾਲੋਂ ਵਡੇਰੇ। ਅਰਮੋਨ ਦੇ ਰੁੱਖਾਂ ਦੀਆਂ ਨਹੀਂ ਸਨ ਟਾਹਣੀਆਂ ਇੰਨੀਆਂ। ਪਰਮੇਸ਼ੁਰ ਦੇ ਬਾਗ਼ ਦਾ ਕੋਈ ਵੀ ਰੁੱਖ ਨਹੀਂ ਸੀ ਇਸ ਰੁੱਖ ਨਾਲੋਂ ਸੁਹਣਾ।
9 ਦਿੱਤੀਆਂ ਸਨ ਮੈਂ ਇਸਨੂੰ ਬਹੁਤ ਸਾਰੀਆਂ ਟਾਹਣੀਆਂ ਅਤੇ ਬਣਾਇਆ ਸੀ ਸੁੰਦਰ ਇਸਨੂੰ। ਅਤੇ ਸਾਰੇ ਹੀ ਰੁੱਖ ਪਰਮੇਸ਼ੁਰ ਦੇ ਬਾਗ਼, ਅਦਨ ਦੇ ਕਰਦੇ ਸਨ ਈਰਖਾ ਇਸ ਨਾਲ!"'
10 ਇਸ ਲਈ ਮੇਰਾ ਪ੍ਰਭੂ ਯਹੋਵਹ ਇਹ ਗੱਲਾਂ ਆਖਦਾ ਹੈ: "ਉਹ ਰੁੱਖ ਵਧਕੇ ਲੰਮਾ ਹੋ ਗਿਆ। ਇਸਦੀ ਚੋਟੀ ਬੱਦਲਾਂ ਨੂੰ ਛੂਹਣ ਲਗੀ। ਇਹ ਇੰਨਾ ਵੱਡਾ ਹੋ ਗਿਆ ਕਿ ਗੁਮਾਨੀ ਬਣ ਗਿਆ!
11 ਇਸ ਲਈ ਮੈਂ ਇੱਕ ਤਾਕਤਵਰ ਰਾਜੇ ਨੂੰ ਇਹ ਰੁੱਖ ਲੈਣ ਦਿੱਤਾ। ਉਸ ਹਾਕਮ ਨੇ ਰੁੱਖ ਨੂੰ ਉਸਦੇ ਮੰਦੇ ਕਾਰਿਆਂ ਲਈ ਸਜ਼ਾ ਦਿੱਤੀ। ਮੈਂ ਉਸ ਰੁੱਖ ਨੂੰ ਆਪਣੇ ਬਾਗ਼ ਵਿੱਚੋਂ ਬਾਹਰ ਕੱਢ ਦਿੱਤਾ।
12 ਅਜਨਬੀਆਂ - ਦੁਨੀਆਂ ਦੇ ਸਭ ਤੋਂ ਜ਼ੁਲਮੀ ਲੋਕਾਂ ਨੇ ਇਸਨੂੰ ਵੱਢ ਕੇ ਇਸਦੀਆਂ ਟਾਹਣੀਆਂ ਨੂੰ ਪਰਬਤਾਂ ਉੱਤੇ ਅਤੇ ਵਾਦੀਆਂ ਵਿੱਚ ਖਿੰਡਾ ਦਿੱਤਾ। ਇਸਦੇ ਟੁੱਟੇ ਅੰਗ ਉਸ ਧਰਤੀ ਰਾਹੀਂ ਵਗਦੀਆਂ ਨਦੀਆਂ ਦੁਆਰਾ ਹੇਠਾਂ ਨੂੰ ਰੁਢ਼ ਗਏ। ਹੁਣ ਰੁੱਖ ਹੇਠਾਂ ਕੋਈ ਛਾਂ ਨਹੀਂ ਸੀ ਇਸ ਲਈ ਸਾਰੇ ਲੋਕ ਚਲੇ ਗਏ।
13 ਹੁਣ ਉਸ ਡਿੱਗੇ ਹੋਏ ਰੁੱਖ ਤੇ ਪੰਛੀ ਰਹਿੰਦੇ ਨੇ। ਜੰਗਲੀ ਜਾਨਵਰ ਇਸ ਦੀਆਂ ਟੁੱਟੀਆਂ ਹੋਈਆਂ ਟਾਹਣੀਆਂ ਉੱਤੇ ਚੱਲਦੇ ਹਨ।
14 "ਹੁਣ ਉਸ ਪਾਣੀ ਦੇ ਕੰਢੇ ਦਾ ਕੋਈ ਵੀ ਰੁੱਖ ਗੁਮਾਨੀ ਨਹੀਂ ਹੋਵੇਗਾ। ਉਹ ਬੱਦਲਾਂ ਨੂੰ ਛੂਹਣ ਦਾ ਜਤਨ ਨਹੀਂ ਕਰਨਗੇ। ਉਨ੍ਹਾਂ ਮਜ਼ਬੂਤ ਰੁੱਖਾਂ ਵਿੱਚੋਂ ਜਿਹੜੇ ਪਾਣੀ ਪੀਁਦੇ ਹਨ, ਕੋਈ ਵੀ ਆਪਣੇ ਲੰਮੇ ਹੋਣ ਦੀਆਂ ਫ਼ਢ਼ਾਂ ਨਹੀਂ ਮਾਰੇਗਾ, ਕਿਉਂ ਕਿ ਉਨ੍ਹਾਂ ਸਾਰਿਆਂ ਨੂੰ ਮਾਰਨ ਲਈ ਨਿਯੁਕਤ ਕੀਤਾ ਗਿਆ ਹੈ। ਉਹ ਸਾਰੇ ਹੀ ਹੇਠਲੀ ਦੁਨੀਆਂ ਵਿੱਚ ਚਲੇ ਜਾਣਗੇ - ਮੌਤ ਦੇ ਸਬਾਨ, ਸ਼ਿਓਲ ਨੂੰ। ਉਹ ਉਨ੍ਹਾਂ ਹੋਰਨਾਂ ਲੋਕਾਂ ਵਿੱਚ ਸ਼ਾਮਿਲ ਹੋ ਜਾਣਗੇ ਜਿਹੜੇ ਮਰ ਗਏ ਸਨ ਅਤੇ ਹੇਠਾਂ ਡੂੰਘੀ ਮੋਰੀ ਵਿੱਚ ਚਲੇ ਗਏ ਹਨ।"
15 ਮੇਰਾ ਪ੍ਰਭੂ, ਯਹੋਵਾਹ ਇਹ ਗੱਲਾਂ ਆਖਦਾ ਹੈ, "ਮੈਂ ਲੋਕਾਂ ਨੂੰ ਉਸ ਦਿਨ ਰੁਆਇਆ ਸੀ ਜਦੋਂ ਰੁੱਖ ਹੇਠਾਂ ਸ਼ਿਓਲ ਨੂੰ ਚਲਾ ਗਿਆ ਸੀ। ਮੈਂ ਉਸਨੂੰ ਡੂੰਘੇ ਸਮੁੰਦਰ ਨਾਲ ਕੱਜ ਦਿੱਤਾ ਸੀ, ਮੈਂ ਇਸਦੀਆਂ ਨਦੀਆਂ ਨੂੰ ਰੋਕ ਦਿੱਤਾ ਸੀ ਅਤੇ ਸਾਰਾ ਪਾਣੀ ਵਗਣ ਤੋਂ ਰੁਕ ਗਿਆ। ਮੈਂ ਲਬਾਨੋਨ ਨੂੰ ਇਸਦਾ ਸੋਗ ਮਨਾਉਣ ਦਿੱਤਾ। ਖੇਤ ਦੇ ਸਾਰੇ ਰੁੱਖ ਉਸ ਵੱਡੇ ਰੁੱਖ ਦੇ ਸੋਗ ਵਿੱਚ ਬੀਮਾਰ ਪੈ ਗਏ।
16 ਮੈਂ ਰੁੱਖ ਨੂੰ ਡੇਗ ਦਿੱਤਾ - ਅਤੇ ਕੌਮਾਂ ਉਸ ਰੁੱਖ ਦੇ ਡਿੱਗਣ ਦੀ ਆਵਾਜ਼ ਸੁਣਕੇ ਡਰ ਨਾਲ ਕੰਬ ਉੱਠੀਆਂ। ਮੈਂ ਰੁੱਖ ਨੂੰ ਹੇਠਾਂ ਮੌਤ ਦੇ ਸਬਾਨ ਭੇਜ ਦਿੱਤਾ, ਉਨ੍ਹਾਂ ਸਾਰੇ ਹੋਰਾਂ ਲੋਕਾਂ ਵਿੱਚ ਸ਼ਾਮਿਲ ਹੋਣ ਲਈ ਜਿਹੜੇ ਉਸ ਡੂੰਘੀ ਮੋਰੀ ਵਿੱਚ ਹੇਠਾਂ ਚਲੇ ਗਏ ਸਨ। ਅਤੀਤ ਵਿੱਚ, ਲਬਾਨੋਨ ਸਭ ਤੋਂ ਚੰਗੇ, ਰੁੱਖਾਂ, ਅਦਨ ਦੇ ਸਾਰੇ ਰੁੱਖਾਂ ਨੇ ਉਹ ਪਾਣੀ ਪੀਤਾ। ਉਹ ਰੁੱਖ ਹੇਠਲੀ ਦੁਨੀਆਂ ਵਿੱਚ ਸੁਖੀ ਸਨ।
17 ਹਾਂ, ਉਹ ਰੁੱਖ ਵੀ ਉਸ ਵੱਡੇ ਰੁੱਖ ਦੇ ਨਾਲ ਹੀ ਹੇਠਾਂ ਮੌਤ ਦੀ ਥਾਂ ਤੇ ਚਲੇ ਗਏ ਸਨ। ਉਹ ਉਨ੍ਹਾਂ ਲੋਕਾਂ ਵਿੱਚ ਸ਼ਾਮਿਲ ਹੋ ਗਏ ਜਿਹੜੇ ਜੰਗ ਵਿੱਚ ਮਾਰੇ ਗਏ ਸਨ। ਉਸ ਵੱਡੇ ਰੁੱਖ ਨੇ ਹੋਰਨਾਂ ਰੁੱਖਾਂ ਨੂੰ ਮਜ਼ਬੂਤ ਬਣਾਇਆ। ਉਹ ਰੁੱਖ ਕੌਮਾਂ ਦਰਮਿਆਨ ਉਸ ਵੱਡੇ ਰੁੱਖ ਦੀ ਛਾਂ ਹੇਠਾਂ ਰਹੇ ਸਨ।
18 "ਮਿਸਰ, ਉਬੇ ਅਦਨ ਵਿੱਚ ਬਹੁਤ ਸਾਰੇ ਵੱਡੇ ਅਤੇ ਤਾਕਤਵਰ ਰੁੱਖ ਸਨ। ਮੈਂ ਉਨ੍ਹਾਂ ਵਿੱਚੋਂ ਕਿਹੜੇ ਰੁੱਖ ਨਾਲ ਤੇਰਾ ਮੁਕਾਬਲਾ ਕਰਾਂ! ਉਹ ਸਾਰੇ ਹੀ ਹੇਠਾਂ ਹੇਠਲੀ ਧਰਤੀ ਵਿੱਚ ਚਲੇ ਗਏ ਅਤੇ ਤੂੰ ਵੀ ਜਾਕੇ ਉਨ੍ਹਾਂ ਵਿਦੇਸ਼ੀਆਂ ਨਾਲ ਮੌਤ ਦੀ ਥਾਂ ਤੇ ਸ਼ਾਮਿਲ ਹੋ ਜਾਵੇਂਗਾ। ਤੂੰ ਓਥੇ ਉਨ੍ਹਾਂ ਲੋਕਾਂ ਦਰਮਿਆਨ ਲੇਟਿਆ ਹੋਵੇਂਗਾ ਜਿਹੜੇ ਜੰਗ ਵਿੱਚ ਮਾਰੇ ਗਏ ਸਨ।"ਹਾਂ, ਇਹ ਕੁਝ ਫਿਰਊਨ ਅਤੇ ਉਸਦੇ ਨਾਲ ਦੀ ਲੋਕਾਂ ਦੀ ਭੀੜ ਨਾਲ ਵਾਪਰੇਗਾ!" ਮੇਰੇ ਪ੍ਰਭੂ ਯਹੋਵਾਹ ਨੇ ਇਹ ਗੱਲਾਂ ਆਖੀਆਂ।