੨ ਸਲਾਤੀਨ

1 2 3 4 5 6 7 8 9 10 11 12 13 14 15 16 17 18 19 20 21 22 23 24 25


ਕਾਂਡ 10

ਸਾਮਰਿਯਾ ਵਿੱਚ ਅਹਾਬ ਦੇ 70 ਪੁੱਤਰ ਸਨ। ਯੇਹੂ ਨੇ ਸਾਮਰਿਯਾ ਵਿੱਚ ਯਿਜ਼ਰੇਲ ਦੇ ਸ਼ਾਸਕਾਂ ਤੇ ਆਗੂਆਂ ਨੂੰ ਚਿੱਠੀਆਂ ਲਿਖੀਆਂ। ਅਤੇ ਜੋ ਲੋਕ ਅਹਾਬ ਦੇ ਪੁੱਤਰਾਂ ਨੂੰ ਪਾਲਦੇ ਸਨ ਉਨ੍ਹਾਂ ਨੂੰ ਵੀ ਯੇਹੂ ਨੇ ਇਹ ਆਖਦਿਆਂ ਹੋਇਆਂ ਚਿੱਠੀਆਂ ਲਿਖੀਆਂ,
2 "ਜਦੋਂ ਹੀ ਤੁਹਾਨੂੰ ਇਹ ਪੱਤਰ ਮਿਲੇ ਤਾਂ ਤੁਸੀਂ ਆਪਣੇ ਸੁਆਮੀ ਦੇ ਪੁੱਤਰਾਂ ਵਿੱਚੋਂ ਸਾਰਿਆਂ ਨਾਲੋਂ ਚੰਗਾ ਤੇ ਜਿਹੜਾ ਸਭ ਤੋਂ ਵਧ ਲਾਇਕ ਹੋਵੇ ਉਸਨੂੰ ਚੁੱਕ ਕੇ ਉਸਦੇ ਪਿਤਾ ਦੀ ਗੱਦੀ ਉੱਪਰ ਬਿਠਾਵੋ! ਤੁਹਾਡੇ ਕੋਲ ਰੱਥ ਹਨ, ਘੋੜੇ ਹਨ ਅਤੇ ਤੁਸੀਂ ਇੱਕ ਮਜ਼ਬੂਤ ਸ਼ਹਿਰ ਦੇ ਕਿਲੇ ਵਿੱਚ ਰਹਿੰਦੇ ਹੋ, ਤੁਹਾਡੇ ਕੋਲ ਹਬਿਆਰ ਵੀ ਹਨ ਇਸ ਲਈ ਉਸਨੂੰ ਉਸਦੇ ਪਿਤਾ ਦੇ ਸਿੰਘਾਸਣ ਤੇ ਬਿਠਾਵੋ ਫ਼ਿਰ ਆਪਣੇ ਪਿਤਾ ਦੇ ਘਰਾਣੇ ਲਈ ਜੰਗ ਕਰੋ।"
3
4 ਪਰ ਯਿਜ਼ਰੇਲ ਦੇ ਸ਼ਾਸਕ ਅਤੇ ਆਗੂ ਬੜੇ ਡਰੇ ਹੋਏ ਸਨ। ਉਨ੍ਹਾਂ ਕਿਹਾ, "ਜੇਕਰ ਦੋ ਪਾਤਸ਼ਾਹ (ਯੋਰਾਮ ਅਤੇ ਅਹਜ਼ਯਾਹ) ਯੇਹੂ ਨੂੰ ਨਹੀਂ ਰੋਕ ਸਕੇ ਤਾਂ ਅਸੀਂ ਭਲਾ ਉਸਨੂੰ ਕਿਵੇਂ ਰੋਕ ਸਕਦੇ ਹਾਂ?"
5 ਉਹ ਮਨੁੱਖ ਜਿਹੜਾ ਅਹਾਬ ਦੇ ਘਰ ਦਾ ਮੁਖਤਿਆਰ ਸੀ, ਉਹ ਮਨੁੱਖ ਜਿਹੜਾ ਸਾਰੇ ਸ਼ਹਿਰ ਦਾ ਹਾਕਮ ਸੀ ਅਤੇ ਬਜ਼ੁਰਗਾਂ ਅਤੇ ਜਿਨ੍ਹਾਂ ਅਹਾਬ ਦੇ ਬੱਚਿਆਂ ਨੂੰ ਪਾਲਿਆ ਸੀ ਉਨ੍ਹਾਂ ਯੇਹੂ ਨੂੰ ਸੁਨੇਹਾ ਭੇਜਿਆ ਕਿ, "ਅਸੀਂ ਤਾਂ ਤੇਰੇ ਸੇਵਕ ਹਾਂ। ਜੋ ਕੁਝ ਵੀ ਤੂੰ ਕਹੇਁਗਾ ਅਸੀਂ ਕਰਨ ਨੂੰ ਤਿਆਰ ਹਾਂ। ਅਸੀਂ ਕਿਸੇ ਵੀ ਮਨੁੱਖ ਨੂੰ ਪਾਤਸ਼ਾਹ ਨਹੀਂ ਬਣਾਵਾਂਗੇ। ਜੋ ਤੈਨੂੰ ਠੀਕ ਲਗਦਾ ਹੈ ਤੂੰ ਉਹੀ ਕਰ।"
6 ਤੱਦ ਯੇਹੂ ਨੇ ਦੂਜੀ ਚਿੱਠੀ ਵਿੱਚ ਉਨ੍ਹਾਂ ਨੂੰ ਇਹ ਲਿਖਿਆ, "ਜੇਕਰ ਤੁਸੀਂ ਮੇਰੀ ਆਗਿਆ ਮੰਨਦੇ ਹੋ ਅਤੇ ਮੇਰਾ ਸਾਬ ਦਿੰਦੇ ਹੋ ਤਾਂ ਤੁਸੀਂ ਆਪਣੇ ਸੁਆਮੀ ਅਹਾਬ ਦੇ ਪੁੱਤਰਾਂ ਦੇ ਸਿਰ ਵੱਢ ਸੁੱਟੋ। ਅਤੇ ਕੱਲ ਇਸੇ ਕੁ ਵੇਲੇ ਯਿਜ਼ਰੇਲ ਵਿੱਚ ਵੱਢ ਕੇ ਮੇਰੇ ਕੋਲ ਲੈ ਆਵੋ।"ਅਹਾਬ ਦੇ 70 ਪੁੱਤਰ ਸਨ ਅਤੇ ਉਹ ਉਨ੍ਹਾਂ ਦੇ ਨਾਲ ਸਨ ਜਿਹੜੇ ਕਿ ਸ਼ਹਿਰ ਦੇ ਵਿੱਚ ਉਨ੍ਹਾਂ ਦੀ ਪਾਲਣਾ ਕਰ ਰਹੇ ਸਨ।
7 ਜਦੋਂ ਸ਼ਹਿਰ ਦੇ ਆਗੂਆਂ ਨੂੰ ਇਹ ਚਿੱਠੀ ਮਿਲੀ, ਤਾਂ ਉਨ੍ਹਾਂ ਨੇ ਪਾਤਸ਼ਾਹ ਦੇ 70 ਪੁੱਤਰਾਂ ਨੂੰ ਇਕਠਿਆਂ ਕਰਕੇ ਵੱਢ ਸੁਟਿਆ ਅਤੇ ਫ਼ਿਰ ਉਨ੍ਹਾਂ ਨੇ ਉਨ੍ਹਾਂ ਦੇ ਸਿਰਾਂ ਨੂੰ ਟੋਕਰੀਆਂ ਵਿੱਚ ਪਾਕੇ ਯਿਜ਼ਰੇਲ ਵਿੱਚ ਯੇਹੂ ਕੋਲ ਭੇਜ ਦਿੱਤਾ।
8 ਸੰਦੇਸ਼ਵਾਹਕ ਯੇਹੂ ਕੋਲ ਆਇਆ ਅਤੇ ਆਕੇ ਉਸਨੂੰ ਕਿਹਾ, "ਉਹ ਪਾਤਸ਼ਾਹ ਦੇ ਪੁੱਤਰਾਂ ਦੇ ਸਿਰ ਵੱਢ ਲਿਆਏ ਹਨ।"ਤੱਦ ਯੇਹੂ ਨੇ ਆਖਿਆ, "ਉਨ੍ਹਾਂ ਨੂੰ ਕੱਲ ਸਵੇਰ ਤੀਕ ਸ਼ਹਿਰ ਦੇ ਫ਼ਾਟਕ ਤੇ ਢੇਰ ਲਗਾ ਕੇ ਰੱਖ ਛੱਡੋ।"
9 ਸਵੇਰ ਵੇਲੇ ਯੇਹੂ ਬਾਹਰ ਗਿਆ ਅਤੇ ਲੋਕਾਂ ਸਾਮ੍ਹਣੇ ਖੜਾ ਹੋਕੇ ਉਸਨੇ ਕਿਹਾ, "ਤੁਸੀਂ ਮਾਸੂਮ ਹੋ। ਵੇਖੋ! ਮੈਂ ਆਪਣੇ ਸੁਆਮੀ ਦੇ ਵਿਰੁੱਧ ਮਤਾ ਪਕਾਇਆ ਤੇ ਉਸਨੂੰ ਮਾਰ ਸੁਟਿਆ ਪਰ ਅਹਾਬ ਦੇ ਇਨ੍ਹਾਂ ਸਾਰੇ ਪੁੱਤਾਂ ਨੂੰ ਕਿਸ ਮਾਰਿਆ?
10 ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਜੋ ਗੱਲ ਯਹੋਵਾਹ ਨੇ ਅਹਾਬ ਦੇ ਘਰਾਣੇ ਬਾਰੇ ਕਹੀ ਉਹ ਅਜਾਈ ਨਹੀਂ ਜਾਵੇਗੀ। ਯਹੋਵਾਹ ਨੇ ਉਹੀ ਕੁਝ ਕੀਤਾ ਹੈ ਜੋ ਕੁਝ ਉਸਨੇ ਆਪਣੇ ਸੇਵਕ ਏਲੀਯਾਹ ਰਾਹੀਂ ਅਖਵਾਇਆ ਸੀ।"
11 ਤੱਦ ਯੇਹੂ ਨੇ ਉਨ੍ਹਾਂ ਸਾਰਿਆਂ ਨੂੰ ਮਾਰ ਦਿੱਤਾ ਜੋ ਯਿਜ਼ਰੇਲ ਵਿੱਚ ਜੋ ਅਹਾਬ ਦੇ ਘਰਾਣੇ ਵਿੱਚ ਬਾਕੀ ਰਹਿ ਗਏ ਸਨ ਉਸਨੇ ਸਾਰੇ ਮਹਾਂ-ਪੁਰਖਾਂ, ਨਿਕਟੀ ਮਿੱਤਰਾਂ, ਸੰਬੰਧੀਆਂ, ਜਾਜਕਾਂ ਨੂੰ ਮਾਰ ਦਿੱਤਾ। ਅਹਾਬ ਦੇ ਘਰਾਣੇ ਵਿੱਚੋਂ ਕੋਈ ਇੱਕ ਵੀ ਮਨੁੱਖ ਜਿਉਂਦਾ ਨਾ ਰਿਹਾ।
12 ਯੇਹੂ ਯਿਜ਼ਰੇਲ ਨੂੰ ਛੱਡ ਸਾਮਰਿਯਾ ਵੱਲ ਚਲਾ ਗਿਆ। ਰਾਹ ਵਿੱਚ, ਉਹ ਉਸ ਜਗ੍ਹਾ ਰੁਕਿਆ ਜੋ ਅਯਾਲੀਆਂ ਦਾ ਡੇਰਾ ਕਹਾਉਂਦਾ ਸੀ। ਜਿੱਥੇ ਅਯਾਲੀ ਆਪਣੀਆਂ ਭੇਡਾਂ ਦੀ ਮੁਨਾਈ ਕਰਦੇ ਸਨ।
13 ਉੱਥੇ ਉਹ ਯਹੂਦਾਹ ਦੇ ਪਾਤਸ਼ਾਹ ਅਹਜ਼ਯਾਹ ਦੇ ਸੰਬੰਧੀਆਂ ਨੂੰ ਮਿਲਿਆ ਅਤੇ ਉਨ੍ਹਾਂ ਨੂੰ ਬੋਲਿਆ, "ਤੁਸੀਂ ਕੌਣ ਹੋ?"ਉਨ੍ਹਾਂ ਕਿਹਾ, "ਅਸੀਂ ਯਹੂਦਾਹ ਦੇ ਪਾਤਸ਼ਾਹ ਅਹਜ਼ਯਾਹ ਦੇ ਸੰਬੰਧੀ ਹਾਂ ਅਸੀਂ ਪਾਤਸ਼ਾਹ ਦੇ ਪੁੱਤਰਾਂ ਤੇ ਰਾਣੀ ਦੇ ਪੁੱਤਰਾਂ ਨੂੰ ਸੁੱਖ-ਸਾਂਦ ਪੁੱਛਣ ਚਲੇ ਹਾਂ।"
14 ਤੱਦ ਯੇਹੂ ਨੇ ਆਪਣੇ ਆਦਮੀਆਂ ਨੂੰ ਕਿਹਾ, "ਇਨ੍ਹਾਂ ਨੂੰ ਜਿਉਂਦੇ ਫ਼ੜ ਲਵੋ।"ਯੇਹੂ ਦੇ ਆਦਮੀਆਂ ਨੇ ਅਹਜ਼ਯਾਹ ਦੇ ਸੰਬੰਧੀਆਂ ਨੂੰ ਜਿਉਂਦਿਆਂ ਨੂੰ ਫ਼ੜ ਲਿਆ। ਉਹ 42 ਲੋਕ ਸਨ ਅਤੇ ਯੇਹੂ ਨੇ ਉਨ੍ਹਾਂ ਨੂੰ ਬੇਬ-ਇਕਦ ਦੇ ਨੇੜੇ ਖੂਹ ਦੇ ਕੋਲ ਵੱਢ ਸੁਟਿਆ। ਉਨ੍ਹ੍ਹਾਂ ਵਿੱਚੋਂ ਇੱਕ ਵੀ ਮਨੁੱਖ ਜਿਉਂਦਾ ਨਾ ਛੱਡਿਆ।ਯੇਹੂ ਦਾ ਯਹੋਨਾਦਾਬ ਨੂੰ ਮਿਲਣਾ
15 ਜਦੋਂ ਯੇਹੂ ਉਥੋਂ ਨਿਕਲਿਆ ਤਾਂ ਫ਼ਿਰ ਉਹ ਰੇਕਾਬ ਦੇ ਪੁੱਤਰ ਯਹੋਨਾਦਾਬ ਨੂੰ ਮਿਲਿਆ। ਯਹੋਨਾਦਾਬ ਉਸਨੂੰ ਰਾਹ 'ਚ ਮਿਲ ਪਿਆ ਕਿਊਕਿ ਉਹ ਵੀ ਯੇਹੂ ਨੂੰ ਮਿਲਣ ਲਈ ਆ ਰਿਹਾ ਸੀ ਤੱਦ ਯੇਹੂ ਨੇ ਉਸਨੂੰ ਮਿਲਕੇ ਆਖਿਆ, "ਕੀ ਤੂੰ ਮੇਰਾ ਉਵੇਂ ਹੀ ਸਕਾ ਮਿੱਤਰ ਹੈਂ ਜਿਵੇਂ ਮੈਂ ਤੈਨੂੰ ਸਮਝਦਾ ਹਾਂ?"ਯੇਹੂ ਨੇ ਕਿਹਾ, "ਜੇਕਰ ਤੂੰ ਮੇਰਾ ਗੂੜਾ ਮਿੱਤਰ ਹੈਂ ਤਾਂ ਦੋਸਤੀ ਦਾ ਹੱਥ ਮੇਰੇ ਵੱਲ ਵਧਾਅ।" ਜਦੋਂ ਉਸਨੇ ਆਪਣਾ ਹੱਥ ਉਸ ਵੱਲ ਵਧਇਆ ਤਾਂ ਯੇਹੂ ਨੇ ਉਸਨੂੰ ਆਪਣੇ ਰੱਥ ਤੇ ਬਿਠਾਅ ਲਿਆ।
16 ਯੇਹੂ ਨੇ ਆਖਿਆ, "ਮੇਰੇ ਨਾਲ ਚੱਲ ਅਤੇ ਯਹੋਵਾਹ ਦੇ ਨਮਿੱਤ ਮੇਰੀਆਂ ਭਾਵਨਾਵਾਂ ਨੂੰ ਵੇਖ।"ਤੱਦ ਯਹੋਨਾਦਾਬ ਯੇਹੂ ਦੇ ਰੱਥ ਉੱਪਰ ਬੈਠ ਗਿਆ।
17 ਯੇਹੂ ਸਾਮਰਿਯਾ ਵੱਲ ਆਇਆ ਅਤੇ ਜੋ ਲੋਕ ਅਹਾਬ ਦੇ ਸੰਬੰਧੀ ਸਾਮਰਿਯਾ ਵਿੱਚ ਬਚ ਗਏ ਸਨ ਉਨ੍ਹਾਂ ਨੂੰ ਵੀ ਵੱਢ ਸੁਟਿਆ। ਯੇਹੂ ਨੇ ਉਨ੍ਹਾਂ ਸਾਰਿਆਂ ਨੂੰ ਵੱਢ ਸੁਟਿਆ। ਇਥੋਂ ਤੱਕ ਕਿ ਯੇਹੂ ਨੇ ਉਹ ਕੰਮ ਵੀ ਕੀਤੇ ਜੋ ਬਚਨ ਯਹੋਵਾਹ ਨੇ ਏਲੀਯਾਹ ਨਾਲ ਕੀਤੇ ਸਨ।
18 ਤੱਦ ਯੇਹੂ ਨੇ ਸਾਰੇ ਲੋਕਾਂ ਨੂੰ ਇਕੱਤਰ ਕੀਤਾ ਅਤੇ ਉਨ੍ਹਾਂ ਨੂੰ ਆਖਿਆ, "ਅਹਾਬ ਨੇ ਬਆਲ ਦੀ ਬੋੜੀ ਉਪਾਸਨਾ ਕੀਤੀ ਪਰ ਯੇਹੂ ਉਸਦੀ ਬਹੁਤੀ ਉਪਾਸਨਾ ਕਰੇਗਾ।
19 ਹੁਣ ਤੁਸੀਂ ਬਆਲ ਦੇ ਸਾਰੇ ਜਾਜਕਾਂ ਅਤੇ ਨਬੀਆਂ ਨੂੰ ਇਕੱਠਾ ਕਰੋ ਅਤੇ ਸਾਰੇ ਉਨ੍ਹਾਂ ਲੋਕਾਂ ਨੂੰ ਇਕੱਠਾ ਕਰੋ ਜੋ ਬਆਲ ਦੇ ਉਪਾਸਕ ਹਨ। ਕੋਈ ਵੀ ਬਆਲ ਦਾ ਉਪਾਸਕ ਇਸ ਸਭਾ ਵਿੱਚ ਗੈਰਹਾਜ਼ਿਰ ਨਾ ਰਹੇ। ਮੈਂ ਬਆਲ ਲਈ ਵੱਡੀ ਬਲੀ ਚੜਾਉਣੀ ਹੈ ਅਤੇ ਜੋ ਇਸ ਸਭਾ ਵਿੱਚ ਉਸਦਾ ਉਪਾਸਕ ਗੈਰਹਾਜ਼ਿਰ ਹੋਇਆ ਮੈਂ ਉਸਨੂੰ ਮਾਰ ਸੁੱਟਾਂਗਾ।"ਪਰ ਯੇਹੂ ਉਨ੍ਹਾਂ ਨਾਲ ਇਹ ਚਾਲ ਖੇਡ ਰਿਹਾ ਸੀ ਕਿਉਂ ਕਿ ਅਸਲ ਵਿੱਚ ਉਹ ਬਆਲ ਦੇ ਸਾਰੇ ਉਪਾਸਕਾਂ ਨੂੰ ਨਸ਼ਟ ਕਰਨਾ ਚਾਹੁੰਦਾ ਸੀ।
20 ਯੇਹੂ ਨੇ ਆਖਿਆ, "ਬਆਲ ਲਈ ਪਵਿੱਤਰ ਸਭਾ ਦੀ ਤਿਆਰੀ ਕਰੋ।" ਤਾਂ ਜਾਜਕਾਂ ਨੇ ਸਭਾ ਦਾ ਐਲਾਨ ਕਰ ਦਿੱਤਾ।
21 ਤੱਦ ਯੇਹੂ ਨੇ ਇਸਰਾਏਲ ਦੀ ਸਾਰੀ ਧਰਤੀ ਉੱਪਰ ਇਹ ਸੰਦੇਸ਼ ਪਹੁੰਚਾ ਦਿੱਤਾ ਤਾਂ ਬਆਲ ਦੇ ਸਾਰੇ ਉਪਾਸਕ ਇਕੱਤਰ ਹੋਏ। ਕੋਈ ਵੀ ਬੰਦਾ ਉਸਦਾ ਉਪਾਸਕ ਗੈਰਹਾਜ਼ਿਰ ਨਾ ਰਿਹਾ ਅਤੇ ਸਾਰੇ ਉਪਾਸਕ ਬਆਲ ਦੇ ਮੰਦਰ ਵਿੱਚ ਇਕੱਤਰ ਹੋਏ। ਤੇ ਬਆਲ ਦਾ ਮੰਦਰ ਖਚਾ-ਖਚ ਭੀੜ ਨਾਲ ਭਰ ਗਿਆ।
22 ਤੱਦ ਯੇਹੂ ਨੇ ਤੋਸ਼ੇਖਾਨੇ ਦੇ ਮੁਖਤਿਆਰ ਨੂੰ ਕਿਹਾ, "ਬਆਲ ਦੇ ਸਾਰੇ ਉਪਾਸਕਾਂ ਲਈ ਵਸਤਰ ਕੱਢ ਲਿਆ।" ਤਾਂ ਉਹ ਆਦਮੀ ਸਭਨਾਂ ਲਈ ਉਥੋਂ ਵਸਤਰ ਕੱਢ ਲਿਆਇਆ।
23 ਤੱਦ ਯੇਹੂ ਅਤੇ ਰੇਕਾਬ ਦਾ ਪੁੱਤਰ ਯਹੋਨਾਦਾਬ ਬਆਲ ਦੇ ਮੰਦਰ ਨੂੰ ਗਏ ਅਤੇ ਯੇਹੂ ਨੇ ਉਸ ਮੰਦਰ ਵਿੱਚ ਬਆਲ ਦੇ ਉਪਾਸਕਾਂ ਨੂੰ ਕਿਹਾ, "ਤੁਸੀਂ ਧਿਆਨ ਨਾਲ ਚਾਰੋ ਤਰਫ਼ ਵੇਖ ਲਵੋ ਕਿ ਇੱਥੇ ਕੋਈ ਤੁਹਾਡੇ ਨਾਲ ਯਹੋਵਾਹ ਦਾ ਉਪਾਸਕ ਨਾ ਹੋਵੇ, ਸਿਰਫ਼ ਬਆਲ ਦੇ ਉਪਾਸਕ ਹੀ ਹੋਣ।"
24 ਤਾਂ ਬਆਲ ਦੇ ਉਪਾਸਕ ਬਲੀਆਂ ਅਤੇ ਹੋਮ ਦੀਆਂ ਭੇਟਾਂ ਚੜਾਉਣ ਲਈ ਮੰਦਰ ਅੰਦਰ ਗਏ। ਪਰ ਬਾਹਰ ਯੇਹੂ ਦੇ 80 ਆਦਮੀ ਇੰਤਜ਼ਾਰ ਕਰ ਰਹੇ ਸਨ। ਯੇਹੂ ਨੇ ਉਨ੍ਹਾਂ ਨੂੰ ਆਖਿਆ ਹੋਇਆ ਸੀ, "ਜੋ ਕੋਈ ਇਨ੍ਹਾਂ ਵਿੱਚੋਂ ਕਿਸੇ ਨੂੰ ਬਚਕੇ ਜਾਣ ਦੇਵੇਗਾ ਆਪਣੀ ਖੁਦ ਦੀ ਜਾਨ ਗੁਆ ਲਵੇਗਾ।"
25 ਜਿਉਂ ਹੀ ਯੇਹੂ ਹੋਮ ਦੀ ਭੇਟ ਚੜਾ ਹਟਿਆ ਉਵੇਂ ਹੀ ਯੇਹੂ ਨੇ ਪਹਿਰੇਦਾਰਾਂ ਅਤੇ ਕਪਤਾਨਾਂ ਨੂੰ ਆਖਿਆ, "ਅੰਦਰ ਜਾਓ ਅਤੇ ਜਾਕੇ ਬਆਲ ਦੇ ਜਾਜਕਾਂ ਨੂੰ ਮਾਰ ਸੁੱਟੋ। ਮੰਦਰ ਚੋ ਕੋਈ ਵੀ ਮਨੁੱਖ ਜਿਉਂਦਾ ਬਾਹਰ ਨਾ ਨਿਕਲੇ।"ਤਾਂ ਕਪਤਾਨਾਂ ਨੇ ਬਆਲ ਦੇ ਜਾਜਕਾਂ ਨੂੰ ਤਲਵਾਰ ਦੀ ਧਾਰ ਨਾਲ ਵੱਢ ਸੁਟਿਆ। ਅਤੇ ਪਹਿਰੇਦਾਰਾਂ ਅਤੇ ਕਪਤਾਨਾਂ ਨੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਬਾਹਰ ਸੁੱਟ ਦਿੱਤਾ। ਤਦ ਉਹ ਮੰਦਰ ਦੇ ਅੰਦਰ ਵਾਲੇ ਕਮਰੇ ਵਿੱਚ ਪ੍ਰਵੇਸ਼ ਕੀਤੇ।
26 ਬਆਲ ਦੇ ਮੰਦਰ ਦੇ ਥੰਮਾਂ ਨੂੰ ਜਿਹੜੇ ਪੱਥਰ ਲੱਗੇ ਹੋਏ ਸਨ ਉਨ੍ਹਾਂ ਨੂੰ ਕੱਢਕੇ ਉਨ੍ਹਾਂ ਨੇ ਮੰਦਰ ਨੂੰ ਸਾੜ ਦਿੱਤਾ।
27 ਤੇ ਫ਼ਿਰ ਉਨ੍ਹਾਂ ਯਾਦਗਾਰੀ ਪੱਥਰ ਨੂੰ ਚੂਰਾ ਕਰ ਦਿੱਤਾ ਅਤੇ ਬਆਲ ਦੇ ਮੰਦਰ ਨੂੰ ਵੀ ਢਹਿ-ਢੇਰੀ ਕਰ ਦਿੱਤਾ ਅਤੇ ਮੰਦਰ ਦੀ ਬਾਵੇਂ ਉਸਨੂੰ ਬਣਾ ਦਿੱਤਾ। ਲੋਕ ਅੱਜ ਵੀ ਉਸਨੂੰ ਇਵੇਂ ਹੀ ਇਸਤੇਮਾਲ ਕਰਦੇ ਹਨ।
28 ਇਉਂ ਯੇਹੂ ਨੇ ਬਆਲ ਦੇ ਇਸਰਾਏਲ ਵਿੱਚੋਂ ਨਾਮੋ-ਨਿਸ਼ਾਨ ਮਿਟਾ ਦਿੱਤਾ।
29 ਪਰ ਫ਼ਿਰ ਵੀ ਯੇਹੂ ਨਬਾਟ ਦੇ ਪੁੱਤਰ ਯਾਰਾਬੁਆਮ ਦੇ ਪਾਪਾਂ ਤੋਂ, ਜਿਸਨੇ ਇਸਰਾਏਲ ਤੋਂ ਪਾਪ ਕਰਵਾਏ ਸਨ ਪੂਰੀ ਤਰ੍ਹਾਂ ਮੂੰਹ ਨਾ ਮੋੜਿਆ। ਉਹ ਸੁਨਿਹਰੀ ਵੱਛੇ ਜਿਹੜੇ ਬੈਤੇਲ ਅਤੇ ਦਾਨ ਵਿੱਚੋਂ ਸਨ ਉਨ੍ਹਾਂ ਨੂੰ ਯੇਹੂ ਨੇ ਤਬਾਹ ਨਾ ਕੀਤਾ।
30 ਯਹੋਵਾਹ ਨੇ ਯੇਹੂ ਨੂੰ ਆਖਿਆ, "ਤੂੰ ਚੰਗਾ ਕੰਮ ਕੀਤਾ ਹੈ! ਜੋ ਕੰਮ ਮੈਂ ਚੰਗੇ ਆਖੇ, ਤੂੰ ਉਹ ਕੀਤੇ ਹਨ। ਜਿਵੇਂ ਮੈਂ ਅਹਾਬ ਦੀ ਕੁਲ ਨੂੰ ਤਬਾਹ ਕਰਨਾ ਚਾਹਿਆ ਤੂੰ ਉਵੇਂ ਹੀ ਕੀਤਾ। ਇਸ ਲਈ ਤੇਰੇ ਪੁੱਤਰ ਚੌਥੀ ਪੀੜੀ ਤੀਕ ਇਸਰਾਏਲ ਦੀ ਗੱਦੀ ਉੱਪਰ ਬੈਠਣਗੇ।"
31 ਪਰ ਯੇਹੂ ਨੇ ਇਸਰਾਏਲ ਦੇ ਪਰਮੇਸ਼ੁਰ ਦੀ ਬਿਵਸਬਾ ਉੱਪਰ ਚੱਲਣ ਲਈ ਲਾਪਰਵਾਹੀ ਵਰਤੀ ਅਤੇ ਉਸਨੇ ਯਾਰਾਬੁਆਮ ਦੇ ਪਾਪਾਂ ਤੋਂ ਮੂੰਹ ਨਾ ਮੋੜਿਆ। ਜਿਹੜੇ ਕਿ ਉਸਨੇ ਇਸਰਾਏਲ ਤੋਂ ਪਾਪ ਕਰਵਾਏ ਸਨ।
32 ਉਨ੍ਹਾਂ ਦਿਨਾਂ ਵਿੱਚ ਯਹੋਵਾਹ ਇਸਰਾਏਲ ਦੇ ਭਾਗ-ਖੰਡ ਕਰ ਘਟਾਉਣ ਲੱਗਾ। ਅਰਾਮ ਦਾ ਪਾਤਸ਼ਾਹ ਹਜ਼ਾਏਲ ਇਸਰਾਏਲੀਆਂ ਨੂੰ ਇਸਰਾਏਲ ਦੇ ਹਰ ਹੱਦ ਤੋਂ ਹਰਾਉਣ ਲੱਗਾ।
33 ਯਰਦਨ ਤੋਂ ਲੈਕੇ ਪੂਰਬ ਵੱਲ ਗਿਲਆਦ ਦੇ ਸਾਰੇ ਦੇਸ਼ ਵਿੱਚ ਗਦੀਆਂ ਤੇ ਰਊਬੇਨੀਆਂ ਤੇ ਮਨਸੀਆਂ ਨੂੰ ਅਰੋਏਰ ਤੋਂ ਲੈਕੇ ਜੋ ਅਰਨੋਨ ਦੀ ਵਾਦੀ ਕੋਲ ਹੈ ਅਤੇ ਗਿਲਆਦ ਅਤੇ ਬਾਸ਼ਾਨ ਨੂੰ ਵੀ ਸਰ ਕਰ ਲਿਆ।
34 ਯੇਹੂ ਨੇ ਹੋਰ ਜੋ ਮਹਾਨ ਕਾਰਜ ਕੀਤੇ ਉਹ ਸਭ ਇਸਰਾਏਲ ਦੇ ਪਾਤਸ਼ਾਹਾਂ ਦੇ ਇਤਹਾਸ ਦੀ ਪੋਥੀ ਵਿੱਚ ਦਰਜ ਹਨ।
35 ਯੇਹੂ ਨੂੰ ਉਸਦੀ ਮੌਤ ਉਪਰੰਤ ਉਸਦੇ ਪੁਰਖਿਆਂ ਕੋਲ ਹੀ ਦਫ਼ਨਾਇਆ ਗਿਆ। ਲੋਕਾਂ ਨੇ ਯੇਹੂ ਨੂੰ ਸਾਮਰਿਯਾ ਵਿੱਚ ਦਬਿਆ ਅਤੇ ਯੇਹੂ ਤੋਂ ਬਾਅਦ ਉਸਦਾ ਪੁੱਤਰ ਯਹੋਅਹਾਜ਼ ਨਵਾਂ ਪਾਤਸ਼ਾਹ ਬਣਿਆ।
36 ਯੇਹੂ ਨੇ ਸਾਮਰਿਯਾ ਵਿੱਚ ਇਸਰਾਏਲ ਉੱਤੇ 28 ਵਰ੍ਹੇ ਰਾਜ ਕੀਤਾ।