ਕਜ਼ਾૃं

1 2 3 4 5 6 7 8 9 10 11 12 13 14 15 16 17 18 19 20 21

0:00
0:00

ਕਾਂਡ 20

ਤਦ ਸਾਰੇ ਇਸਰਾਏਲੀ ਨਿੱਕਲ ਕੇ ਦਾਨ ਤੋਂ ਲੈ ਕੇ ਬਏਰਸਬਾ ਤੋੜੀ ਗਿਲਆਦ ਦੇ ਦੇਸ ਸਣੇ ਸਾਰੀ ਮੰਡਲੀ ਇੱਕ ਮਨੁੱਖ ਵਾਂਙੁ ਯਹੋਵਾਹ ਦੇ ਸਨਮੁਖ ਮਿਸਫਾਹ ਵਿੱਚ ਇੱਕਠੀ ਹੋਈ।
2 ਅਤੇ ਸਭਨਾਂ ਲੋਕਾਂ ਦੇ ਅਰਥਾਤ ਇਸਰਾਏਲ ਦੇ ਸਾਰਿਆਂ ਗੋਤਾਂ ਦੇ ਸਰਦਾਰਾਂ ਦੇ ਜੋ ਪਰਮੇਸ਼ੁਰ ਦੇ ਲੋਕਾਂ ਦੀ ਸਭਾ ਵਿੱਚ ਆਏ ਚਾਰ ਲੱਖ ਤਲਵਾਰ ਧਾਰੀ ਪਿਆਦੇ ਸਨ।
3 ਅਤੇ ਬਿਨਯਾਮੀਨਆਂ ਨੇ ਸੁਣਿਆ ਜੋ ਇਸਰਾਏਲੀ ਮਿਸਫਾਹ ਵਿੱਚ ਇੱਕਠੇ ਹੋਏ ਹਨ ਅਤੇ ਇਸਰਾਏਲੀਆਂ ਨੇ ਆਖਿਆ, ਦੱਸੋ ਜੋ ਇਹ ਬਦੀ ਕਿੱਕਰ ਹੋਈ?
4 ਤਾਂ ਉਸ ਲੇਵੀ ਨੇ ਜੋ ਉਸ ਵੱਡੀ ਹੋਈ ਤੀਵੀਂ ਦਾ ਭਰਤਾ ਸੀ ਉੱਤਰ ਦੇ ਕੇ ਆਖਿਆ, ਮੈਂ ਆਪਣੀ ਗੋੱਲੀ ਸਣੇ ਬਿਨਯਾਮੀਨ ਦੇ ਗਿਬਆਹ ਵਿੱਚ ਰਾਤ ਟਿਕਣ ਲਈ ਆਇਆ ਸਾਂ।
5 ਅਤੇ ਗਿਬਆਹ ਦੇ ਲੋਕ ਮੇਰੇ ਉੱਤੇ ਆ ਪਏ ਅਤੇ ਰਾਤ ਨੂੰ ਘਰ ਦੇ ਉਦਾਲੇ ਮੇਰੀ ਛਹਿ ਵਿੱਚ ਬੈਠੇ ਅਤੇ ਮੈਨੂੰ ਮਾਰਿਆ ਚਾਹੁੰਦੇ ਸਨ ਅਤੇ ਮੇਰੀ ਸੁਰੀਤ ਨਾਲ ਅਜੇਹਾ ਅਨ੍ਹੇਰ ਮਾਰਿਆ ਜੋ ਉਹ ਮਰ ਗਈ।
6 ਸੋ ਮੈਂ ਆਪਣੀ ਸੁਰੀਤ ਨੂੰ ਲੈ ਕੇ ਟੋਟੇ ਟੋਟੇ ਕਰ ਕੇ ਉਹ ਨੂੰ ਇਸਰਾਏਲ ਦੀ ਪੱਤੀ ਦੇ ਸਾਰੇ ਦੇਸ ਵਿੱਚ ਘੱਲਿਆ ਕਿਉਂ ਜੋ ਇਸਰਾਏਲ ਦੇ ਵਿੱਚਕਾਰ ਉਨ੍ਹਾਂ ਨੇ ਲੁੱਚਪੁਣਾ ਅਤੇ ਮੂਰਖਤਾਈ ਕੀਤੀ।
7 ਵੇਖੋ, ਸਭ ਇਸਰਾਏਲੀਓ, ਇੱਥੇ ਤੁਸੀਂ ਸਲਾਹ ਤੇ ਮੱਤ ਦੱਸੋ।
8 ਤਦ ਸਾਰੇ ਲੋਕ ਇੱਕ ਮਨੁੱਖ ਵਾਕਰ ਉੱਠੇ ਅਤੇ ਬੋਲੇ, ਜੋ ਸਾਡੇ ਵਿੱਚੋਂ ਆਪਣੇ ਤੰਬੂ ਵਲ ਕੋਈ ਨਾ ਜਾਵੇਗਾ ਅਤੇ ਸਾਡੇ ਵਿੱਚੋਂ ਆਪਣੇ ਘਰ ਵੱਲ ਕੋਈ ਨਾ ਮੁੜੇਗਾ।
9 ਪਰ ਹੁਣ ਗਿਬਆਹ ਨਾਲ ਗੱਲ ਕਰਾਂਗੇ ਜੋ ਅਸੀਂ ਗੁਣੇ ਪਾ ਕੇ ਉਹ ਦੇ ਉੱਤੇ ਚੜ੍ਹਾਈ ਕਰਾਂਗੇ।
10 ਅਤੇ ਅਸੀਂ ਇਸਰਾਏਲ ਦਿਆਂ ਸਭਨਾਂ ਗੋਤਾਂ ਵਿੱਚੋਂ ਸੌ ਵਿੱਚੋਂ ਦਸ ਅਤੇ ਹਜ਼ਾਰ ਵਿੱਚੋਂ ਸੌ ਅਤੇ ਦਸ ਹਜ਼ਾਰ ਵਿੱਚੋਂ ਇੱਕ ਹਜ਼ਾਰ ਮਨੁੱਖ ਲੋਕਾਂ ਦੀ ਰਸਤ ਲਿਆਉਣ ਲਈ ਵਖਰੇ ਕਰਾਂਗੇ ਤਾਂ ਜਿਸ ਵੇਲੇ ਲੋਕ ਬਿਨਯਾਮੀਨ ਦੇ ਗਿਬਆਹ ਵਿੱਚ ਆਉਣ ਤਾਂ ਉਨ੍ਹਾਂ ਨਾਲ ਉਸੇ ਮੂਰਖਤਾਈ ਦੇ ਅਨੁਸਾਰ ਕਰਨ ਜਿਹੜੀ ਉਨ੍ਹਾਂ ਇਸਰਾਏਲ ਵਿੱਚ ਕੀਤੀ ਹੈ।
11 ਸੋ ਸਾਰੇ ਇਸਰਾਏਲੀ ਇੱਕ ਮਨੁੱਖ ਵਾਂਙੁ ਜੁੜ ਕੇ ਉਸ ਸ਼ਹਿਰ ਦੇ ਵਿਰੁੱਧ ਇਕੱਠੇ ਹੋਏ।
12 ਇਸਰਾਏਲ ਦਿਆਂ ਗੋਤਾਂ ਨੇ ਬਿਨਯਾਮੀਨ ਦੇ ਸਾਰੇ ਗੋਤ ਵਿੱਚ ਮਨੁੱਖ ਘੱਲ ਕੇ ਇਉਂ ਆਖਿਆ ਭਈ ਇਹ ਕੀ ਬਦੀ ਹੈ ਜੋ ਤੁਹਾਡੇ ਵਿਚਕਾਰ ਹੋਈ ਹੈ?
13 ਹੁਣ ਉਨ੍ਹਾਂ ਮਨੁੱਖਾਂ ਨੂੰ ਅਰਥਾਤ ਬਲਿਆਲ ਵੰਸੀਆਂ ਨੂੰ ਜੋ ਗਿਬਆਹ ਵਿੱਚ ਹਨ ਸਾਡੇ ਹੱਥ ਸੌਂਪ ਦਿਓ ਜੋ ਅਸੀਂ ਉਨ੍ਹਾਂ ਨੂੰ ਵੱਢ ਸੁੱਟੀਏ ਅਤੇ ਇਸਰਾਏਲ ਵਿੱਚੋਂ ਕਲੰਕ ਹਟਾ ਦੇਈਏ ਪਰ ਬਿਨਯਾਮੀਨੀਆਂ ਨੇ ਆਪਣੇ ਇਸਰਾਏਲੀ ਭਰਾਵਾਂ ਦਾ ਆਖਿਆ ਨਾ ਮੰਨਿਆ।
14 ਸਗੋਂ ਬਿਨਯਾਮੀਨੀ ਸ਼ਹਿਰਾਂ ਵਿੱਚੋਂ ਗਿਬਆਹ ਵਿੱਚ ਆ ਇਕੱਠੇ ਹੋਏ ਜੋ ਇਸਰਾਏਲੀਆਂ ਨਾਲ ਲੜਨ ਲਈ ਨਿੱਕਲਣ।
15 ਅਤੇ ਬਿਨਯਾਮੀਨੀ ਜੋ ਉਸ ਵੇਲੇ ਸ਼ਹਿਰਾਂ ਵਿੱਚੋਂ ਇਕੱਠੇ ਹੋਏ ਗਿਣੇ ਗਏ ਸੋ ਗਿਬਆਹ ਦੇ ਵਾਸੀ ਸੱਤ ਸੌ ਚੁਣੇ ਹੋਏ ਜੁਆਨਾਂ ਤੋਂ ਬਿਨਾ ਛੱਬੀ ਹਜ਼ਾਰ ਤਲਵਾਰ ਧਾਰੀ ਸੂਰਮੇ ਸਨ।
16 ਇਨ੍ਹਾਂ ਸਭਨਾਂ ਲੋਕਾਂ ਵਿੱਚੋਂ ਸੱਤ ਸੌ ਚੁਣੇ ਹੋਏ ਜੁਆਨ ਖੱਬੇ ਸਨ, ਸੱਭੇ ਪੱਥਰ ਦੇ ਨਾਲ ਵਾਲ ਬਿੰਨ੍ਹੀ ਕੌਡੀ ਦਾ ਨਸ਼ਾਨਾ ਫੁੰਡਦੇ ਸਨ ਅਤੇ ਉੱਕਦੇ ਨਹੀਂ ਸਨ।
17 ਅਤੇ ਇਸਰਾਏਲ ਦੇ ਲੋਕ ਬਿਨਯਾਮੀਨੋਂ ਬਾਝ ਚਾਰ ਲੱਖ ਤਲਵਾਰ ਧਾਰੀ ਸਨ ਅਤੇ ਇਹ ਸਭ ਜੋਧੇ ਸਨ।
18 ਇਸਰਾਏਲੀ ਉੱਠ ਕੇ ਬੈਤੇਲ ਨੂੰ ਚੜ੍ਹ ਗਏ ਅਤੇ ਪਰਮੇਸ਼ੁਰ ਤੋਂ ਸਲਾਹ ਪੁੱਛੀ ਭਈ ਸਾਡੇ ਵਿੱਚੋਂ ਬਿਨਯਾਮੀਨੀਆਂ ਨਾਲ ਲੜਾਈ ਕਰਨ ਨੂੰ ਪਹਿਲੇ ਕੌਣ ਚੜ੍ਹੇ? ਯਹੋਵਾਹ ਨੇ ਅਖਿਆ, ਪਹਿਲੇ ਯਹੂਦਾਹ।
19 ਸੋ ਇਸਰਾ ਏਲੀਆਂ ਨੇ ਸਵੇਰੇ ਉੱਠ ਕੇ ਗਿਬਆਹ ਦੇ ਸਾਹਮਣੇ ਤੰਬੂ ਲਾਏ।
20 ਅਤੇ ਇਸਰਾਏਲ ਦੇ ਮਨੁੱਖ ਬਿਨਯਾਮੀਨ ਨਾਲ ਲੜਨ ਨੂੰ ਨਿੱਕਲੇ ਅਤੇ ਇਸਰਾਏਲ ਦੇ ਮਨੁੱਖ ਗਿਬਆਹ ਵਿੱਚ ਉਨ੍ਹਾਂ ਦੇ ਸਾਹਮਣੇ ਪਾਲ ਬੰਨ੍ਹ ਕੇ ਲੜਾਈ ਦੇ ਲਈ ਆ ਖਲੋਤੇ।
21 ਤਦ ਬਿਨਯਾਮੀਨੀਆਂ ਨੇ ਗਿਬਆਹ ਤੋ ਨਿੱਕਲ ਕੇ ਉਸ ਦਿਨ ਬਾਈ ਹਜ਼ਾਰ ਇਸਰਾਏਲੀਆਂ ਨੂੰ ਵੱਡ ਕੇ ਖੇਹ ਵਿੱਚ ਰਲਾ ਦਿੱਤਾ।
22 ਅਤੇ ਲੋਕਾਂ ਨੇ ਅਰਥਾਤ ਇਸਰਾਏਲੀ ਮਨੁੱਖਾਂ ਨੇ ਆਪਣੇ ਆਪ ਨੂੰ ਤਕੜਾ ਕਰ ਕੇ ਅਗਲੇ ਭਲਕ ਉਸੇ ਥਾਂ ਵਿੱਚ ਜਿੱਥੇ ਪਹਿਲੇ ਦਿਨ ਪਾਲ ਬੰਨ੍ਹੀ ਸੀ ਫੇਰ ਪਾਲ ਬੰਨ੍ਹੀ।
23 ਪਰ ਇਸਰਾਏਲੀ ਉੱਤੇ ਗਏ ਅਤੇ ਤਿਕਾਲਾਂ ਤੋੜੀ ਯਹੋਵਾਹ ਦੇ ਅੱਗੇ ਰੋਏ ਅਤੇ ਯਹੋਵਾਹ ਤੋਂ ਸਲਾਹ ਪੁੱਛੀ ਭਈ ਅਸੀਂ ਆਪਣੇ ਭਰਾ ਬਿਨਯਾਮੀਨ ਦੇ ਪਰਵਾਰ ਨਾਲ ਲੜਨ ਨੂੰ ਫੇਰ ਚੜ੍ਹੀਏ ਕਿ ਨਾ? ਯਹੋਵਾਹ ਨੇ ਆਖਿਆ, ਉਹ ਦੇ ਉੱਤੇ ਚੜ੍ਹਾਈ ਕਰੋ।
24 ਸੋ ਇਸਰਾਏਲੀ ਅਗਲੇ ਭਲਕ ਬਿਨਯਾਮੀਨੀਆਂ ਨਾਲ ਲੜਨ ਨੇੜੇ ਆਏ।
25 ਅਤੇ ਉਸ ਅਗਲੇ ਭਲਕ ਬਿਨਯਾਮੀਨ ਨੇ ਗਿਬਆਹ ਤੋਂ ਨਿੱਕਲ ਕੇ ਇਸਰਾਏਲੀਆਂ ਦੇ ਅਠਾਰਾਂ ਹਜ਼ਾਰ ਮਨੁੱਖ ਵੱਡ ਕੇ ਧੂੜ ਕਰ ਦਿੱਤੇ। ਏਹ ਸੱਭੇ ਤਲਵਾਰ ਧਾਰੀ ਮਨੁੱਖ ਸਨ।
26 ਤਦ ਇਸਰਾਏਲੀ ਅਤੇ ਸਾਰੇ ਲੋਕ ਉੱਠੇ ਅਤੇ ਬੈਤੇਲ ਵਿੱਚ ਆਣ ਕੇ ਰੋਏ ਅਰ ਉੱਥੇ ਯਹੋਵਾਹ ਦੇ ਸਨਮੁੱਖ ਬੈਠੇ ਅਰ ਉਸ ਦਿਨ ਸਭਨਾਂ ਨੇ ਸੰਧਿਆ ਤੋੜੀ ਵਰਤ ਰੱਖਿਆ ਅਤੇ ਹੋਮ ਦੀਆਂ ਸੁੱਖ ਸਾਂਦ ਦੀਆਂ ਭੇਟਾਂ ਯਹੋਵਾਹ ਦੇ ਅੱਗੇ ਚੜ੍ਹਾਈਆਂ ।
27 ਅਤੇ ਇਸਰਾਏਲੀਆਂ ਨੇ ਯਹੋਵਾਹ ਕੋਲੋਂ ਪੁੱਛਿਆ ਕਿਉਂ ਜੋ ਪਰਮੇਸ਼ੁਰ ਦੇ ਨੇਮ ਦਾ ਸੰਦੂਕ ਉਨ੍ਹੀਂ ਦਿਨ੍ਹੀਂ ਉੱਥੇ ਹੀ ਸੀ।
28 ਅਤੇ ਹਾਰੂਨ ਦਾ ਪੁੱਤ੍ਰ ਅਲਆਜ਼ਾਰ ਦਾ ਪੁੱਤ੍ਰ ਫੀਨਿਹਾਸ ਉਨ੍ਹਾਂ ਦਿਨਾਂ ਵਿੱਚ ਉਹ ਦੇ ਅੱਗੇ ਖਲੋਂਦਾ ਹੁੰਦਾ ਸੀ। ਤਦ ਉਸ ਨੇ ਇੱਕ ਪ੍ਰਸ਼ਨ ਪੁੱਛਿਆ, ਮੈਂ ਆਪਣੇ ਭਰਾ ਬਿਨਯਾਮੀਨ ਦੇ ਨਾਲ ਫੇਰ ਲੜਾਈ ਕਰਨ ਨੂੰ ਜਾਵਾਂ ਯਾ ਹਟ ਜਾਵਾਂ? ਅਤੇ ਯਹੋਵਾਹ ਨੇ ਆ ਖਿਆ, ਜਾਹ ਕਿਉਂ ਜੋ ਭਲਕੇ ਮੈਂ ਉਨ੍ਹਾਂ ਨੂੰ ਤੇਰੇ ਹੱਥ ਸੌਂਪ ਦਿਆਗਾਂ।
29 ਸੋ ਇਸਰਾਏਲੀਆਂ ਨੇ ਗਿਬਆਹ ਦੇ ਉਦਾਲੇ ਛਹਿ ਵਿੱਚ ਬੈਠਣ ਵਾਲਿਆਂ ਨੂੰ ਬਿਠਾਇਆ।
30 ਅਤੇ ਇਸਰਾਏਲੀਆਂ ਨੇ ਤੀਜੇ ਦਿਨ ਫੇਰ ਬਿਨਯਾਮੀਨੀਆਂ ਉੱਤੇ ਚੜ੍ਹਾਈ ਕੀਤੀ ਅਤੇ ਅੱਗੇ ਵਾਂਙੁ ਗਿਬਆਹ ਦੇ ਸਾਹਮਣੇ ਫੇਰ ਪਾਲ ਬੰਨ੍ਹੀ।
31 ਅਤੇ ਬਿਨਯਾਮੀਨੀ ਲੋਕਾਂ ਦਾ ਸਾਹਮਣਾ ਕਰਨ ਲਈ ਨਿੱਕਲੇ ਅਤੇ ਸ਼ਹਿਰੋ ਦੂਰ ਤੀਕਰ ਖਿੱਚੇ ਗਏ ਅਤੇ ਉਨ੍ਹਾਂ ਸੜਕਾਂ ਤੋਂ ਜਿਨ੍ਹਾਂ ਵਿੱਚੋਂ ਇੱਕ ਸੜਕ ਬੈਤੇਲ ਵੱਲ ਅਤੇ ਦੂਜੀ ਰੜੇ ਵਿੱਚ ਗਿਬਆਹ ਵੱਲ ਜਾਂਦੀ ਸੀ ਅੱਗੇ ਵਾਕਰ ਲੋਕਾਂ ਨੂੰ ਮਾਰਨਾ ਅਰ ਵੱਡਣਾ ਅਰੰਭ ਕੀਤਾ ਅਤੇ ਇਸਰਾਏਲ ਦੇ ਤੀਹ ਕੁ ਮਨੁੱਖ ਵੱਢ ਸੁੱਟੇ।
32 ਤਾਂ ਬਿਨਯਾਮੀਨੀਆਂ ਨੇ ਆਖਿਆ, ਜੋ ਅੱਗੇ ਵਾਂਙੁ ਹੀ ਓਹ ਸਾਡੇ ਕੋਲੋ ਹਾਰ ਗਏ ਹਨ ਅਤੇ ਇਸਰਾਏਲੀਆਂ ਨੇ ਆਖਿਆ, ਆਓ ਭੱਜੀਏ ਅਤੇ ਉਨ੍ਹਾਂ ਨੂੰ ਸ਼ਹਿਰ ਵਿੱਚੋਂ ਸੜਕਾਂ ਉੱਤੇ ਖਿੱਚ ਲਿਆਈਏ।
33 ਤਦ ਸਾਰੇ ਇਸਰਾਏਲ ਦੇ ਮਨੁੱਖ ਇੱਕ ਇੱਕ ਆਪਣੇ ਥਾਂ ਤੋਂ ਉੱਠ ਖਲੋਤਾਂ ਅਤੇ ਬਆਲ ਤਾਮਾਰ ਵਿੱਚ ਪਾਲ ਬੰਨ੍ਹੀ। ਉਸ ਵੇਲੇ ਓਹ ਇਸਰਾਏਲੀ ਜੋ ਛਹਿ ਵਿੱਚ ਬੈਠੇ ਸਨ ਆਪਣਿਆ ਥਾਵਾਂ ਤੋਂ ਗਿਬਆਹ ਦੇ ਰੜੇ ਵਿੱਚ ਕਾਹਲੀ ਨਾਲ ਨਿੱਕਲ ਆਏ।
34 ਅਤੇ ਸਾਰੇ ਇਸਰਾਏਲ ਦੇ ਚੁਣੇ ਹੋਏ ਦਸ ਹਜ਼ਾਰ ਜੁਆਨ ਗਿਬਆਹ ਉੱਤੇ ਆਣ ਪਏ ਅਤੇ ਡਾਢੀ ਲੜਾਈ ਮੱਚੀ ਪਰ ਉਨ੍ਹਾਂ ਨੇ ਨਾ ਜਾਤਾ ਭਈ ਸਾਡੇ ਉੱਤੇ ਬਿੱਜ ਆ ਪਹੁੰਚੀ ਹੈ।
35 ਤਦ ਯਹੋਵਾਹ ਨੇ ਬਿਨਯਾਮੀਨ ਨੂੰ ਇਸਰਾਏਲ ਦੇ ਅੱਗੇ ਮਾਰਿਆ ਅਤੇ ਇਸਰਾਏਲੀਆਂ ਨੇ ਉਸ ਦਿਨ ਪੰਝੀ ਹਜ਼ਾਰ ਤੇ ਇੱਕ ਸੌ ਬਿਨਯਾਮੀਨੀਆਂ ਨੂੰ ਵੱਢਿਆ। ਇਹ ਸੱਭੇ ਤਲਵਾਰ ਧਾਰੀ ਸਨ।
36 ਬਿਨਯਾਮੀਨੀਆਂ ਨੇ ਡਿੱਠਾ ਜੋ ਅਸੀਂ ਹਾਰ ਗਏ ਹਾਂ ਕਿਉਂ ਇਸਰਾਏਲ ਦੇ ਮਨੁੱਖ ਬਿਨਯਾਮੀਨੀਆਂ ਦੇ ਅੱਗੋਂ ਨੱਠੇ ਇਸ ਲਈ ਜੋ ਉਨ੍ਹਾਂ ਨੇ ਛਹਿ ਬਹਿਣ ਵਾਲਿਆਂ ਉੱਤੇ ਪਰਤੀਤ ਰੱਖੀ ਸੀ ਜਿਨ੍ਹਾਂ ਨੂੰ ਗਿਬਆਹ ਦੇ ਉਦਾਲੇ ਬਿਠਾਇਆ ਸੀ।
37 ਤਦ ਛਹਿ ਵਾਲੇ ਛੇਤੀ ਨਾਲ ਗਿਬਆਹ ਉੱਤੇ ਆਣ ਪਏ ਅਤੇ ਛਹਿ ਵਾਲੇ ਆਪਣੇ ਆਪ ਨੂੰ ਖਿਲਾਰ ਕੇ ਸਾਰੇ ਸ਼ਹਿਰ ਨੂੰ ਤਲਵਾਰ ਦੀ ਧਾਰ ਨਾਲ ਮਾਰਿਆ।
38 ਪਰ ਇਸਰਾਏਲ ਦਿਆਂ ਲੋਕਾਂ ਵਿੱਚ ਅਤੇ ਛਹਿ ਵਾਲਿਆਂ ਵਿੱਚ ਇਹ ਨਿਸ਼ਾਨੀ ਠਹਿਰਾਈ ਹੋਈ ਸੀ ਜੋ ਏਹ ਇੱਕ ਧੂੰਏਂ ਦਾ ਵੱਡਾ ਬੱਦਲ ਸ਼ਹਿਰੋਂ ਉਤਾਹਾਂ ਨੂੰ ਕੱਢਣ।
39 ਜਾਂ ਇਸਰਾਏਲ ਦੇ ਲੋਕ ਲੜਨ ਤੋਂ ਹਟ ਗਏ ਤਾਂ ਬਿਨਯਾਮੀਨੀ ਮਾਰਨ ਲੱਗੇ ਅਤੇ ਉਨ੍ਹਾਂ ਵਿੱਚੋਂ ਤੀਹ ਕੁ ਮਨੁੱਖ ਵੱਢ ਸੁੱਟੇ ਕਿਉਂ ਜੋ ਉਨ੍ਹਾਂ ਨੇ ਆਖਿਆ ਭਈ ਨਿਸੰਗ ਓਹ ਸਾਡੇ ਸਾਹਮਣਿਓਂ ਹਾਰੇ ਜਾਂਦੇ ਹਨ ਜਿੱਕਰ ਪਹਿਲੀ ਲੜਾਈ ਵਿੱਚ ਹਾਰੇ ਸਨ।
40 ਪਰ ਜਿਸ ਵੇਲੇ ਧੂੰਏਂ ਦਾ ਬੱਦਲ ਇੱਕਸਾਰ ਸ਼ਹਿਰੋ ਉੱਠਿਆ ਤਾਂ ਬਿਨਯਾਮੀਨੀਆਂ ਨੇ ਆਪਣੇ ਪਿੱਛੇ ਡਿੱਠਾ ਅਤੇ ਵੇਖੋ, ਸ਼ਹਿਰੋਂ ਅਕਾਸ਼ ਤੋੜੀਂ ਧੂੰਆਂ ਰੌਲ ਉੱਠ ਰਹੀ ਸੀ।
41 ਇਸਰਾਏਲ ਦੇ ਮਨੁੱਖ ਮੁੜੇ ਅਰ ਬਿਨਯਾਮੀਨ ਦੇ ਲੋਕ ਘਬਰਾ ਗਏ ਕਿਉਂ ਜੋ ਉਨ੍ਹਾਂ ਨੇ ਡਿੱਠਾ ਭਈ ਬਿੱਜ ਆਣ ਪਈ।
42 ਸੋ ਇਸਰਾਏਲ ਦੇ ਮਨੁੱਖਾਂ ਦੇ ਸਾਹਮਣਿਓਂ ਆਪਣੀ ਪਿੱਠ ਭੁਆਂ ਕੇ ਉਜਾੜ ਵੱਲ ਤੁਰ ਗਏ ਪਰ ਲੜਾਈ ਉਨ੍ਹਾਂ ਉੱਤੇ ਜਾ ਪਈ ਅਤੇ ਉਨ੍ਹਾਂ ਲੋਕਾਂ ਨੇ ਜਿਹੜੇ ਹੋਰਨਾਂ ਸ਼ਹਿਰਾਂ ਤੋਂ ਆਏ ਸਨ ਉਨ੍ਹਾਂ ਨੂੰ ਭੀ ਵਿੱਚੋਂ ਵੱਡ ਸੁੱਟਿਆ।
43 ਉਨ੍ਹਾਂ ਨੇ ਬਿਨਯਾਮੀਨੀਆਂ ਨੂੰ ਘੇਰਿਆ ਅਤੇ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਗਿਬਆਹ ਦੇ ਚੜ੍ਹਦੇ ਬੰਨੇ ਪੜਾਓ ਪੁਰ ਉਨ੍ਹਾਂ ਨੂੰ ਲਿਤਾੜ ਸੁੱਟਿਆ।
44 ਸੋ ਬਿਨਯਾਮੀਨੀਆਂ ਦੇ ਅਠਾਰਾਂ ਹਜ਼ਾਰ ਡਿੱਗ ਪਏ। ਇਹ ਸੱਭੋ ਸੂਰਮੇ ਮਨੁੱਖ ਸਨ।
45 ਓਹ ਮੁੜ ਕੇ ਉਜਾੜ ਵਿੱਚ ਰਿੰਮੋਨ ਦੀ ਪਹਾੜੀ ਵੱਲ ਨੱਠ ਗਏ ਅਤੇ ਸੜਕਾਂ ਵਿੱਚੋਂ ਚੁਣ ਕੇ ਪੰਜ ਹਜ਼ਾਰ ਮਾਰ ਸੁੱਟੇ ਅਤੇ ਗਿਦੋਮ ਤੋੜੀ ਉਨ੍ਹਾਂ ਦਾ ਵੱਡਾ ਤਕੜਾ ਪਿੱਛਾ ਕੀਤਾ ਅਤੇ ਉਨ੍ਹਾਂ ਵਿੱਚੋਂ ਦੋ ਹਜ਼ਾਰ ਹੋਰ ਮਾਰੇ।
46 ਸੋ ਸਭ ਬਿਨਯਾਮੀਨੀ ਜੋ ਉਸ ਦਿਨ ਡਿੱਗ ਪਏ ਪੰਝੀ ਹਜ਼ਾਰ ਤਲਵਾਰ ਧਾਰੀ ਜੁਆਨ ਸਨ ਅਤੇ ਏਹ ਸਾਰੇ ਸੂਰਮੇ ਸਨ।
47 ਪਰ ਛੇ ਸੌ ਮਨੁੱਖ ਉਜਾੜ ਵੱਲ ਮੁੜ ਕੇ ਰਿੰਮੋਨ ਦੀ ਪਹਾੜੀ ਨੂੰ ਭੱਜ ਗਏ ਅਤੇ ਰਿੰਮੋਨ ਦੀ ਪਹਾੜੀ ਵਿੱਚ ਚਾਰ ਮਹੀਨੇ ਰਹੇ।
48 ਤਦ ਇਸਰਾਏਲ ਦੇ ਮਨੁੱਖ ਬਿਨਯਾਮੀਨੀਆਂ ਉੱਤੇ ਮੁੜੇ ਅਤੇ ਉਨ੍ਹਾਂ ਤਲਵਾਰ ਦੀ ਧਾਰ ਨਾਲ ਮਾਰਿਆ, ਨਾਲੇ ਸਾਰੇ ਸ਼ਹਿਰ ਨੂੰ ਅਤੇ ਪਸੂਆਂ ਨੂੰ ਅਤੇ ਉਨ੍ਹਾਂ ਸਭਨਾਂ ਨੂੰ ਜੋ ਉਨ੍ਹਾਂ ਨੂੰ ਲੱਭੇ ਅਤੇ ਜੋ ਜੋ ਸ਼ਹਿਰ ਉਨ੍ਹਾਂ ਨੂੰ ਲੱਭਾ ਉਸ ਨੂੰ ਸਾੜ ਸੁੱਟਿਆ।