ਕਜ਼ਾૃं

1 2 3 4 5 6 7 8 9 10 11 12 13 14 15 16 17 18 19 20 21

0:00
0:00

ਕਾਂਡ 12

ਇਫ਼ਰਾਈਮ ਦੇ ਲੋਕ ਇਕੱਠੇ ਹੋ ਕੇ ਉੱਤਰ ਵੱਲ ਗਏ ਅਤੇ ਯਿਫ਼ਤਾਹ ਨੂੰ ਆਖਿਆ, ਤੂੰ ਜੋ ਅੰਮੋਨੀਆਂ ਨਾਲ ਲੜਾਈ ਕਰਨ ਨੂੰ ਪਾਰ ਲੰਘਿਆ ਤਾਂ ਸਾਨੂੰ ਕਿਉਂ ਨਹੀਂ ਦੱਸਿਆ ਜੋ ਅਸੀ ਭੀ ਤੇਰੇ ਨਾਲ ਜਾਂਦੇ ਸੋ ਹੁਣ ਅਸੀ ਤੇਰੇ ਘਰ ਨੂੰ ਤੇਰੇ ਸਣੇ ਫੂਕ ਸੁੱਟਾਂਗੇ।
2 ਤਾਂ ਯਿਫ਼ਤਾਹ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਮੇਰਾ ਅਤੇ ਮੇਰਿਆ ਲੋਕਾਂ ਦਾ ਅੰਮੋਨੀਆਂ ਨਾਲ ਵੱਡਾ ਝਗੜਾ ਹੋ ਰਿਹਾ ਅਤੇ ਜਦ ਮੈਂ ਤੁਹਾਨੂੰ ਸੱਦਿਆ ਤਾਂ ਤੁਸਾਂ ਉਨ੍ਹਾਂ ਦੇ ਹੱਥੋਂ ਮੈਨੂੰ ਨਾ ਛੁਡਾਇਆ।
3 ਜਦ ਮੈਂ ਇਹ ਡਿੱਠਾ ਜੋ ਤੁਹਾਡੇ ਵੱਲੋਂ ਬਚਾਓ ਨਹੀਂ ਹੁੰਦਾ ਤਾਂ ਮੈਂ ਆਪਣੀ ਜਿੰਦ ਤਲੀ ਉੱਤੇ ਰੱਖੀ ਅਤੇ ਪਾਰ ਲੰਘ ਕੇ ਅੰਮੋਨੀਆਂ ਦਾ ਸਾਹਮਣਾ ਕੀਤਾ ਅਤੇ ਯਹੋਵਾਹ ਨੇ ਉਨ੍ਹਾਂ ਨੂੰ ਮੇਰੇ ਹੱਥ ਸੌਂਪ ਦਿੱਤਾ ਸੋ ਤੁਸੀਂ ਅੱਜ ਦੇ ਦਿਨ ਕਿਸ ਲਈ ਮੇਰੇ ਉੱਤੇ ਚੜ੍ਹ ਆਏ ਹੋ ਜੋ ਮੇਰੇ ਨਾਲ ਲੜੋ?
4 ਤਦ ਯਿਫ਼ਤਾਹ ਨੇ ਸਭਨਾਂ ਗਿਲਆਦੀਆਂ ਨੂੰ ਇਕੱਠੇ ਕਰ ਕੇ ਇਫ਼ਰਾਈਮੀਆਂ ਨਾਲ ਲੜਾਈ ਕੀਤੀ ਅਤੇ ਗਿਲਆਦੀਆਂ ਨੇ ਇਫ਼ਰਾਈਮੀਆਂ ਨੂੰ ਮਾਰ ਲਿਆ ਇਸ ਲਈ ਜੋ ਓਹ ਆਖਦੇ ਸਨ, ਤੁਸੀਂ ਗਿਲਆਦੀ ਇਫ਼ਰਾਈਮ ਦੇ ਭਗੌੜੇ ਹੋ ਜੋ ਇਫ਼ਰਾਈਮੀਆਂ ਅਤੇ ਮਨੱਸ਼ੀਆਂ ਦੇ ਵਿੱਚਕਾਰ ਰਹਿੰਦੇ ਹੋ।
5 ਅਤੇ ਗਿਲਆਦੀਆਂ ਨੇ ਯਰਦਨ ਦਿਆਂ ਪੱਤਣਾਂ ਨੂੰ ਜੋ ਇਫ਼ਰਾਈਮੀਆਂ ਦੇ ਸਾਹਮਣੇ ਸਨ ਮੱਲ ਲਿਆ ਅਤੇ ਅਜੇਹਾ ਹੋਇਆ ਕਿ ਜਾਂ ਕੋਈ ਇਫ਼ਰਾਈਮੀ ਭੱਜਾ ਹੋਇਆ ਆਣ ਕੇ ਬੋਲਿਆ, ਮੈਨੂੰ ਪਾਰ ਲੰਘਣ ਦਿਓ, ਤਾਂ ਗਿਲਆਦੀਆਂ ਨੇ ਉਹ ਨੂੰ ਪੁੱਛਿਆ, ਤੂੰ ਇਫ਼ਰਾਈਮੀ ਹੈ? ਜੇ ਉਹ ਨੇ ਆਖਿਆ, ਨਹੀਂ।
6 ਤਾਂ ਉਨ੍ਹਾਂ ਨੇ ਉਸ ਨੂੰ ਆਖਿਆ, ਭਲਾ, ਕਹੁ ਤਾਂ “ਸ਼ਿੱਬੋਲਥ” ਅਤੇ ਉਹ ਨੇ ਆਖਿਆ “ਸ਼ਿੱਬੋਲਥ” ਇਸ ਲਈ ਜੋ ਇਹ ਗੱਲ ਉਹ ਦੀ ਜੀਭ ਉੱਤੇ ਠੀਕ ਨਹੀਂ ਚੜ੍ਹਦੀ ਸੀ ਤਾਂ ਉਨ੍ਹਾਂ ਨੇ ਉਸ ਨੂੰ ਫੜ ਕੇ ਯਰਦਨ ਦਿਆਂ ਪਤਣਾਂ ਕੋਲ ਵੱਢ ਸੁੱਟਿਆ। ਸੋ ਉਸ ਵੇਲੇ ਬਤਾਲੀ ਹਜ਼ਾਰ ਇਫ਼ਰਾਈਮੀ ਵੱਡੇ ਗਏ।
7 ਯਿਫ਼ਤਾਹ ਨੇ ਛਿਆਂ ਵਰਿਹਾਂ ਤੋੜੀ ਇਸਰਾਏਲ ਦਾ ਨਿਆਉਂ ਕੀਤਾ। ਇਹ ਦੇ ਪਿੱਛੋਂ ਯਿਫ਼ਤਾਹ ਗਿਲਆਦੀ ਮਰ ਗਿਆ ਅਤੇ ਗਿਲਆਦ ਦੇ ਕਿਸੇ ਸ਼ਹਿਰ ਵਿੱਚ ਦੱਬਿਆ ਗਿਆ।
8 ਉਹ ਦੇ ਪਿੱਛੋਂ ਇਬਸਾਨ ਬੈਤਲਹਮੀ ਇਸਰਾਏਲ ਦਾ ਨਿਆਈ ਬਣਿਆ।
9 ਉਹ ਦੇ ਤੀਹ ਪੁੱਤ੍ਰ ਅਤੇ ਤੀਹ ਧੀਆਂ ਸਨ ਸੋ ਤੀਹੇ ਧੀਆਂ ਉਹ ਨੇ ਪਰਦੇਸ ਵਿਆਹੀਆਂ ਅਤੇ ਆਪਣਿਆਂ ਤੀਹਾਂ ਪੁੱਤ੍ਰਾਂ ਦੇ ਲਈ ਪਰਦੇਸੋਂ ਤੀਹ ਨੂੰਹਾਂ ਲੈ ਆਇਆ ਅਤੇ ਸੱਤਾਂ ਵਰਿਹਾਂ ਤੋੜੀ ਉਹ ਇਸਰਾਏਲੀਆਂ ਦਾ ਨਿਆਈ ਬਣਿਆ ਰਿਹਾ।
10 ਤਦ ਇਬਸਾਨ ਮਰ ਗਿਆ ਅਤੇ ਬੈਤਲਹਮ ਵਿੱਚ ਦੱਬਿਆ ਗਿਆ।
11 ਉਹ ਦੇ ਪਿੱਛੋਂ ਜ਼ਬੂਲੁਨੀ ਏਲੋਨ ਇਸਰਾਏਲੀਆਂ ਦਾ ਨਿਆਈ ਹੋਇਆ ਅਤੇ ਉਹ ਦਸਾਂ ਵਰਿਹਾਂ ਤੋੜੀ ਇਸਰਾਏਲੀਆਂ ਦਾ ਨਿਆਈ ਬਣਿਆ ਰਿਹਾ।
12 ਅਤੇ ਜ਼ਬੂਲੁਨੀ ਏਲੋਨ ਮਰ ਗਿਆ ਅਤੇ ਜ਼ਬੂਲੁਨ ਦੇ ਦੇਸ ਵਿੱਚ ਅੱਯਾਲੋਨ ਵਿੱਚ ਦੱਬਿਆ ਗਿਆ।
13 ਉਹ ਦੇ ਪਿੱਛੋਂ ਹਿੱਲੇਲ ਫਿਰਾਤੋਨੀ ਦਾ ਪੁੱਤ੍ਰ ਅਬਦੋਨ ਇਸਰਾਏਲ ਦਾ ਨਿਆਈ ਬਣਿਆ।
14 ਉਹ ਦੇ ਚਾਲੀ ਪੁੱਤ੍ਰ ਅਤੇ ਤੀਹ ਪੋਤ੍ਰੇ ਸਨ ਜਿਹੜੇ ਸੱਤਰਾਂ ਖੋਤੀਆਂ ਦੇ ਬੱਚਿਆਂ ਉੱਤੇ ਚੜ੍ਹਦੇ ਸਨ। ਉਹ ਨੇ ਅੱਠ ਵਰਹੇ ਇਸਰਾਏਲੀਆਂ ਉੱਤੇ ਨਿਆਉਂ ਕੀਤਾ।
15 ਤਾਂ ਹਿੱਲੇਲ ਫਿਰਾਤੋਨੀ ਦਾ ਪੁੱਤ੍ਰ ਅਬਦੋਨ ਮਰ ਗਿਆ ਅਤੇ ਅਮਾਲੇਕ ਦੇ ਪਹਾੜ ਵਿੱਚ ਇਫ਼ਰਾਈਮ ਦੇ ਦੇਸ ਵਿੱਚ ਫਿਰਾਤੋਨ ਦੇ ਵਿੱਚ ਦੱਬਿਆ ਗਿਆ।