ਜ਼ਿਕਰ ਯਾਹ

1 2 3 4 5 6 7 8 9 10 11 12 13 14


ਕਾਂਡ 4

ਤਦ ਜਿਹੜਾ ਦੂਤ ਮੇਰੇ ਨਾਲ ਗੱਲਾਂ ਕਰ ਰਿਹਾ ਸੀ, ਉਸਨੇ ਮੇਰੇ ਕੋਲ ਆਕੇ ਮੈਨੂੰ ਜਗਾਇਆ। ਮੈਂ ਉਸ ਮਨੁੱਖ ਵਾਂਗ ਸੀ ਜੋ ਨੀਂਦ ਤੋਂ ਜਾਗਿਆ ਹੋਵੇ।
2 ਤਦ ਦੂਤ ਨੇ ਮੈਨੂੰ ਪੁਛਿਆ, "ਤੂੰ ਕੀ ਵੇਖਦਾ ਹੈਂ?"ਮੈਂ ਕਿਹਾ, "ਮੈਂ ਇੱਕ ਸੋਨੇ ਦਾ ਸ਼ਮ੍ਹਾਦਾਨ ਵੇਖਦਾਂ ਜਿਸ ਉੱਤੇ ਸੱਤ ਦੀਵੇ ਰੱਖੇ ਹੋਏ ਹਨ। ਅਤੇ ਉਸ ਸ਼ਮ੍ਹਾਦਾਨ ਉੱਤੇ ਇੱਕ ਕਟੋਰਾ ਹੈ ਜਿਸ ਵਿੱਚੋਂ ਸੱਤ ਨਲੀਆਂ ਬਾਹਰ ਨਿਕਲ ਰਹੀਆਂ ਹਨ। ਹਰ ਨਾਲੀ ਇੱਕ ਦੀਵੇ ਨੂੰ ਜਾਂਦੀ ਹੈ। ਇਹ ਨਲੀਆਂ ਹਰ ਦੀਵੇ ਨੂੰ ਕਟੋਰੇ ਵਿੱਚੋਂ ਤੇਲ ਦਿੰਦੀਆਂ ਹਨ।
3 ਉਸ ਕਟੋਰੇ ਪਾਸ ਦੋ ਜੈਤੂਨ ਦੇ ਦਰੱਖਤ ਹਨ। ਇੱਕ ਕਟੋਰੇ ਦੇ ਖੱਬੇ ਅਤੇ ਇੱਕ ਸੱਜੇ ਪਾਸੇ। ਇਹ ਦ੍ਰੱਖਤ ਦੀਵਿਆਂ ਲਈ ਤੇਲ ਪੈਂਦਾ ਕਰਦੇ ਹਨ।"
4 ਫ਼ਿਰ ਜਿਹੜਾ ਦੂਤ ਮੇਰੇ ਨਾਲ ਬੋਲ ਰਿਹਾ ਸੀ ਮੈਂ ਉਸ ਨੂੰ ਪੁਛਿਆ, "ਹ੍ਹੇ ਸੁਆਮੀ। ਇਸ ਦਾ ਭਲਾ ਕੀ ਅਰਬ ਹੋਇਆ?"
5 ਮੇਰੇ ਨਾਲ ਬੋਲਦੇ ਦੂਤ ਨੇ ਆਖਿਆ, "ਕੀ ਤੈਨੂੰ ਨਹੀਂ ਪਤਾ ਕਿ ਇਹ ਵਸਤਾਂ ਕੀ ਹਨ?" ਮੈਂ ਕਿਹਾ, "ਨਹੀਂ, ਸੁਆਮੀ੦"
6 ਉਸ ਆਖਿਆ, "ਇਹ ਯਹੋਵਾਹ ਦਾ ਜ਼ਰੁੱਬਾਬਲ ਲਈ ਬਚਨ ਹੈ ਕਿ, ਤੇਰੇ ਲਈ ਮਦਦ ਤੇਰੇ ਆਪਣੇ ਬਲ ਜਾਂ ਸ਼ਕਤੀ ਤੋਂ ਨਾ ਹੋਵੇਗੀ ਸਗੋਂ ਤੇਰੇ ਲਈ ਮੇਰਾ ਆਤਮਾ ਮਦਦ ਕਰੇਗਾ। ਸਰਬ-ਸ਼ਕਤੀਮਾਨ ਯਹੋਵਾਹ ਨੇ ਇਹ ਬਚਨ ਆਖੇ।
7 ਜ਼ਰੁੱਬਾਬਲ ਲਈ ਉਹ ਉੱਚੇ ਪਰਬਤ ਮਦਾਨ ਵਰਗੇ ਹੋ ਜਾਣਗੇ। ਅਤੇ ਉਹ ਮੰਦਰ ਉਸਾਰੇਗਾ ਤੇ ਜਦੋਂ ਸਭ ਤੋਂ ਖਾਸ ਪੱਥਰ ਉਸ ਉੱਪਰ ਧਰਿਆ ਜਾਵੇਗਾ ਤਾਂ ਲੋਕ ਹੈਰਾਨੀ ਨਾਲ ਪੁਕਾਰਣਗੇ, ਖੂਬਸੂਰਤ੦ ਕਿੰਨਾ ਖੂਬਸੂਰਤ ਹੈ।"
8 ਮੈਨੂੰ ਯਹੋਵਾਹ ਨੇ ਬਚਨ ਚ ਇਹ ਵੀ ਕਿਹਾ,
9 "ਜ਼ਰੁੱਬਾਬਲ ਮੇਰੇ ਮੰਦਰ ਦੀ ਨੀਂਹ ਪੱਥਰ ਰੱਖੇਗਾ। ਤੇ ਉਹ ਹੀ ਮੇਰੇ ਮੰਦਰ ਦੀ ਉਸਾਰੀ ਮੁਕੰਮਲ ਕਰੇਗਾ। ਤੱਦ ਤੁਸੀਂ ਜਾਣੋਂਗੇ ਕਿ ਸਰਬ ਸ਼ਕਤੀਮਾਨ ਯਹੋਵਾਹ ਨੇ ਮੈਨੂੰ ਤੁਹਾਡੇ ਵੱਲ ਭੇਜਿਆ ਹੈ।
10 ਲੋਕ ਛੋਟੀਆਂ-ਛੋਟੀਆਂ ਸ਼ੁਰੂਆਤਾਂ ਲਈ ਸ਼ਰਮਿੰਦਾ ਨਾ ਹੋਣਗੇ ਸਗੋਂ ਉਹ ਬੜੇ ਖੁਸ਼ ਹੋਣਗੇ ਜਦੋਂ ਉਹ ਜ਼ਰੁੱਬਾਬਲ ਦੇ ਹੱਥ ਵਿੱਚ ਸਾਹਲ ਵੇਖਣਗੇ ਕਿ ਉਹ ਮੰਦਰ ਨੂੰ ਨਾਸ ਕਰ ਰਿਹਾ ਹੈ ਅਤੇ ਮੁਕੰਮਲ ਇਮਾਰਤ ਦਾ ਜਾਇਜ਼ਾ ਲੈ ਰਿਹਾ ਹੈ। ਅਤੇ ਉਹ ਜੋ ਤੂੰ ਪੱਥਰ ਦੀਆਂ ਸੱਤ ਨੁਕਰਾਂ ਵੇਖੀਆਂ ਉਹ ਯਹੋਵਾਹ ਦਾ ਹਰ ਦਿਸ਼ਾ ਵੱਲ ਵੇਖਣ ਲਈ ਅੱਖਾਂ ਦਾ ਪ੍ਰਤੀਕ ਹਨ। ਉਹ ਧਰਤੀ ਦੇ ਜ਼ਰ੍ਰੇ-ਜ਼ਰ੍ਰੇ ਨੂੰ ਵੇਖਦੀਆਂ ਹਨ।"
11 ਤੱਦ ਮੈਂ (ਜ਼ਕਰਯਾਹ) ਨੇ ਉਸਨੂੰ ਆਖਿਆ, "ਮੈਂ ਸ਼ਮਾਦਾਨ ਦੇ ਇੱਕ ਸੱਜੇ ਪਾਸੇ ਅਤੇ ਇੱਕ ਜੈਤੂਨ ਦੇ ਦ੍ਰੱਖਤ ਦੇ ਖੱਬੇ ਪਾਸੇ ਵੱਲ ਖੜਾ ਵੇਖਿਆ, ਤਾਂ ਉਨ੍ਹਾਂ ਦ੍ਰੱਖਤਾਂ ਦਾ ਕੀ ਅਰਬ ਹੈ?"
12 ਮੈਂ ਉਸ ਨੂੰ ਇਹ ਵੀ ਪੁਛਿਆ, "ਜੈਤੂਨ ਦੇ ਰੁੱਖ ਦੀਆਂ ਇਹ ਦੋ ਟਹਿਣੀਆਂ ਕੀ ਹਨ, ਜਿਹੜੀਆਂ ਸੋਨੇ ਦੀਆਂ ਦੋਨੋ ਨਲੀਆਂ ਨਾਲ ਜੁੜੀਆਂ ਹੋਈਆਂ ਹਨ, ਜਿਨ੍ਹਾਂ ਵਿੱਚੋਂ ਸੁਨਿਹਰੇ ਰੰਗ ਦਾ ਤੇਲ ਨਿਕਲਦਾ ਹੈ?"
13 ਫ਼ਿਰ ਦੂਤ ਨੇ ਮੈਨੂੰ ਕਿਹਾ, "ਕੀ ਤੈਨੂੰ ਇਨ੍ਹਾਂ ਗੱਲਾਂ ਦਾ ਭਾਵ ਨਹੀਂ ਪਤਾ?" ਮੈਂ ਕਿਹਾ, "ਨਹੀਂ, ਸੁਆਮੀ੦"
14 ਤਾਂ ਉਸਨੇ ਕਿਹਾ, "ਇਹ ਦੋ ਮਸਹ ਕੀਤੇ ਮਨੁੱਖ ਹਨ ਜੋ ਸਾਰੀ ਧਰਤੀ ਦੇ ਯਹੋਵਾਹ ਦੇ ਹਜ਼ੂਰ ਖੜੇ ਰਹਿੰਦੇ ਹਨ।"