ਜ਼ਿਕਰ ਯਾਹ

1 2 3 4 5 6 7 8 9 10 11 12 13 14


ਕਾਂਡ 14

ਵੇਖ ਯਹੋਵਾਹ ਦੇ ਨਿਆਂ ਦਾ ਖਾਸ ਦਿਨ ਹੈ ਅਤੇ ਜਿਹੜਾ ਲੁੱਟ ਦਾ ਖਜ਼ਾਨਾ ਤੇਰੇ ਪਾਸ ਹੈ, ਤੇਰੇ ਸ਼ਹਿਰ ਵਿਚ ਵੰਡਿਆ ਜਾਵੇਗਾ।
2 ਮੈਂ ਸਾਰੇ ਰਾਜਾਂ ਨੂੰ ਕੌਮਾਂ ਨੂੰ ਯਰੂਸ਼ਲਮ ਦੇ ਵਿਰੁੱਧ ਲੜਨ ਲਈ ਇਕਠਿਆਂ ਕਰਾਂਗਾ। ਉਹ ਸ਼ਹਿਰ ਤੇ ਕਬਜ਼ਾ ਕਰਕੇ ਉਸਦੇ ਸਾਰੇ ਘਰ ਤਬਾਹ ਕਰ ਦੇਣਗੇ। ਔਰਤਾਂ ਨਾਲ ਜ਼ਬਰ ਜਨਾਹ ਹੋਵੇਗਾ ਅਤੇ ਅੱਧੀ ਕੌਮ ਬੰਦੀ ਬਣਾ ਲਿਤ੍ਤੀ ਜਾਵੇਗੀ। ਪਰ ਬਾਕੀ ਦੇ ਲੋਕ ਸ਼ਹਿਰ ਵਿੱਚੋਂ ਬਾਹਰ ਨਾ ਲਿਜਾਏ ਜਾਣਗੇ।
3 ਫ਼ਿਰ ਯਹੋਵਾਹ ਉਨ੍ਹਾਂ ਕੌਮਾਂ ਨਾਲ ਯੁੱਧ ਕਰਨ ਲਈ ਨਿਕਲੇਗਾ। ਇਹ ਅਸਲ ਲੜਾਈ ਹੋਵੇਗੀ।
4 ਉਸ ਵਕਤ, ਉਹ ਯਰੂਸ਼ਲਮ ਦੀ ਪੂਰਬੀ ਪਹਾੜੀ, ਜੈਤੂਨਾਂ ਦੇ ਪਰਬਤਾਂ ਉੱਪਰ ਖੜਾ ਹੋਵੇਗਾ ਅਤੇ ਪਰਬਤ ਵਿਚਕਾਰੋ ਪਾਟ ਜਾਵੇਗਾ। ਉਸਦਾ ਇੱਕ ਭਾਗ ਉੱਤਰ ਵੱਲ ਤੇ ਦੂਜਾ ਦੱਖਣ ਵੱਲ ਖਿਸਕ ਜਾਵੇਗਾ ਤੇ ਓਥੇ ਪੂਰਬ ਤੋਂ ਪੱਛਮ ਤੱਕ ਦੋ ਹਿਸਿਆਂ ਵਿੱਚ ਇੱਕ ਵੱਡੀ ਵਾਦੀ ਹੋਵੇਗੀ।
5 ਉਸ ਵਕਤ, ਤੁਸੀਂ ਮੇਰੇ ਪਹਾੜ ਦੀ ਵਾਦੀ ਵਿੱਚੋਂ ਨਸ੍ਸਣ ਦੀ ਕੋਸ਼ਿਸ਼ ਕਰੋਂਗੇ ਕਿਉਂ ਕਿ ਉਹ ਵਾਦੀ ਤੁਹਾਡੇ ਉੱਪਰ ਬੰਦ ਹੋ ਜਾਵੇਗੀ। ਤੁਸੀਂ ਨਸ੍ਸੋਗੇ ਜਿਵੇਂ ਯਹੂਦਾਹ ਦੇ ਰਾਜੇ ਉਜ਼ੀਯਾਹ ਦੇ ਸਮੇਂ ਵਿੱਚ ਭੂਚਾਲ ਆਉਣ ਤੇ ਨਸ੍ਸੇ ਸੀ। ਤਦ ਯਹੋਵਾਹ ਮੇਰਾ ਪਰਮੇਸ਼ੁਰ ਆਵੇਗਾ ਅਤੇ ਉਸ ਦੇ ਪਵਿੱਤਰ ਮਨੁੱਖ ਉਸਦੇ ਸੰਗ ਹੋਣਗੇ।
6 ਉਹ ਬੜਾ ਮਹੱਤਵਪੂਰਣ ਦਿਨ ਹੋਵੇਗਾ। ਉਸ ਖਾਸ ਦਿਨ ਨਾ ਕੋਈ ਰੌਸ਼ਨੀ, ਨਾ ਠਂਡ ਅਤੇ ਨਾ ਹੀ ਧੁੰਦ ਹੋਵੇਗੀ। ਇਹ ਤਾਂ ਯਹੋਵਾਹ ਹੀ ਜਾਣੇ ਕਿ ਕਿਵੇਂ, ਪਰ ਉਸ ਦਿਨ, ਨਾ ਦਿਨ ਹੋਵੇਗਾ ਤੇ ਨਾ ਰਾਤ ਅਤੇ ਜਿਵੇਂ ਅਕਸਰ ਸ਼ਾਮ ਵੇਲੇ ਹਨੇਰਾ ਛਾਉਂਦਾ ਹੈ ਉਸ ਵਕਤ ਵੀ ਹਨੇਰੇ ਦੀ ਬਜਾਇ ਰੌਸ਼ਨੀ ਰਹੇਗੀ।
7
8 ਉਸ ਵਕਤ, ਯਰੂਸ਼ਲਮ ਵਿੱਚ ਲਗਾਤਾਰ ਤਾਜ਼ਾ ਪਾਣੀ ਬਹੇਗਾ। ਝਰਨਾ ਫੁੱਟ ਕੇ ਬਿਖਰ ਜਾਵੇਗਾ। ਉਸ ਦਾ ਕੁਝ ਹਿੱਸਾ ਡੈਡ ਸੀ ਵੱਲ ਅਤੇ ਕੁਝ ਹਿੱਸਾ ਮੈਡੀਟੇ੍ਰਨੀਅਨ ਸਮੁੰਦਰ ਵੱਲ ਨੂੰ ਵਹੇਗਾ। ਪਾਣੀ ਗਰਮੀਆਂ ਦੌਰਾਨ ਅਤੇ ਸਰਦੀਆਂ ਦੌਰਾਨ ਵੀ ਵਗਦਾ ਰਹੇਗਾ।
9 ਉਸ ਵੇਲੇ ਯਹੋਵਾਹ ਹੀ ਸਾਰੀ ਦੁਨੀਆਂ ਦਾ ਪਾਤਸ਼ਾਹ ਹੋਵੇਗਾ। ਉਸ ਦਿਨ ਯਹੋਵਾਹ ਇੱਕ ਹੀ ਹੋਵੇਗਾ ਤੇ ਇੱਕ ਹੀ ਉਸਦਾ ਨਾਉਂ।
10 ਉਸ ਵਕਤ, ਯਰੂਸ਼ਲਮ ਦੁਆਲੇ ਦਾ ਸਾਰਾ ਇਲਾਕਾ ਨੇਜੇਵ ਵਿੱਚ ਗਬਾ ਤੋਂ ਰਿਂਮੋਨ ਤੀਕ ਅਗਬਾਹ ਦੇ ਉਜਾੜ ਵਾਂਗ ਹੋ ਜਾਵੇਗਾ। ਪਰ ਯਰੂਸ਼ਲਮ ਬਹੁਤ ਉੱਚਾ ਚੁਕਿਆ ਜਾਵੇਗਾ। ਇਹ ਬਿਨਯਾਮੀਨ ਦੇ ਫ਼ਾਟਕ ਤੋਂ ਪਹਿਲੇ ਫ਼ਾਟਕ (ਨੁਕਰ ਦੇ ਫ਼ਾਟਕ ) ਤੀਕ ਅਤੇ ਹਨਨੇਲ ਦੇ ਬੁਰਜ ਤੋਂ ਪਾਤਸ਼ਾਹ ਦੇ ਅੰਗੂਰੀ ਚੁਬੱਚਿਆਂ ਤੀਕ ਫ਼ਿਰ ਤੋਂ ਉਸਾਰਿਆ ਜਾਵੇਗਾ।
11 ਲੋਕ ਯਰੂਸ਼ਲਮ ਚ ਵਸ ਜਾਣਗੇ। ਉੱਥੇ ਉਨ੍ਹਾਂ ਦਾ ਨਾਸ ਕਰਨ ਲਈ ਕੋਈ ਵੈਰੀ ਨਹੀਂ ਆਵੇਗਾ। ਤਦ ਯਰੂਸ਼ਲਮ ਸੁਰਖਿਆਤ੍ਤ ਹੋਵੇਗਾ।
12 ਪਰ ਯਹੋਵਾਹ ਉਨ੍ਹਾਂ ਕੌਮਾਂ ਨੂੰ ਦੰਡ ਦੇਵੇਗਾ ਜਿਹੜੀਆਂ ਯਰੂਸ਼ਲਮ ਦੇ ਵਿਰੁੱਧ ਲੜੀਆਂ। ਉਹ ਉਨ੍ਹਾਂ ਦੇ ਖਿਲਾਫ਼ ਭਿਆਨਕ ਬਿਮਾਰੀ ਭੇਜੇਗਾ। ਉਨ੍ਹਾਂ ਦੇ ਜਿਉਂਦੇ ਜੀਅ ਉਨ੍ਹਾਂ ਦੀ ਚਮੜੀ ਗਲ-ਸੜ ਜਾਵੇਗੀ। ਉਨ੍ਹਾਂ ਦੀਆਂ ਅੱਖਾਂ, ਅੱਖਾਂ ਦੀਆਂ ਪੁਤਲੀਆਂ ਅੰਦਰ ਹੀ ਸੜ ਜਾਣਗੀਆਂ ਅਤੇ ਉਨ੍ਹਾਂ ਦੀ ਜੀਭ ਉਨ੍ਹਾਂ ਦੇ ਮੂੰਹ ਚ ਪਈ ਗਲ ਜਾਵੇਗੀ।
13 ਦੁਸ਼ਮਣ ਦੇ ਡਿਹਰੇ ਤੇ ਭਿਆਨਕ ਬਿਮਾਰੀ ਆਵੇਗੀ ਅਤੇ ਉਨ੍ਹਾਂ ਦੇ ਘੋੜਿਆਂ, ਖਚ੍ਚਰਾਂ, ਊਠਾਂ, ਗਧਿਆਂ ਅਤੇ ਸਾਰੇ ਪਸ਼ੂਆਂ ਨੂੰ ਇਹ ਬਿਮਾਰੀ ਘੇਰੇਗੀ।ਉਸ ਦਿਨ ਯਹੋਵਾਹ ਦੇ ਵੱਲੋਂ ਉਨ੍ਹਾਂ ਵਿੱਚ ਵੱਡੀ ਹਲਚਲ ਹੋਵੇਗੀ ਉਹ ਆਪੋ-ਆਪਣੇ ਗੁਆਂਢੀ ਦਾ ਹੱਥ ਫ਼ੜਨਗੇ ਅਤੇ ਉਨ੍ਹਾਂ ਦੇ ਹੱਥ ਆਪਣੇ ਗੁਆਂਢੀਆਂ ਦੇ ਵਿਰੁੱਧ ਉੱਠਣਗੇ। ਇਥੋਂ ਤੀਕ ਕਿ ਯਹੂਦਾਹ ਯਰੂਸ਼ਲਮ ਦਾ ਵਿਰੋਧ ਕਰੇਗਾ ਅਤੇ ਆਲੇ-ਦੁਆਲੇ ਦੀਆਂ ਸਾਰੀਆਂ ਕੌਮਾਂ ਦਾ ਧਨ ਇਕੱਠਾ ਕੀਤਾ ਜਾਵੇਗਾ ਜਿਸ ਵਿੱਚ ਢੇਰ ਸਾਰਾ ਸੋਨਾ-ਚਾਂਦੀ ਅਤੇ ਵਸਤਰ ਹੋਣਗੇ।
14
15
16 ਕੁਝ ਲੋਕ ਜੋ ਯਰੂਸ਼ਲਮ ਨਾਲ ਲੜਨ ਆਏ ਉਨ੍ਹਾਂ ਵਿੱਚੋਂ ਕੁਝ ਬਚੇ ਰਹਿਣਗੇ ਅਤੇ ਉਹ ਹਰ ਸਾਲ ਪਾਤਸ਼ਾਹ, ਸਰਬ ਸ਼ਕਤੀਮਾਨ ਯਹੋਵਾਹ ਦੀ ਉਪਾਸਨਾ ਕਰਨ ਅਇਆ ਕਰਣਗੇ। ਅਤੇ ਉਹ ਹਰ ਵਰ੍ਹੇ ਡੇਰ੍ਹਿਆਂ ਦਾ ਪਰਬ ਮਨਾਉਣ ਆਇਆ ਕਰਣਗੇ।
17 ਅਤੇ ਜੇਕਰ ਉਹ ਲੋਕ ਇਵੇਂ ਨਾ ਕਰਨਗੇ ਤਾਂ ਯਹੋਵਾਹ ਸਰਬ ਸ਼ਕਤੀਮਾਨ ਉਨ੍ਹਾਂ ਦੇ ਥਾਵਾਂ ਤੇ ਸੋਕਾ ਪਾ ਦੇਵੇਗਾ।
18 ਜੇਕਰ ਮਿਸਰ ਦੇ ਘਰਾਣੇ ਵਿੱਚੋਂ ਡੇਰਿਆਂ ਦੇ ਪਰਬ ਤੇ ਕੋਈ ਮਨੁੱਖ ਹਰ ਸਾਲ ਨਾ ਜਾਵੇਗਾ ਤਾਂ ਯਹੋਵਾਹ ਵੈਰੀਆਂ ਦੀਆਂ ਕੌਮਾਂ ਵਾਂਗ ਉਨ੍ਹਾਂ ਉੱਪਰ ਵੀ ਭਿਆਨਕ ਬੀਮਾਰੀ ਲਿਆਵੇਗਾ।
19 ਉਹ ਮਿਸਰ ਲਈ ਸਜ਼ਾ ਹੋਵੇਗੀ ਅਤੇ ਬਾਕੀ ਉਨ੍ਹਾਂ ਲੋਕਾਂ ਲਈ ਵੀ ਜਿਹੜੇ ਡੇਰਿਆਂ ਦੇ ਪਰਬ ਨੂੰ ਮਨਾਉਣ ਨਹੀਂ ਜਾਣਗੇ।
20 ਉਸ ਵੇਲੇ, ਹਰ ਵਸਤੂ ਪਰਮੇਸ਼ੁਰ ਦੀ ਹੋਵੇਗੀ। ਇਥੋਂ ਤੀਕ ਕਿ ਉਨ੍ਹਾਂ ਘੋੜਿਆਂ ਦੀਆਂ ਘੰਟੀਆਂ ਉੱਪਰ ਵੀ ਇਹ ਲਿਖਿਆ ਹੋਵੇਗਾ, "ਯਹੋਵਾਹ ਲਈ ਪਵਿੱਤਰ।" ਯਹੋਵਾਹ ਦੇ ਮੰਦਰ ਦੀਆਂ ਦੇਗਾਂ ਉਨ੍ਹਾਂ ਕਟੋਰਿਆਂ ਵਾਂਗ ਹੋਣਗੀਆਂ ਜਿਹੜੀਆਂ ਜਗਵੇਦੀ ਦੇ ਅੱਗੇ ਹਨ।
21 ਅਸਲ ਵਿੱਚ, ਯਰੂਸ਼ਲਮ ਅਤੇ ਯਹੂਦਾਹ ਦੀ ਹਰ ਦੇਗ ਉੱਪਰ ਇਹ ਤਖਤੀ ਹੋਵੇਗੀ, ਯਹੋਵਾਹ ਸਰਬ ਸ਼ਕਤੀਮਾਨ ਲਈ ਪਵਿੱਤਰ। ਸਾਰੇ ਬਲੀਆਂ ਚੜਾਉਣ ਵਾਲੇ ਆਉਣਗੇ ਅਤੇ ਉਨ੍ਹਾਂ ਦੇਗਾਂ ਨੂੰ ਲੈਕੇ ਉਨ੍ਹਾਂ ਵਿੱਚ ਉਹ ਆਪਣਾ ਖਾਸ ਭੋਜਨ9 ਪਕਾਉਣਗੇ।ਉਸ ਵੇਲੇ ਕੋਈ ਵੀ ਵਪਾਰੀ ਸਰਬ ਸ਼ਕਤੀਮਾਨ ਯਹੋਵਾਹ ਦੇ ਮੰਦਰ ਵਿੱਚ ਕੋਈ ਖਰੀਦ ਵੇਚ ਨਾ ਕਰੇਗਾ।