੧ ਸਲਾਤੀਨ
ਕਾਂਡ 2
ਦਾਊਦ ਦਾ ਅੰਤ ਨੇੜੇ ਆਇਆ ਤਾਂ ਉਸਨੇ ਸੁਲੇਮਾਨ ਨੂੰ ਆਪਣੇ ਕੋਲ ਬੁਲਾ ਕੇ ਕਿਹਾ,
2 "ਹਰ ਇਨਸਾਨ ਦੀ ਤਰ੍ਹਾਂ, ਮੈਂ ਵੀ ਮਰਨ ਹੀ ਵਾਲਾ ਹਾਂ। ਪਰ ਤੂੰ ਤਕੜਾ ਹੋ ਰਿਹਾ ਹੈ ਅਤੇ ਆਦਮੀ ਬਣ ਰਿਹਾ ਹੈ।
3 ਯਹੋਵਾਹ ਆਪਣੇ ਪਰਮੇਸ਼ੁਰ ਦੇ ਹੁਕਮ ਮੰਨ ਅਤੇ ਉਸਦੇ ਕਹੇ ਅਨੁਸਾਰ ਕਰ। ਉਸ ਦੀਆਂ ਸਭ ਬਿਧੀਆਂ, ਹੁਕਮਾਂ, ਨਿਆਵਾਂ ਅਤੇ ਸਾਖੀਆਂ ਨੂੰ ਮੰਨ ਜਿਵੇਂ ਕਿ ਉਹ ਮੂਸਾ ਦੀ ਬਿਵਸਬਾ ਵਿੱਚ ਲਿਖੇ ਹੋਏ ਹਨ। ਜੇਕਰ ਤੂੰ ਇਉਂ ਕਰੇਂਗਾ, ਜੋ ਕੁਝ ਵੀ ਤੂੰ ਕਰੇਂਗਾ ਜਾਂ ਜਿੱਥੇ ਵੀ ਤੂੰ ਜਾਵੇਂਗਾ, ਤੂੰ ਸਫ਼ਲ ਹੋਵੇਂਗਾ।
4 ਜੇਕਰ ਤੂੰ ਯਹੋਵਾਹ ਨੂੰ ਮਂਨੇਗਾ, ਤਾਂ ਯਹੋਵਾਹ ਮੇਰੇ ਬਾਰੇ ਕੀਤੇ ਇਸ ਇਕਰਾਰ ਨੂੰ ਨਿਭਾਵੇਗਾ: ਯਹੋਵਾਹ ਨੇ ਆਖਿਆ, 'ਜੇਕਰ ਤੇਰੇ ਪੁੱਤਰ ਮੇਰੀਆਂ ਬਿਧੀਆਂ ਨੂੰ ਇਮਾਨਦਾਰੀ ਅਤੇ ਤਹੇ ਦਿਲੋਂ ਮੰਨਣਗੇ, ਤੇਰੇ ਘਰਾਣੇ ਵਿੱਚੋਂ ਇੱਕ ਆਦਮੀ ਹਮੇਸ਼ਾ ਇਸਰਾਏਲ ਉੱਪਰ ਰਾਜ ਕਰੇਗਾ।"'
5 ਦਾਊਦ ਨੇ ਇਹ ਵੀ ਕਿਹਾ, "ਤੂੰ ਇਹ ਵੀ ਜਾਣਦਾ ਹੈਂ ਕਿ ਸਰੂਯਾਹ ਦੇ ਪੁੱਤਰ ਯੋਆਬ ਨੇ ਮੇਰੇ ਨਾਲ ਕੀ ਕੀਤਾ ਅਤੇ ਉਸਨੇ ਇਸਰਾਏਲ ਦੀ ਫ਼ੌਜ ਦੇ ਦੋਹਾਂ ਸੈਨਾਪਤੀਆਂ, ਨੇਰ ਦੇ ਪੁੱਤਰ ਅਬਨੇਰ ਅਤੇ ਯਬਰ ਦੇ ਪੁੱਤਰ ਅਮਾਸਾ ਨਾਲ ਕੀ ਕੀਤਾ ਸੀ ਯਾਦ ਕਰ, ਉਸ ਨੇ ਬਦਲਾ ਲੈਣ ਲਈ ਸਾਂਤੀ ਦੇ ਸਮੇਂ ਉਨ੍ਹਾਂ ਨੂੰ ਮਾਰ ਦਿੱਤਾ। ਉਨ੍ਹਾਂ ਦੇ ਖੂਨ ਦੇ ਧੱਬੇ ਉਸਦੀ ਤਲਵਾਰ, ਉਸਦੀ ਪੇਟੀ ਅਤੇ ਉਸਦੇ ਬੂਟਾਂ ਉੱਤੇ ਹਨ। ਮੈਨੂੰ ਉਸਨੂੰ ਸਜ਼ਾ ਦੇਣੀ ਚਾਹੀਦੀ ਸੀ।
6 ਪਰ ਹੁਣ, ਤੂੰ ਪਾਤਸ਼ਾਹ ਹੈਂ, ਇਸ ਲਈ ਤੈਨੂੰ ਉਸਨੂੰ ਓਵੇਂ ਹੀ ਸਜ਼ਾ ਦੇਣੀ ਚਾਹੀਦੀ ਹੈ ਜਿਵੇਂ ਤੂੰ ਠੀਕ ਸਮਝੇਁ। ਪਰ ਤੈਨੂੰ ਪ੍ਰਪੱਕ ਹੋਣਾ ਚਾਹੀਦਾ ਕਿ ਉਹ ਮਾਰਿਆ ਗਿਆ। ਉਸਨੂੰ ਉਸਦੇ ਬੁਢਾਪੇ ਵਿੱਚ ਸ਼ਾਂਤੀ ਨਾਲ ਨਾ ਮਰਨ ਦੇਵੀਂ।
7 "ਗਿਲਆਦ ਦੇ ਬਰਜ਼ਿਲਈ ਦੇ ਬੱਚਿਆਂ ਉੱਪਰ ਦਯਾਲੂ ਰਹੀਁ, ਉਨ੍ਹਾਂ ਨੂੰ ਆਪਣੇ ਮਿੱਤਰ ਬਣਨ ਦੇ ਅਤੇ ਤੇਰੇ ਨਾਲ ਤੇਰੇ ਮੇਜ਼ ਤੇ ਖਾਣ ਦੇਵੀਂ ਉਨ੍ਹਾਂ ਨੇ ਮੇਰੀ ਉਸ ਵਕਤ ਮਦਦ ਕੀਤੀ ਸੀ ਜਦੋਂ ਮੈਂ ਤੇਰੇ ਭਰਾ ਅਬਸ਼ਾਲੋਮ ਤੋਂ ਬਚ ਰਿਹਾ ਸੀ।
8 "ਇਹ ਯਾਦ ਰੱਖੀਁ ਕਿ ਗੇਰਾ ਦਾ ਪੁੱਤਰ ਸ਼ਿਮਈ ਅਜੇ ਵੀ ਇੱਥੇ ਆਸੇ-ਪਾਸੇ ਹੀ ਹੈ। ਉਹ ਬਹੁਰੀਮ ਅਤੇ ਬਿਨਯਾਮੀਨ ਪਰਿਵਾਰ-ਸਮੂਹ ਤੋਂ ਹੈ। ਤੈਨੂੰ ਪਤਾ ਹੋਣਾ ਚਾਹੀਦਾ ਕਿ ਜਿਸ ਦਿਨ ਮੈਂ ਮਹਨਇਮ ਤੋਂ ਭਜਿਆ ਸੀ, ਉਸਨੇ ਮੈਨੂੰ ਬਹੁਤ ਬੁਰੀ ਤਰ੍ਹਾਂ ਬੇਇੱਜ਼ਤ ਕੀਤਾ ਸੀ। ਫ਼ਿਰ ਉਹ ਮੈਨੂੰ ਯਰਦਨ ਨਦੀ ਤੇ ਮਿਲਣ ਲਈ ਆਇਆ ਸੀ। ਪਰ ਮੈਂ ਉਸ ਨਾਲ ਯਹੋਵਾਹ ਦਾ ਇਕਰਾਰ ਕੀਤਾ ਸੀ ਕਿ ਮੈਂ ਉਸਨੂੰ ਮਾਰਾਂਗਾ ਨਹੀਂ।
9 ਪਰ ਹੁਣ ਉਸਨੂੰ ਬਿਨਾ ਸਜ਼ਾ ਦਿੱਤੇ ਨਾ ਜਾਣ ਦੇਵੀਂ। ਤੂੰ ਇੱਕ ਸਿਆਣਾ ਆਦਮੀ ਹੈਂ ਅਤੇ ਤੂੰ ਜਾਣਦਾ ਕਿ ਉਸ ਨਾਲ ਕੀ ਕੀਤਾ ਜਾਣਾ ਚਾਹੀਦਾ। ਪਰ ਉਸ ਨੂੰ ਉਸਦੇ ਬੁਢਾਪੇ ਵਿੱਚ ਸਾਂਤੀ ਨਾਲ ਨਾ ਮਰਨ ਦੇਵੀਂ।"
10 ਉਸ ਬਾਦ ਦਾਊਦ ਦੀ ਮੌਤ ਹੋ ਗਈ ਅਤੇ ਉਸਨੂੰ ਦਾਊਦ ਦੇ ਸ਼ਹਿਰ ਵਿੱਚ ਦਬਾਇਆ ਗਿਆ।
11 ਦਾਊਦ ਨੇ ਇਸਰਾਏਲ ਵਿੱਚ 40 ਵਰ੍ਹੇ ਰਾਜ ਕੀਤਾ। ਉਸਨੇ ਹਬਰੋਨ ਵਿੱਚ ਸੱਤ ਵਰ੍ਹੇ ਅਤੇ ਯਰੂਸ਼ਲਮ ਵਿੱਚ 33 ਵਰ੍ਹੇ ਰਾਜ ਕੀਤਾ।
12 ਹੁਣ ਸੁਲੇਮਾਨ ਰਾਜਾ ਬਣਿਆ ਤਾਂ ਉਹ ਆਪਣੇ ਪਿਤਾ ਦਾਊਦ ਦੇ ਸਿਂਘਾਸਨ ਉੱਤੇ ਬੈਠਾ ਅਤੇ ਦਿ੍ਰਢ਼ਤਾ ਨਾਲ ਆਪਣਾ ਰਾਜ ਸਬਾਪਿਤ ਕੀਤਾ।
13 ਤੱਦ ਹਗੀਬ ਦਾ ਪੁੱਤਰ ਅਦੋਨੀਯਾਹ ਸੁਲੇਮਾਨ ਦੀ ਮਾਂ ਬਬਸ਼ਬਾ ਕੋਲ ਆਇਆ ਤਾਂ ਉਸ ਨੇ ਪੁਛਿਆ, "ਸ੍ਸੁੱਖ ਤਾਂ ਹੈ?"ਅਦੋਨੀਯਾਹ ਨੇ ਜਵਾਬ 'ਚ ਕਿਹਾ, "ਹਾਂ, ਇਸ ਵਕਤ ਮੈਂ ਸੁੱਖ ਨਾਲ ਹੀ ਆਇਆ ਹਾਂ।
14 ਮੈਂ ਤੈਨੂੰ ਕੁਝ ਕਹਿਣਾ ਚਾਹੁੰਦਾ ਹਾਂ।"ਬਬਸ਼ਬਾ ਨੇ ਆਖਿਆ, "ਬੋਲ, ਤੂੰ ਕੀ ਚਾਹੁੰਦਾ ਹੈਂ?"
15 ਅਦੋਨੀਯਾਹ ਨੇ ਕਿਹਾ, "ਤੈਨੂੰ ਪਤਾ ਹੈ ਕਿ ਇੱਕ ਸਮੇਂ ਇਹ ਰਾਜ ਮੇਰਾ ਸੀ, ਅਤੇ ਸਾਰੇ ਇਸਰਾਏਲੀ ਸੋਚਦੇ ਸਨ ਕਿ ਮੈਂ ਉਨ੍ਹਾਂ ਦਾ ਪਾਤਸ਼ਾਹ ਹਾਂ, ਪਰ ਸਭ ਕੁਝ ਬਦਲ ਗਿਆ ਹੈ। ਹੁਣ ਯਹੋਵਾਹ ਦੀ ਰਜ਼ਾ ਅਨੁਸਾਰ ਰਾਜ ਮੇਰੇ ਭਰਾ ਕੋਲ ਆ ਗਿਆ ਹੈ।
16 ਇਸ ਲਈ ਮੈ ਤੈਨੂੰ ਕੁਝ ਪੁੱਛਣਾ ਚਾਹੁੰਦਾ ਹਾਂ, ਕਿਰਪਾ ਕਰਕੇ ਮੈਨੂੰ ਇਨਕਾਰ ਨਾ ਕਰੀ।" ਬਬਸ਼ਬਾ ਨੇ ਆਖਿਆ, "ਤੂੰ ਕੀ ਚਾਹੁੰਦਾ ਹੈਂ?"
17 ਅਦੋਨੀਯਾਹ ਨੇ ਆਖਿਆ, "ਕਿਰਪਾ ਕਰਕੇ ਮੈਨੂੰ ਸ਼ੁਨਂਮੀ ਦੀ ਅਬੀਸ਼ਗ ਨਾਲ ਵਿਆਹ ਕਰ ਲੈਣ ਲਈ ਸੁਲੇਮਾਨ ਨੂੰ ਆਖੋ, ਕਿਉਂ ਕਿ ਜੋ ਵੀ ਤੁਸੀਂ ਉਸ ਤੋਂ ਮੰਗੋਂਗੇ ਉਹ ਤੁਹਾਨੂੰ ਇਨਕਾਰ ਨਹੀਂ ਕਰੇਗਾ।"
18 ਤੱਦ ਬਬਸ਼ਬਾ ਨੇ ਆਖਿਆ, "ਠੀਕ ਹੈ! ਮੈਂ ਪਾਤਸ਼ਾਹ ਨੂੰ ਤੇਰੇ ਲਈ ਆਖਾਂਗੀ।"
19 ਤਾਂ ਬਬਸ਼ਬਾ ਪਾਤਸ਼ਾਹ ਸੁਲੇਮਾਨ ਕੋਲ ਅਦੋਨੀਯਹ ਬਾਰੇ ਗੱਲ ਕਰਨ ਲਈ ਗਈ। ਜਦੋਂ ਪਾਤਸ਼ਾਹ ਸੁਲੇਮਾਨ ਨੇ ਉਸਨੂੰ ਆਉਂਦਿਆਂ ਵੇਖਿਆ ਤਾਂ ਉਸਨੂੰ ਮਿਲਣ ਲਈ ਖੜਾ ਹੋ ਗਿਆ। ਫੇਰ ਉਸ ਅੱਗੇ ਝੁਕ ਕੇ ਆਪਣੇ ਸਿੰਘਾਸਣ ਤੇ ਬੈਠ ਗਿਆ। ਉਸਨੇ ਆਪਣੇ ਸੇਵਕਾਂ ਨੂੰ ਹੁਕਮ ਦਿੱਤਾ ਕਿ ਉਹ ਉਸਦੀ ਮਾਤਾ ਦੇ ਬੈਠਣ ਲਈ ਇੱਕ ਹੋਰ ਸਿੰਘਾਸਣ ਲਿਆਉਣ ਅਤੇ ਉਹ ਉਸਦੇ ਸੱਜੇ ਪਾਸੇ ਬੈਠ ਗਈ।
20 ਬਬਸ਼ਬਾ ਨੇ ਉਸਨੂੰ ਆਖਿਆ, "ਮੈਂ ਤੈਥੋਂ ਇੱਕ ਛੋਟਾ ਜਿਹਾ ਅਹਿਸਾਨ ਮੰਗਣ ਲਈ ਆਈ ਹਾਂ, ਕਿਰਪਾ ਕਰਕੇ ਇਨਕਾਰ ਨਾ ਕਰੀਂ!" ਤਾਂ ਪਾਤਸ਼ਾਹ ਨੇ ਆਖਿਆ, "ਮਾਤਾ, ਤੂੰ ਜੋ ਚਾਹੋ ਮੈਥੋਂ ਮੰਗ ਸਕਦੀ ਹੈ, ਮੈਂ ਤੈਨੂੰ ਇਨਕਾਰ ਨਹੀਂ ਕਰਾਂਗਾ?"
21 ਬਬਸ਼ਬਾ ਨੇ ਕਿਹਾ, "ਤੂੰ ਆਪਣੇ ਭਰਾ ਅਦੋਨੀਯਾਹ ਨੂੰ ਸ਼ੂਨੰਮੀ ਦੀ ਮੁਟਿਆਰ ਅਬੀਸ਼ਗ ਨਾਲ ਵਿਆਹ ਕਰਨ ਦੀ ਆਗਿਆ ਦੇ ਦੇ!"
22 ਪਾਤਸ਼ਾਹ ਸੁਲੇਮਾਨ ਨੇ ਆਪਣੀ ਮਾਤਾ ਨੂੰ ਜਵਾਬ 'ਚ ਕਿਹਾ, "ਤੂੰ ਮੈਨੂੰ ਅਬੀਸ਼ਗ ਨੂੰ ਅਦੋਨੀਯਾਹ ਨੂੰ ਦੇਣ ਲਈ ਕਿਉਂ ਪੁੱਛ ਰਹੀ ਹੈ? ਤੂੰ ਉਸ ਲਈ ਰਾਜ ਕਿਉਂ ਨਹੀਂ ਪੁੱਛ ਰਹੀ! ਆਖਿਰਕਾਰ ਉਹ ਮੇਰਾ ਵੱਡਾ ਭਰਾ ਹੈ। ਅਬਯਾਬਾਰ ਜਾਜਕ ਅਤੇ ਯੋਆਬ ਵੀ ਉਸ ਦਾ ਪੱਖ ਲੈਣਗੇ।"
23 ਤੱਦ ਸੁਲੇਮਾਨ ਨੇ ਯਹੋਵਾਹ ਦੀ ਸਹੁੰ ਖਾਧੀ ਅਤੇ ਕਿਹਾ, "ਮੈਂ ਸਹੁੰ ਖਾਂਦਾ ਹਾਂ ਕਿ ਅਦੋਨੀਯਾਹ ਨੂੰ ਇਸ ਮੰਗ ਦੀ ਅਦਾਇਗੀ ਕਰਨੀ ਪਵੇਗੀ ਅਤੇ ਇਹ ਉਸਦੀ ਜ਼ਿੰਦਗੀ ਹੋਵੇਗੀ।
24 ਯਹੋਵਾਹ ਨੇ ਮੈਨੂੰ ਇਸਰਾਏਲ ਦਾ ਪਾਤਸ਼ਾਹ ਬਣਾਇਆ ਅਤੇ ਮੈਨੂੰ ਉਹ ਸਿੰਘਾਸਣ ਦਿੱਤਾ ਹੈ ਜੋ ਪਹਿਲਾਂ ਮੇਰੇ ਪਿਤਾ ਦਾਊਦ ਦਾ ਸੀ। ਯਹੋਵਾਹ ਨੇ ਆਪਣਾ ਵਚਨ ਨਿਭਾਇਆ ਤੇ ਇਹ ਰਾਜ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਸੌਂਪਿਆ। ਇਸ ਲਈ ਹੁਣ, ਮੈਂ ਯਹੋਵਾਹ ਦੀ ਜ਼ਿੰਦਗੀ ਦੀ ਸਹੁੰ ਖਾਂਦਾ ਹਾਂ ਕਿ ਅੱਜ ਅਦੋਨੀਯਾਹ ਮਰੇਗਾ।"
25 ਤਦ ਰਾਜੇ ਸੁਲੇਮਾਨ ਨੇ ਯਹੋਯਾਦਾ ਦੇ ਪੁੱਤਰ ਬਨਾਯਾਹ ਨੂੰ ਆਦੇਸ਼ ਦਿੱਤਾ, ਤਾਂ ਬਨਾਯਾਹ ਨੇ ਅਦੋਨੀਯਾਹ ਨੂੰ ਮਾਰ ਦਿੱਤਾ।
26 ਤੱਦ ਸੁਲੇਮਾਨ ਪਾਤਸ਼ਾਹ ਨੇ ਅਬਯਾਬਾਰ ਜਾਜਕ ਨੂੰ ਕਿਹਾ, "ਵੈਸੇ ਤਾਂ ਮੈਨੂੰ ਤੈਨੂੰ ਮਾਰ ਦੇਣਾ ਚਾਹੀਦਾ ਹੈ ਕਿਉਂ ਕਿ ਤੂੰ ਇਸੇ ਦੇ ਕਾਬਿਲ ਹੈਂ, ਪਰ ਮੈਂ ਤੈਨੂੰ ਤੇਰੇ ਘਰ ਅਨਾਬੋਬ ਨੂੰ ਮੁੜਨ ਦਿੰਦਾ ਹਾਂ। ਮੈਂ ਹੁਣ ਤੈਨੂੰ ਨਹੀਂ ਮਾਰਾਂਗਾ ਕਿਉਂ ਕਿ ਤੂੰ ਦਾਊਦ, ਮੇਰੇ ਪਿਤਾ ਦੇ ਅੱਗੇ ਯਹੋਵਾਹ ਦਾ ਪਵਿੱਤਰ ਸੰਦੂਕ ਚੁੱਕਦਾ ਹੁੰਦਾ ਸੀ, ਅਤੇ ਤੂੰ ਮੇਰੇ ਪਿਤਾ ਦੇ ਨਾਲ ਬੁਰੇ ਸਮਿਆਂ ਨੂੰ ਸਾਂਝਾ ਕੀਤਾ।"
27 ਸੁਲੇਮਾਨ ਨੇ ਅਬਯਾਬਾਰ ਨੂੰ ਕਿਹਾ ਕਿ ਹੁਣ ਉਹ ਯਹੋਵਾਹ ਦੇ ਜਾਜਕ ਵਜੋਂ ਸੇਵਾ ਨਾ ਕਰ ਸਕੇਗਾ। ਇਹ ਸਭ ਕੁਝ ਉਵੇਂ ਹੀ ਵਾਪਰਿਆ ਜਿਵੇਂ ਪਰਮੇਸ਼ੁਰ ਨੇ ਜਾਜਕ ੇਲੀ ਅਤੇ ਸ਼ੀਲੋਹ ਵਿਖੇ ਉਸਦੇ ਪਰਿਵਾਰ ਬਾਰੇ ਆਖਿਆ ਸੀ। ਅਬਯਾਬਾਰ ਵੀ ੇਲੀ ਦੇ ਪਰਿਵਾਰ ਵਿੱਚੋਂ ਹੀ ਸੀ।
28 ਯੋਆਬ ਨੇ ਇਹ ਸਭ ਸੁਣਿਆ ਅਤੇ ਡਰ ਗਿਆ ਕਿਉਂ ਕਿ ਉਸਨੇ ਅਦੋਨੀਯਾਹ ਦਾ ਪੱਖ ਲਿਆ ਸੀ, ਪਰ ਅਬਸਾਲੋਮ ਦੀ ਨਹੀਂ। ਉਹ ਯਹੋਵਾਹ ਦੇ ਤੰਬੂ ਵੱਲ ਭੱਜ ਗਿਆ ਅਤੇ ਜਾਕੇ ਜਗਵੇਦੀ ਦੇ ਸਿੰਗਾਂ ਨੂੰ ਫ਼ੜ ਲਿਆ।
29 ਕਿਸੇ ਨੇ ਜਾਕੇ ਸੁਲੇਮਾਨ ਪਾਤਸ਼ਾਹ ਨੂੰ ਦੱਸਿਆ ਕਿ ਯ੍ਯੋਆਬ ਯਹੋਵਾਹ ਦੇ ਤੰਬੂ ਵਿੱਚ ਜਗਵੇਦੀ ਨੂੰ ਜਕੜ ਕੇ ਖੜਾ ਹੈ ਤਾਂ ਸੁਲੇਮਾਨ ਨੇ ਬਨਾਯਾਹ ਨੂੰ ਭੇਜਿਆ ਕਿ ਉਹ ਉੱਥੇ ਜਾਕੇ ਯੋਆਬ ਨੂੰ ਮਾਰ ਸੁੱਟੇ।
30 ਬਨਾਯਾਹ ਯਹੋਵਾਹ ਦੇ ਤੰਬੂ ਵਿੱਚ ਪਹੁੰਚਿਆ ਅਤੇ ਜਾਕੇ ਯੋਆਬ ਨੂੰ ਕਿਹਾ, "ਪਾਤਸ਼ਾਹ ਦਾ ਹੁਕਮ ਹੈ ਕਿ 'ਬਾਹਰ ਨਿਕਲ!"'ਪਰ ਯੋਆਬ ਨੇ ਜਵਾਬ 'ਚ ਆਖਿਆ, "ਨਹੀਂ, ਮੈਂ ਇੱਥੇ ਹੀ ਮਰਾਂਗਾ।"ਤਾਂ ਬਨਾਯਾਹ ਵਾਪਿਸ ਮੁੜ ਆਇਆ ਤੇ ਆਕੇ ਪਾਤਸ਼ਾਹ ਸੁਲੇਮਾਨ ਨੂੰ ਦੱਸਿਆ ਕਿ ਉਹ ਕੀ ਆਖਦਾ ਹੈ।
31 ਤੱਦ ਪਾਤਸ਼ਾਹ ਨੇ ਬਨਾਯਾਹ ਨੂੰ ਹੁਕਮ ਦਿੱਤਾ, "ਜਿਵੇਂ ਉਹ ਆਖਦਾ ਹੈ ਉਵੇਂ ਹੀ ਕਰ! ਉਸ ਨੂੰ ਉੱਥੇ ਹੀ ਮਾਰ ਕੇ ਦੱਬ ਦੇ। ਫੇਰ ਮੈਂ ਅਤੇ ਮੇਰੇ ਲੋਕ ਯੋਆਬ ਦੁਆਰਾ ਬਹਾੇ, ਬੇਕਸੂਰਾਂ ਦੇ ਖੂਨ ਤੋਂ ਮੁਕਤ ਹੋਵਾਂਗੇ।
32 ਯਹੋਵਾਹ ਯੋਆਬ ਨੂੰ ਦੰਡ ਦੇਵੇਗਾ ਕਿਉਂ ਕਿ ਉਸਨੇ ਆਪਣੀ ਤਲਵਾਰ ਨਾਲ ਦੋ ਆਦਮੀਆਂ ਨੂੰ ਮਾਰ ਦਿੱਤਾ ਜੋ ਉਸ ਨਾਲੋਂ ਵਧੇਰੇ ਚੰਗੇ ਸਨ। ਉਸਨੇ ਉਨ੍ਹਾਂ ਨੂੰ, ਮੇਰੇ ਪਿਤਾ ਦੇ ਜਾਨਣ ਤੋਂ ਬਿਨਾ ਹੀ ਮਾਰ ਦਿੱਤਾ। ਉਹ ਨੇਰ ਦਾ ਪੁੱਤਰ ਅਬਨੇਰ ਅਤੇ ਯਬਰ ਦਾ ਪੁੱਤਰ ਅਮਾਸਾ ਸਨ। ਅਬਨੇਰ ਇਸਰਾਏਲ ਦੀ ਫੌਜ ਦਾ ਸੈਨਾਪਤੀ ਸੀ ਅਤੇ ਅਮਾਸਾ ਯਹੂਦਾਹ ਦੀ ਫ਼ੌਜ ਦਾ ਸੈਨਾਪਤੀ ਸੀ।
33 ਉਹ ਉਨ੍ਹਾਂ ਦੀ ਮੌਤ ਦਾ ਦੋਸ਼ੀ ਹੈ ਅਤੇ ਉਸਦਾ ਪਰਿਵਾਰ ਹਮੇਸ਼ਾ ਲਈ ਦੋਸ਼ੀ ਰਹੇਗਾ। ਪਰ ਪਰਮੇਸ਼ੁਰ ਦਾਊਦ, ਉਸਦੇ ਉਤਰਾਧਿਕਾਰੀਆਂ ਅਤੇ ਉਸਦੇ ਸਿੰਘਾਸਣ ਲਈ ਹਮੇਸ਼ਾ ਸ਼ਾਂਤੀ ਲਿਆਵੇਗਾ।"
34 ਤੱਦ ਯਹੋਯਾਦਾ ਦੇ ਪੁੱਤਰ ਬਨਾਯਾਹ ਨੇ ਯੋਆਬ ਨੂੰ ਮਾਰ ਦਿੱਤਾ ਅਤੇ ਉਸਨੂੰ ਉਜਾੜ ਵਿੱਚ ਉਸਦੇ ਘਰ ਕੋਲ ਦੱਬ ਦਿੱਤਾ ਗਿਆ।
35 ਤੱਦ ਪਾਤਸ਼ਾਹ ਨੇ ਯਹੋਯਾਦਾ ਦੇ ਪੁੱਤਰ ਬਨਾਯਾਹ ਨੂੰ ਯੋਆਬ ਦੀ ਬਾਵੇਂ ਸੈਨਾਪਤੀ ਬਣਾਇਆ ਅਤੇ ਅਬਯਾਬਾਰ ਦੀ ਬਾਵੇਂ ਸਾਦੋਕ ਨੂੰ ਨਵਾਂ ਜਾਜਕ ਬਣਾਇਆ।
36 ਇਸ ਉਪਰੰਤ, ਪਾਤਸ਼ਾਹ ਨੇ ਸ਼ਿਮਈ ਨੂੰ ਬੁਲਾਇਆ ਅਤੇ ਉਸਨੂੰ ਆਖਿਆ, "ਯਰੂਸ਼ਲਮ ਵਿੱਚ ਆਪਣੇ ਲਈ ਇੱਕ ਘਰ ਉਸਾਰ ਕੇ ਉੱਥੇ ਰਹਿ। ਉਹ ਸ਼ਹਿਰ ਛੱਡ ਕਿ ਕਿਤੇ ਨਾ ਜਾਈਁ।
37 ਜੇਕਰ ਤੂੰ ਬਾਹਰ ਨਿਕਲ ਕੇ ਕਿਦਰੋਨ ਦੀ ਵਾਦੀ ਦੇ ਪਾਰ ਲੰਘੇਗਾ, ਤੂੰ ਮਾਰਿਆ ਜਾਵੇਂਗਾ ਅਤੇ ਆਪਣੀ ਮੌਤ ਲਈ ਤੂੰ ਖੁਦ ਇਕੱਲਾ ਹੀ ਜ਼ਿਂਮੇਦਾਰ ਹੋਵੇਂਗਾ।"
38 ਤੱਦ ਸ਼ਿਮਈ ਨੇ ਆਖਿਆ, "ਠੀਕ ਹੈ ਪਾਤਸ਼ਾਹ! ਮੈਂ ਤੁਹਾਡਾ ਹੁਕਮ ਮਂਨਾਂਗਾ।" ਇਉਂ ਸ਼ਿਮਈ ਯਰੂਸ਼ਲਮ ਵਿੱਚ ਬਹੁਤ ਲੰਮੇ ਸਮੇਂ ਤੱਕ ਰਿਹਾ।
39 ਪਰ ਤਿੰਨ ਵਰ੍ਹੇ ਬਾਅਦ ਸ਼ਿਮਈ ਦੇ ਸੇਵਕਾਂ ਵਿੱਚੋਂ ਦੋ ਭੱਜ ਗਏ। ਉਹ ਗਬ ਦੇ ਰਾਜਾ, ਮਆਕਾਹ ਦੇ ਪੁੱਤਰ ਅਕੀਸ਼ ਦੇ ਕੋਲ ਨਠ੍ਠ ਗਏ।
40 ਤਾਂ ਸ਼ਿਮਈ ਉਠਿਆ ਉਸਨੇ ਆਪਣੇ ਖੋਤੇ ਉੱਪਰ ਕਾਠੀ ਪਾਈ ਅਤੇ ਆਪਣੇ ਸੇਵਕਾਂ ਨੂੰ ਲੱਭਣ ਗਬ ਵੱਲ ਅਕੀਸ਼ ਕੋਲ ਗਿਆ ਅਤੇ ਉਨ੍ਹਾਂ ਨੂੰ ਉਥੋਂ ਲੱਭ ਕੇ ਵਾਪਸ ਮੋੜ ਲਿਆਇਆ।
41 ਪਰ ਕਿਸੇ ਨੇ ਸੁਲੇਮਾਨ ਨੂੰ ਖਬਰ ਦਿੱਤੀ ਕਿ ਸ਼ਿਮਈ ਯਰੂਸ਼ਲਮ ਤੋਂ ਬਾਹਰ ਗਬ ਨੂੰ ਗਿਆ ਸੀ ਅਤੇ ਹੁਣ ਉਹ ਵਾਪਸ ਮੁੜ ਆਇਆ ਸੀ।
42 ਤਾਂ ਸੁਲੇਮਾਨ ਨੇ ਸ਼ਿਮਈ ਨੂੰ ਬੁਲਾਕੇ ਆਖਿਆ, "ਮੈਂ ਯਹੋਵਾਹ ਦੇ ਨਾਂ ਦੀ ਸਹੁੰ ਚੁੱਕ ਕੇ ਤੇਰੇ ਨਾਲ ਇਕਰਾਰ ਕੀਤਾ ਸੀ ਕਿ ਜੇਕਰ ਤੂੰ ਕਿਤੇ ਬਾਹਰ ਜਾਵੇਂਗਾ, ਆਪਣੀ ਮੌਤ ਲਈ ਤੂੰ ਖੁਦ ਇਕੱਲਾ ਹੀ ਜਿੰਮੇਵਾਰ ਹੋਵੇਂਗਾ। ਮੈਂ ਤੈਨੂੰ ਇਸ ਬਾਰੇ ਖਬਰਦਾਰ ਵੀ ਕੀਤਾ ਸੀ ਅਤੇ ਤੂੰ ਆਖਿਆ ਸੀ ਕਿ ਤੂੰ ਮੇਰੇ ਆਦੇਸ਼ਾਂ ਨੂੰ ਮਂਨੇਗਾ।
43 ਫ਼ਿਰ ਤੂੰ ਆਪਣਾ ਇਕਰਾਰ ਕਿਉਂ ਤੋੜਿਆ? ਅਤੇ ਤੂੰ ਮੇਰੇ ਆਦੇਸਾਂ ਨੂੰ ਕਿਉਂ ਨਹੀ ਮੰਨਿਆ?
44 ਤੂੰ ਜਾਣਦਾ ਹੈਂ ਕਿ ਤੂੰ ਮੇਰੇ ਪਿਤਾ ਦਾਊਦ ਦੇ ਵਿਰੁੱਧ ਅਨੇਕਾਂ ਗ਼ਲਤ ਕੰਮ ਕੀਤੇ ਸਨ ਅਤੇ ਹੁਣ ਯਹੋਵਾਹ ਤੇਰੇ ਉਨ੍ਹਾਂ ਗ਼ਲਤ ਕੰਮਾਂ ਲਈ ਤੈਨੂੰ ਸਜ਼ਾ ਦੇਵੇਗਾ।
45 ਪਰ ਯਹੋਵਾਹ ਮੈਨੂੰ ਮੁਬਾਰਕ ਹੋਵੇਗਾ ਉਹ ਦਾਊਦ ਦੇ ਰਾਜ ਨੂੰ ਹਮੇਸ਼ਾ ਸੁਰਖਿਅਤ ਰੱਖੇਗਾ।"
46 ਫੇਰ ਰਾਜੇ ਨੇ ਯਹੋਯਾਦਾ ਦੇ ਪੁੱਤਰ ਬਨਾਯਾਹ ਨੂੰ ਸ਼ਿਮਈ ਨੂੰ ਮਾਰਨ ਦਾ ਆਦੇਸ਼ ਦਿੱਤਾ ਅਤੇ ਉਸਨੇ ਇੰਝ ਹੀ ਕੀਤਾ। ਹੁਣ, ਸੁਲੇਮਾਨ ਦਾ ਆਪਣੇ ਰਾਜ ਉੱਪਰ ਪੂਰਾ ਨਿਯਂਤ੍ਰਣ ਸੀ।