੧ ਸਲਾਤੀਨ

1 2 3 4 5 6 7 8 9 10 11 12 13 14 15 16 17 18 19 20 21 22


ਕਾਂਡ 1

ਦਾਊਦ ਪਾਤਸ਼ਾਹ ਬਹੁਤ ਬੁਢ੍ਢਾ ਸੀ, ਉਸਦੇ ਨੌਕਰ ਉਸ ਨੂੰ ਚਾਦਰਾਂ ਨਾਲ ਢਕ ਕੇ ਰੱਖਦੇ ਪਰ ਉਸ ਨੂੰ ਨਿਘ੍ਘ ਨਾ ਮਹਿਸੂਸ ਹੁੰਦਾ।
2 ਤਾਂ ਉਸ ਦੇ ਨੌਕਰਾਂ ਨੇ ਉਸ ਨੂੰ ਕਿਹਾ, "ਅਸੀਂ ਰਾਜੇ ਦੀ ਸੇਵਾ ਕਰਨ ਲਈ ਅਤੇ ਉਸਦਾ ਧਿਆਨ ਰੱਖਣ ਲਈ ਇੱਕ ਕੁਆਰੀ ਮੁਟਿਆਰ ਲੱਭਾਂਗੇ। ਉਹ ਤੈਨੂੰ ਨਿਘ੍ਘਾ ਕਰਨ ਲਈ ਤੇਰੇ ਪਾਸੇ ਤੇ ਸੌਂ ਸਕੇਗੀ।"
3 ਇਸ ਲਈ ਉਨ੍ਹਾਂ ਨੇ ਸਾਰੇ ਇਸਰਾਏਲ ਵਿੱਚ ਖੂਬਸੂਰਤ ਕੁੜੀ ਲੱਭਣੀ ਸ਼ੁਰੂ ਕੀਤੀ ਅਤੇ ਸ਼ੂਨੰਮੀ ਸ਼ਹਿਰ ਤੋਂ ਅਬੀਸ਼ਗ ਨਾਂ ਦੀ ਇੱਕ ਕੁੜੀ ਲੱਭੀ। ਉਹ ਉਸ ਕੁੜੀ ਨੂੰ ਪਾਤਸ਼ਾਹ ਕੋਲ ਲਿਆਏ।
4 ਉਹ ਕੁੜੀ ਬੜੀ ਖੂਬਸੂਰਤ ਸੀ। ਉਸਨੇ ਪਾਤਸ਼ਾਹ ਦੀ ਖੂਬ ਸੇਵਾ ਅਤੇ ਦੇਖਭਾਲ ਕੀਤੀ ਪਰ ਪਾਤਸ਼ਾਹ ਨੇ ਉਸ ਨਾਲ ਕੋਈ ਜਿਨਸੀ ਸੰਬੰਧ ਨਾ ਜੋੜੇ।
5 ਦਾਊਦ ਦਾ ਪੁੱਤਰ ਅਦੋਨੀਯਾਹ ਉਸਦੀ ਪਤਨੀ ਹਗ੍ਗੀਬ ਤੋਂ ਸੀ, ਉਹ ਸ਼ੇਖੀ ਮਾਰਦਾ ਹੁੰਦਾ ਸੀ ਕਿ ਉਹ ਰਾਜਾ ਹੋਵੇਗਾ। ਉਸਨੇ ਆਪਣੇ ਲਈ ਰੱਥ, ਘੋੜੇ ਅਤੇ ਆਪਣੇ ਰੱਥ ਦੇ ਅੱਗੇ ਭੱਜਣ ਲਈ 50 ਆਦਮੀਆਂ ਨੂੰ ਲਿਆ। ਉਸਦੇ ਪਿਤਾ ਨੇ ਉਸਨੂੰ ਇਹ ਆਖਕੇ ਕਦੇ ਨਹੀਂ ਸੁਧਾਰਿਆ, "ਤੂੰ ਅਜਿਹਾ ਕਿਉਂ ਕਰਦਾ ਹੈਂ?" ਉਹ ਅਬਸ਼ਾਲੋਮ ਦੇ ਜਨਮ ਤੋਂ ਮਗਰੋਂ ਜਨਮਿਆ ਸੀ, ਅਤੇ ਉਹ ਉਸ ਵਾਂਗੇ ਹੀ ਸੋਹਣਾ ਸੀ।
6
7 ਅਦੋਨੀਯਾਹ ਨੇ ਸਰੂਯਾਹ ਦੇ ਪੁੱਤਰ ਸਰੂਯਾਹ ਦੇ ਪੁੱਤਰ ਯੋਆਬ ਅਤੇ ਅਬਯਾਬਾਰ ਜਾਜਕ ਨਾਲ ਗੱਲ ਕੀਤੀ। ਉਨ੍ਹਾਂ ਦੋਨਾਂ ਨੇ ਇਸ ਨੂੰ ਨਵਾਂ ਪਾਤਸ਼ਾਹ ਬਾਪਣ ਲਈ ਮਦਦ ਕਰਨ ਦਾ ਫ਼ੈਸਲਾ ਕੀਤਾ।
8 ਪਰ ਸਾਦੋਕ ਜਾਜਕ, ਯਹੋਯਾਦਾ ਦਾ ਪੁੱਤਰ ਬਨਾਯਾਹ, ਨਾਬਾਨ ਨਬੀ, ਸ਼ਿਮਈ, ਰੇਈ ਅਤੇ ਦਾਊਦ ਪਾਤਸ਼ਾਹ ਦੇ ਖਾਸ ਪਹਿਰੇਦਾਰਾਂ ਨੇ ਅਦੋਨੀਯਾਹ ਦਾ ਪੱਖ ਨਾ ਲਿਆ।
9 ਇੱਕ ਦਿਨ ਜ਼ੋਹਲਬ ਪੱਥਰ ਉੱਤੇ ਜੋ ਐਨ-ਰੋਗੇਲ ਦੇ ਕੋਲ ਹੈ, ਅਦੋਨੀਯਾਹ ਨੇ ਕੁਝ ਭੇਡਾਂ, ਗਊਆਂ ਅਤੇ ਮੋਟੇ-ਮੋਟੇ ਪਸ਼ੂ ਵੱਢੇ ਅਤੇ ਆਪਣੇ ਸਾਰੇ ਭਰਾਵਾਂ ਭਾਵ ਪਾਤਸ਼ਾਹ ਦੇ ਪੁੱਤਰ ਅਤੇ ਯਹੂਦਾਹ ਦੇ ਸਭ ਅਫ਼ਸਰਾਂ ਨੂੰ ਸਦਿਆ।
10 ਪਰ ਅਦੋਨੀਯਾਹ ਨੇ ਨਾਬਾਨ ਨਬੀ, ਬਨਾਯਾਹ, ਆਪਣੇ ਪਿਤਾ ਦੇ ਖਾਸ ਪਹਿਰੇਦਾਰਾਂ ਜਾਂ ਆਪਣੇ ਭਰਾ ਸੁਲੇਮਾਨ ਨੂੰ ਸੱਦਾ ਨਾ ਦਿੱਤਾ।
11 ਪਰ ਨਾਬਾਨ ਨੇ ਜਦੋਂ ਇਹ ਸੁਣਿਆ ਤਾਂ ਉਹ ਸੁਲੇਮਾਨ ਦੀ ਮਾਤਾ ਬਬਸ਼ਬਾ ਕੋਲ ਗਿਆ ਅਤੇ ਉਸਨੂੰ ਜਾਕੇ ਕਿਹਾ, "ਕੀ ਤੁਸੀਂ ਨਹੀਂ ਸੁਣਿਆ ਕਿ ਹਗੀਬ ਦਾ ਪੁੱਤਰ ਕੀ ਕੁਝ ਕਰ ਰਿਹਾ ਹੈ? ਉਹ ਖੁਦ ਨੂੰ ਪਾਤਸ਼ਾਹ ਬਾਪ ਰਿਹਾ ਹੈ ਅਤੇ ਸਾਡਾ ਮਾਲਕ, ਦਾਊਦ ਪਾਤਸ਼ਾਹ ਇਸ ਸਾਰੇ ਕਾਸੇ ਤੋਂ ਅਨਜਾਨ ਹੈ।
12 ਮੈਂ ਦੱਸਦਾਂ ਕਿ ਤੈਨੂੰ ਆਪਣੀ ਜ਼ਿੰਦਗੀ ਅਤੇ ਆਪਣੇ ਪੁੱਤਰ ਸੁਲੇਮਾਨ ਦੀ ਵੀ ਜ਼ਿੰਦਗੀ ਬਚਾਉਣ ਲਈ ਕੀ ਕਰਨਾ ਚਾਹੀਦਾ।
13 ਦਾਊਦ ਪਾਤਸ਼ਾਹ ਕੋਲ ਜਾਕੇ ਆਖ, 'ਹੇ ਮੇਰੇ ਮਹਾਰਾਜ ਪਾਤਸ਼ਾਹ, ਤੂੰ ਮੇਰੇ ਨਾਲ ਇਕਰਾਰ ਕੀਤਾ ਸੀ ਕਿ ਤੈਥੋਂ ਬਾਅਦ ਮੇਰਾ ਪੁੱਤਰ ਸੁਲੇਮਾਨ ਪਾਤਸ਼ਾਹ ਬਣੇਗਾ ਅਤੇ ਤੇਰੇ ਸਿੰਘਾਸਣ ਉੱਤੇ ਬੈਠੇਗਾ? ਫ਼ੇਰ ਅਦੋਨੀਯਾਹ ਰਾਜਾ ਕਿਉਂ ਬਣ ਗਿਆ ਹੈ?'
14 ਜਦੋਂ ਤੂੰ ਅਜੇ ਉਸ ਨਾਲ ਗੱਲਬਾਤ ਕਰ ਰਹੀ ਹੋਵੇਂਗੀ, ਮੈਂ ਅੰਦਰ ਆ ਜਾਵਾਂਗਾ। ਤੇਰੇ ਓਬੋਁ ਚਲੇ ਜਾਣ ਤੋਂ ਬਾਅਦ, ਮੈਂ ਤੇਰੇ ਸ਼ਬਦਾਂ ਦੀ ਪੁਸ਼ਟੀ ਕਰ ਦਿਆਂਗਾ।"
15 ਫੇਰ ਬਬਸ਼ਬਾ ਪਾਤਸ਼ਾਹ ਨੂੰ ਉਸਦੇ ਸੌਣ ਵਾਲੇ ਕਮਰੇ ਵਿੱਚ ਵੇਖਣ ਲਈ ਗਈ। ਪਾਤਸ਼ਾਹ ਬਹੁਤ ਬੁਢ੍ਢਾ ਸੀ ਅਤੇ ਸ਼ੂਨੰਮੀ ਤੋਂ ਅਬੀਸ਼ਗ ਨਾਂ ਦੀ ਕੁੜੀ ਉਸ ਦੀ ਦੇਖਭਾਲ ਕਰ ਰਹੀ ਸੀ।
16 ਬਬਸ਼ਬਾ ਨੇ ਪਾਤਸ਼ਾਹ ਅੱਗੇ ਮੱਥਾ ਟੇਕਿਆ। ਪਾਤਸ਼ਾਹ ਨੇ ਪੁਛਿਆ, "ਤੂੰ ਕੀ ਮਂਗਦੀ ਹੈਂ?"
17 ਬਬਸ਼ਬਾ ਨੇ ਆਖਿਆ, "ਮੇਰੇ ਮਹਾਰਾਜ਼, ਤੂੰ ਯਹੋਵਾਹ ਆਪਣੇ ਪਰਮੇਸ਼ੁਰ ਦੇ ਨਾਂ ਤੇ ਮੇਰੇ ਨਾਲ ਇਕਰਾਰ ਕਰਕੇ ਆਖਿਆ ਸੀ, 'ਮੇਰੇ ਪਿੱਛੋਂ, ਤੇਰਾ ਪੁੱਤਰ ਸੁਲੇਮਾਨ ਪਾਤਸ਼ਾਹ ਬਣੇਗਾ ਅਤੇ ਮੇਰੇ ਸਿੰਘਾਸਣ ਉੱਪਰ ਬੈਠੇਗਾ।'
18 ਹੁਣ, ਅਦੋਨੀਯਾਹ ਰਾਜਾ ਬਣ ਗਿਆ ਹੈ ਅਤੇ ਤੂੰ ਇਸ ਬਾਰੇ ਸਚੇਤ ਨਹੀਂ ਹੈਂ।
19 ਅਦੋਨੀਯਾਹ ਨੇ ਬਹੁਤ ਸਾਰੀਆਂ ਗਾਵਾਂ, ਮੋਟੇ ਵੱਛੇ ਅਤੇ ਭੇਡਾਂ ਜਿਬਾਹ ਕੀਤੀਆਂ ਹਨ ਅਤੇ ਤੇਰੇ ਸਾਰੇ ਪੁੱਤਰਾਂ ਨੂੰ ਸੱਦਾ ਦਿੱਤਾ ਹੈ। ਉਸਨੇ ਜਾਜਕ ਅਬਯਾਬਾਰ ਅਤੇ ਤੇਰੇ ਸੈਨਾਪਤੀ ਯੋਆਬ ਨੂੰ ਤਾਂ ਸੱਦਾ ਦਿੱਤਾ ਹੈ, ਪਰ ਉਸਨੇ ਤੇਰੇ ਪੁੱਤਰ ਸੁਲੇਮਾਨ ਨੂੰ ਸੱਦਾ ਨਹੀਂ ਦਿੱਤਾ ਜੋ ਤੇਰੇ ਨਾਲ ਵਫ਼ਾਦਾਰ ਹੈ।
20 ਸੋ ਹੁਣ, ਮੇਰੇ ਮਹਾਰਾਜ ਅਤੇ ਪਾਤਸ਼ਾਹ, ਇਸਰਾਏਲ ਦੇ ਸਾਰੇ ਲੋਕ ਤੇਰੇ ਵੱਲ ਤੱਕ ਰਹੇ ਹਨ ਅਤੇ ਉਹ ਤੇਰੇ ਆਖਣ ਦਾ ਇੰਤਜ਼ਾਰ ਕਰ ਰਹੇ ਹਨ ਕਿ ਤੈਥੋਂ ਬਾਅਦ ਰਾਜਾ ਕੌਣ ਹੋਵੇਗਾ।
21 ਜੇ ਤੂੰ ਅਜਿਹਾ ਨਹੀਂ ਕਰੇਂਗਾ, ਤਾਂ ਤੈਨੂੰ ਤੇਰੇ ਪੁਰਖਿਆਂ ਨਾਲ ਦਫ਼ਨਾੇ ਜਾਣ ਤੋਂ ਬਾਅਦ, ਮੇਰਾ ਪੁੱਤਰ ਅਤੇ ਮੈਂ ਗਦ੍ਦਾਰ ਠਹਿਰਾਏ ਜਾਵਾਂਗੇ।"
22 ਜਦੋਂ ਬਬਸ਼ਬਾ ਅਜੇ ਪਾਤਸ਼ਾਹ ਨਾਲ ਗੱਲ ਬਾਤ ਕਰ ਰਹੀ ਸੀ, ਨਾਬਾਨ ਨਬੀ ਪਾਤਸ਼ਾਹ ਨੂੰ ਵੇਖਣ ਆਇਆ।
23 ਸੇਵਕਾਂ ਨੇ ਪਾਤਸ਼ਾਹ ਨੂੰ ਕਿਹਾ, "ਨਾਬਾਨ ਨਬੀ ਤੁਹਾਨੂੰ ਮਿਲਣ ਆਇਆ ਹੈ।" ਨਾਬਾਨ ਅੰਦਰ ਆਇਆ ਅਤੇ ਪਾਤਸ਼ਾਹ ਦੇ ਅੱਗੇ ਝੁਕ ਗਿਆ ਅਤੇ ਉਸਨੂੰ ਕਿਹਾ,
24 "ਮੇਰੇ ਮਹਾਰਾਜ ਅਤੇ ਪਾਤਸ਼ਾਹ! ਕੀ ਤੁਸੀਂ ਇਹ ਘੋਸ਼ਣਾ ਕੀਤੀ ਹੈ ਕਿ ਤੁਹਾਡੇ ਬਾਅਦ ਅਦੋਨੀਯਾਹ ਅਗਲਾ ਪਾਤਸ਼ਾਹ ਹੋਵੇਗਾ? ਕੀ ਤੁਸੀਂ ਇਹ ਫ਼ੈਸਲਾ ਲਿਆ ਹੈ ਕਿ ਹੁਣ ਲੋਕਾਂ ਉੱਪਰ ਅਦੋਨੀਯਾਹ ਰਾਜ ਕਰੇਗਾ?
25 ਕਿਉਂ ਕਿ ਅੱਜ ਉਹ ਹੇਠਾਂ ਵਾਦੀ ਵਿੱਚ ਗਿਆ ਹੈ ਅਤੇ ਸੁਖ-ਸਾਂਦ ਦੀਆਂ ਭੇਟਾਂ ਵਜੋਂ ਢੇਰ ਸਾਰੀਆਂ ਗਊਆਂ, ਮੋਟੇ-ਵੱਛੇ ਅਤੇ ਭੇਡਾਂ ਬਲੀ ਚੜਾਈਆਂ ਹਨ ਅਤੇ ਤੇਰੇ ਬਾਕੀ ਸਾਰੇ ਪੁੱਤਰਾਂ, ਸੈਨਾਂ ਦੇ ਸੈਨਾਪਤੀਆਂ, ਅਤੇ ਅਬਯਾਬਾਰ ਜਾਜਕ ਨੂੰ ਸੱਦਾ ਦਿੱਤਾ ਹੈ ਉਹ ਹੁਣ ਉਸ ਨਾਲ ਖਾ-ਪੀ ਰਹੇ ਹਨ ਅਤੇ ਆਖ ਰਹੇ ਹਨ, "ਪਾਤਸ਼ਾਹ ਅਦੋਨੀਯਾਹ ਤੂੰ ਜਿਉਂਦਾ ਰਹੇਁ।'
26 ਪਰ ਉਸ ਨੇ ਮੈਨੂੰ, ਸਾਦੋਕ ਜਾਜਕ, ਯਹੋਯਾਦਾ ਦੇ ਪੁੱਤਰ ਬਨਾਯਾਹ, ਜਾਂ ਤੇਰੇ ਪੁੱਤਰ ਸੁਲੇਮਾਨ ਨੂੰ ਸੱਦਾ ਨਹੀਂ ਦਿੱਤਾ।
27 ਹੇ ਮੇਰੇ ਮਹਾਰਾਜ ਅਤੇ ਪਾਤਸ਼ਾਹ, "ਕੀ ਤੁਸੀਂ ਸਾਨੂੰ ਬਿਨਾਂ ਦੱਸੇ ਇਹ ਕਾਰਜ ਕਰ ਲਿਆ ਹੈ? ਕਿਰਪਾ ਕਰਕੇ ਸਾਨੂੰ ਦੱਸੋ ਕਿ ਤੁਹਾਡੇ ਬਾਅਦ ਅਗਲਾ ਪਾਤਸ਼ਾਹ ਕੌਣ ਹੋਵੇਗਾ?"
28 ਤੱਦ ਦਾਊਦ ਪਾਤਸ਼ਾਹ ਨੇ ਕਿਹਾ, "ਬਬਸ਼ਬਾ ਨੂੰ ਕਹੋ ਕਿ ਅੰਦਰ ਆਏ।" ਤਾਂ ਬਬਸ਼ਬਾ ਪਾਤਸ਼ਾਹ ਦੇ ਸਾਹਮਣੇ ਹੋਈ।
29 ਫੇਰ ਪਾਤਸ਼ਾਹ ਨੇ ਇੱਕ ਇਕਰਾਰ ਕੀਤਾ ਅਤੇ ਆਖਿਆ, "ਯਹੋਵਾਹ ਪਰਮੇਸ਼ੁਰ ਨੇ ਮੈਨੂੰ ਹਰ ਖਤਰੇ ਤੋਂ ਬਚਾਇਆ ਹੈ। ਜਿੰਨਾ ਪ੍ਰਪੱਕ ਕਿ ਯਹੋਵਾਹ ਜਿਉਂਦਾ ਹੈ, ਮੈਂ ਤੇਰੇ ਨਾਲ ਇਹ ਇਕਰਾਰ ਕਰਦਾ ਹਾਂ।
30 ਅੱਜ ਮੈਂ ਉਹੀ ਕਰਾਂਗਾ ਜਿਸ ਦਾ ਅਤੀਤ ਵਿੱਚ ਇਕਰਾਰ ਕੀਤਾ ਸੀ। ਮੈਂ ਉਹ ਇਕਰਾਰ ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਦੇ ਨਾਮ ਤੇ ਕੀਤਾ ਸੀ ਕਿ ਮੈਥੋਂ ਮਗਰੋਂ ਅਗਲਾ ਰਾਜਾ ਤੇਰਾ ਪੁੱਤਰ ਹੋਵੇਗਾ ਅਤੇ ਮੈਥੋਂ ਮਗਰੋਂ ਉਹ ਮੇਰੇ ਸਿੰਘਾਸਣ ਉੱਤੇ ਬੈਠੇਗਾ।"
31 ਤੱਦ ਬਬਸ਼ਬਾ ਨੇ ਪਾਤਸ਼ਾਹ ਨੂੰ ਮੱਥਾ ਟੇਕਿਆ ਅਤੇ ਕਿਹਾ, "ਹੇ ਦਾਊਦ ਪਾਤਸ਼ਾਹ, ਤੇਰੀਆਂ ਵੱਡੀਆਂ ਉਮਰਾਂ ਹੋਣ!"
32 ਤੱਦ ਦਾਊਦ ਪਾਤਸ਼ਾਹ ਨੇ ਆਖਿਆ, "ਸਾਦੋਕ ਜਾਜਕ, ਨਾਬਾਨ ਨਬੀ ਅਤੇ ਯਹੋਯਾਦਾ ਦੇ ਪੁੱਤਰ ਬਨਾਯਾਹ ਨੂੰ ਸੱਦ।" ਤਾਂ ਉਹ ਤਿੰਨੇ ਆਦਮੀ ਪਾਤਸ਼ਾਹ ਨੂੰ ਵੇਖਣ ਲਈ ਆਏ।
33 ਤਾਂ ਪਾਤਸ਼ਾਹ ਨੇ ਉਨ੍ਹਾਂ ਨੂੰ ਆਖਿਆ, "ਮੇਰੇ ਅਧਿਕਾਰੀਆਂ ਨੂੰ ਆਪਣੇ ਨਾਲ ਲਵੋ ਅਤੇ ਮੇਰੇ ਪੁੱਤਰ ਸੁਲੇਮਾਨ ਨੂੰ ਮੇਰੀ ਖਚ੍ਚਰ ਉੱਪਰ ਚੜਾਕੇ ਗਿਹੋਨ ਦੇ ਝਰਨੇ ਕੋਲ ਲੈ ਜਾਵੋ।
34 ਓਥੇ ਸਾਦੋਕ ਜਾਜਕ ਅਤੇ ਨਾਬਾਨ ਨਬੀ ਉਸਨੂੰ ਇਸਰਾਏਲ ਦੇ ਰਾਜੇ ਵਜੋਂ ਮਸਹ ਕਰਨਗੇ। ਫੇਰ ਤੂਰ੍ਹੀ ਵਜਾਕੇੇ ਰੌਲਾ ਪਾਇਓ! 'ਪਾਤਸ਼ਾਹ ਸੁਲੇਮਾਨ ਜਿਉਂਦਾ ਰਹੇ।'
35 ਫ਼ਿਰ ਸੁਲੇਮਾਨ ਨੂੰ ਇੱਥੇ ਮੇਰੇ ਕੋਲ ਲੈਕੇ ਆਓ। ਉਹ ਮੇਰੇ ਸਿੰਘਾਸਣ ਸਿੰਘਾਸਣ ਉੱਪਰ ਬਿਰਾਜੇਗਾ ਅਤੇ ਮੇਰੀ ਬਾਵੇਂ ਪਾਤਸ਼ਾਹ ਹੋਵੇਗਾ। ਮੈਂ ਉਸ ਨੂੰ ਇਸਰਾਏਲ ਅਤੇ ਯਹੂਦਾਹ ਦਾ ਸ਼ਾਸਕ ਹੋਣ ਲਈ ਚੁਣਿਆ ਹੈ।"
36 ਤਾਂ ਯਹੋਯਾਦਾ ਦੇ ਪੁੱਤਰ ਬਨਾਯਾਹ ਨੇ ਪਾਤਸ਼ਾਹ ਨੂੰ ਜਵਾਬ ਦਿੱਤਾ, "ਆਮੀਨ! ਯਹੋਵਾਹ ਪਰਮੇਸ਼ੁਰ, ਮੇਰੇ ਮਹਾਰਾਜ ਅਤੇ ਪਾਤਸ਼ਾਹ ਦਾ ਪਰਮੇਸ਼ੁਰ, ਤੇਰੇ ਸ਼ਬਦਾਂ ਦੀ ਤਸਦੀਕ ਕਰੇਗਾ!
37 ਮੇਰੇ ਮਹਾਰਾਜ ਅਤੇ ਪਾਤਸ਼ਾਹ, ਯਹੋਵਾਹ ਤੇਰੇ ਅੰਗ-ਸੰਗ ਸੀ ਅਤੇ ਹੁਣ ਮੈਨੂੰ ਉਮੀਦ ਹੈ ਕਿ ਉਹ ਸੁਲੇਮਾਨ ਦੇ ਅੰਗ-ਸੰਗ ਹੋਵੇਗਾ! ਮੈਨੂੰ ਉਮੀਦ ਹੈ ਕਿ ਸੁਲੇਮਾਨ ਦਾ ਰਾਜ ਤੈਥੋਂ ਵੀ ਵਧੇਰੇ ਸ਼ਕਤੀਸ਼ਾਲੀ ਹੋਵੇਗਾ।"
38 ਤੱਦ ਸਾਦੋਕ ਜਾਜਕ, ਨਾਬਾਨ ਨਬੀ ਅਤੇ ਯਹੋਯਦਾ ਦਾ ਪੁੱਤਰ ਬਨਾਯਾਹ, ਕਰੇਤੀ ਅਤੇ ਪਲੇਤੀ ਨੇ ਪਾਤਸ਼ਾਹ ਦਾ ਹੁਕਮ ਮੰਨਿਆ। ਉਨ੍ਹਾਂ ਨੇ ਸੁਲੇਮਾਨ ਨੂੰ ਦਾਊਦ ਦੇ ਖਚ੍ਚਰ ਤੇ ਬਿਠਾਇਆ ਅਤੇ ਉਸ ਨਾਲ ਗਿਹੋਨ ਚਸ਼ਮੇ ਵੱਲ ਗਏ।
39 ਸਾਦੋਕ ਜਾਜਕ ਨੇ ਪਵਿੱਤਰ ਤੰਬੂ ਵਿੱਚੋਂ ਤੇਲ ਲਿਆ ਅਤੇ ਸੁਲੇਮਾਨ ਦੇ ਸਿਰ ਤੇ ਮਸਹ ਕੀਤਾ, ਇਹ ਦਰਸਾਉਣ ਲਈ ਕਿ ਉਹ ਪਾਤਸ਼ਾਹ ਬਣ ਗਿਆ ਸੀ। ਫ਼ੇਰ ਉਨ੍ਹਾਂ ਨੇ ਤੂਰ੍ਹੀਆਂ ਵਜਾਈਆਂ ਅਤੇ ਸਭ ਨੇ ਰੌਲਾ ਪਾਇਆ, "ਤੇਰੀ ਉਮਰ ਵੱਡੀ ਹੋਵੇ ਪਾਤਸ਼ਾਹ ਸੁਲੇਮਾਨ!"
40 ਤਦ ਸਭ ਨੇ ਸ਼ਹਿਰ ਤਾਈ ਸੁਲੇਮਸ਼ਨ ਦਾ ਪਿੱਛਾ ਕੀਤਾ। ਉਹ ਬੜੇ ਖੁਸ਼ ਅਤੇ ਉਤਸਾਹਿਤ ਸਨ। ਉਹ ਬਂਸਰੀਆਂ ਵਜਾ ਰਹੇ ਸਨ ਅਤੇ ਉਨ੍ਹਾਂ ਦੀ ਆਵਾਜ਼ ਨਾਲ ਧਰਤੀ ਪਾਟ ਗਈ।
41 ਤੱਦ ਅਦੋਨੀਯਾਹ ਅਤੇ ਉਸਦੇ ਨਾਲ ਦੇ ਸਾਰੇ ਪਰਾਹੁਣੇ ਜਦੋਂ ਰੋਟੀ ਖਾਕੇ ਹਟੇ ਤਾਂ ਉਨ੍ਹਾਂ ਨੇ ਤੂਰ੍ਹੀ ਦੀਆਂ ਆਵਾਜ਼ਾਂ ਸੁਣੀਆਂ ਤਾਂ ਯੋਆਬ ਨੇ ਆਖਿਆ, "ਇਹ ਆਵਾਜ਼ਾਂ ਕੈਸੀਆਂ ਹਨ? ਸ਼ਹਿਰ ਵਿੱਚ ਕੀ ਹੋ ਰਿਹਾ ਹੈ?"
42 ਜਦੋਂ ਯੋਆਬ ਅਜੇ ਬੋਲ ਹੀ ਰਿਹਾ ਸੀ, ਜਾਜਕ ਅਬਯਾਬਾਰ ਦਾ ਪੁੱਤਰ ਯੋਨਾਬਾਨ ਓਥੇ ਆਇਆ ਅਦੋਨੀਯਾਹ ਨੇ ਆਖਿਆ, "ਇੱਥੇ ਆ ਜਾ! ਤੂੰ ਇੱਕ ਚੰਗਾ ਆਦਮੀ ਹੈਂ ਅਤੇ ਤੂੰ ਮੇਰੇ ਲਈ ਕੋਈ ਚੰਗੀ ਖਬਰ ਲੈਕੇ ਆਇਆ ਹੋਵੇਂਗਾ।"
43 ਪਰ ਯੋਨਾਬਾਨ ਨੇ ਕਿਹਾ, "ਨਹੀਂ ਇਹ ਤੁਹਾਡੇ ਲਈ ਚੰਗੀ ਖਬਰ ਨਹੀਂ। ਦਾਊਦ ਪਾਤਸ਼ਾਹ ਨੇ ਸੁਲੇਮਾਨ ਨੂੰ ਨਵਾਂ ਪਾਤਸ਼ਾਹ ਬਾਪਿਆ ਹੈ।
44 ਅਤੇ ਪਾਤਸ਼ਾਹ ਨੇ ਸਾਦੋਕ ਜਾਜਕ, ਨਾਬਾਨ ਨਬੀ, ਯਹੋਯਦਾ ਦੇ ਪੁੱਤਰ ਬਨਾਯਾਹ ਅਤੇ ਸਾਰੇ ਪਾਤਸ਼ਾਹ ਦੇ ਅਫ਼ਸਰਾਂ ਨੂੰ ਉਸਦੇ ਨਾਲ ਭੇਜਿਆ। ਉਨ੍ਹਾਂ ਨੇ ਉਸਨੂੰ ਪਾਤਸ਼ਾਹ ਦੇ ਖਚ੍ਚਰ ਉੱਪਰ ਚੜਾਇਆ।
45 ਤੱਦ ਸਾਦੋਕ ਜਾਜਕ ਅਤੇ ਨਾਬਾਨ ਨਬੀ ਨੇ ਗਿਹੋਨ ਝਰਨੇ ਤੇ ਉਸਨੂੰ ਪਾਤਸ਼ਾਹ ਵਜੋਂ ਮਸਹ ਕੀਤਾ। ਓਹ ਖੁਸ਼ੀ ਮਨਾਉਂਦੇ ਹੋਏ ਚਲੇ ਰਹੇ ਹਨ ਅਤੇ ਸ਼ਹਿਰ ਇਸ ਨਾਲ ਗੂਜ ਰਿਹਾ ਹੈ। ਇਹ ਉਹੀ ਆਵਾਜ਼ਾਂ ਅਤੇ ਸ਼ੋਰ ਹੈ ਜੋ ਤੁਸੀਂ ਸੁਣ ਰਹੇ ਹੋਂ।
46 -
47 ਸੁਲੇਮਾਨ ਪਾਤਸ਼ਾਹ ਦੇ ਸਿਘ੍ਘਾਸਣ ਤੇ ਬੈਠਾ ਹੋਇਆ ਹੈ। ਪਾਤਸ਼ਾਹ ਦੇ ਸਾਰੇ ਅਧਿਕਾਰੀ ਪਾਤਸ਼ਾਹ ਦਾਊਦ ਨੂੰ ਮੁਬਾਰਕਾਂ ਦੇਕੇ ਆਖ ਰਹੇ ਹਨ, 'ਪਾਤਸ਼ਾਹ ਦਾਊਦ, ਤੂੰਁ ਇੱਕ ਮਹਾਨ ਰਾਜਾ ਹੈਂ! ਹੁਣ ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਤੇਰਾ ਪਰਮੇਸ਼ੁਰ ਸੁਲੇਮਾਨ ਨੂੰ ਤੈਥੋਂ ਵੀ ਵਧ ਪ੍ਰਸਿਧ੍ਧ ਕਰੇ! ਉਸਦਾ ਰਾਜ ਤੇਰੇ ਰਾਜ ਤੋਂ ਵੀ ਵਧੇਰੇ ਸ਼ਕਤੀਸਾਲੀ ਹੋਵੇ।' ਪਾਤਸ਼ਾਹ ਦਾਊਦ ਵੀ ਉੱਥੇ ਹੀ ਸੀ ਅਤੇ ਉਹ ਆਪਣੇ ਮੰਜੇ ਤੋਂ ਹੀ ਹੇਠਾਂ ਝੁਕ ਗਿਆ।
48 ਅਤੇ ਆਖਿਆ, 'ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਦੀ ਉਸਤਤ ਕਰੋ, ਜਿਸਨੇ ਅੱਜ ਦੇ ਦਿਨ ਮੇਰੇ ਪੁੱਤਰ ਨੂੰ ਮੇਰੇ ਸਿੰਘਾਸਣ ਤੇ ਬਿਠਾਇਆ ਅਤੇ ਮੈਨੂੰ ਇਹ ਸਭ ਕੁਝ ਵੇਖਣ ਲਈ ਜਿਉਂਦਾ ਰੱਖਿਆ।"
49 ਤਦ ਅਦੋਨੀਯਾਹ ਦੇ ਸਾਰੇ ਮਹਿਮਾਨ ਡਰ ਗਏ ਅਤੇ ਆਪੋ-ਆਪਣੇ ਰਾਹ ਤੁਰ ਪਏ।
50 ਅਦੋਨੀਯਾਹ ਵੀ ਸੁਲੇਮਾਨ ਤੋਂ ਡਰ ਗਿਆ। ਇਸ ਲਈ ਉਹ ਉਠਿਆ ਅਤੇ ਉਸਨੇ ਉੱਠਕੇ ਜਗਵੇਦੀ ਦੇ ਸਿੰਗਾਂ ਨੂੰ ਘੁੱਟ ਕੇ ਜਾ ਫ਼ੜਿਆ ਕਿ ਉਹ ਉਸਤੇ ਰਹਿਮ ਕਰੇ।
51 ਤੱਦ ਕਿਸੇ ਨੇ ਸੁਲੇਮਾਨ ਨੂੰ ਕਿਹਾ, "ਅਦੋਨੀਯਾਹ ਤੇਰੇ ਤੋਂ ਡਰ ਰਿਹਾ ਹੈ। ਸੁਲੇਮਾਨ ਪਾਤਸ਼ਾਹ! ਅਦੋਨੀਯਾਹ ਇਸ ਵਕਤ ਪਵਿੱਤਰ ਤੰਬੂ ਵਿੱਚ ਜਗਵੇਦੀ ਦੇ ਕਿਨਾਰਿਆਂ ਨੂੰ ਫ਼ੜ ਕੇ ਖਲੋਤਾ, ਰਹਿਮ ਦੀ ਭੀਖ ਮਂਗਦਾ, ਉੱਥੇ ਹੀ ਅੜਿਆ ਹੋਇਆ, ਜਾਣ ਤੋਂ ਇਨਕਾਰੀ ਹੈ ਅਤੇ ਆਖਦਾ ਹੈ, 'ਪਾਤਸ਼ਾਹ ਸੁਲੇਮਾਨ ਨੂੰ ਜਾਕੇ ਆਖੋ ਕਿ ਉਹ ਇਕਰਾਰ ਕਰੇ ਕਿ ਉਹ ਮੈਨੂੰ ਜਾਨੋਁ ਨਹੀਂ ਮਾਰੇਗਾ।"'
52 ਤਦ ਸੁਲੇਮਾਨ ਨੇ ਆਖਿਆ, "ਜੇਕਰ ਅਦੋਨੀਯਾਹ ਇੱਕ ਚੰਗਾ ਵਿਅਕਤੀ ਬਣ ਜਾਵੇ, ਉਸਦਾ ਇੱਕ ਵਾਲ ਵੀ ਧਰਤੀ ਉੱਪਰ ਨਾ ਡਿੱਗੇਗਾ ਪਰ ਜੇਕਰ ਉਹ ਕੁਝ ਗ਼ਲਤ ਕਰੇਗਾ, ਉਹ ਮਰ ਜਾਵੇਗਾ।
53 ਫ਼ੇਰ ਸੁਲੇਮਾਨ ਪਾਤਸ਼ਾਹ ਨੇ ਕੁਝ ਆਦਮੀਆਂ ਨੂੰ ਅਦੋਨੀਯਾਹ ਨੂੰ ਲਿਆਉਣ ਲਈ ਭੇਜਿਆ, ਇਸ ਲਈ ਉਹ ਉਸਨੂੰ ਜਗਵੇਦੀ ਤੋਂ ਹੇਠਾਂ ਲਿਆਏ ਅਤੇ ਉਸਨੂੰ ਸੁਲੇਮਾਨ ਕੋਲ ਲੈ ਗਏ। ਅਦੋਨੀਯਾਹ ਸੁਲੇਮਾਨ ਕੋਲ ਆਇਆ ਅਤੇ ਝੁਕ ਗਿਆ। ਸੁਲੇਮਾਨ ਨੇ ਉਸਨੂੰ ਆਖਿਆ, "ਘਰ ਚਲਾ ਜਾ।"