ਯਸ਼ਵਾ

1 2 3 4 5 6 7 8 9 10 11 12 13 14 15 16 17 18 19 20 21 22 23 24

0:00
0:00

ਕਾਂਡ 12

ਇਸਰਾਏਲ ਦੇ ਲੋਕਾਂ ਨੇ ਯਰਦਨ ਨਦੀ ਦੇ ਪੂਰਬ ਵੱਲ ਦੀ ਧਰਤੀ ਉੱਤੇ ਕਬਜ਼ਾ ਕਰ ਲਿਆ ਸੀ। ਉਨ੍ਹਾਂ ਕੋਲ ਅਰਨੋਨ ਦੀ ਵਾਦੀ ਤੋਂ ਹਰਮੋਨ ਪਰਬਤ ਤੱਕ ਅਤੇ ਯਰਦਨ ਵਾਦੀ ਦੇ ਪੂਰਬੀ ਪਾਸੇ ਦੀ ਸਾਰੀ ਧਰਤੀ ਸੀ। ਉਹ ਸਾਰੇ ਰਾਜੇ, ਜਿਨ੍ਹਾਂ ਨੂੰ ਇਸਰਾਏਲ ਦੇ ਲੋਕਾਂ ਨੇ, ਇਹ ਧਰਤੀ ਹਾਸਿਲ ਕਰਨ ਲਈ ਹਰਾਇਆ ਸੀ:
2 ਉਨ੍ਹਾਂ ਨੇ ਹਸ਼ਬੋਨ ਸ਼ਹਿਰ ਵਿੱਚ ਰਹਿਣ ਵਾਲੇ ਅਮੋਰੀ ਲੋਕਾਂ ਦੇ ਰਾਜੇ ਸੀਹੋਨ, ਨੂੰ ਹਰਾਇਆ। ਉਹ ਅਰਨੋਨ ਘਾਟੀ ਵਿੱਚ ਅਰੋਏਰ ਤੋਂ ਲੈਕੇ ਯਬੋਕ ਨਦੀ ਤੱਕ ਦੀ ਧਰਤੀ ਉੱਤੇ ਹਕੂਮਤ ਕਰਦਾ ਸੀ। ਉਸਦੀ ਜ਼ਮੀਨ ਘਾਦੀ ਦੇ ਐਨ ਵਿਚਕਾਰੋਂ ਸ਼ੁਰੂ ਹੁੰਦੀ ਸੀ। ਇਹ ਅੰਮੋਨੀ ਲੋਕਾਂ ਨਾਲ ਲੱਗਦੀ ਉਨ੍ਹਾਂ ਦੀ ਸਰਹੱਦ ਸੀ। ਸੀਹੋਨ ਦੀ ਗਿਲਆਦ ਦੀ ਅਧੀ ਧਰਤੀ ਉੱਤੇ ਹਕੂਮਤ ਸੀ।
3 ਉਹ ਯਰਦਨ ਨਦੀ ਦੇ ਪੂਰਬੀ ਪਾਸੇ ਵੱਲ ਗਲੀਲੀ ਝੀਲ ਤੋਂ ਲੈਕੇ ਖਾਰੇ ਸਾਗਰ ਤੱਕ ਵੀ ਹਕੂਮਤ ਕਰਦਾ ਸੀ। ਅਤੇ ਉਹ ਬੈਤ ਯਸ਼ਿਮੋਨ ਤੋਂ ਲੈਕੇ ਦਖਣ ਵੱਲ ਪਿਸਗਾਹ ਦੀਆਂ ਪਹਾੜੀਆਂ ਤੱਕ ਹਕੂਮਤ ਕਰਦਾ ਸੀ।
4 ਉਨ੍ਹਾਂ ਨੇ ਬਾਸ਼ਾਨ ਦੇ ਰਾਜੇ ਓਗ ਨੂੰ ਵੀ ਹਰਾਇਆ। ਓਗ ਰਫ਼ਾਈ ਲੋਕਾਂ ਵਿੱਚੋਂ ਸੀ। ਉਸਦੀ ਹਕੂਮਤ ਅਸ਼ਤਾਰੋਥ ਅਤੇ ਅੰਦਰਈ ਵਿੱਚ ਸੀ।
5 ਓਗ ਹਰਮੋਨ ਪਰਬਤ, ਸਾਲਕਾਹ ਅਤੇ ਬਾਸ਼ਾਨ ਦੇ ਸਾਰੇ ਇਲਾਕੇ ਉੱਤੇ ਹਕੂਮਤ ਕਰਦਾ ਸੀ। ਉਸਦੀ ਧਰਤੀ ਦੀ ਹਦ੍ਦ ਓਥੋਂ ਤੀਕ ਸੀ ਜਿਥੇ ਗਸ਼ੂਰ ਅਤੇ ਮਆਕਾਤ ਦੇ ਲੋਕ ਰਹਿੰਦੇ ਸਨ। ਓਗ ਗਿਲਆਦ ਦੀ ਅਧੀ ਧਰਤੀ ਉੱਤੇ ਵੀ ਹਕੂਮਤ ਕਰਦਾ ਸੀ। ਇਸ ਧਰਤੀ ਦੀ ਹਦ੍ਦ ਹਸ਼ਬੋਨ ਦੇ ਰਾਜੇ ਸੀਹੋਨ ਦੀ ਧਰਤੀ ਦੇ ਨਾਲ ਲੱਗਦੀ ਸੀ।
6 ਯਹੋਵਾਹ ਦੇ ਸੇਵਕ ਮੂਸਾ ਅਤੇ ਇਸਰਾਏਲ ਦੇ ਲੋਕਾਂ ਨੇ ਇਨ੍ਹਾਂ ਸਾਰੇ ਰਾਜਿਆਂ ਨੂੰ ਹਰਾ ਦਿੱਤਾ। ਅਤੇ ਮੂਸਾ ਨੇ ਇਹ ਧਰਤੀ ਰਊਬੇਨ ਦੇ ਪਰਿਵਾਰ-ਸਮੂਹ, ਗਾਦ ਦੇ ਪਰਿਵਾਰ-ਸਮੂਹ ਅਤੇ ਮਨਸ਼ਹ ਦੇ ਅਧੇ ਪਰਿਵਾਰ-ਸਮੂਹ ਨੂੰ ਦੇ ਦਿੱਤੀ। ਮੂਸਾ ਨੇ ਉਨ੍ਹਾਂ ਨੂੰ ਇਹ ਧਰਤੀ ਆਪਣੀ ਬਨਾਉਣ ਲਈ ਦੇ ਦਿੱਤੀ।
7 ਇਸਰਾਏਲ ਦੇ ਲੋਕਾਂ ਨੇ ਉਸ ਧਰਤੀ ਉਤਲੇ ਰਾਜਿਆਂ ਨੂੰ ਵੀ ਹਰਾ ਦਿੱਤਾ ਜਿਹੜੀ ਯਰਦਨ ਨਦੀ ਦੀ ਪੱਛਮ ਵੱਲ ਸੀ। ਯਹੋਸ਼ੁਆ ਨੇ ਇਸ ਧਰਤੀ ਵਿੱਚ ਲੋਕਾਂ ਦੀ ਅਗਵਾਈ ਕੀਤੀ। ਯਹੋਸ਼ੁਆ ਨੂੰ ਇਹ ਧਰਤੀ ਲੋਕਾਂ ਨੂੰ ਦਿੱਤੀ ਅਤੇ ਇਸਨੂੰ 12 ਪਰਿਵਾਰ-ਸਮੂਹਾਂ ਵਿੱਚ ਵੰਡ ਦਿੱਤਾ। ਇਹ ਉਹੀ ਧਰਤੀ ਸੀ ਜਿਸਨੂੰ ਦੇਣ ਦਾ ਪਰਮੇਸ਼ੁਰ ਨੇ ਉਨ੍ਹਾਂ ਨਾਲ ਇਕਰਾਰ ਕੀਤਾ ਸੀ। ਇਹ ਧਰਤੀ ਲਬਾਨੋਨ ਦੀ ਵਾਦੀ ਵਿਚਲੇ ਬਆਲ ਗਾਦ ਅਤੇ ਸੇਈਰ ਦੇ ਨਜ਼ਦੀਕ ਹਾਲਾਕ ਪਰਬਤ ਵਿਚਕਾਰ ਸੀ।
8 ਇਸ ਵਿੱਚ ਪਹਾੜੀ ਪ੍ਰਦੇਸ਼, ਪੱਛਮੀ ਤਰਾਈ, ਯਰਦਨ ਵਾਦੀ, ਪੂਰਬੀ ਪਰਬਤ, ਮਾਰੂਥਲ ਅਤੇ ਨੇਗੇਵ ਸ਼ਾਮਿਲ ਸੀ। ਇਹੀ ਧਰਤੀ ਸੀ ਜਿਥੇ, ਹਿੱਤੀ ਲੋਕ, ਅਮੋਰੀ ਲੋਕ, ਕਨਾਨੀ ਲੋਕ, ਫ਼ਰਿਜ਼ੀ ਲੋਕ, ਹਿੱਵੀ ਲੋਕ ਅਤੇ ਯਬੂਸੀ ਲੋਕ ਰਹਿੰਦੇ ਸਨ। ਇਸਰਾਏਲ ਵੱਲੋਂ ਹਰਾਏ ਰਾਜਿਆਂ ਦੀ ਸੂਚੀ ਇਹ ਹੈ:
9 ਯਰੀਹੋ ਦਾ ਰਾਜਾ#1
10 ਯਰੂਸ਼ਲਮ ਦਾ ਰਾਜਾ #1
11 ਯਰਮੂਥ ਦਾ ਰਾਜਾ#1
12 ਅਗਲੋਨ ਦਾ ਰਾਜਾ#1
13 ਦਬਿਰ ਦਾ ਰਾਜਾ#1
14 ਹਾਰਮਾਹ ਦਾ ਰਾਜਾ#1
15 ਲਿਬਨਾਹ ਦਾ ਰਾਜਾ#1
16 ਮਕੇਦਾਹ ਦਾ ਰਾਜਾ#1
17 ਤਪ੍ਪੂਆਹ ਦਾ ਰਾਜਾ#1
18 ਅਫ਼ੇਕ ਦਾ ਰਾਜਾ#1
19 ਮਾਦੋਨ ਦਾ ਰਾਜਾ#1
20 ਸ਼ਿਮਰੋਨ ਦਾ ਰਾਜਾ#1
21 ਤਿਆਨਾਕ ਦਾ ਰਾਜਾ#1
22 ਕਦਸ਼ ਦਾ ਰਾਜਾ#1
23 ਦੋਰ ਪਰਬਤ ਉੱਤੇ ਦੋਰ ਦਾ ਰਾਜਾ#1
24 ਤਿਰਸਾਹ ਦਾ ਰਾਜਾ#1