ਹਜਿ

1 2

0:00
0:00

ਕਾਂਡ 2

ਯਹੋਵਾਹ ਵੱਲੋਂ 7 ਵੇਂ ਮਹੀਨੇ ਦੇ 21 ਵੇਂ ਦਿਨ ਹੱਜਈ ਨੂੰ ਇਹ ਬਾਣੀ ਹੋਈ:
2 ਯਹੂਦਾਹ ਦੇ ਰਾਜਪਾਲ ਸ਼ਅਲਤੀਏਲ ਦੇ ਪੁੱਤਰ ਜ਼ਰੁੱਬਾਬਲ ਨੂੰ ਅਤੇ ਯਹੋਸਾਦਾਕ ਦੇ ਪੁੱਤਰ ਪਰਧਾਨ ਜਾਜਕ ਯਹੋਸ਼ੁਆ ਨੂੰ ਅਤੇ ਹੋਰ ਸਾਰੇ ਲੋਕਾਂ ਨੂੰ ਦੱਸ:
3 "ਤੁਹਾਡੇ ਵਿੱਚੋਂ ਕੌਣ ਅਜਿਹਾ ਬਾਕੀ ਹੈ ਜਿਸਨੇ ਇਸ ਮੰਦਰ ਦੀ ਪਹਿਲੀ ਖੂਬਸੂਰਤੀ ਨੂੰ ਵੇਖਿਆ, ਜੋ ਕਿ ਬਰਬਾਦ ਹੋ ਚੁੱਕੀ ਹੈ? ਇਸ ਬਾਰੇ ਹੁਣ ਤੁਸੀਂ ਕੀ ਸੋਚਦੇ ਹੋਂ? ਕੀ ਮੰਦਰ ਪਹਿਲੇ ਮੰਦਰ ਦੇ ਮੁਕਾਬਲੇ ਕੁਝ ਵੀ ਨਹੀਂ ਲੱਗਦਾ?
4 ਪਰ ਹੁਣ, ਜ਼ਰੁੱਬਾਬਲ, ਯਹੋਵਾਹ ਨੇ ਆਖਿਆ, ਹੌਂਸਲਾ ਨਾ ਹਾਰ। ਪਰਧਾਨ ਜਾਜਕ ਯਹੋਸ਼ੁਆ ਯਹੋਸਾਦਾਕ ਦੇ ਪੁੱਤਰ ਹੌਂਸਲਾ ਨਾ ਹਾਰ! ਇਸ ਕੌਮ ਦੇ ਸਾਰੇ ਲੋਕੋ ਹੌਂਸਲਾ ਨਾ ਹਾਰੋ। ਯਹੋਵਾਹ ਸਰਬ ਸ਼ਕਤੀਮਾਨ ਨੇ ਇਉਂ ਆਖਿਆ। ਇਹ ਕੰਮ ਜਾਰੀ ਰੱਖੋ ਕਿਉਂ ਜੁ ਮੈਂ ਤੁਹਾਡੇ ਨਾਲ ਹਾਂ। ਯਹੋਵਾਹ ਸਰਬ-ਸ਼ਕਤੀਮਾਨ ਨੇ ਇਹ ਗੱਲਾਂ ਆਖੀਆਂ।"
5 ਯਹੋਵਾਹ ਆਖਦਾ ਹੈ, "ਜਦੋਂ ਤੁਸੀਂ ਮਿਸਰ ਤੋਂ ਨਿਕਲੇ, ਮੈਂ ਤੁਹਾਡੇ ਨਾਲ ਇਹ ਇਕਰਾਰਨਾਮਾ ਕੀਤਾ ਕਿ ਮੇਰਾ ਆਤਮਾ ਹਮੇਸ਼ਾ ਤੁਹਾਡੇ ਅੰਗ-ਸੰਗ ਰਹੇਗਾ, ਇਸ ਲਈ ਡਰੋ ਨਾ।
6 ਕਿਉਂ ਕਿ ਇਹ ਸਭ ਗੱਲਾਂ ਯਹੋਵਾਹ ਸਰਬ ਸ਼ਕਤੀਵਾਨ ਆਖ ਰਿਹਾ ਹੈ। ਬੋੜੀ ਹੀ ਦੇਰ ਵਿੱਚ, ਮੈਂ ਜ਼ਮੀਨ ਤੇ ਅਕਾਸ਼, ਧਰਤੀ ਅਤੇ ਸਮੁੰਦਰ ਹਿਲਾ ਦੇਵਾਂਗਾ।
7 ਮੈਂ ਕੌਮਾਂ ਨੂੰ ਹਿਲਾ ਦਿਆਂਗਾ ਤੇ ਉਹ ਸਾਰੀਆਂ ਕੌਮਾਂ ਤੋਂ ਤੁਹਾਡੇ ਕੋਲ ਦੌਲਤ ਸਹਿਤ ਆਉਣਗੇ। ਤਦ ਮੈਂ ਇਸ ਮੰਦਰ ਨੂੰ ਪਰਤਾਪ ਨਾਲ ਭਰ ਦਿਆਂਗਾ। ਯਹੋਵਾਹ ਸਰਬ ਸ਼ਕਤੀਮਾਨ ਨੇ ਇੰਝ ਆਖਿਆ।
8 ਉਨ੍ਹਾਂ ਦਾ ਸਾਰਾ ਚਾਂਦੀ ਅਤੇ ਸੋਨਾ ਮੇਰਾ ਹੈ। ਸਰਬ ਸ਼ਕਤੀਮਾਨ ਯਹੋਵਾਹ ਇਹ ਆਖ ਰਿਹਾ ਹੈ।
9 ਅਤੇ ਯਹੋਵਾਹ ਸਰਬ-ਸ਼ਕਤੀਮਾਨ ਆਖਦਾ ਹੈ ਕਿ ਇਹ ਆਖਿਰੀ ਮੰਦਰ ਪਹਿਲਾਂ ਵਾਲੇ ਮੰਦਰ ਨਾਲੋਂ ਵਧ ਖੂਬਸੂਰਤ ਹੋਵੇਗਾ ਅਤੇ ਮੈਂ ਇੱਥੇ ਸਾਂਤੀ ਲਿਆਵਾਂਗਾ। ਯਾਦ ਰੱਖਣਾ, ਕਿ ਯਹੋਵਾਹ ਸਰਬ ਸ਼ਕਤੀਮਾਨ ਇਹ ਆਖ ਰਿਹਾ ਹੈ।"
10 ਦਾਰਾ ਪਾਤਸ਼ਾਹ ਦੇ ਦੂਜੇ ਸਾਲ ਦੇ 9 ਵੇਂ ਮਹੀਨੇ ਦੀ 24 ਤਰੀਕ ਨੂੰ ਯਹੋਵਾਹ ਦੀ ਬਾਣੀ ਹੱਜਈ ਨਬੀ ਦੁਆਰਾ ਆਈ ਕਿ
11 ਯਹੋਵਾਹ ਸਰਬ ਸ਼ਕਤੀਮਾਨ ਆਖਦਾ, "ਜਾਜਕਾਂ ਨੂੰ ਪੁੱਛੋ ਕਿ ਬਿਵਸਬਾ ਇਨ੍ਹਾਂ ਗੱਲਾਂ ਬਾਰੇ ਕੀ ਆਖਦੀ ਹੈ:
12 "ਫ਼ਰਜ ਕਰੋ ਕਿ ਕੋਈ ਵਿਅਕਤੀ ਆਪਣੇ ਕਪੜਿਆਂ ਦੀ ਤਹਿ ਵਿੱਚ ਕੁਝ ਮਾਸ ਲੈ ਜਾਂਦਾ ਜੋ ਕਿ ਪਵਿੱਤਰ ਹੈ ਜੁ ਇਹ ਬਲੀ ਦਾ ਹਿੱਸਾ ਹੈ ਅਤੇ ਜੇਕਰ ਉਹ ਕੱਪੜਾ ਰੋਟੀ, ਭੋਜਨ, ਮੈ, ਤੇਲ ਜਾਂ ਕਿਸੇ ਹੋਰ ਤਰ੍ਹਾਂ ਦੇ ਭੋਜਨ ਨੂੰ ਛੂਹ ਜਾਂਦਾ ਹੈ, ਤਾਂ ਕੀ ਉਹ ਚੀਜ਼ ਜਿਸ ਨੂੰ ਉਸ ਦਾ ਕਪੜਾ ਛੂਹੇਗਾ ਪਵਿੱਤਰ ਹੋ ਜਾਵੇਗੀ?"
13 ਤਦ ਹੱਜਈ ਨੇ ਕਿਹਾ, "ਜੇ ਕੋਈ ਮਨੁੱਖ ਕਿਸੇ ਲਾਸ਼ ਨੂੰ ਛੂਹ ਜਾਣ ਨਾਲ ਅਸ਼ੁਧ੍ਧ ਹੋ ਗਿਆ ਹੋਵੇ, ਤਾਂ ਇਨ੍ਹਾਂ ਚੀਜ਼ਾਂ ਵਿੱਚੋਂ ਕਿਸੇ ਚੀਜ਼ ਨੂੰ ਛੋਹ ਦੇਵੇ ਤਾਂ ਭਲਾ ਕਿ ਉਹ ਚੀਜ਼ ਅਸ਼ੁਧ੍ਧ ਹੋ ਜਾਵੇਗੀ? ਤਾਂ ਜਾਜਕਾਂ ਨੇ ਜਵਾਬ 9 ਚ ਆਖਿਆ, "ਹਾਂ ਉਹ ਵਸਤ ਅਸ਼ੁਧ੍ਧ ਹੋ ਜਾਵੇਗੀ।"
14 ਫ਼ਿਰ ਹੱਜਈ ਨੇ ਆਖਿਆ, "ਯਹੋਵਾਹ ਪਰਮੇਸ਼ੁਰ ਇਉਂ ਆਖਦਾ ਹੈ: 9 ਇਸ ਕੌਮ ਦੇ ਲੋਕਾਂ ਬਾਰੇ ਵੀ ਇਹ ਸੱਚ ਹੈ। ਉਹ ਅਤੇ ਜੋ ਵੀ ਉਹ ਪੈਦਾ ਕਰਦੇ ਹਨ ਮੇਰੇ ਸਾਮ੍ਹਣੇ ਅਸ਼ੁਧ ਹੈ। ਇਸ ਲਈ ਉਹ ਜੋ ਕੁਝ ਵੀ ਜਗਵੇਦੀ ਤੇ ਚੜਾਉਣ ਲਈ ਲਿਉਂਦੇ ਹਨ ਉਹ ਵੀ ਅਸ਼ੁਧ ਹੈ।
15 ਹੁਣ, ਅੱਜ ਦੇ ਦਿਨ ਤੋਂ ਅਗਾਂਹ, ਇਸ ਬਾਰੇ ਧਿਆਨ ਨਾਲ ਸੋਚੋ: ਤੁਹਾਡੇ ਯਹੋਵਾਹ ਦੇ ਮੰਦਰ ਤੇ ਕੰਮ ਸ਼ੁਰੂ ਕਰਨ ਤੋਂ ਪਹਿਲਾਂ, ਤੁਹਾਡੇ ਲਈ ਗੱਲਾਂ ਕਿਂਝ ਵਾਪਰ ਰਹੀਆਂ ਸਨ?
16 ਜਦੋਂ ਵੀ ਕੋਈ ਅਨਾਜ਼ਾਂ ਦੀਆਂ ਢੇਰੀਆਂ ਕੋਲ 20 ਪੈਮਾਨਿਆਂ ਦੀ ਉਮੀਦ ਕਰਕੇ ਜਾਂਦਾ ਹੁੰਦਾ ਸੀ, ਓਥੇ ਸਿਰਫ਼ 10 ਪੈਮਾਨੇ ਹੀ ਹੁੰਦੇ ਸਨ। ਜਦੋਂ ਕੋਈ ਸ਼ਰਾਬ ਦੀ ਕੁਲਹਾੜੀ ਵਿੱਚੋਂ 50 ਮਰਤਬਾਨ ਸ਼ਰਾਬ ਦੇ ਕੱਢਣ ਲਈ ਗਿਆ, ਉਸ ਨੂੰ ਸਿਰਫ਼ 20 ਹੀ ਪ੍ਰਾਪਤ ਹੋਏ।
17 ਕਿਉਂ ਕਿ ਮੈਂ ਤੁਹਾਨੂੰ ਦੰਡ ਦਿੱਤਾ। ਮੈਂ ਬੀਮਾਰੀ ਭੇਜੀ ਜਿਸ ਨੇ ਤੁਹਾਡੀ ਫ਼ਸਲ ਤਬਾਹ ਕੀਤੀ, ਤੇ ਮੈਂ ਗੜਿਆਂ ਦੀ ਮਾਰ ਤੁਹਾਨੂੰ ਮਾਰੀ ਜਿਸ ਨਾਲ ਤੁਹਾਡੇ ਹੱਥ ਦੀਆਂ ਬਣੀਆਂ ਵਸਤਾਂ ਨਸ਼ਟ ਹੋ ਗਈਆਂ। ਇਹ ਸਭ ਕੁਝ ਮੈਂ ਤੁਹਾਨੂੰ ਆਪਣੇ ਵੱਲ ਪਰਤਣ ਲਈ ਕੀਤਾ, ਪਰ ਤੁਸੀਂ ਨਾ ਮੁੜੇ।9 ਯਹੋਵਾਹ ਨੇ ਇਹ ਗੱਲਾਂ ਆਖੀਆਂ।"
18 ਯਹੋਵਾਹ ਨੇ ਆਖਿਆ, "ਅੱਜ 9 ਵੇਂ ਮਹੀਨੇ ਦਾ 24 ਵਾਂ ਦਿਨ ਹੈ। ਤੁਸੀਂ ਯਹੋਵਾਹ ਦੇ ਮੰਦਰ ਦੀ ਨੀਂਹ ਰੱਖਣ ਦਾ ਕੰਮ ਮੁਕੰਮਲ ਕਰ ਲਿਆ ਹੈ। ਸੋ ਖਿਆਲ ਰਖਿਓ ਕਿ ਹ੍ਹੁਣ ਤੋਂ ਅਗਾਂਹ ਕੀ ਵਾਪਰਦਾ!
19 ਕੀ ਅਜੇ ਵੀ ਪਿੜ ਵਿੱਚ ਕੋਈ ਅਜਿਹਾ ਅਨਾਜ਼ ਦਾ ਦਾਣਾ ਬਾਕੀ ਹੈ ਜੋ ਬੀਜਿਆ ਨਹੀਂ ਗਿਆ? ਨਹੀਂ! ਕੀ ਅੰਗੂਰ ਦੀਆਂ ਵੇਲਾਂ, ਅੰਜੀਰ ਦੇ ਦ੍ਰਖਤ, ਅਨਾਰ ਅਤੇ ਜੈਤੂਨ ਦੇ ਦ੍ਰਖਤ ਕੋਈ ਫ਼ਲ ਦੇ ਰਹੇ ਹਨ? ਨਹੀਂ! ਪਰ ਅੱਜ ਤੋਂ, ਮੈਂ ਤੁਹਾਨੂੰ ਚੰਗੀ ਵਾਢੀ ਦੀ ਬਰਕਤ ਦੇਵਾਂਗਾ।"
20 ਮਹੀਨੇ ਦੇ 24 ਵੇਂ ਦਿਨ ਹੀ ਹੱਜਈ ਨਬੀ ਨੂੰ ਯਹੋਵਾਹ ਦੀ ਇੱਕ ਹੋਰ ਬਾਣੀ ਪ੍ਰਗਟ ਹੋਈ। ਉਹ ਸੰਦੇਸ਼ ਹੈ।
21 "ਯਹੂਦਾਹ ਦੇ ਰਾਜਪਾਲ ਜ਼ਰੁੱਬਾਬਲ ਕੋਲ ਜਾਕੇ ਆਖ ਕਿ ਮੈਂ ਅਕਾਸ਼ ਅਤੇ ਧਰਤੀ ਨੂੰ ਹਿਲਾ ਦਿਆਂਗਾ।
22 "ਅਤੇ ਮੈਂ ਬਹੁਤ ਸਾਰੇ ਰਾਜਿਆਂ ਅਤੇ ਰਾਜਾਂ ਨੂੰ ਉਲਟਾ ਦਿਆਂਗਾ। ਮੈਂ ਦੂਜੇ ਰਾਜਾਂ ਦੀ ਸੱਤਾਂ ਨੂੰ ਵੀ ਖਤਮ ਦਿਆਂਗਾ। ਮੈਂ ਉਨ੍ਹਾਂ ਦੇ ਰੱਥ ਅਤੇ ਰਬਵਾਨਾਂ ਨੂੰ ਨਸ਼ਟ ਕਰ ਸੁੱਟਾਂਗਾ। ਉਨ੍ਹਾਂ ਦੇ ਘੋੜੇ ਡਿੱਗ ਪੈਣਗੇ ਅਤੇ ਉਨ੍ਹਾਂ ਦੇ ਘੋੜ-ਸਵਾਰ ਇੱਕ ਦੂਜੇ ਨੂੰ ਮਾਰਨਗੇ।
23 "ਹੇ ਮੇਰੇ ਸੇਵਕ, ਸ਼ਅਲਤੀਏਲ ਦੇ ਪੁੱਤਰ ਜ਼ਰੁੱਬਾਬਲ, ਉਸ ਦਿਨ, ਮੈਂ ਤੈਨੂੰ ਲਵਾਂਗਾ ਅਤੇ ਇੱਕ ਮੋਹਰ ਵਾਲੀ ਅੰਗੂਠੀ ਵਾਂਗ ਬਣਾਵਾਂਗਾ, ਕਿਉਂ ਕਿ ਮੈਂ ਤੈਨੂੰ ਚੁਣਿਆ ਹੈ।"ਯਹੋਵਾਹ ਸਰਬ ਸ਼ਕਤੀਮਾਨ ਨੇ ਇਓਁ ਆਖਿਆ।