ਨਾ ਹੋਮ

ਕਾਂਡ : 1 2 3

0:00
0:00

ਕਾਂਡ 3

ਹਤਿਆਰਿਆਂ ਦੇ ਸ਼ਹਿਰ ਨੂੰ ਲਾਹਨਤ। ਉਹ ਦੁਰਘਟਨਾ ਦਾ ਸਾਮ੍ਹਣਾ ਕਰੇਗਾ। ਨੀਨਵਾਹ ਘ੍ਰਿਣਾ ਨਾਲ ਭਰਪੂਰ ਹੈ ਅਤੇ ਇਸ ਸ਼ਹਿਰ ਵਿੱਚ ਉਹ ਚੀਜ਼ਾ ਹਨ ਜੋ ਕਿ ਦੂਜੇ ਦੇਸਾਂ ਚੋ ਲੁੱਟੀਆਂ ਗਈਆਂ ਹਨ। ਇਸ ਸ਼ਹਿਰ, ਸ਼ਿਕਾਰ ਹੋਏ ਅਤੇ ਮਾਰਿਆਂ ਹੋਇਆਂ ਲੋਕਾਂ ਨਾਲ ਭਰਪੂਰ ਹੈ।
2 ਤੂੰ ਸੁਣ ਸਕਦਾ ਹੈਂ: ਚਾਬੁਕਾਂ ਦਾ ਖੜਾਕ, ਪਹੀਆਂ ਦੀ ਘੂਕਰ, ਘੋੜਿਆਂ ਦੀ ਟਾਪ ਤੇ ਉਛਲਦੇ ਰੱਥਾਂ ਦੀਆਂ ਆਵਾਜ਼ਾਂ।
3 ਘੁੜ ਸਵਾਰ ਹਮਲਾ ਕਰ ਰਹੇ ਹਨ, ਉਨ੍ਹਾਂ ਦੀਆਂ ਸ਼ਮਸ਼ੀਰਾਂ ਚਮਕਦੀਆਂ ਹਨ ਬਹੁਤ ਸਾਰੀਆਂ ਲੋਬਾਂ ਦਾ ਢੇਰ ਪਿਆ ਹੈ ਅਣਗਿਣਤ ਲਾਸ਼ਾਂ ਦੇ ਢੇਰ ਲੋਕ ਲਤਾੜ ਕੇ ਲੰਘ ਰਹੇ ਹਨ।
4 ਇਹ ਸਭ ਨੀਨਵਾਹ ਕਾਰਣ ਹੋਇਆ ਨੀਨਵਾਹ ਉਸ ਵੇਸਵਾ ਵਾਂਗ ਹੈ ਜੋ ਕਦੇ ਸਂਤੁਸਟ ਨਹੀਂ ਹੁੰਦੀ। ਉਸਨੂੰ ਵਧ ਤੋਂ ਵਧ ਚਾਹੀਦਾ ਸੀ। ਉਸਨੇ ਆਪਣੇ-ਆਪ ਨੂੰ ਬਹੁਤ ਦੇਸਾਂ ਨੂੰ ਵੇਚਿਆ ਅਤੇ ਆਪਣਾ ਜਾਦੂ ਵਰਤਕੇ ਉਨ੍ਹਾਂ ਨੂੰ ਆਪਣਾ ਗੁਲਾਮ ਬਣਾ ਲਿਆ।
5 ਯਹੋਵਾਹ ਸਰਬ-ਸ਼ਕਤੀਮਾਨ ਆਖਦਾ, "ਨੀਨਵਾਹ, ਮੈਂ ਤੇਰੇ ਵਿਰੁੱਧ ਹਾਂ। ਮੈਂ ਤੇਰਾ ਘਗਰਾ ਤੇਰੇ ਮੂੰਹ ਤੋਂ ਚੁੱਕ ਦਿਆਂਗਾ ਤਾਂ ਜੋ ਕੌਮਾਂ ਤੇਰਾ ਨੰਗੇਜ਼ ਵੇਖ ਸਕਣ। ਇਹ ਤੈਨੂੰ ਸ਼ਰਮਸਾਰੀ ਲਿਆਵੇਗਾ।
6 ਮੈਂ ਤੇਰੇ ਤੇ ਚਿਕ੍ਕੜ ਸੁੱਟਾਂਗਾ ਮੈਂ ਤੇਰੇ ਨਾਲ ਨਫ਼ਰਤ ਭਰਿਆ ਸਲੂਕ ਕਰਾਂਗਾ ਲੋਕ ਤੇਰੇ ਵੱਲ ਵੇਖਕੇ ਤੇਰਾ ਮਜ਼ਾਕ ਉਡਾਉਣਗੇ।
7 ਜਿਹੜਾ ਵੀ ਤੈਨੂੰ ਵੇਖਦਾ, ਤੈਥੋਂ ਦੂਰ ਰਹਿਣ ਦੀ ਕੋਸ਼ਿਸ਼ ਕਰਦਾ ਹੈ। ਉਹ ਆਖਦਾ, ਨੀਨਵਾਹ ਤਬਾਹ ਹੋ ਗਿਆ। ਉਸਨੂੰ ਕੌਣ ਰੋਵੇਗਾ?9 ਨੀਨਵਾਹ, ਮੈਂ ਜਾਣਦਾ ਹਾਂ ਕਿ ਮੈਂ ਤੈਨੂੰ ਦਿਲਾਸਾ ਦੇਣ ਵਾਲਾ ਨਹੀਂ ਭਾਲ ਸਕਦਾ।"
8 ਨੀਨਵਾਹ, ਕੀ ਤੂੰ ਨੀਲ ਦਰਿਆ ਦੇ ਬੀਬਸ ਤੋਂ ਚੰਗਾ ਹੈਂ? ਨਹੀਂ! ਉਸਦੇ ਵੀ ਚਾਰੋ ਤਰਫ਼ ਪਾਣੀ ਸੀ ਜਿਸ ਦੀ ਉਹ ਆਪਣੇ ਵੈਰੀਆਂ ਤੋਂ ਬਚਣ ਲਈ ਪਨਾਹ ਲੈਂਦਾ ਸੀ ਉਹ ਪਾਣੀ ਦੁਸ਼ਮਣ ਤੋਂ ਬਚਣ ਲਈ ਦੀਵਾਰ ਦਾ ਕੰਮ ਕਰਦੇ ਸਨ।
9 ਕੂਸ਼ ਅਤੇ ਮਿਸਰ ਨੇ ਬੀਬਸ ਨੂੰ ਬੇਅੰਤ ਬਲ ਦਿੱਤਾ। ਪੂਟ ਅਤੇ ਲੂਬੀਮ ਉਸਦੇ ਸਹਾਇਕ ਹੋਏ।
10 ਪਰ ਫ਼ਿਰ ਵੀ ਬੀਬਸ ਨੂੰ ਹਾਰ ਹੋਈ ਅਤੇ ਉਸਦੇ ਮਨੁੱਖ ਦੂਜੇ ਦੇਸਾਂ ਵਿੱਚ ਅਸੀਰ ਕਰਕੇ ਲੈ ਜਾੇ ਗਏ। ਹਰ ਗਲੀ ਦੀ ਨੁਕ੍ਕੜ ਤੇ ਸੈਨਿਕਾਂ ਨੇ ਉਸਦੇ ਬੱਚਿਆਂ ਨੂੰ ਮਾਰ-ਮਾਰ ਕੇ ਮੌਤ ਦੇ ਘਾਟ ਉਤਾਰਿਆ। ਖਾਸ ਮਨੁੱਖਾਂ ਨੂੰ ਆਪਣੇ ਦਾਸ ਬਣਾ ਕੇ ਰੱਖਣ ਲਈ ਉਨ੍ਹਾਂ ਨੇ ਆਪਸ ਵਿੱਚ ਗੁਣੇ ਪਾਏ। ਉਨ੍ਹਾਂ ਨੇ ਬੀਬਸ ਦੇ ਸਾਰੇ ਵਿਸ਼ੇਸ਼ ਮਨੁੱਖਾਂ ਨੂੰ ਜਂਜੀਰਾਂ ਨਾਲ ਜੜਕਿਆ।
11 ਇਸ ਲਈ ਨੀਨਵਾਹ, ਤੂੰ ਵੀ ਸ਼ਰਾਬੀ ਵਾਂਗ ਡਿੱਗ ਪਵੇਂਗਾ। ਤੂੰ ਦੁਸ਼ਮਣਾ ਤੋਂ ਲੁਕਣ ਖਾਤਰ ਇੱਕ ਸੁਰਖਿਅਤ ਜਗ੍ਹਾ ਦੀ ਤਲਾਸ਼ ਕਰਨ ਦੀ ਕੋਸ਼ਿਸ ਕਰਁੇਗਾ।
12 ਪਰ ਹੇ ਨੀਨਵਾਹ! ਤੇਰੇ ਸਾਰੇ ਮਜ਼ਬੂਤ ਗਢ਼ ਅੰਜੀਰ ਦੇ ਦ੍ਰਖਤਾਂ ਵਾਂਗ ਹੋਣਗੇ। ਜਦੋਂ ਅੰਜੀਰ ਪਹਿਲਾਂ ਪਕਦੀ ਹੈ, ਜੇਕਰ ਉਨ੍ਹਾਂ ਨੂੰ ਹਿਲਾਇਆ ਜਾਵੇ, ਤਾਂ ਉਹ ਖਾਣ ਵਾਲੇ ਦੇ ਮੂੰਹ ਵਿੱਚ ਡਿੱਗਣਗੀਆਂ।
13 ਨੀਨਵਾਹ, ਤੇਰੇ ਸਿਪਾਹੀ ਔਰਤਾਂ ਵਰਗੇ ਹਨ, ਜਿਨ੍ਹਾਂ ਨੂੰ ਵੈਰੀ ਚੁੱਕਣ ਲਈ ਤਿਆਰ ਹਨ। ਤੇਰੇ ਫ਼ਾਟਕ ਤੇਰੇ ਵੈਰੀਆਂ ਦੇ ਅੰਦਰ ਆਉਣ ਲਈ ਚੌਰ-ਚੌਪਟ ਖੁਲ੍ਹੇ ਹਨ ਅਤੇ ਫ਼ਾਟਕਾਂ ਦੀਆਂ ਲੱਕੜਾਂ ਦੀਆਂ ਫਟ੍ਟੀਆਂ ਅੱਗ ਨਾਲ ਸਾੜ ਦਿੱਤੀਆਂ ਗਈਆਂ ਹਨ।
14 ਆਪਣੇ ਸ਼ਹਿਰ ਲਈ ਪਾਣੀ ਇਕੱਠਾ ਕਰ ਲੈ ਕਿਉਂ ਕਿ ਵੈਰੀਆਂ ਦੇ ਸਿਪਾਹੀ ਤੇਰੇ ਸ਼ਹਿਰ ਨੂੰ ਘੇਰ ਲੈਣਗੇ। ਉਹ ਕਿਸੇ ਵੀ ਮਨੁੱਖ ਨੂੰ ਸ਼ਹਿਰ ਅੰਦਰ ਪਾਣੀ ਜਾਂ ਅੰਨ ਨਾ ਲਿਆਉਣ ਦੇਣਗੇ। ਆਪਣੇ ਗਢ਼ਾਂ ਨੂੰ ਮਜ਼ਬੂਤ ਕਰ। ਮਿੱਟੀ ਵਿੱਚ ਜਾ। ਗਾਰਾ ਲਤਾੜ, ਆਵਾ ਪਕਾਅ ਅਤੇ ਹੋਰ ਇੱਟਾਂ ਤਿਆਰ ਕਰ।
15 ਤੂੰ ਉਹ ਸਭ ਕੁਝ ਕਰ ਸਕਦਾ ਹੈਂ, ਪਰ ਅੱਗ ਤੈਨੂੰ ਬਿਲਕੁਲ ਸੁਆਹ ਕਰ ਦੇਵੇਗੀ ਅਤੇ ਤੂੰ ਤਲਵਾਰ ਨਾਲ ਵਢਿਆ ਜ੍ਜਾਵੇਂਗਾ। ਤੇਰੀ ਜ਼ਮੀਨ ਟਿਡ੍ਡੀਦਲ ਵੱਲੋਂ ਖਾਧੀ ਜ਼ਮੀਨ ਵਾਂਗ ਉਜ੍ਜੜ ਜਾਵੇਗੀ। ਜਿਵੇਂ ਕਿ ਟਿੱਡੀਆਂ ਦਾ ਦਲ ਆਇਆ ਤੇ ਸਭ ਕੁਝ ਵੀਰਾਨ ਕਰ ਗਿਆ ਹੋਵੇ।ਨੀਨਵਾਹ ਤੂੰ ਆਪਣੇ-ਆਪਨੂੰ ਸਲਾ ਵਾਂਗ ਵਧਾਇਆ ਆਪਣੇ-ਆਪ ਨੂੰ ਟਿੱਡੀ ਦਲ ਵਾਂਗ ਵਧਾਇਆ।
16 ਤੇਰੇ ਕੋਲ ਬਹੁਤ ਸਾਰੇ ਵਪਾਰੀ ਹਨ ਜੋ ਬਾਓਁ ਬਾਵੇਂ ਜਾਂਦੇ ਤੇ ਵਸਤਾਂ ਖਰੀਦਦੇ ਹਨ। ਉਨ੍ਹਾਂ ਦੀ ਗਿਣਤੀ ਅਕਾਸ਼ ਚ ਤਾਰਿਆਂ ਜਿੰਨੀ ਹੈ। ਉਨ੍ਹਾਂ ਦੀ ਤਾਦਾਤ ਉਸ ਟਿੱਡੀ ਦਲ ਵਾਂਗਰਾਂ ਹੈ ਜੋ ਆਉਂਦਾ ਹੈ ਤੇ ਸਭ ਕੁਝ ਚਟ੍ਟ ਕਰ ਜਾਂਦਾ ਹੈ। ਜਦੋਂ ਸਭ ਕੁਝ ਸਾਫ਼ ਕਰ ਲੈਂਦਾ ਹੈ ਤਾਂ ਮੁੜ ਜਾਂਦਾ ਹੈ।
17 ਤੇਰੇ ਸ਼ਾਹੀ ਲੋਕ ਵੀ ਉਨ੍ਹਾਂ ਟਿੱਡੀਆਂ ਵਾਂਗ ਹਨ। ਤੇਰੇ ਸੈਨਾਪਤੀ ਸਲ੍ਹਾ ਦੇ ਦਲਾਂ ਵਾਂਗ ਹਨ ਜੋ ਸਰਦੀਆਂ ਦੇ ਦਿਨਾਂ ਵਿੱਚ ਪੱਥਰ ਦੀਆਂ ਦੀਵਾਰਾਂ ਤੇ ਟਿਕਦਾ ਹੈ, ਜਦੋਂ ਸੂਰਜ ਚੜਦਾ ਹੈ, ਦੀਵਾਰ ਗਰਮ ਹੋਣ ਲੱਗਦੀ ਹੈ, ਤਾਂ ਉੱਡ ਜਾਂਦਾ ਹੈ ਤੇ ਕਿਸੇ ਨੂੰ ਪਤਾ ਨਹੀਂ ਲਗਦਾ ਕਿ ਉਹ ਕਿੱਥੋ ਗਿਆ। ਤੇਰੇ ਸੈਨਾਪਤੀ ਤੇ ਸ਼ਾਹੀ ਅਫ਼ਸਰ ਵੀ ਇਵੇਂ ਹੀ ਹਨ।
18 ਹੇ ਅੱਸ਼ੂਰ ਦੇ ਪਾਤਸ਼ਾਹ, ਤੇਰੇ ਆਜੜੀ (ਆਗੂ) ਵੀ ਘੂਕ ਸੁਤ੍ਤੇ ਪਏ ਹਨ। ਉਹ ਤਾਕਤਵਰ ਮਨੁੱਖ ਲੰਮੇ ਪਏ ਹੋਏ ਹਨ। ਤੇ ਤੇਰੀਆਂ ਭੇਡਾਂ (ਉਮ੍ਮਤਾਂ) ਪਹਾੜਾਂ ਉੱਪਰ ਖਿਲਰੀਆਂ-ਵਿਚਰਦੀਆਂ ਹਨ ਤੇ ਕੋਈ ਅਜਿਹਾ ਮਨੁੱਖ ਨਹੀਂ ਜਿਹੜਾ ਉਨ੍ਹਾਂ ਨੂੰ ਵਾਪਸ ਲਿਆਵੇ।
19 ਨੀਨਵਾਹ! ਤੂੰ ਬੁਰੀ ਤਰ੍ਹਾਂ ਜ਼ਖਮੀ ਹੋਇਆ ਹੈਂ ਪਰ ਕੋਈ ਤੇਰਾ ਘਾਵ ਪੂਰ ਨਹੀਂ ਸਕਦਾ। ਜਿਹੜਾ ਵੀ ਕੋਈ ਤੇਰਾ ਦੁਰ-ਸਮਾਚਾਰ ਸੁਣਦਾ ਹੈ ਤਾੜੀਆਂ ਮਾਰਦਾ ਹੈ। ਉਹ ਸਭ ਖੁਸ਼ ਹਨ। ਕਿਉਂ ਕਿ ਜੋ ਕਸ਼ਟ ਤੂੰ ਹਮੇਸ਼ਾ ਉਨ੍ਹਾਂ ਨੂੰ ਦਿੰਦਾ ਰਿਹਾ ਉਸ ਕਾਰਣ ਉਹ ਬੜੇ ਦੁੱਖੀ ਸਨ।