ਦਾਨੀ ਐਲ
ਕਾਂਡ 3
ਰਾਜੇ ਨਬੂਕਦਨੱਸਰ ਨੇ ਇੱਕ ਸੋਨੇ ਦਾ ਬੁੱਤ ਬਣਵਾਇਆ। ਉਹ ਬੁੱਤ ਸੱਠ ਕਿਊਬਿਟ ਉੱਚਾ ਅਤੇ 6 ਹੱਥ ਚੌੜਾ ਸੀ। ਫ਼ੇਰ ਉਸਨੇ ਉਸ ਬੁੱਤ ਨੂੰ ਬਾਬਲ ਸੂਬੇ ਵਿੱਚ, ਦੂਰਾ ਦੀ ਵਾਦੀ ਵਿੱਚ, ਸਬਾਪਿਤ ਕਰ ਦਿੱਤਾ।
2 ਫ਼ੇਰ ਰਾਜੇ ਨੇ ਆਪਣੇ ਰਾਜ ਦੇ ਸੂਬੇਦਾਰਾਂ, ਮਹੱਤਵਪੂਰਣ ਅਧਿਕਾਰੀਆਂ, ਰਾਜਪਾਲਾਂ, ਸਲਾਹਕਾਰਾਂ, ਖਜਾਨਚੀਆਂ, ਨਿਆਂਕਾਰਾਂ, ਹਾਕਮਾਂ ਅਤੇ ਹੋਰ ਸਾਰੇ ਅਧਿਕਾਰੀਆਂ ਨੂੰ ਇਕੱਠੇ ਹੋਕੇ ਆਉਣ ਲਈ ਆਖਿਆ। ਰਾਜਾ ਚਾਹੁੰਦਾ ਸੀ ਕਿ ਇਹ ਸਾਰੇ, ਰਾਜੇ ਦੁਆਰਾ ਸਬਾਪਿਤ ਕੀਤੇ ਗਏ ਬੁੱਤ ਦੀ ਸਮਰਪਨ-ਰਸਮ ਉੱਤੇ ਆਉਣ।
3 ਇਸ ਲਈ ਸਾਰੇ ਉਪਸ਼ਾਸਕ, ਮਹੱਤਵਪੂਰਣ ਅਧਿਕਾਰੀ, ਰਾਜਪਾਲ, ਸਲਾਹਕਾਰ, ਖਜਾਨਚੀ, ਨਿਆਂਕਾਰ, ਸ਼ਾਸਕ ਅਤੇ ਬਾਕੀ ਦੇ ਅਧਿਕਾਰੀ ਆਏ ਅਤੇ ਉਸ ਬੁੱਤ ਦੇ ਸਾਮ੍ਹਣੇ ਖਲੋ ਗਏ ਜਿਸਨੂੰ ਰਾਜੇ ਨਬੂਕਦਨੱਸਰ ਨੇ ਬਣਵਾਇਆ ਸੀ।
4 ਫ਼ੇਰ ਰਾਜੇ ਦੇ ਐਲਾਨ ਦੀ ਮੁਨਾਦੀ ਕਰਨ ਵਾਲੇ ਨੇ ਉੱਚੀ ਆਵਾਜ਼ ਵਿੱਚ ਐਲਾਨ ਕੀਤਾ। ਉਸਨੇ ਆਖਿਆ, "ਸਾਰੇ ਲੋਕੋ, ਕੌਮੋ ਅਤੇ ਭਾਸ਼ਾਓ, ਧਿਆਨ ਨਾਲ ਮੇਰੀ ਗੱਲ ਸੁਣੋ। ਤੁਹਾਨੂੰ ਇਹ ਹੁਕਮ ਦਿੱਤਾ ਜਾਂਦਾ ਹੈ:
5 ਜਦੋਂ ਤੁਸੀਂ ਸਿਂਗੀਆਂ, ਬਂਸਰੀਆਂ, ਇਕਤਾਰਿਆਂ, ਵੱਡੇ ਅਤੇ ਛੋਟੇ ਰਬਾਬਾਂ ਬੈਗਪਾਈਪਾਂ ਅਤੇ ਹੋਰ ਸਾਰੇ ਸੰਗੀਤਕ ਸਾਜ਼ਾਂ ਦੀ ਆਵਾਜ਼ ਸੁਣੋ ਤਾਂ ਤੁਹਾਨੂੰ ਹੇਠਾਂ ਝੁਕ ਕੇ ਸੋਨੇ ਦੇ ਬੁੱਤ ਦੀ ਉਪਾਸਨਾ ਜ਼ਰੂਰ ਕਰਨੀ ਚਾਹੀਦੀ ਹੈ। ਰਾਜੇ ਨਬੂਕਦਨੱਸਰ ਨੇ ਇਸ ਬੁੱਤ ਨੂੰ ਸਬਾਪਿਤ ਕੀਤਾ ਹੈ।
6 ਜੇ ਕੋਈ ਬੰਦਾ ਇਸ ਸੋਨੇ ਦੇ ਬੁੱਤ ਦੀ ਉਪਾਸਨਾ ਨਹੀਂ ਕਰੇਗਾ, ਤਾਂ ਉਸ ਬੰਦੇ ਨੂੰ ਛੇਤੀ ਹੀ ਬਲਦੀ ਪ੍ਰਚਂਡ ਭਠ੍ਠੀ ਵਿੱਚ ਸੁੱਟ ਦਿੱਤਾ ਜਾਵੇਗਾ।"
7 ਇਸ ਲਈ, ਜਿਵੇਂ ਹੀ ਉਹ ਸਿਂਗੀਆਂ, ਬਂਸਰੀਆਂ, ਇਕਤਾਰਿਆਂ, ਵਡਿਆਂ ਅਤੇ ਛੋਟਿਆਂ ਰਬਾਬਾਂ, ਬੈਗਪਾਈਪਾਂ ਅਤੇ ਹੋਰ ਸੰਗੀਤਕ ਸਾਜ਼ਾਂ ਦੀ ਆਵਾਜ਼ ਸੁਣਦੇ, ਉਹ ਧਰਤੀ ਉੱਤੇ ਝੁਕ ਕੇ ਸੋਨੇ ਦੇ ਬੁੱਤ ਦੀ ਉਪਾਸਨਾ ਕਰਦੇ, ਸਾਰੇ ਲੋਕੀ ਸਾਰੀਆਂ ਕੌਮਾਂ ਅਤੇ ਹੋਰ ਬੋਲੀ ਬੋਲਣ ਵਾਲੇ ਲੋਕ ਰਾਜੇ ਨਬੂਕਦਨੱਸਰ ਦੇ ਸਬਾਪਿਤ ਕੀਤੇ ਹੋਏ ਬੁੱਤ ਦੀ ਉਪਾਸਨਾ ਕਰਦੇ।
8 ਫ਼ੇਰ ਕੁਝ ਕਸਦੀ ਲੋਕ ਰਾਜੇ ਪਾਸ ਆਏ। ਉਹ ਲੋਕ ਯਹੂਦੀਆਂ ਦੇ ਖਿਲਾਫ ਬੋਲਣ ਲੱਗੇ।
9 ਉਨ੍ਹਾਂ ਨੇ ਰਾਜੇ ਨਬੂਕਦਨੱਸਰ ਨੂੰ ਆਖਿਆ, "ਰਾਜਨ, ਤੁਸੀਂ ਸਦਾ ਸਲਾਮਤ ਰਹੋ!
10 ਰਾਜਨ, ਤੁਸੀਂ ਇੱਕ ਹੁਕਮ ਦਿੱਤਾ ਸੀ। ਤੁਸੀਂ ਆਖਿਆ ਸੀ ਕਿ ਹਰ ਉਹ ਬੰਦਾ ਜਿਹੜਾ ਸਿਂਗੀਆਂ, ਬਂਸਰੀਆਂ, ਇਕਤਾਰਿਆਂ, ਵਡਿਆਂ ਅਤੇ ਛੋਟਿਆਂ ਰਬਾਬਾਂ ਬੈਗਪਾਈਪਾਂ ਅਤੇ ਹੋਰ ਸੰਗੀਤਕ ਸਾਜ਼ਾਂ ਦੀ ਆਵਾਜ਼ ਸੁਣੇ ਉਸਨੂੰ ਇਹ ਚਾਹੀਦਾ ਹੈ ਕਿ ਸੋਨੇ ਦੇ ਬੁੱਤ ਦੇ ਝੁਕ ਕੇ ਉਸਦੀ ਉਪਾਸਨਾ ਕਰੇ।
11 ਅਤੇ ਤੁਸੀਂ ਇਹ ਵੀ ਆਖਿਆ ਸੀ ਕਿ ਜੋ ਕੋਈ ਵੀ ਬੰਦਾ ਝੁਕਦਾ ਨਹੀਂ ਅਤੇ ਸੋਨੇ ਦੇ ਬੁੱਤ ਦੀ ਉਪਾਸਨਾ ਨਹੀਂ ਕਰਦਾ, ਤਾਂ ਉਸ ਬੰਦੇ ਨੂੰ ਬਲਦੀ ਹੋਈ ਪ੍ਰਚਂਡ ਭਠ੍ਠੀ ਵਿੱਚ ਸੁੱਟ ਦਿੱਤਾ ਜਾਵੇਗਾ।
12 ਰਾਜਨ, ਇੱਥੇ ਕੁਝ ਯਹੂਦੀ ਹਨ ਜਿਨ੍ਹਾਂ ਨੇ ਤੁਹਾਡੇ ਹੁਕਮ ਵੱਲ ਕੋਈ ਧਿਆਨ ਨਹੀਂ ਦਿੱਤਾ। ਤੁਸੀਂ ਉਨ੍ਹਾਂ ਯਹੂਦੀਆਂ ਨੂੰ ਬਾਬਲ ਦੇ ਸੂਫ਼ੇ ਦੇ ਮਹੱਤਵਪੂਰਣ ਅਧਿਕਾਰੀ ਬਣਾ ਦਿੱਤਾ। ਉਨ੍ਹਾਂ ਦੇ ਨਾਮ ਹੈ ਸ਼ਦਰਕ, ਮੇਸ਼ਕ ਅਤੇ ਅਬਦ-ਨਗ,ੋ ਅਤੇ ਉਹ ਤੁਹਾਡੇ ਦੇਵਤਿਆਂ ਦੀ ਉਪਾਸਨਾ ਨਹੀਂ ਕਰਦੇ। ਅਤੇ ਉਨ੍ਹਾਂ ਨੇ ਤੁਹਾਡੇ ਸਬਾਪਿਤ ਕੀਤੇ ਹੋਏ ਬੁੱਤ ਅੱਗੇ ਝੁਕ ਕੇ ਉਸਦੀ ਉਪਾਸਨਾ ਨਹੀਂ ਕੀਤੀ।"
13 ਨਬੂਕਦਨੱਸਰ ਬਹੁਤ ਕਰੋਧਵਾਨ ਹੋ ਗਿਆ। ਉਸਨੇ ਸ਼ਦਰਕ, ਮੇਸ਼ਕ ਅਤੇ ਅਬਦ-ਨਗੋ ਨੂੰ ਬੁਲਾਇਆ। ਇਸ ਲਈ ਉਨ੍ਹਾਂ ਆਦਮੀਆਂ ਨੂੰ ਰਾਜੇ ਪਾਸ ਲਿਆਂਦਾ ਗਿਆ।
14 ਅਤੇ ਨਬੂਕਦਨੱਸਰ ਨੇ ਉਨ੍ਹਾਂ ਆਦਮੀਆਂ ਨੂੰ ਆਖਿਆ, "ਸ਼ਦਰਕ, ਮੇਸ਼ਕ ਅਤੇ ਅਬਦ - ਨਗੋ ਕੀ ਇਹ ਗੱਲ ਸੱਚ ਹੈ ਕਿ ਤੁਸੀਂ ਮੇਰੇ ਦੇਵਤਿਆਂ ਦੀ ਉਪਾਸਨਾ ਨਹੀਂ ਕਰਦੇ? ਅਤੇ ਕੀ ਇਹ ਸੱਚ ਹੈ ਕਿ ਤੁਸੀਂ ਉਸ ਸੋਨੇ ਦੇ ਬੁੱਤ ਅੱਗੇ ਝੁਕ ਕੇ ਉਪਾਸਨਾ ਨਹੀਂ ਕਰਦੇ, ਜਿਸਨੂੰ ਮੈਂ ਸਬਾਪਿਤ ਕੀਤਾ ਹੈ?
15 ਹੁਣ, ਜਦੋਂ ਤੁਸੀਂ ਸਿਂਗੀਆਂ, ਬਂਸਰੀਆਂ, ਇਕਤਾਰਿਆਂ, ਵੱਡੀਆਂ ਅਤੇ ਛੋਟੀਆਂ ਰਬਾਬਾਂ ਅਤੇ ਬੈਗਪਾਈਆਂ ਅਤੇ ਹੋਰ ਦੂਸਰੇ ਸੰਗੀਤਕ ਸਾਜ਼ਾਂ ਦੀ ਆਵਾਜ਼ ਸੁਣੋ ਤਾਂ ਤੁਹਾਨੂੰ ਸੋਨੇ ਦੇ ਬੁੱਤ ਅੱਗੇ ਝੁਕ ਕੇ ਉਸਦੀ ਉਪਾਸਨਾ ਜ਼ਰੂਰ ਕਰਨੀ ਚਾਹੀਦੀ ਹੈ। ਜੇ ਤੁਸੀਂ ਉਸ ਬੁੱਤ ਦੀ ਉਪਾਸਨਾ ਕਰਨ ਲਈ ਤਿਆਰ ਹੋ ਜਿਸਨੂੰ ਮੈਂ ਬਣਾਇਆ ਹੈ ਤਾਂ ਇਹ ਚੰਗੀ ਗੱਲ ਹੋਵੇਗੀ। ਪਰ ਜੇ ਤੁਸੀਂ ਇਸਦੀ ਉਪਾਸਨਾ ਨਹੀਂ ਕਰੋਂਗੇ, ਤਾਂ ਤੁਹਾਨੂੰ ਬਹੁਤ ਛੇਤੀ ਹੀ ਬਲਦੀ ਹੋਈ ਪ੍ਰਚਂਡ ਭਠ੍ਠੀ ਵਿੱਚ ਸੁੱਟ ਦਿੱਤਾ ਜਾਵੇਗਾ। ਫ਼ੇਰ ਕੋਈ ਵੀ ਦੇਵਤਾ ਤੁਹਾਨੂੰ ਮੇਰੀ ਸ਼ਕਤੀ ਤੋਂ ਬਚਾ ਨਹੀਂ ਸਕੇਗਾ!"
16 ਸ਼ਦਰਕ, ਮੇਸ਼ਕ ਅਤੇ ਅਬਦ -ਨਗੋ ਨੇ ਰਾਜੇ ਨੂੰ ਜਵਾਬ ਦਿੱਤਾ, "ਨਬੂਕਦਨੱਸਰ, ਸਾਨੂੰ ਇਸ ਗੱਲ ਬਾਰੇ ਤੈਨੂੰ ਉੱਤਰ ਦੇਣ ਦੀ ਲੋੜ ਨਹੀਂ!
17 ਜੇ ਤੂੰ ਸਾਨੂੰ ਬਲਦੀ ਭਠ੍ਠੀ ਵਿੱਚ ਸੁੱਟ ਦੇਵੇਂਗਾ, ਤਾਂ ਉਹ ਪਰਮੇਸ਼ੁਰ ਸਾਨੂੰ ਬਚਾ ਲਵੇਗਾ ਜਿਸਦੀ ਅਸੀਂ ਸੇਵਾ ਕਰਦੇ ਹਾਂ। ਅਤੇ ਉਹ ਸਾਨੂੰ ਤੇਰੀ ਸ਼ਕਤੀ ਤੋਂ ਬਚਾ ਸਕਦਾ ਹੈ।
18 ਪਰ ਜੇ ਪਰਮੇਸ਼ੁਰ ਸਾਨੂੰ ਨਹੀਂ ਵੀ ਬਚਾਉਂਦਾ, ਅਸੀਂ ਚਾਹੁੰਦੇ ਹਾਂ ਕਿ ਤੂੰ ਇਹ ਜਾਣ ਲਵੇਂ ਰਾਜਨ, ਕਿ ਅਸੀਂ ਤੇਰੇ ਦੇਵਤਿਆਂ ਦੀ ਸੇਵਾ ਕਰਨ ਤੋਂ ਇਨਕਾਰ ਕਰਦੇ ਹਾਂ। ਅਸੀਂ ਉਸ ਸੋਨੇ ਦੇ ਬੁੱਤ ਦੀ ਉਪਾਸਨਾ ਨਹੀਂ ਕਰਾਂਗੇ ਜਿਸਨੂੰ ਤੂੰ ਸਬਾਪਿਤ ਕੀਤਾ ਹੈ।"
19 ਤਾਂ ਨਬੂਕਦਨੱਸਰ ਬਹੁਤ ਕਰੋਧਵਾਨ ਹੋ ਗਿਆ! ਉਸਨੇ ਹਕਾਰਤ ਨਾਲ ਸ਼ਦਰਕ, ਮੇਸ਼ਕ ਅਤੇ ਅਬਦ -ਨਗੋ ਵੱਲ ਤਕਿਆ। ਉਸਨੇ ਹੁਕਮ ਦਿੱਤਾ ਕਿ ਭਠ੍ਠੀ ਨੂੰ ਸਾਧਾਰਣ ਨਾਲੋਂ ਸੱਤ ਗੁਣਾ ਵਧੇਰੇ ਗਰਮ ਕੀਤਾ ਜਾਵੇ।
20 ਫ਼ੇਰ ਨਬੂਕਦਨੱਸਰ ਨੇ ਆਪਣੀ ਫ਼ੌਜ ਦੇ ਕੁਝ ਸਭ ਤੋਂ ਤਾਕਤਵਰ ਸੈਨਕਾਂ ਨੂੰ ਹੁਕਮ ਦਿੱਤਾ ਅਤੇ ਕਿਹਾ ਉਹ ਸ਼ਦਰਕ, ਮੇਸ਼ਕ ਅਤੇ ਅਬਦ -ਨਗੋ ਨੂੰ ਬਲਦੀ ਭਠ੍ਠੀ ਵਿੱਚ ਸੁੱਟ ਦੇਣ ਦਾ।
21 ਉਨ੍ਹਾਂ ਨੇ ਆਪਣੇ ਚੋਲੇ, ਪਜਾਮੇ, ਟੋਪੀਆਂ ਅਤੇ ਹੋਰ ਕੱਪੜੇ ਪਹਿਨੇ ਹੋਏ ਸਨ ਅਤੇ (ਸਿਪਾਹੀਆਂ ਨੇ) ਉਨ੍ਹਾਂ ਨੂੰ ਬਂਨ੍ਹਿਆਂ ਅਤੇ ਉਨ੍ਹਾਂ ਨੂੰ ਭਠ੍ਠੀ ਵਿੱਚ ਸੁੱਟ ਦਿੱਤਾ।
22 ਰਾਜਾ ਉਦੋਂ ਬਹੁਤ ਕਰੋਧ ਵਿੱਚ ਸੀ ਜਦੋਂ ਉਸਨੇ ਹੁਕਮ ਦਿੱਤਾ, ਇਸ ਲਈ ਉਨ੍ਹਾਂ ਨੇ ਛੇਤੀ ਨਾਲ ਭਠ੍ਠੀ ਨੂੰ ਬਹੁਤ ਗਰਮ ਕਰ ਦਿੱਤਾ! ਅੱਗ ਇੰਨੀ ਤੇਜ਼ ਸੀ ਕਿ ਉਸ ਦੀਆਂ ਲਾਟਾਂ ਨੇ ਤਾਕਤਵਰ ਫ਼ੌਜੀਆਂ ਨੂੰ ਮਾਰ ਦਿੱਤਾ। ਉਹ ਜਦੋਂ ਸ਼ਦਰਕ, ਮੇਸ਼ਕ ਅਤੇ ਅਬਦ-ਨਗੋ ਨੂੰ ਸੁੱਟਣ ਲਈ ਅੱਗ ਦੇ ਨੇੜੇ ਗਏ ਤਾਂ ਮਾਰੇ ਗਏ।
23 ਸ਼ਾਦਰਚ, ਮੇਸ਼ਾਚ ਅਤੇ ਅਬੇਦਨੇਗੋ ਅੱਗ ਵਿੱਚ ਡਿੱਗ ਪਏ। ਉਨ੍ਹਾਂ ਨੂੰ ਬਹੁਤ ਕਸ ਕੇ ਬੰਨ੍ਹਿਆ ਹੋਇਆ ਸੀ।
24 ਫ਼ੇਰ ਰਾਜਾ ਨਬੂਕਦਨੱਸਰ ਉਛਲ ਕੇ ਖੜਾ ਹੋ ਗਿਆ। ਉਹ ਬਹੁਤ ਹੈਰਾਨ ਹੋਇਆ ਅਤੇ ਉਸਨੇ ਆਪਣੇ ਸਲਾਹਕਾਰਾਂ ਨੂੰ ਪੁਛਿਆ, "ਅਸੀਂ ਤਾਂ ਸਿਰਫ਼ ਤਿੰਨ ਬੰਦਿਆਂ ਨੂੰ ਬੰਨ੍ਹਿਆ ਸੀ ਅਤੇ ਸਿਰਫ਼ ਤਿੰਨ ਬੰਦਿਆਂ ਨੂੰ ਅੱਗ ਵਿੱਚ ਸੁਟਿਆ ਸੀ! ਕੀ ਇਹ ਠੀਕ ਹੈ?"ਉਸਦੇ ਸਲਾਹਕਾਰਾਂ ਨੇ ਆਖਿਆ, "ਹਾਂ, ਰਾਜਨ।"
25 ਰਾਜੇ ਨੇ ਆਖਿਆ, 9 ਦੇਖੋ! ਮੈਨੂੰ ਅੱਗ ਵਿੱਚ ਤੁਰਦੇ ਹੋਏ ਚਾਰ ਬੰਦੇ ਦਿਖਾਈ ਦਿੰਦੇ ਹਨ। ਉਹ ਬਝ੍ਝੇ ਹੋਏ ਨਹੀਂ ਹਨ ਅਤੇ ਉਹ ਸੜੇ ਨਹੀਂ ਹਨ। ਚੌਬਾ ਬੰਦਾ ਇੱਕ ਦੂਤ ਵਰਗਾ ਦਿਖਾਈ ਦਿੰਦਾ ਹੈ!"
26 ਫ਼ੇਰ ਨਬੂਕਦਨੱਸਰ ਬਲਦੀ ਹੋਈ ਭਠ੍ਠੀ ਦੇ ਮੂੰਹ ਕੋਲ ਗਿਆ। ਉਸਨੇ ਉੱਚੀ ਆਵਾਜ਼ ਵਿੱਚ ਆਖਿਆ, "ਸ਼ਦਰਕ, ਮੇਸ਼ਕ ਅਤੇ ਅਬਦ-ਨਗੋ, ਬਾਹਰ ਆ ਜਾਓ! ਅੱਤ ਮਹਾਨ ਪਰੇਮਸ਼ੁਰ ਦੇ ਸੇਵਕੋ ਇੱਥੇ ਆ ਜਾਓ!"ਇਸ ਲਈ ਸ਼ਦਰਕ, ਮੇਸ਼ਕ ਅਤੇ ਅਬਦ-ਨਗੋ ਅੱਗ ਤੋਂ ਬਾਹਰ ਆ ਗਏ।
27 ਜਦੋਂ ਉਹ ਬਾਹਰ ਆ ਗਏ, ਸ਼ਾਟਰਾਪ, ਪਰੀਫ਼ੈਕਟ ਗਵਰਨਰ ਅਤੇ ਸ਼ਾਹੀ ਸਲਾਹਕਾਰ ਉਨ੍ਹਾਂ ਦੇ ਦੁਆਲੇ ਇਕੱਠੇ ਹੋ ਗਏ। ਉਹ ਦੇਖ ਸਕਦੇ ਸਨ ਕਿ ਅੱਗ ਨੇ ਸ਼ਦਰਕ, ਮੇਸ਼ਕ ਅਤੇ ਅਬਦ-ਨਗੋ ਨੂੰ ਨਹੀਂ ਸਾੜਿਆ ਸੀ। ਉਨ੍ਹਾਂ ਦੇ ਸ਼ਰੀਰ ਬਿਲਕੁਲ ਵੀ ਨਹੀਂ ਸੜੇ ਸਨ। ਉਨ੍ਹਾਂ ਦੇ ਵਾਲ ਨਹੀਂ ਸੜੇ ਸਨ, ਉਨ੍ਹਾਂ ਦੇ ਚੋਲੇ ਨਹੀਂ ਸੜੇ ਸਨ, ਅਤੇ ਉਨ੍ਹਾਂ ਕੋਲੋਂ ਅਜਿਹੀ ਗੰਧ ਵੀ ਨਹੀਂ ਆਉਂਦੀ ਸੀ ਕਿ ਉਹ ਅੱਗ ਦੇ ਨੇੜੇ ਗਏ ਸਨ।
28 ਫ਼ੇਰ ਨਬੂਕਦਨੱਸਰ ਨੇ ਆਖਿਆ, "ਸ਼ਦਰਕ, ਮੇਸ਼ਕ ਅਤੇ ਅਬਦ-ਨਗੋ ਦੇ ਪਰਮੇਸ਼ੁਰ ਦੀ ਉਸਤਤ ਕਰੋ। ਉਨ੍ਹਾਂ ਦੇ ਪਰਮੇਸ਼ੁਰ ਨੇ ਆਪਣਾ ਦੂਤ ਭੇਜਿਆ ਹੈ ਅਤੇ ਆਪਣੇ ਸੇਵਕਾਂ ਨੂੰ ਅੱਗ ਵਿੱਚੋਂ ਬਚਾ ਲਿਆ ਹੈ! ਇਨ੍ਹਾਂ ਤਿੰਨਾਂ ਬੰਦਿਆਂ ਨੇ ਆਪਣੇ ਪਰਮੇਸ਼ੁਰ ਉੱਤੇ ਭਰੋਸਾ ਕੀਤਾ। ਉਨ੍ਹਾਂ ਨੇ ਮੇਰਾ ਹੁਕਮ ਮੰਨਣ ਤੋਂ ਇਨਕਾਰ ਕੀਤਾ ਅਤੇ ਕਿਸੇ ਹੋਰ ਦੇਵਤੇ ਦੀ ਸੇਵਾ ਕਰਨ ਜਾਂ ਉਪਾਸਨਾ ਕਰਨ ਦੀ ਬਜਾੇ ਮਰਨ ਲਈ ਤਿਆਰ ਸਨ।
29 ਇਸ ਲਈ, ਮੈਂ ਹੁਣ ਇਹ ਕਨੂੰਨ ਬਣਾਉਂਦਾ ਹਾਂ: ਕਿਸੇ ਵੀ ਕੌਮ ਜਾਂ ਸਾਰੇ ਲੋਕ, ਕੌਮਾਂ ਅਤੇ ਭਾਸ਼ਾਵਾਂ ਜੇਕਰ ਉਹ ਸ਼ਦਰਕ, ਮੇਸ਼ਕ ਅਤੇ ਅਬਦ-ਨਗੋ ਦੇ ਪਰਮੇਸ਼ੁਰ ਦੇ ਵਿਰੁੱਧ ਕੁਝ ਆਖਦੇ ਹਨ ਤਾਂ ਉਨ੍ਹਾਂ ਦੇ ਟੁਕੜੇ ਕਰ ਦਿੱਤੇ ਜਾਣਗੇ। ਅਤੇ ਉਸ ਬੰਦੇ ਦੇ ਘਰ ਨੂੰ ਤਬਾਹ ਕਰਕੇ ਖੰਡਰ ਦਾ ਢੇਰ ਬਣਾ ਦਿੱਤਾ ਜਾਵੇਗਾ। ਕੋਈ ਵੀ ਹੋਰ ਦੇਵਤਾ ਇਸ ਤਰ੍ਹਾਂ ਆਪਣੇ ਬੰਦਿਆਂ ਨੂੰ ਨਹੀਂ ਬਚਾ ਸਕਦਾ।"
30 ਫ਼ੇਰ ਰਾਜੇ ਨੇ ਸ਼ਦਰਕ, ਮੇਸ਼ਕ ਅਤੇ ਅਬਦ-ਨਗੋ ਨੂੰ ਬਾਬਲ ਦੇ ਸੂਬੇ ਵਿੱਚ ਤਰਕ੍ਕੀ ਦੇ ਦਿੱਤੀ।