ਨੂਹ
ਕਾਂਡ 4
ਦੇਖ, ਕਿਵੇਂ ਸੋਨੇ ਨੇ ਆਪਣੀ ਚਮਕ ਗੁਆ ਲਈ ਹੈ। ਦੇਖ, ਕਿਵੇਂ ਖਰਾ ਸੋਨਾ ਬਦਲ ਗਿਆ ਹੈ। ਪਵਿੱਤਰ ਹੀਰੇ ਸਾਰੇ ਪਾਸੇ ਬਿਖਰੇ ਹੋਏ ਨੇ। ਉਹ ਹਰ ਗਲੀ ਦੇ ਮੋੜ ਉੱਤੇ ਬਿਖਰੇ ਹੋਏ ਨੇ।
2 ਸੀਯੋਨ ਦੇ ਲੋਕ ਬਹੁਤ ਮੁੱਲਵਾਨ ਸਨ। ਉਹ ਆਪਣੇ ਭਾਰ ਬਰਾਬਰ ਸੋਨੇ ਦੇ ਮੁੱਲਵਾਨ ਸਨ। ਪਰ ਹੁਣ ਦੁਸ਼ਮਣ ਉਨ੍ਹਾਂ ਨਾਲ ਮਿੱਟੀ ਦੇ ਪੁਰਾਣੇ ਬਰਤਨਾਂ ਵਾਂਗ ਸਲੂਕ ਕਰਦਾ ਹੈ। ਦੁਸ਼ਮਣ ਉਨ੍ਹਾਂ ਨਾਲ ਘੁਮਿਆਰ ਦੇ ਬਣਾਏ ਹੋਏ ਭਾਂਡਿਆਂ ਵਰਗਾ ਸਲੂਕ ਕਰਦਾ ਹੈ।
3 ਅਵਾਰਾ ਕੁਤ੍ਤੀ ਵੀ ਆਪਣੇ ਬੱਚਿਆਂ ਨੂੰ ਦੁੱਧ ਦਿੰਦੀ ਹੈ। ਗਿਦੜੀ ਵੀ ਆਪਣੇ ਬੱਚਿਆਂ ਨੂੰ ਆਪਣੀਆਂ ਛਾਤੀਆਂ ਦਾ ਦੁੱਧ ਚੁਘਾਉਂਦੀ ਹੈ। ਪਰ ਮੇਰੇ ਲੋਕਾਂ ਦੀ ਧੀ (ਯਰੂਸ਼ਲਮ) ਜ਼ਾਲਮ ਹੈ। ਉਹ ਸ਼ਤਰ ਮੁਰਗੀ ਵਰਗੀ ਹੈ, ਜੋ ਮਾਰੂਬਲ ਅੰਦਰ ਰਹਿੰਦੀ ਹੈ।
4 ਨਿਆਣੇ ਦੀ ਜੀਭ ਪਿਆਸ ਨਾਲ ਤਾਲੂ ਨਾਲ ਲੱਗ ਗਈ ਹੈ, ਛੋਟੇ ਬੱਚੇ ਰੋਟੀ ਮੰਗ ਰਹੇ ਹਨ। ਪਰ ਕੋਈ ਉਨ੍ਹਾਂ ਨੂੰ ਨਹੀਂ ਦਿੰਦਾ।
5 ਉਹ ਲੋਕ ਜਿਹੜੇ ਸਵਾਦਿਸ਼ਟ ਭੋਜਨ ਖਾਂਦੇ ਸਨ, ਹੁਣ ਸੜਕਾਂ ਉੱਤੇ ਮਰ ਰਹੇ ਹਨ। ਉਹ ਜਿਹੜੇ ਸੁੰਦਰ ਲਾਲ ਵਸਤਰ ਪਹਿਨਦੇ ਸਨ ਹੁਣ ਕਚਰੇ ਦੇ ਢੇਰਾਂ ਦੇ ਆਸੀਁ-ਪਾਸੀਁ ਰੁਲਦੇ ਫਿਰਦੇ ਹਨ।
6 ਮੇਰੇ ਲੋਕਾਂ ਦੀ ਧੀ (ਯਰੂਸ਼ਲਮ) ਦਾ ਪਾਪ ਬਹੁਤ ਵੱਡਾ ਸੀ! ਉਨ੍ਹਾਂ ਦਾ ਪਾਪ ਸਦੂਮ ਅਤੇ ਅਮੂਰਾਹ ਦੇ ਪਾਪਾਂ ਨਾਲੋਂ ਵੀ ਵੱਡੇਰਾ ਸੀ। ਸਦੂਮ ਅਤੇ ਅਮੂਰਾਹ ਅਚਾਨਕ ਹੀ ਤਬਾਹ ਹੋ ਗਏ ਸਨ। ਉਹ ਤਬਾਹੀ ਕਿਸੇ ਇਨਸਾਨੀ ਹੱਥ ਨੇ ਨਹੀਂ ਲਿਆਂਦੀ ਸੀ।
7 ਯਹੂਦਾਹ ਦੇ ਆਦਮੀ ਪਰਮੇਸ਼ੁਰ ਨੂੰ ਖਾਸ ਤਰ੍ਹਾਂ ਨਾਲ ਸਮਰਪਿਤ ਹੋਏ ਸਨ ਉਹ ਆਦਮੀ ਬਹੁਤ ਸ਼ੁਧ ਸਨ। ਉਹ ਬਰਫ਼ ਨਾਲੋਂ ਵੀ ਚਿੱਟੇ ਸਨ। ਉਹ ਦੁੱਧ ਨਾਲੋਂ ਵੀ ਚਿੱਟੇ ਸਨ। ਉਨ੍ਹਾਂ ਦੇ ਬਦਲ ਮੂਂਗਿਆਂ ਵਰਗੇ ਸੂਹੇ ਸਨ, ਉਨ੍ਹਾਂ ਦੀਆਂ ਦਾਢ਼ੀਆਂ ਨੀਲਮ ਵਰਗੀਆਂ ਸਨ।
8 ਪਰ ਹੁਣ ਉਨ੍ਹਾਂ ਦੇ ਚਿਹਰੇ ਕਾਲਖ ਨਾਲੋਂ ਵੀ ਵਧ ਕਾਲੇ ਹਨ। ਉਨ੍ਹਾਂ ਨੂੰ ਗਲੀਆਂ ਅੰਦਰ ਤੱਕ ਕੋਈ ਨਹੀਂ ਪਛਾਣਦਾ। ਉਨ੍ਹਾਂ ਦੀਆਂ ਹੱਡੀਆਂ ਦੀ ਚਮੜੀ ਢਲਕ ਗਈ ਹੈ ਅਤੇ ਉਨ੍ਹਾਂ ਦੀ ਚਮੜੀ ਹੁਣ ਲੱਕੜ ਵਾਂਗ ਸੁੱਕੀ ਹੋਈ ਹੈ।
9 ਉਨ੍ਹਾਂ ਲੋਕਾਂ ਕੋਲ ਜੋ ਤਲਵਾਰ ਨਾਲ ਮਾਰੇ ਗਏ ਸਨ ਉਨ੍ਹਾਂ ਲੋਕਾਂ ਨਾਲੋਂ ਵਧੀਆ ਸੀ ਜਿਹੜੇ ਅਕਾਲ ਕਾਰਣ ਮਾਰੇ ਗਏ ਸਨ। ਉਨ੍ਹਾਂ ਦੇ ਪ੍ਰਾਣ ਨਿਕਲ ਗਏ ਉਨ੍ਹਾਂ ਵਿੱਚੋਂ ਕਿਉਂ ਕਿ ਉਨ੍ਹਾਂ ਨੂੰ ਖੇਤ ਵਿੱਚੋਂ ਭੋਜਨ ਨਹੀਂ ਮਿਲਿਆ।
10 ਉਸ ਸਮੇਂ ਬਹੁਤ ਚੰਗੀਆਂ ਸੁਆਣੀਆਂ ਨੇ ਵੀ ਆਪਣੇ ਬੱਚਿਆਂ ਦਾ ਮਾਸ ਰਿੰਨ੍ਹਿਆ। ਉਹ ਬੱਚੇ ਆਪਣੀਆਂ ਮਾਵਾਂ ਲਈ ਭੋਜਨ ਬਣ ਗਏ। ਇਹ ਉਦੋਂ ਵਾਪਰਿਆ ਜਦੋਂ ਮੇਰੇ ਲੋਕ ਤਬਾਹ ਹੋਏ ਸਨ।
11 ਯਹੋਵਾਹ ਨੇ ਆਪਣਾ ਸਾਰਾ ਕਹਿਰ ਵਰਤਿਆ। ਉਸਨੇ ਆਪਣਾ ਸਾਰਾ ਕਹਿਰ ਉਲਦ੍ਦ ਦਿੱਤਾ। ਉਸਨੇ ਸੀਯੋਨ ਅੰਦਰ ਅੱਗ ਬਾਲੀ। ਉਸ ਅੱਗ ਨੇ ਸੀਯੋਨ ਨੂੰ ਨੀਹਾਂ ਤੱਕ ਸਾੜ ਦਿੱਤਾ।
12 ਧਰਤੀ ਦੇ ਰਾਜੇ ਅਤੇ ਦੁਨੀਆਂ ਦੇ ਲੋਕ ਵਿਸ਼ਵਾਸ ਨਾ ਕਰ ਸਕੇ ਕਿ ਕੀ ਵਾਪਰਿਆ ਸੀ। ਉਨ੍ਹਾਂ ਨੇ ਵਿਸ਼ਵਾਸ ਨਾ ਕੀਤਾ ਕਿ ਯਰੂਸ਼ਲਮ ਦੇ ਦੁਸ਼ਮਣ ਸ਼ਹਿਰ ਦੇ ਫ਼ਾਟਕਾਂ ਰਾਹੀਂ ਆ ਸਕਦੇ ਸਨ।
13 ਇਹ ਇਸ ਲਈ ਵਾਪਰਿਆ ਕਿਉਂ ਕਿ ਯਰੂਸ਼ਲਮ ਦੇ ਨਬੀਆਂ ਨੇ ਪਾਪ ਕੀਤਾ। ਇਹ ਇਸ ਲਈ ਵਾਪਰਿਆ ਕਿਉਂ ਕਿ ਯਰੂਸ਼ਲਮ ਦੇ ਜ਼ਾਜਕਾਂ ਨੇ ਦੁਸ਼ਟ ਗੱਲਾਂ ਕੀਤੀਆਂ। ਉਹ ਲੋਕ ਯਰੂਸ਼ਲਮ ਅੰਦਰ ਧਰਮੀ ਲੋਕਾਂ ਦਾ ਖੂਨ ਵਗਾ ਰਹੇ ਸਨ।
14 ਨਬੀ ਅਤੇ ਜਾਜਕ, ਅੰਨ੍ਹਿਆਂ ਵਾਂਗਰਾਂ ਗਲੀਆਂ ਅੰਦਰ ਭਟਕਦੇ ਫ਼ਿਰਦੇ ਸਨ। ਉਹ ਖੂਨ ਨਾਲ ਕਲੰਕਤ ਹੋ ਗਏ ਸਨ, ਤਾਂ ਜੋ ਲੋਕ ਉਨ੍ਹਾਂ ਦੇ ਕੱਪੜੇ ਛੂਹ ਵੀ ਨਾ ਸਕਣ।
15 ਲੋਕਾਂ ਨੇ ਸ਼ੋਰ ਮਚਾਇਆ, "ਚਲੇ ਜਾਓ! ਚਲੇ ਜਾਓ! ਸਾਨੂੰ ਹੱਥ ਨਾ ਲਾਓ, ਅਸੀਂ ਨਾਪਾਕ ਹਾਂ!" ਉਹ ਲੋਕ ਬੇਘਰ ਹੋਕੇ ਇੱਧਰ-ਓਧਰ ਭਟਕ ਰਹੇ ਸਨ। ਹੋਰਨਾਂ ਕੌਮਾਂ ਦੇ ਲੋਕਾਂ ਨੇ ਆਖਿਆ, "ਅਸੀਂ ਨਹੀਂ ਚਾਹੁੰਦੇ ਕਿ ਉਹ ਸਾਡੇ ਨਾਲ ਰਹਿਣ।"
16 ਯਹੋਵਾਹ ਨੇ ਖੁਦ ਹੀ ਉਨ੍ਹਾਂ ਲੋਕਾਂ ਨੂੰ ਤਬਾਹ ਕੀਤਾ। ਜ਼ਾਜਕਾਂ ਨੂੰ ਕੋਈ ਆਦਰ ਨਹੀਂ ਦਰਸਾਇਆ ਗਿਆ ਅਤੇ ਬਜ਼ੁਰਗਾਂ ਨੂੰ ਕੋਈ ਦਇਆ ਨਹੀਂ ਦਰਸਾਈ ਗਈ ਸੀ।
17 ਸਹਾਇਤਾ ਲਈ ਤੱਕਦਿਆਂ ਅਸੀਂ ਆਪਣੀਆਂ ਅੱਖਾਂ ਖਰਾਬ ਕਰ ਲਈਆਂ ਨੇ, ਪਰ ਕੋਈ ਸਹਾਇਤਾ ਨਹੀਂ ਮਿਲਦੀ। ਅਸੀਂ ਕਿਸੇ ਕੌਮ ਵੱਲ ਸਹਾਇਤਾ ਲਈ ਦੇਖਦੇ ਰਹੇ। ਅਸੀਂ ਆਪਣੇ ਮੁਨਾਰੇ ਤੋਂ ਨਿਗਾਹ ਰੱਖੀ, ਪਰ ਕੋਈ ਵੀ ਕੌਮ ਸਾਡੇ ਲਈ ਨਹੀਂ ਬੌਹੜੀ।
18 ਸਾਡੇ ਦੁਸ਼ਮਣ ਸਾਨੂੰ ਹਰ ਸਮੇਂ ਤਲਾਸ਼ਦੇ ਰਹੇ। ਅਸੀਂ ਗਲੀਆਂ ਵਿੱਚ ਵੀ ਨਹੀਂ ਨਿਕਲ ਸਕਦੇ ਸਾਂ। ਸਾਡਾ ਅੰਤ ਨੇੜੇ ਆ ਗਿਆ। ਸਾਡਾ ਸਮਾਂ ਮੁੱਕ ਗਿਆ ਸੀ। ਸਾਡਾ ਅੰਤ ਆ ਗਿਆ!
19 ਜਿਨ੍ਹਾਂ ਆਦਮੀਆਂ ਨੇ ਸਾਨੂੰ ਭਜਾਇਆ ਅਕਾਸ਼ ਦੇ ਬਾਜ਼ਾਂ ਨਾਲੋਂ ਵੀ ਤੇਜ਼ ਸਨ। ਉਨ੍ਹਾਂ ਨੇ ਪਹਾੜੀਆਂ ਤੀਕ ਸਾਡਾ ਪਿੱਛਾ ਕੀਤਾ। ਉਹ ਸਾਨੂੰ ਫ਼ੜਨ ਵਾਸਤੇ, ਮਾਰੂਬਲ ਅੰਦਰ ਛੁਪ ਗਏ।
20 ਰਾਜਾ ਸਾਡੇ ਲਈ ਬਹੁਤ ਮਹੱਤਵਪੂਰਣ ਸੀ। ਉਹ ਸਾਡੇ ਲਈ ਸਾਹ ਵਾਂਗ ਸੀ ਜੋ ਅਸੀਂ ਜਿਉਣ ਲਈ ਲੈਂਦੇ ਹਾਂ। ਪਰ ਉਨ੍ਹਾਂ ਵੱਲੋਂ ਰਾਜੇ ਨੂੰ ਜਾਲ ਵਿੱਚ ਫ਼ਸਾ ਲਿਆ ਗਿਆ। ਯਹੋਵਾਹ ਨੇ ਖੁਦ ਰਾਜੇ ਦੀ ਚੋਣ ਕੀਤੀ ਸੀ। ਅਸੀਂ ਰਾਜੇ ਲਈ ਆਖਿਆ ਸੀ, "ਅਸੀਂ ਉਸਦੇ ਪ੍ਰਛਾਵੇਂ ਅੰਦਰ ਰਹਾਂਗੇ। ਉਹ ਸਾਨੂੰ ਕੌਮਾਂ ਕੋਲੋਂ ਬਚਾਉਂਦਾ ਹੈ।"
21 ਖੁਸ਼ ਹੋਵੋ, ਅਦੋਨ ਦੇ ਲੋਕੋ। ਊਜ਼ ਦੀ ਧਰਤੀ ਤੇ ਰਹਿਣ ਵਾਲੇ ਤੁਸੀਂ ਲੋਕੋ, ਖੁਸ਼ ਹੋਵੋ। ਪਰ ਚੇਤੇ ਰੱਖੋ, ਯਹੋਵਾਹ ਦੇ ਕਹਿਰ ਦਾ ਪਿਆਲਾ ਛੇਤੀ ਹੀ ਤੁਹਾਡੇ ਲਈ ਵੀ ਆਵੇਗਾ। ਜਦੋਂ ਤੁਸੀਂ ਸਜ਼ਾ ਦਾ ਉਹ ਪਿਆਲਾ ਪੀਵੋਂਗੇ, ਤੁਸੀਂ ਸ਼ਰਾਬੀ ਹੋ ਜਾਵੋਂਗੇ ਅਤੇ ਆਪਣੇ-ਆਪ ਨੂੰ ਨਿਰ-ਬਸਤਰ ਕਰ ਲਵੋਂਗੇ
22 ਸੀਯੋਨ, ਤੇਰੀ ਸਜ਼ਾ ਪੂਰੀ ਹੋ ਗਈ ਹੈ। ਉਹ ਫ਼ੇਰ ਤੋਂ ਤੈਨੂੰ ਦੇਸ਼ ਨਿਕਾਲਾ ਨਹੀਂ ਦੇਵੇਗਾ। ਪਰ ਅਦੋਨ ਦੇ ਲੋਕੋ, ਯਹੋਵਾਹ ਤੁਹਾਡੇ ਪਾਪਾਂ ਦੀ ਸਜ਼ਾ ਦੇਵੇਗਾ। ਉਹ ਤੁਹਾਡੇ ਪਾਪ ਨੰਗੇ ਕਰ ਦੇਵੇਗਾ।