ਯਰਮਿਆਹ
ਕਾਂਡ 7
ਯਿਰਮਿਯਾਹ ਲਈ ਯਹੋਵਾਹ ਦਾ ਇਹ ਸੰਦੇਸ਼ ਹੈ:
2 ਯਿਰਮਿਯਾਹ, ਯਹੋਵਾਹ ਦੇ ਘਰ ਦੇ ਦਰਵਾਜ਼ੇ ਦੇ ਸਾਮ੍ਹਣੇ ਖਲੋ ਜਾ, ਦਰਵਾਜ਼ੇ ਉੱਤੇ ਇਸ ਸੰਦੇਸ਼ ਦੀ ਸਿਖਿਆ ਦੇ:"ਯਹੂਦਾਹ ਦੀ ਕੌਮ ਦੇ ਸਮੂਹ ਲੋਕੋ, ਯਹੋਵਾਹ ਵੱਲੋਂ ਸੰਦੇਸ਼ ਨੂੰ ਸੁਣੋ। ਤੁਸੀਂ ਸਾਰੇ ਉਹ ਲੋਕ ਜਿਹੜੇ ਇਨ੍ਹਾਂ ਦਰਵਾਜ਼ਿਆਂ ਵਿੱਚੋਂ ਯਹੋਵਾਹ ਦੀ ਉਪਾਸਨਾ ਕਰਨ ਲਈ ਆਏ ਹੋ, ਇਹ ਸੰਦੇਸ਼ ਸੁਣੋ।
3 ਯਹੋਵਾਹ ਇਸਰਾਏਲ ਦੇ ਲੋਕਾਂ ਦਾ ਪਰਮੇਸ਼ੁਰ ਹੈ। ਇਹੀ ਹੈ ਜਿਹੜਾ ਸਰਬ ਸ਼ਕਤੀਮਾਨ ਯਹੋਵਾਹ ਆਖਦਾ ਹੈ: 'ਆਪਣੇ ਜੀਵਨ ਨੂੰ ਬਦਲੋ ਅਤੇ ਨੇਕੀ ਕਰੋ। ਜੇ ਤੁਸੀਂ ਅਜਿਹਾ ਕਰੋਂਗੇ ਤਾਂ ਮੈਂ ਤੁਹਾਨੂੰ ਇਸ ਤਾਂ ਉੱਤੇ ਰਹਿਣ ਦੇਵਾਂਗਾ।
4 ਉਨ੍ਹਾਂ ਝੂਠੇ ਬੋਲਾਂ ਉੱਤੇ ਭਰੋਸਾ ਨਾ ਕਰੋ ਜੋ ਕੁਝ ਲੋਕ ਬੋਲਦੇ ਹਨ। ਉਹ ਆਖਦੇ ਹਨ, "ਇਹ ਹੈ ਯਹੋਵਾਹ ਦਾ ਮੰਦਰ, ਯਹੋਵਾਹ ਦਾ ਮੰਦਰ, ਯਹੋਵਾਹ ਦਾ ਮੰਦਰ!"
5 ਜੇ ਤੁਸੀਂ ਆਪਣੀ ਜ਼ਿੰਦਗੀ ਨੂੰ ਬਦਲ ਦਿਓਗੇ ਅਤੇ ਨੇਕੀ ਕਰੋਗੇ ਤਾਂ ਮੈਂ ਤੁਹਾਨੂੰ ਇਸ ਥਾਂ ਉੱਤੇ ਰਹਿਣ ਦੇਵਾਂਗਾ। ਤੁਹਾਨੂੰ ਉਹੀ ਕਰਨਾ ਚਾਹੀਦਾ ਜੋ ਇੱਕ ਦੂਸਰੇ ਲਈ ਸਹੀ ਹੋਵੇ।
6 ਤੁਹਾਨੂੰ ਅਜਨਬੀਆਂ ਨਾਲ ਚੰਗਾ ਸਲੂਕ ਕਰਨਾ ਚਾਹੀਦਾ ਹੈ। ਤੁਹਾਨੂੰ ਵਿਧਵਾਵਾਂ ਅਤੇ ਯਤੀਮਾਂ ਨਾਲ ਚੰਗਾ ਵਿਹਾਰ ਕਰਨਾ ਚਾਹੀਦਾ ਹੈ। ਮਾਸੂਮ ਲੋਕਾਂ ਨੂੰ ਕਦੇ ਨਾ ਮਾਰੋ! ਹੋਰਨਾਂ ਦੇਵਤੇ ਦੇ ਪਿੱਛੇ ਨਾ ਲੱਗੋ! ਕਿਉਂ? ਕਿਉਂ ਕਿ ਉਹ ਤੁਹਾਡੀਆਂ ਜ਼ਿਂਦਗੀਆਂ ਤਬਾਹ ਕਰ ਦੇਣਗੇ।
7 ਜੇ ਤੁਸੀਂ ਮੇਰੀ ਗੱਲ ਮੰਨੋਗੇ, ਤਾਂ ਮੈਂ ਤੁਹਾਨੂੰ ਇਸ ਥਾਂ ਉੱਤੇ ਰਹਿਣ ਦੇਵਾਂਗਾ। ਮੈਂ ਇਹ ਥਾਂ ਤੁਹਾਡੇ ਪੁਰਖਿਆ ਨੂੰ ਦਿੱਤੀ ਸੀ, ਹਮੇਸ਼ਾ ਵਾਸਤੇ ਰੱਖਣ ਲਈ।
8 "ਪਰ ਤੁਸੀਂ ਝੂਠ ਵਿੱਚ ਵਿਸ਼ਵਾਸ ਕਰ ਰਹੇ ਹੋ ਜੋ ਤੁਹਾਡੀ ਮਦਦ ਨਹੀਂ ਕਰੇਗਾ।
9 ਕੀ ਤੁਸੀਂ ਚੋਰੀ ਕਰੋਂਗੇ ਅਤੇ ਕਤਲ ਕਰੋਂਗੇ? ਕੀ ਤੁਸੀਂ ਵਿਭਚਾਰ ਦਾ ਪਾਪ ਕਰੋਗੇ? ਕੀ ਤੁਸੀਂ ਹੋਰਨਾਂ ਲੋਕਾਂ ਨੂੰ ਝੂਠੇ ਮੁਕਦਮੇ ਵਿੱਚ ਫ਼ਸਾਓਁਗੇ? ਕੀ ਤੁਸੀਂ ਝੂਠੇ ਦੇਵਤੇ ਬਾਲ ਦੀ ਉਪਾਸਨਾ ਕਰੋਗੇ ਅਤੇ ਹੋਰਨਾਂ ਦੇਵਤਿਆਂ ਦੇ ਪਿੱਛੇ ਲਗੋਗੇ ਜਿਨ੍ਹਾਂ ਨੂੰ ਤੁਸੀਂ ਜਾਣਦੇ ਵੀ ਨਹੀਂ ਸੀ?
10 ਜੇ ਤੁਸੀਂ ਇਹ ਪਾਪ ਕਰੋਗੇ, ਤਾਂ ਤੁਹਾਡਾ ਕੀ ਖਿਆਲ ਹੈ ਕਿ ਤੁਸੀਂ ਮੇਰੇ ਨਾਮ ਨਾਲ ਜਾਣੇ ਜਾਣ ਵਾਲੇ ਇਸ ਘਰ ਵਿੱਚ ਮੇਰੇ ਸਾਮ੍ਹਣੇ ਖਲੋ ਸਕੋਗੇ? ਤੁਹਾਡਾ ਕੀ ਖਿਆਲ ਹੈ ਕਿ ਤੁਸੀਂ ਮੇਰੇ ਸਾਮ੍ਹਣੇ ਖਲੋ ਸਕਦੇ ਹੋ ਅਤੇ ਇਹ ਆਖ ਸਕਦੇ ਹੋ, "ਅਸੀਂ ਸੁਰਖਿਅਤ ਹਾਂ।" ਸਿਰਫ਼ ਇਸ ਲਈ ਕਿ ਤੁਸੀਂ ਉਹ ਸਾਰੀਆਂ ਭਿਆਨਕ ਗੱਲਾਂ ਕਰ ਸਕੋ?
11 ਇਹ ਮੰਦਰ ਮੇਰੇ ਨਾਮ ਨਾਲ ਜਾਣਿਆ ਜਾਂਦਾ ਹੈ! ਕੀ ਤੁਹਾਡੇ ਲਈ ਇਹ ਮੰਦਰ ਡਾਕੂਆਂ ਦੀ ਛੁਪਣਗਾਹ ਤੋਂ ਵਧੇਰੇ ਕੁਝ ਨਹੀਂ? ਮੈਂ ਤੁਹਾਡੀ ਨਿਗਰਾਨੀ ਕਰਦਾ ਰਿਹਾ ਹਾਂ!"' ਇਹ ਸੰਦੇਸ਼ ਯਹੋਵਾਹ ਵੱਲੋਂ ਸੀ।
12 "ਯਹੂਦਾਹ ਦੇ ਲੋਕੋ, ਹੁਣ ਸ਼ੀਲੋਹ ਦੇ ਕਸਬੇ ਵੱਲ ਨੂੰ ਜਾਓ। ਉਸ ਥਾਂ ਉੱਤੇ ਜਾਓ ਜਿੱਥੇ ਮੈਂ ਆਪਣੇ ਨਾਮ ਲਈ ਪਹਿਲਾ ਘਰ ਬਣਾਇਆ ਸੀ। ਇਸਰਾਏਲ ਦੇ ਲੋਕਾਂ ਨੇ ਵੀ ਮੰਦੀਆਂ ਗੱਲਾਂ ਕੀਤੀਆਂ। ਜਾਓ ਅਤੇ ਦੇਖੋ ਮੈਂ ਉਨ੍ਹਾਂ ਦੇ ਮੰਦੇ ਅਮਲਾਂ ਕਾਰਣ ਉਸ ਥਾਂ ਦਾ ਕੀ ਹਾਲ ਕੀਤਾ ਸੀ।
13 ਇਸਰਾਏਲ ਦੇ ਲੋਕ ਇਹ ਸਾਰੀਆਂ ਬਦੀਆਂ ਕਰ ਰਹੇ ਸੀ - ਇਹ ਸੰਦੇਸ਼ ਯਹੋਵਾਹ ਵੱਲੋਂ ਹੈ।" ਮੈਂ ਤੁਹਾਡੇ ਨਾਲ ਬਾਰ-ਬਾਰ ਗੱਲ ਕੀਤੀ ਹੈ ਪਰ ਤੁਸੀਂ ਮੇਰੀ ਗੱਲ ਸੁਣਨ ਤੋਂ ਇਨਕਾਰ ਕੀਤਾ ਹੈ। ਮੈਂ ਤੁਹਾਨੂੰ ਬੁਲਾਇਆ ਪਰ ਤੁਸੀਂ ਕੋਈ ਜਵਾਬ ਨਹੀਂ ਦਿੱਤਾ।
14 ਇਸ ਲਈ ਮੈਂ ਉਸ ਘਰ ਨੂੰ ਤਬਾਹ ਕਰ ਦਿਆਂਗਾ ਜਿਹੜਾ ਯਰੂਸ਼ਲਮ ਵਿੱਚ ਮੇਰੇ ਨਾਮ ਨਾਲ ਜਾਣਿਆ ਜਾਂਦਾ ਹੈ। ਮੈਂ ਉਸ ਮੰਦਰ ਨੂੰ ਉਸੇ ਤਰ੍ਹਾਂ ਤਬਾਹ ਕਰ ਦਿਆਂਗਾ ਜਿਵੇਂ ਮੈਂ ਸ਼ੀਲੋਹ ਨੂੰ ਤਬਾਹ ਕੀਤਾ ਸੀ। ਅਤੇ ਯਰੂਸ਼ਲਮ ਦਾ ਉਹ ਘਰ ਜਿਹੜਾ ਮੇਰੇ ਨਾਮ ਨਾਲ ਜਾਣਿਆ ਜਾਂਦਾ ਹੈ ਉਹੀ ਮੰਦਰ ਹੈ ਜਿਸ ਵਿੱਚ ਤੁਸੀਂ ਭਰੋਸਾ ਕਰਦੇ ਹੋ। ਇਹ ਥਾਂ ਮੈਂ ਤੁਹਾਨੂੰ ਅਤੇ ਤੁਹਾਡੇ ਪੁਰਖਿਆਂ ਨੂੰ ਦੇ ਦਿੱਤੀ ਸੀ।
15 ਮੈਂ ਤੁਹਾਨੂੰ ਆਪਣੇ ਘਰ ਤੋਂ ਦੂਰ ਸੁੱਟ ਦਿਆਂਗਾ ਜਿਵੇਂ ਮੈਂ ਇਫ਼ਰਾਈਮ ਦੇ ਤੁਹਾਡੇ ਸਾਰੇ ਭਰਾਵਾਂ ਨੂੰ ਦੂਰ ਸੁੱਟ ਦਿੱਤਾ ਸੀ।'
16 "ਜਿੱਥੋਂ ਤੱਕ ਤੇਰਾ ਸਵਾਲ ਹੈ, ਯਿਰਮਿਯਾਹ, ਯਹੂਦਾਹ ਦੇ ਇਨ੍ਹਾਂ ਲੋਕਾਂ ਲਈ ਪ੍ਰਾਰਥਨਾ ਨਾ ਕਰ। ਉਨ੍ਹਾਂ ਲਈ ਕੁਝ ਨਾ ਮਂਗੀਁ ਅਤੇ ਨਾ ਹੀ ਪ੍ਰਾਰਥਨਾ ਕਰੀਂ ਉਨ੍ਹਾਂ ਲਈ। ਮੇਰੇ ਕੋਲੋਂ ਉਨ੍ਹਾਂ ਲਈ ਸਹਾਇਤਾ ਨਾ ਮਂਗੀਁ। ਮੈਂ ਉਨ੍ਹਾਂ ਲਈ ਕੀਤੀ ਗਈ ਤੇਰੀ ਪ੍ਰਾਰਥਨਾ ਨੂੰ ਨਹੀਂ ਸੁਣਾਂਗਾ।
17 ਮੈਂ ਜਾਣਦਾ ਹਾਂ ਕਿ ਤੂੰ ਦੇਖਦਾ ਹੈਂ ਕਿ ਉਹ ਲੋਕ ਯਹੂਦਾਹ ਦੇ ਕਸਬਿਆਂ ਕੀ ਕਰ ਰਹੇ ਹਨ। ਤੂੰ ਦੇਖ ਸਕਦਾ ਹੈ ਕਿ ਉਹ ਯਰੂਸ਼ਲਮ ਸ਼ਹਿਰ ਦੇ ਗਲੀਆਂ ਬਾਜ਼ਾਰਾਂ ਵਿੱਚ ਕੀ ਕਰ ਰਹੇ ਹਨ।
18 ਇਹ ਹੈ ਜੋ ਯਹੂਦਾਹ ਦੇ ਲੋਕ ਕਰ ਰਹੇ ਹਨ: ਬੱਚੇ ਲਕੜਾਂ ਇਕੱਠੀਆਂ ਕਰਦੇ ਹਨ। ਪਿਤਾ ਲਕੜੀ ਨੂੰ ਅੱਗ ਬਾਲਣ ਲਈ ਇਸਤੇਮਾਲ ਕਰਦੇ ਹਨ। ਔਰਤਾਂ ਆਟਾ ਗੁਨ੍ਹ ਕੇ ਤੌਣ ਬਣਾਉਦੀਆਂ ਹਨ ਅਤੇ ਰੋਟੀਆਂ ਬਣਾਕੇ ਅਕਾਸ਼ ਦੀ ਰਾਣੀ (ਝੂਠੀ ਦੇਵੀ) ਨੂੰ ਚੜਾਉਂਦੀਆਂ ਹਨ। ਯਹੂਦਾਹ ਦੇ ਉਹ ਲੋਕ ਹੋਰਨਾਂ ਦੇਵਤਿਆਂ ਦੀ ਪੀਣ ਦੀ ਭੇਟ ਚੜਾ ਕੇ ਉਪਾਸਨਾ ਕਰਦੇ ਹਨ। ਉਹ ਇਹ ਗੱਲਾਂ ਕਰਕੇ ਮੈਨੂੰ ਗੁੱਸਾ ਦਿਵਾਉਂਦੇ ਹਨ।
19 ਪਰ ਯਹੂਦਾਹ ਦੇ ਲੋਕ ਜਿਸਨੂੰ ਸੱਚਮੁੱਚ ਨੁਕਸਾਨ ਪੁਚਾ ਰਹੇ ਹਨ ਉਹ ਮੈਂ ਨਹੀਂ - ਯਹੋਵਾਹ ਵੱਲੋਂ ਇਹ ਸੰਦੇਸ਼ ਹੈ - "ਉਹ ਸਿਰਫ਼ ਆਪਣੇ ਆਪ ਨੂੰ ਹੀ ਦੁੱਖ ਪੁਚਾ ਰਹੇ ਹਨ। ਉਹ ਖੁਦ ਆਪਣੇ ਆਪ ਨੂੰ ਸ਼ਰਮਸਾਰ ਕਰ ਰਹੇ ਹਨ।"
20 ਇਸ ਲਈ ਯਹੋਵਾਹ ਇਹ ਆਖਦਾ ਹੈ: "ਮੈਂ ਇਸ ਥਾਂ ਦੇ ਵਿਰੁੱਧ ਆਪਣਾ ਕਹਿਰ ਦਰਸਾਵਾਂਗਾ। ਮੈਂ ਲੋਕਾਂ ਅਤੇ ਪਸ਼ੂਆਂ ਨੂੰ ਸਜ਼ਾ ਦੇਵਾਂਗਾ। ਮੈਂ ਖੇਤਾਂ ਦੇ ਰੁੱਖਾਂ ਨੂੰ ਸਜ਼ਾ ਦਿਆਂਗਾ ਅਤੇ ਜ਼ਮੀਨ ਉੱਤੇ ਉੱਗਣ ਵਾਲੀਆਂ ਫ਼ਸਲਾਂ ਨੂੰ ਸਜ਼ਾ ਦਿਆਂਗਾ। ਮੇਰਾ ਗੁੱਸਾ ਤੇਜ਼ ਅੱਗ ਵਰਗਾ ਹੋਵੇਗਾ - ਅਤੇ ਕੋਈ ਵੀ ਬੰਦਾ ਉਸ ਨੂੰ ਰੋਕ ਨਹੀਂ ਸਕੇਗਾ।"
21 ਸਰਬ ਸ਼ਕਤੀਮਾਨ ਯਹੋਵਾਹ, ਇਸਰਾਏਲ ਦਾ ਪਰਮੇਸ਼ੁਰ ਇਹ ਗੱਲਾਂ ਆਖਦਾ ਹੈ, "ਜਾਓ ਅਤੇ ਜਿੰਨੀਆਂ ਮਰਜ਼ੀ ਹੋਮ ਦੀਆਂ ਭੇਟਾਂ ਅਤੇ ਬਲੀਆਂ ਚੜਾਓ। ਉਨ੍ਹਾਂ ਬਲੀਆਂ ਦਾ ਮਾਸ ਖੁਦ ਖਾਓ।
22 "ਮੈਂ ਤੁਹਾਡੇ ਪੁਰਖਿਆਂ ਨੂੰ ਮਿਸਰ ਤੋਂ ਬਾਹਰ ਲਿਆਂਦਾ ਸੀ। ਮੈਂ ਉਨ੍ਹਾਂ ਨਾਲ ਗੱਲ ਕੀਤੀ ਸੀ, ਪਰ ਮੈਂ ਉਨ੍ਹਾਂ ਨੂੰ ਹੋਮ ਦੀਆਂ ਭੇਟਾਂ ਅਤੇ ਬਲੀਆਂ ਬਾਰੇ ਕੋਈ ਆਦੇਸ਼ ਨਹੀਂ ਦਿੱਤਾ ਸੀ।
23 ਮੈਂ ਉਨ੍ਹਾਂ ਨੂੰ ਸਿਰਫ਼ ਇਹੀ ਆਦੇਸ਼ ਦਿੱਤਾ ਸੀ: "ਮੇਰਾ ਹੁਕਮ ਮੰਨੋ ਅਤੇ ਮੈਂ ਤੁਹਾਡਾ ਪਰਮੇਸ਼ੁਰ ਹੋਵਾਂਗਾ, ਅਤੇ ਤੁਸੀਂ ਮੇਰੇ ਬੰਦੇ ਹੋਵੋਗੇ। ਉਹ ਸਭ ਕੁਝ ਕਰੋ ਜਿਸਦਾ ਮੈਂ ਆਦੇਸ਼ ਦਿੰਦਾ ਹਾਂ ਅਤੇ ਤੁਹਾਡੇ ਨਾਲ ਚੰਗੀਆਂ ਗੱਲਾਂ ਵਾਪਰਨਗੀਆਂ।"
24 "ਪਰ ਤੁਹਾਡੇ ਪੁਰਖਿਆਂ ਨੇ ਮੇਰੀ ਗੱਲ ਨਹੀਂ ਸੁਣੀ। ਉਨ੍ਹਾਂ ਨੇ ਮੇਰੇ ਵੱਲ ਧਿਆਨ ਨਹੀਂ ਦਿੱਤਾ। ਉਹ ਜ਼ਿੱਦੀ ਸਨ ਅਤੇ ਮਨ ਆਈਆਂ ਕਰਦੇ ਸਨ। ਉਹ ਨੇਕ ਨਹੀਂ ਬਣੇ। ਉਹ ਹੋਰ ਵੀ ਮੰਦੇ ਬਣ ਗਏ - ਉਹ ਪਿਛਾਂਹ ਮੁੜ ਗਏ, ਅਗਾਂਹ ਨਹੀਂ ਵਧੇ।
25 ਉਸ ਦਿਨ ਤੋਂ ਜਦੋਂ ਤੁਹਾਡੇ ਪੁਰਖਿਆਂ ਨੇ ਮਿਸਰ ਛੱਡਿਆ, ਅੱਜ ਦਿਨ ਤੱਕ ਮੈਂ ਆਪਣੇ ਸੇਵਕਾਂ ਨੂੰ ਤੁਹਾਡੇ ਵੱਲ ਭੇਜਿਆ ਹੈ। ਮੇਰੇ ਸੇਵਕ ਨਬੀ ਸਨ। ਮੈਂ ਉਨ੍ਹਾਂ ਨੂੰ ਬਾਰ-ਬਾਰ ਤੁਹਾਡੇ ਵੱਲ ਘਲਿਆ।
26 ਪਰ ਤੁਹਾਡੇ ਪੁਰਖਿਆਂ ਨੇ ਮੇਰੀ ਗੱਲ ਨਹੀਂ ਸੁਣੀ। ਉਨ੍ਹਾਂ ਨੇ ਮੇਰੇ ਵੱਲ ਧਿਆਨ ਨਹੀਂ ਦਿੱਤਾ। ਉਹ ਬਹੁਤ ਜ਼ਿੱਦੀ ਸਨ ਅਤੇ ਉਨ੍ਹਾਂ ਨੇ ਆਪਣੇ ਮਾਪਿਆਂ ਨਾਲੋਂ ਵੀ ਮੰਦੇ ਕੰਮ ਕੀਤੇ।
27 "ਯਿਰਮਿਯਾਹ, ਤੂੰ ਇਹ ਗੱਲਾਂ ਯਹੂਦਾਹ ਦੇ ਲੋਕਾਂ ਨੂੰ ਦਸ੍ਸੇਁਗਾ। ਪਰ ਉਹ ਤੇਰੀ ਗੱਲ ਨਹੀਂ ਸੁਣਨ ਲੱਗੇ। ਤੂੰ ਉਨ੍ਹਾਂ ਨੂੰ ਬੁਲਾਵੇਂਗਾ ਪਰ ਉਹ ਤੈਨੂੰ ਜਵਾਬ ਨਹੀਂ ਦੇਣਗੇ।
28 ਇਸ ਲਈ ਤੈਨੂੰ ਇਹ ਗੱਲਾਂ ਉਨ੍ਹਾਂ ਨੂੰ ਜ਼ਰੂਰ ਦਸ੍ਸਣੀਆਂ ਚਾਹੀਦੀਆਂ ਹਨ: ਇਹੀ ਉਹ ਕੌਮ ਹੈ ਜਿਸਨੇ ਯਹੋਵਾਹ ਆਪਣੇ ਪਰਮੇਸ਼ੁਰ ਦਾ ਹੁਕਮ ਨਹੀਂ ਮੰਨਿਆ। ਉਨ੍ਹਾਂ ਲੋਕਾਂ ਨੇ ਪਰਮੇਸ਼ੁਰ ਦੀ ਬਿਵਸਬਾ ਨੂੰ ਨਹੀਂ ਸੁਣਿਆ। ਇਹ ਲੋਕ ਸੱਚੀ ਬਿਵਸਬਾ ਨੂੰ ਜਾਣਦੇ ਹੀ ਨਹੀਂ।ਕਤਲ ਦੀ ਵਾਦੀ
29 "ਯਿਰਮਿਯਾਹ, ਆਪਣੇ ਵਾਲਾਂ ਨੂੰ ਕੱਟ ਕੇ ਪਰ੍ਹਾਂ ਸੁੱਟ ਦੇਹ। ਬਂਜਰ ਪਹਾੜੀ ਦੀ ਚੋਟੀ ਉੱਤੇ ਜਾਹ ਅਤੇ ਵਿਰਲਾਪ ਕਰ, ਕਿਉਂ ਕਿ ਯਹੋਵਾਹ ਨੇ ਇਸ ਪੀੜੀ ਦੇ ਲੋਕਾਂ ਨੂੰ ਨਾਮਂਜ਼ੂਰ ਕਰ ਦਿੱਤਾ ਹੈ ਅਤੇ ਉਨ੍ਹਾਂ ਵੱਲ ਆਪਣੀ ਪਿੱਠ ਭੁਆ ਲਈ ਹੈ। ਉਹ ਆਪਣੇ ਗੁੱਸੇ ਵਿੱਚ ਉਨ੍ਹਾਂ ਨੂੰ ਸਜ਼ਾ ਦੇਵੇਗਾ।
30 ਅਜਿਹਾ ਹੀ ਕਰ ਕਿਉਂ ਕਿ ਮੈਂ ਯਹੂਦਾਹ ਦੇ ਲੋਕਾਂ ਨੂੰ ਇਹ ਮੰਦੇ ਕੰਮ ਕਰਦਿਆਂ ਦੇਖ ਲਿਆ ਹੈ।" ਇਹ ਸੰਦੇਸ਼ ਯਹੋਵਾਹ ਵੱਲੋਂ ਹੈ - ਉਨ੍ਹਾਂ ਨੇ ਆਪਣੇ ਬੁੱਤ ਸਬਾਪਿਤ ਕਰ ਲੇ ਹਨ! ਅਤੇ ਮੈਂ ਉਨ੍ਹਾਂ ਬੁੱਤਾਂ ਨੂੰ ਨਫ਼ਰਤ ਕਰਦਾ ਹਾਂ। ਉਨ੍ਹਾਂ ਨੇ ਮੇਰੇ ਨਾਮ ਨਾਲ ਸਦ੍ਦੇ ਜਾਂਦੇ ਮੰਦਰ ਵਿੱਚ ਬੁੱਤ ਸਬਾਪਿਤ ਕਰ ਲੇ ਹਨ। ਉਨ੍ਹਾਂ ਨੇ ਮੇਰੇ ਘਰ ਨੂੰ 'ਨਾਪਾਕ' ਕਰ ਦਿੱਤਾ ਹੈ!
31 ਯਹੂਦਾਹ ਦੇ ਲੋਕਾਂ ਨੇ ਬਨ-ਹਿਂਨੋਮ ਦੀ ਵਾਦੀ ਅੰਦਰ ਤੋਂਫਬ ਦੀਆਂ ਉੱਚੀਆਂ ਥਾਵਾਂ ਉਸਾਰ ਲਈਆਂ ਹਨ। ਉਨ੍ਹਾਂ ਥਾਵਾਂ ਉੱਤੇ ਲੋਕਾਂ ਨੇ ਆਪਣੇ ਹੀ ਧੀਆਂ ਪੁੱਤਰਾਂ ਨੂੰ ਕਤਲ ਕਰ ਦਿੱਤਾ ਹੈ - ਉਨ੍ਹਾਂ ਨੇ ਉਨ੍ਹਾਂ ਨੂੰ ਬਲੀਆਂ ਵਜੋਂ ਚੜਾ ਦਿੱਤਾ ਹੈ। ਇਹ ਉਹ ਗੱਲ ਹੈ ਜਿਸਦਾ ਮੈਂ ਕਦੇ ਆਦੇਸ਼ ਨਹੀਂ ਦਿੱਤਾ ਸੀ। ਇਹੋ ਜਿਹੀ ਗੱਲ ਤਾਂ ਮੇਰੇ ਮਨ ਵਿੱਚ ਵੀ ਕਦੇ ਨਹੀਂ ਸੀ ਆਈ!
32 "ਇਸ ਲਈ ਮੈਂ ਤੁਹਾਨੂੰ ਚੇਤਾਵਨੀ ਦਿੰਦਾ ਹਾਂ। ਉਹ ਦਿਨ ਆ ਰਹੇ ਹਨ, "ਇਹ ਸੰਦੇਸ਼ ਯਹੋਵਾਹ ਵੱਲੋਂ ਹੈ, 'ਜਦੋਂ ਲੋਕ ਇਸ ਥਾਂ ਨੂੰ ਫ਼ੇਰ ਕਦੇ ਵੀ ਤੋਂਫਬ ਜਾਂ ਬਨ-ਹਿਂਨੋਮ ਦੀ ਵਾਦੀ ਨਹੀਂ ਸਦ੍ਦਣਗੇ। ਨਹੀਂ, ਉਹ ਇਸਨੂੰ ਕਤਲ ਦੀ ਵਾਦੀ ਸਦ੍ਦਣਗੇ। ਉਹ ਇਸਨੂੰ ਅਜਿਹਾ ਨਾਮ ਇਸ ਲਈ ਦੇਣਗੇ ਕਿਉਂ ਕਿ ਉਹ ਤੋਂਫਬ ਵਿੱਚ ਉਦੋਂ ਤੱਕ ਮੁਰਦਿਆਂ ਨੂੰ ਦਫ਼ਨ ਕਰਦੇ ਰਹਿਣਗੇ ਜਦੋਂ ਹੋਰ ਕਿਸੇ ਨੂੰ ਦਫ਼ਨ ਕਰਨ ਦੀ ਥਾਂ ਹੀ ਨਹੀਂ ਬਚੇਗੀ।
33 ਫ਼ੇਰ ਮੁਰਦਿਆਂ ਦੀਆਂ ਲਾਸ਼ਾਂ (ਧਰਤੀ ਉੱਤੇ ਪਈਆਂ ਰਹਿਣਗੀਆਂ ਅਤੇ ਅਕਾਸ਼ ਦੇ ਪੰਛੀਆਂ ਦਾ ਭੋਜਨ ਬਣ ਜਾਣਗੀਆਂ। ਜੰਗਲੀ ਜਾਨਵਰ ਉਨ੍ਹਾਂ ਲੋਕਾਂ ਦੀਆਂ ਲਾਸ਼ਾਂ ਨੂੰ ਖਾਣਗੇ। ਪੰਛੀਆਂ ਅਤੇ ਜਾਨਵਰਾਂ ਨੂੰ ਡਰਾਉਣ ਵਾਸਤੇ ਉੱਥੇ ਕੋਈ ਵੀ ਜਿਉਂਦਾ ਨਹੀਂ ਬਚੇਗਾ।
34 ਯਹੂਦਾਹ ਦੇ ਕਸਬਿਆਂ ਵਿੱਚ ਅਤੇ ਯਰੂਸ਼ਲਮ ਦੀਆਂ ਗਲੀਆਂ ਅੰਦਰ ਮੈਂ ਖੁਸ਼ੀ ਅਤੇ ਪ੍ਰਸਂਨਤਾ ਦੀਆਂ ਕਿਲਕਾਰੀਆਂ ਦਾ ਅੰਤ ਕਰ ਦਿਆਂਗਾ। ਯਹੂਦਾਹ ਜਾਂ ਯਰੂਸ਼ਲਮ ਅੰਦਰ ਫ਼ੇਰ ਕਦੇ ਵੀ ਲਾੜੇ ਲਾੜੀਆਂ ਦੀਆਂ ਆਵਾਜ਼ਾਂ ਨਹੀਂ ਸੁਣੀਆਂ ਜਾਣਗੀਆਂ। ਸਾਰੀ ਜ਼ਮੀਨ ਸਖਣਾ ਮਾਰੂਬਲ ਬਣ ਜਾਵੇਗੀ।"