Song of Songs ਗ਼ਜ਼ਲ ਅਲਗ਼ਜ਼ਲਾਤ

1 2 3 4 5 6 7 8


ਕਾਂਡ 1

ਸੁਲੇਮਾਨ ਦੇ ਗੀਤਾਂ ਦਾ ਗੀਤ।
2 ਉਹ ਮੈਨੂੰ ਆਪਣੇ ਮੂੰਹ ਦੇ ਚੁੰਮਣਾਂ ਨਾਲ ਚੁੰਮੇ। ਕਿਉਂਕਿ ਤੇਰਾ ਪਿਆਰ ਹੈ ਬਿਹਤਰ ਸ਼ਰਾਬ ਨਾਲੋਂ।
3 ਤੇਰਾ ਅਤਰ ਬਹੁਤ ਨਸ਼ੀਲਾ ਹੈ। ਤੇਰਾ ਨਾਮ ਅਤਰ ਵਰਗਾ ਹੈ ਜੋ ਡੋਲ੍ਹਿਆ ਗਿਆ ਹੋਵੇ, ਇਸ ਲਈ ਜਵਾਨ ਔਰਤਾਂ ਤੈਨੂੰ ਪਿਆਰ ਕਰਦੀਆਂ ਹਨ।
4 ਮੈਨੂੰ ਆਪਣੇ ਪਿੱਛੇ ਖਿੱਚ ਲੈ, ਆਪਾਂ ਭੱਜ ਜਾਈਏ! ਰਾਜਾ ਲੈ ਗਿਆ ਮੈਨੂੰ ਆਪਣੇ ਕਮਰੇ ਅੰਦਰ।ਯਰੂਸ਼ਲਮ ਦੀਆਂ ਔਰਤਾਂ ਆਦਮੀ ਨੂੰਆਨੰਦ ਮਾਣਾਂਗੀਆਂ ਅਸੀਂ ਅਤੇ ਖੁਸ਼ ਹੋਵਾਂਗੀਆਂ ਤੇਰੇ ਲਈ। ਆਪਾਂ ਯਾਦ ਰੱਖੀੇ, ਪਿਆਰ ਤੇਰਾ ਹੈ ਬਿਹਤਰ ਸ਼ਰਾਬ ਨਾਲੋਂ। ਕੋਈ ਅਜੂਬਾ ਨਹੀਂ, ਕਰਨ ਜਵਾਨ ਔਰਤਾਂ ਪਿਆਰ ਤੈਨੂੰ।
5 ਯਰੂਸ਼ਲਮ ਦੀਓ ਧੀਓ, ਮੈਂ ਸਾਂਵਲੀ ਹਾਂ, ਪਰ ਖੂਬਸੂਰਤ, ਸਾਂਵਲੀ ਹਾਂ ਮੈਂ ਕੇਦਾਰ ਅਤੇ ਸੁਲੇਮਾਨ ਦੇ ਤੰਬੂਆਂ ਵਾਂਗ।
6 ਮੇਰੇ ਵੱਲ ਨਾ ਤੱਕ ਕਿਉਂ ਕਿ ਮੈ ਸਾਂਵਲੀ ਹਾਂ, ਸੂਰਜ ਨੇ ਕਿੰਨੀ ਸਾਂਵਲੀ ਹੈ ਮੈਨੂੰ ਕਰ ਦਿੱਤਾ। ਗੁੱਸੇ ਸਨ ਭਰਾ ਮੇਰੇ, ਬਹੁਤ ਮੇਰੇ ਨਾਲ। ਜ਼ੋਰੀ ਲਾਇਆ ਕੰਮ ਉਨ੍ਹਾਂ ਮੈਨੂੰ ਆਪਣੇ ਅੰਗੂਰਾਂ ਦੇ ਬਾਗਾਂ ਉੱਤੇ। ਧਿਆਨ ਨਹੀਂ ਸਾਂ ਰੱਖ ਸਕੀ ਆਪਣਾ ਇਸ ਲਈ।
7 ਕਰਾਂ ਪਿਆਰ ਮੈਂ ਤੁਹਾਨੂੰ ਰੂਹ ਆਪਣੀ ਸਾਰੀ ਨਾਲ। ਦੱਸੋ ਮੈਨੂੰ; ਕਿਬੇ ਚਾਰਦੇ ਹੋ ਤੁਸੀਂ ਭੇਡਾਂ ਆਪਣੀਆਂ? ਕਿਬੇ ਠਹਿਰਾਉਂਦੇ ਹੋ ਤੁਸੀਂ ਉਨ੍ਹਾਂ ਨੂੰ ਸਿਖਰ ਦੁਪਹਿਰੇ? ਮੈਂ ਇੱਧਰ-ਉਧ੍ਧਰ ਘੁੰਮ ਫ਼ਿਰ ਕੇ ਤੈਨੂੰ ਘੁੰਡ ਕੱਢੀ ਹੋਈ ਔਰਤ ਵਾਂਗ ਤੇਰੇ ਮਿੱਤਰਾਂ ਦੇ ਇੱਜੜਾਂ ਵਿੱਚ ਕਿਉਂ ਲੱਭਾਂ?
8 ਤੂੰ ਔਰਤਾਂ ਦਰਮਿਆਨ ਖੂਬਸੂਰਤ ਹੈਂ। ਜੇ ਤੂੰ ਨਹੀਂ ਜਾਣਦੀ ਮੈਨੂੰ ਕਿੱਥੋ ਲੱਭਣਾ, ਐਵੇਂ ਹੀ ਭੇਡਾਂ ਦਾ ਪਿੱਛਾ ਕਰ। ਅਤੇ ਆਪਣੀਆਂ ਜਵਾਨ ਬੱਕਰੀਆਂ ਆਜੜੀਆਂ ਦੇ ਤੰਬੂਆਂ ਲਾਗੇ ਚਾਰੋ।
9 ਮੇਰੀ ਪਿਆਰੀ, ਵਧੇਰੇ ਲੁਭਾਉਂਦੀ ਹੈ, ਤੂੰ ਮੈਨੂੰ ਫ਼ਿਰਊਨ ਦੇ ਘੋੜਿਆਂ ਵਿਚਲੀ ਘੋੜੀ ਨਾਲੋਂ ਜੋ ਰੱਥ ਨੂੰ ਖਿੱਚਦੇ ਹਨ। ਖੂਬਸੂਰਤ ਨੇ ਗਹਿਣੇ ਉਨ੍ਹਾਂ ਘੋੜਿਆਂ ਦੇ ਪਾਸ, ਉਨ੍ਹਾਂ ਦੇ ਚਿਹਰਿਆਂ ਦੇ ਅਤੇ ਉਨ੍ਹਾਂ ਦੀਆਂ ਗਰਦਣਾਂ ਦੁਆਲੇ।
10 ਤੇਰੀਆਂ ਗਲ੍ਹ੍ਹਾਂ ਗਹਿਣਿਆਂ ਅਤੇ ਝੁਮਕਿਆਂ ਨਾਲ ਸੋਹਣੀਆਂ ਹਨ, ਤੇਰੀ ਗਰਦਨ ਮਣਕਿਆਂ ਦੀਆਂ ਡੋਰੀਆਂ ਨਾਲ ਖੂਬਸੂਰਤ ਹੈ। ਅਸੀਂ ਤੇਰੇ ਲਈ ਚਾਂਦੀ ਨਾਲ ਸੱਜੀਆਂ ਹੋਈਆਂ ਸੋਨੇ ਦੀਆਂ ਸਜਾਵਟਾਂ ਅਤੇ ਝੁਮਕੇ ਬਣਾਵਾਗੇ।
11
12 ਜਦੋਂ ਰਾਜਾ ਆਪਣੇ ਸੋਫ਼ੇ ਉੱਤੇ ਪਿਆ ਹੁੰਦਾ, ਮੇਰੀ ਸੁਗੰਧ ਅਗਾਂਹ ਉਸ ਤੱਕ ਪਹੁੰਚ ਜਾਂਦੀ ਹੈ।
13 ਮੇਰਾ ਪ੍ਰੀਤਮ ਗੰਧਰਸ ਦੀ ਪੁੜੀ ਵਾਂਗ ਹੈ, ਜੋ ਪਈ ਰਹਿੰਦੀ ਹੈ ਸਾਰੀ ਰਾਤ ਮੇਰੀਆਂ ਛਾਤੀਆਂ ਦੇ ਵਿਚਕਾਰ।
14 ਪ੍ਰੀਤਮ ਮੇਰਾ ਹੈ ਹਿਨਾ ਦੇ ਫੁੱਲਾਂ ਦੇ ਗੁਛਿਆਂ ਵਰਗਾ ਉਗਦੇ ਨੇ ਜਿਹੜੇ ਏਨ-ਗਦੀ ਦੇ ਬਗੀਚਿਆਂ ਅੰਦਰ।
15 ਮੇਰੀ ਪ੍ਰੀਤਮੇ ਸੁੰਦਰ ਹੈਂ ਤੂੰ ਕਿੰਨੀ: ਆਹੋ ਤੂੰ ਸੁੰਦਰ ਹੈਂ। ਘੁੱਗੀ ਵਰਗੀਆਂ ਨੇ ਅੱਖਾਂ ਤੇਰੀਆਂ।
16 ਕਿੰਨੇ ਛਬੀਲੇ ਹੋ ਤੁਸੀਂ ਪ੍ਰੀਤਮ ਮੇਰੇ! ਹਾਂ, ਕਿੰਨੇ ਮਨਮੋਹਣੇ! ਸਾਡੀ ਸੇਜ਼ ਕਿੰਨੀ ਤਾਜ਼ੀ ਅਤੇ ਖੂਬਸੂਰਤ ਹੈ।