ਵਾਈਜ਼

1 2 3 4 5 6 7 8 9 10 11 12

0:00
0:00

ਕਾਂਡ 9

ਮੈਂ ਇਨ੍ਹਾਂ ਸਾਰੀਆਂ ਗੱਲਾਂ ਬਾਰੇ ਬੜੇ ਧਿਆਨ ਨਾਲ ਸੋਚਿਆ। ਮੈਂ ਦੇਖਿਆ ਕਿ ਧਰਮੀ ਅਤੇ ਸਿਆਣੇ ਲੋਕ, ਅਤੇ ਜੋ ਕੁਝ ਵੀ ਜੋ ਉਹ ਕਰਦੇ ਹਨ। ਪਰਮੇਸ਼ੁਰ ਦੁਆਰਾ ਨਿਯਂਤਿ੍ਰਤ ਹੁੰਦਾ। ਲੋਕ ਨਹੀਂ ਜਾਣਦੇ ਕਿ ਉਨ੍ਹਾਂ ਨੂੰ ਪਿਆਰ ਮਿਲੇਗਾ ਜਾਂ ਨਫਰਤ। ਜੋ ਕੁਝ ਵੀ ਉਨ੍ਹਾਂ ਦੇ ਸਾਹਮਣੇ ਹੈ, ਉਹ ਨਹੀਂ ਜਾਣਦੇ।
2 ਇਹ ਅਰਬਹੀਣ ਹੈ, ਕਿਉਂਕਿ ਸਭ ਲੋਕਾਂ ਦਾ ਨਸੀਬ ਇੱਕੋ ਜਿਹਾ: ਧਰਮੀ ਅਤੇ ਦੁਸ਼ਟ, ਨੇਕ ਅਤੇ ਬਦ, ਪਾਕ ਅਤੇ ਨਾਪਾਕ, ਉਹ ਜਿਹੜੇ ਬਲੀਆਂ ਲਿਆਉਂਦੇ ਹਨ ਅਤੇ ਉਹ ਜਿਹੜੇ ਨਹੀਂ ਲਿਆਉਂਦੇ, ਨਿਆਂਈ ਅਤੇ ਪਾਪੀ ਵੀ, ਉਹ ਜਿਹੜੇ ਧਾਰਮਿਕ ਸੌਹਾਂ ਖਾਂਦੇ ਹਨ ਅਤੇ ਉਹ ਜਿਹੜੇ ਸੌਹਾਂ ਖਾਣ ਤੋਂ ਡਰਦੇ ਹਨ।
3 ਇਹ ਬਦੀ ਹੈ ਜੋ ਇਸ ਦੁਨੀਆਂ ਵਿੱਚ ਕੀਤੇ ਹਰ ਕਾਸੇ ਵਿੱਚ ਉਪਸਬਿਤ ਹੈ, ਕਿਉਂ ਕਿ ਸਭ ਲੋਕਾਂ ਦਾ ਨਸੀਬ ਇੱਕੋ ਜਿਹਾ ਹੈ। ਅਤੇ ਇਸ ਜਿਂਦਗੀ ਦੌਰਾਨ ਉਨ੍ਹਾਂ ਦੇ ਇਨਸ਼ਾਨੀ ਦਿਲ ਬਦੀ ਅਤੇ ਬੇਵਕੂਫੀ ਨਾਲ ਭਰੇ ਹੋਏ ਹਨ। ਅਤੇ ਬਆਦ ਵਿੱਚ? ਮੁਰਦਿਆਂ ਨਾਲ ਮਿਲ ਜਾਂਦੇ ਹਨ।
4 ਜਿਹੜਾ ਵੀ ਬੰਦਾ ਹਾਲੇ ਜਿਉਂਦਾ ਹੈ, ਉਸ ਲਈ ਉਮੀਦ ਹੈ ਕਿ ਕਿਉਂ ਜੋ ਜਿਉਂਦਾ ਕੁਤ੍ਤਾ ਮੁਰਦਾ ਸ਼ੇਰ ਨਾਲੋਂ ਬਿਹਤਰ ਹੈ।
5 ਜਿਉਂਦੇ ਲੋਕ ਜਾਣਦੇ ਹਨ ਕਿ ਉਹ ਮਰ ਜਾਣਗੇ, ਪਰ ਇੱਕ ਮੁਰਦਾ ਬੰਦਾ ਕੁਝ ਵੀ ਨਹੀਂ ਜਾਣਦਾ। ਮੁਰਦਾ ਲੋਕਾਂ ਲਈ ਹੋਰ ਕੋਈ ਇਨਾਮ ਨਹੀਂ ਹੁੰਦਾ। ਲੋਕੀ ਛੇਤੀ ਹੀ ਇਨ੍ਹਾਂ ਨੂੰ ਭੁੱਲ ਜਾਣਗੇ।
6 ਉਨ੍ਹਾਂ ਦਾ ਪਿਆਰ, ਨਫਰਤ, ਈਰਖਾ, ਸਭ ਕਾਸੇ ਦਾ ਅੰਤ ਹੋ ਜਾਂਦਾ ਹੈ। ਅਤੇ ਮਰੇ ਹੋਏ ਲੋਕ ਕਦੀ ਵੀ ਉਨ੍ਹਾਂ ਗੱਲਾਂ ਵਿੱਚ ਹਿੱਸਾ ਨਹੀਂ ਲੈ ਸਕਦੇ ਜਿਹੜੀਆਂ ਧਰਤੀ ਉੱਪਰ ਵਾਪਰਦੀਆਂ ਹਨ।
7 ਇਸ ਲਈ ਜਾਓ ਅਤੇ ਆਪਣੇ ਭੋਜਨ ਦਾ ਸੁਆਦ ਮਾਣੋ। ਆਪਣੀ ਮੈਅ ਪੀਓ ਅਤੇ ਪ੍ਰਸੰਨ ਹੋਵੋ। ਕਿਉਂ ਜੋ ਪਰਮੇਸ਼ੁਰ ਤੁਹਾਡੀਆਂ ਕਰਨੀਆਂ ਨਾਲ ਪ੍ਰਸੰਨ ਹੈ।
8 ਸੋਹਣੇ ਕੱਪੜੇ ਪਹਿਨੋ ਅਤੇ ਆਪਣੀ ਦਿਖ੍ਖ ਨੂੰ ਸੁੰਦਰ ਬਣਾਓ।
9 ਆਪਣਾ ਜੀਵਨ ਆਪਣੀ ਪਤਨੀ ਨਾਲ ਬਿਤਾਓ, ਜਿਸ ਨੂੰ ਤੁਸੀਂ ਪਿਆਰ ਕਰਦੇ ਹੋਂ, ਆਪਣੀ ਜ਼ਿੰਦਗੀ ਦਾ ਹਰ ਅਰਬਹੀਣ ਦਿਨ, ਜਿਹੜਾ ਪਰਮੇਸ਼ੁਰ ਨੇ ਤੁਹਾਨੂੰ ਇਸ ਦੁਨੀਆਂ ਵਿੱਚ ਦਿੱਤਾ, ਕਿਉਂ ਜੋ ਤੁਹਾਡੇ ਕੰਮ ਦੇ ਨਤੀਜੇ ਤੋਂ ਇਹੀ ਸੀਮਿਤ ਨਫ਼ਾ ਹੈ, ਜਿਸ ਲਈ ਤੁਸੀਂ ਇਸ ਦੁਨੀਆਂ ਵਿੱਚ ਸਖਤ ਮਿਹਨਤ ਕਰਦੇ ਹੋ।
10 ਹਰ ਸਮੇਂ ਜਦੋਂ ਤੁਹਾਨੂੰ ਕਰਨ ਲਈ ਕੁਝ ਲੱਭੇ, ਇਸਨੂੰ ਆਪਣੀ ਸਮਰਬਾ ਅਨੁਸਾਰ ਕਰੋ। ਕਿਉਂ ਜੋ ਕਬਰ ਵਿੱਚ, ਜਿਧ੍ਧਰ ਤੁਸੀਂ ਪਹਿਲਾਂ ਹੀ ਜਾ ਰਹੇ ਹੋਂ, ਉੱਥੇ ਕੋਈ ਕਿਰਿਆ ਨਹੀਂ, ਮੁਹਾਰਤ, ਸਿਆਣਪ ਜਾਂ ਗਿਆਨ ਦਾ ਕੋਈ ਮਤਲਬ ਨਹੀਂ।
11 ਇਸ ਦੁਨੀਆਂ ਵਿੱਚ, ਮੈਂ ਵੇਖਿਆ ਕਿ ਤੇਜ਼-ਤਰਾਰ ਦੌੜ ਨਹੀਂ ਜਿਤ੍ਤਦਾ, ਸ਼ਕਤੀਸ਼ਾਲੀ ਜੰਗ ਨਹੀਂ ਜਿਤ੍ਤਦਾ, ਸਿਆਣੇ ਨੂੰ ਭੋਜਨ ਨਹੀਂ ਮਿਲਦਾ, ਚਾਲਾਕ ਅਮੀਰ ਨਹੀਂ ਬਣਦਾ, ਸਿਖਿਆ ਹੋਇਆ ਪ੍ਰਸਿਧ੍ਧ ਨਹੀਂ ਹੁੰਦਾ। ਜਦੋਂ ਬੁਰਾ ਸਮਾਂ ਆਉਂਦਾ, ਹਰ ਇੱਕ ਨਾਲ ਬੁਰੀਆਂ ਗੱਲਾਂ ਵਾਪਰਦੀਆਂ ਹਨ।
12 ਬੰਦਾ ਕਦੇ ਨਹੀਂ ਜਾਣਦਾ ਕਿ ਉਸ ਨਾਲ ਕੀ ਵਾਪਰੇਗਾ। ਉਹ ਜਾਲ ਵਿੱਚ ਫਸੀ ਹੋਈ ਮੱਛੀ ਵਾਂਗ, ਫ਼ਂਦੇ ਵਿੱਚ ਫਸੇ ਹੋਏ ਪੰਛੀ ਵਾਂਗ ਹੈ, ਆਦਮੀ ਉਨ੍ਹਾਂ ਬੁਰੀਆਂ ਗੱਲਾਂ ਵਿੱਚ ਫਸ ਜਾਂਦਾ ਜਿਹੜੀਆਂ ਅਚਾਨਕ ਉਸ ਦੇ ਨਾਲ ਵਾਪਰਦੀਆਂ ਹਨ।
13 ਮੈਂ ਇਸ ਦੁਨੀਆਂ ਵਿੱਚ ਸਿਆਣਪ ਵੀ ਵੇਖੀ, ਜੋ ਮੈਂ ਸੋਚਿਆ ਕਿ ਸੱਚਮੁੱਚ ਮਹਾਨ ਸੀ।
14 ਓਥੇ ਇੱਕ ਛੋਟਾ ਜਿਹਾ ਸ਼ਹਿਰ ਸੀ ਜਿਸ ਵਿੱਚ ਬੋੜੇ ਜਿਹੇ ਬੰਦੇ ਰਹਿੰਦੇ ਸਨ। ਇੱਕ ਮਹਾਨ ਰਾਜੇ ਨੇ ਉਸ ਸ਼ਹਿਰ ਦੇ ਖਿਲਾਫ ਜੰਗ ਕੀਤੀ ਅਤੇ ਆਪਣੀਆਂ ਫੌਜਾਂ ਨਾਲ ਉਸ ਨੂੰ ਘੇਰਾ ਪਾ ਲਿਆ।
15 ਪਰ ਉਸ ਸ਼ਹਿਰ ਵਿੱਚ ਇੱਕ ਸਿਆਣਾ ਪਰ ਗਰੀਬ ਆਦਮੀ ਸੀ। ਉਸਨੇ ਆਪਣੀ ਸਿਆਣਪ ਨਾਲ ਸ਼ਹਿਰ ਨੂੰ ਬਚਾ ਲਿਆ, ਪਰ ਕਿਸੇ ਨੇ ਵੀ ਇਸ ਗਰੀਬ ਆਦਮੀ ਨੂੰ ਯਾਦ ਨਹੀਂ ਰੱਖਿਆ।
16 ਸਿਆਣ੍ਣਪ ਤਾਕਤ ਨਾਲੋਂ ਬਿਹਤਰ ਹੈ, ਪਰ ਇੱਕ ਗਰੀਬ ਬੰਦੇ ਦੀ ਸਿਆਣਪ ਨੂੰ ਪਸੰਦ ਨਹੀਂ ਕੀਤਾ ਜਾਂਦਾ ਅਤੇ ਕੋਈ ਵੀ ਨਹੀਂ ਸੁਣਦਾ ਕਿ ਉਹ ਕੀ ਆਖਣਾ ਚਾਹੁੰਦਾ।
17 ਸਿਆਣੇ ਬੰਦੇ ਦੇ ਬਚਨਾਂ ਵੱਲ, ਭਾਵੇਂ ਸਾਂਤੀ ਨਾਲ ਕਹੇ ਗਏ ਹੋਣ, ਮੂਰਖਾਂ ਦੇ ਘਿਰੇ ਸ਼ਾਸ਼ਕ ਦੀਆਂ ਚੀਕਾਂ ਨਾਲੋਂ ਵਧੇਰੇ ਧਿਆਨ ਦਿੱਤਾ ਜਾਣਾ ਚਾਹੀਦਾ ਹੈ।
18 ਸਿਆਣਪ ਤਲਵਾਰਾਂ ਅਤੇ ਨੇਜਿਆਂ ਨਾਲੋਂ ਬਿਹਤਰ ਹੈ। ਪਰ ਇੱਕ ਇਕੱਲਾ ਮੂਰਖ ਪਾਪੀ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਨੂੰ ਤਬਾਹ ਕਰ ਸਕਦਾ ਹੈ।