ਨਹਮਿਆਹ

1 2 3 4 5 6 7 8 9 10 11 12 13

0:00
0:00

ਕਾਂਡ 2

ਅਰਤਹਸ਼ਸ਼ਤਾ ਪਾਤਸ਼ਾਹ ਦੇ 20 ਵੇਂ, ਵਰ੍ਹੇ ਨੀਸਾਨ ਦੇ ਮਹੀਨੇ ਵਿੱਚ ਕੁਝ ਮੈਅ ਪਾਤਸ਼ਾਹ ਕੋਲ ਲਿਆਈ ਗਈ। ਮੈਂ ਮੈਅ ਚੁੱਕ ਕੇ ਪਾਤਸ਼ਾਹ ਨੂੰ ਦਿੱਤੀ। ਪਹਿਲਾਂ ਜਦੋਂ ਵੀ ਮੈਂ ਪਾਤਸ਼ਾਹ ਸਾਮ੍ਹਣੇ ਹੁੰਦਾ ਸੀ ਕਦੇ ਇੰਨਾ ਉਦਾਸ ਨਹੀਂ ਸੀ ਹੋਇਆ, ਪਰ ਹੁਣ ਮੈਂ ਬੜਾ ਉਦਾਸ ਸੀ।
2 ਤਾਂ ਪਾਤਸ਼ਾਹ ਨੇ ਮੈਨੂੰ ਪੁਛਿਆ, "ਕੀ ਤੂੰ ਬੀਮਾਰ ਹੈਂ? ਤੂੰ ਉਦਾਸ ਕਿਉਂ ਦਿਖ ਰਿਹਾ ਹੈਂ? ਮੈਨੂੰ ਲੱਗਦਾ ਤੇਰੇ ਮਨ ਵਿੱਚ ਕੋਈ ਦੁੱਖ ਹੈ।"ਫ਼ੇਰ ਮੈਂ ਬਹੁਤ ਡਰ ਗਿਆ।
3 ਭਾਵੇਂ ਮੈਂ ਬੜਾ ਡਰਿਆਂ ਹੋਇਆ ਸੀ ਤਾਂ ਵੀ ਮੈਂ ਪਾਤਸ਼ਾਹ ਨੂੰ ਕਿਹਾ, "ਪਾਤਸ਼ਾਹ, ਜੁਗੋ-ਜੁਗ ਜੀਉਂਦਾ ਰਹੇ। ਮੇਰਾ ਦਿਲ ਇਸ ਲਈ ਉਦਾਸ ਹੈ ਕਿਉਂ ਕਿ ਉਹ ਸ਼ਹਿਰ ਜਿੱਥੇ ਮੇਰੇ ਪੁਰਖਿਆਂ ਦੀਆਂ ਕਬਰਾਂ ਹਨ ਉਹ ਬੇਹ ਹੋਇਆ ਪਿਆ ਹੈ ਅਤੇ ਉਸ ਸ਼ਹਿਰ ਦੇ ਫਾਟਕ ਅੱਗ ਨਾਲ ਝੁਲਸੇ ਫਨਾਹ ਹੋਏ ਪਏ ਹਨ।"
4 ਤੱਦ ਪਾਤਸ਼ਾਹ ਨੇ ਮੈਨੂੰ ਕਿਹਾ, "ਤੂੰ ਮੇਰੇ ਤੋਂ ਕੀ ਚਾਹੁੰਦਾ ਹੈਂ?" ਮੈਂ ਪਾਤਸ਼ਾਹ ਨੂੰ ਕੁਝ ਆਖਣ ਤੋਂ ਪਹਿਲਾਂ ਅਕਾਸ਼ ਦੇ ਪਰਮੇਸ਼ੁਰ ਅੱਗੇ ਪ੍ਰਾਰਥਨਾ ਕੀਤੀ।
5 ਫਿਰ ਮੈਂ ਪਾਤਸ਼ਾਹ ਨੂੰ ਆਖਿਆ, "ਜੇ ਪਾਤਸ਼ਾਹ ਨੂੰ ਚੰਗਾ ਲੱਗੇ ਅਤੇ ਜੇਕਰ ਤੇਰੀ ਨਿਗਾਹ ਵਿੱਚ ਤੇਰਾ ਸੇਵਕ ਪ੍ਰਸੰਸਾਯੋਗ ਹੈ, ਮੈਨੂੰ ਯਹੂਦਾਹ ਦੇ ਸ਼ਹਿਰ (ਯਰੂਸ਼ਲਮ) ਜਿੱਥੇ ਮੇਰੇ ਪੁਰਖਿਆਂ ਦੀਆਂ ਕਬਰਾਂ ਹਨ, ਭੇਜ ਦੇਵੋ। ਮੈਂ ਉੱਥੇ ਜਾ ਕੇ ਉਸ ਸ਼ਰਿਰ ਨੂੰ ਮੁੜ ਤੋਂ ਬਨਾਉਣਾ ਚਾਹੁੰਦਾ ਹਾਂ।"
6 ਪਾਤਸ਼ਾਹ ਦੇ ਕੋਲ ਹੀ ਮਹਾਰਾਣੀ ਵੀ ਬੈਠੀ ਹੋਈ ਸੀ। ਉਨ੍ਹਾਂ ਦੋਨਾਂ ਨੇ ਮੈਨੂੰ ਪੁਛਿਆ, "ਤ੍ਤੇਰਾ ਸਫ਼ਰ ਕਿੰਨਾ ਚਿਰ ਰਹੇਗਾ ਅਤੇ ਕੀ ਤੂੰ ਵਾਪਸ ਪਰਤੇਁਗਾ?"ਪਾਤਸ਼ਾਹ ਮੈਨੂੰ ਭੇਜਣ ਲਈ ਪ੍ਰਸੰਨ ਸੀ ਤਾਂ ਮੈਂ ਉਸਨੂੰ ਵਾਪਸੀ ਦਾ ਸਮਾਂ ਠਹਿਰਾ ਦਿੱਤਾ।
7 ਮੈਂ ਪਾਤਸ਼ਾਹ ਨੂੰ ਇਹ ਵੀ ਕਿਹਾ, "ਜੇਕਰ ਪਾਤਸ਼ਾਹ ਪਸੰਦ ਕਰੇ, ਤਾਂ ਮੈਂ ਕੁਝ ਹੋਰ ਅਰਜ਼ ਕਰਾਂ। ਜੇਕਰ ਪਾਤਸ਼ਾਹ ਹਾਮੀ ਭਰੇ ਤਾਂ ਉਹ ਮੈਨੂੰ ਫ਼ਰਾਤ ਦਰਿਆ ਦੇ ਪੱਛਮੀ ਪਾਸੇ ਦੇ ਰਾਜਪਾਲਾਂ ਦੇ ਨਾਵਾਂ ਤੇ ਚਿੱਠੀਆਂ ਦੇਵੇ। ਉਨ੍ਹਾਂ ਨੂੰ ਇਹ ਚਿੱਠੀਆਂ ਵਿਖਾਕੇ, ਮੈਂ ਉਨ੍ਹਾਂ ਦੀ ਜ਼ਮੀਨ ਰਾਹੀਂ ਸ਼ਾਂਤੀ ਅਤੇ ਸ਼ੁਰਖਿਆ ਨਾਲ ਜਾ ਸਕਦਾ ਹਾਂ ਜਦ ਤੀਕ ਕਿ ਮੈਂ ਯਹੂਦਾਹ ਵਿੱਚ ਨਹੀਂ ਪਹੁੰਚ ਜਾਂਦਾ।
8 ਅਤੇ ਇੱਕ ਚਿੱਠੀ ਆਸਾਫ ਲਈ ਮਿਲੇ ਜਿਹੜਾ ਕਿ ਜੰਗਲ ਦਾ ਰਖਵਾਲਾ ਹੈ, ਤਾਂ ਜੋ ਉਹ ਮੈਨੂੰ ਮੰਦਰ ਦੇ ਕਿਲ੍ਹੇ ਦੇ ਫਾਟਕਾਂ ਲਈ, ਨਗਰ ਦੀਆਂ ਕੰਧਾਂ ਲਈ, ਅਤੇ ਮੇਰੇ ਘਰ ਲਈ ਮੈਨੂੰ ਲੱਕੜ ਲੈਣ ਦੀ ਮਨਜੂਰੀ ਦੇ ਦੇਵੇ ਜਿੱਥੇ ਮੈਂ ਰਹਿ ਸਕਦਾ ਹੋਵਾਂ।"ਪਾਤਸ਼ਾਹ ਨੇ ਜੋ ਕੁਝ ਵੀ ਮੈਂ ਮੰਗਿਆ, ਮੈਨੂੰ ਦੇ ਦਿੱਤਾ। ਪਾਤਸ਼ਾਹ ਨੇ ਇਹ ਸਭ ਇਸ ਲਈ ਕੀਤਾ ਕਿਉਂ ਕਿ ਪਰਮੇਸ਼ੁਰ ਮੇਰੇ ਤੇ ਕਿ੍ਰਪਾਲੂ ਸੀ।
9 ਮੈਂ ਫ਼ਰਾਤ ਦਰਿਆ ਦੇ ਪੱਛਮੀ ਪਾਸੇ ਦੇ ਰਾਜਪਾਲਾਂ ਕੋਲ ਗਿਆ ਤੇ ਉਨ੍ਹਾਂ ਨੂੰ ਪਾਤਸ਼ਾਹ ਵਲੋਁ ਦਿੱਤੇ ਖਤ ਦਿਖਾੇ। ਪਾਤਸ਼ਾਹ ਨੇ ਮੇਰੇ ਨਾਲ ਫੌਜੀ ਅਧਿਕਾਰੀ ਅਤੇ ਘੁੜ ਸਵਾਰ ਵੀ ਭੇਜੇ ਸਨ।
10 ਸਨਬਲਟ ਅਤੇ ਟੋਬੀਯਾਹ ਨੂੰ ਜਦੋਂ ਮੇਰੇ ਕੰਮਾਂ ਬਾਰੇ ਪਤਾ ਲੱਗਾ ਤਾਂ ਉਹ ਬੜੇ ਪਰੇਸ਼ਾਨ ਅਤੇ ਗੁੱਸੇ ਹੋਏ ਕਿ ਕੋਈ ਇਸਰਾਏਲੀਆਂ ਦੀ ਮਦਦ ਲਈ ਆਇਆ ਸੀ। ਸਨਬਲਟ ਹੋਰੋਨ ਤੋਂ ਅਤੇ ਟੋਬੀਯਾਹ ਅੰਮੋਨੀ ਅਧਿਕਾਰੀ ਸੀ।
11 ਮੈਂ ਯਰੂਸ਼ਲਮ ਨੂੰ ਆਇਆ ਅਤੇ ਉੱਥੇ ਤਿੰਨਾਂ ਦਿਨਾਂ ਲਈ ਰਿਹਾ। ਫ਼ੇਰ ਰਾਤ ਵੇਲੇ, ਮੈਂ ਕੁਝ ਆਦਮੀਆਂ ਨਾਲ ਨਿਕਲ ਪਿਆ, ਪਰ ਮੈਂ ਕਿਸੇ ਨੂੰ ਵੀ ਮੇਰੇ ਪਰਮੇਸ਼ੁਰ ਦੁਆਰਾ, ਯਰੂਸ਼ਲਮ ਬਾਰੇ, ਮੇਰੇ ਦਿਲ ਵਿੱਚ ਪਾਈਆਂ ਯੋਜਨਾਵਾਂ ਬਾਰੇ ਨਹੀਂ ਦੱਸਿਆ। ਓਬ੍ਬੇ ਜਿਸ ਘੋੜੇ ਤੇ ਮੈਂ ਸਵਾਰ ਸੀ ਉਸ ਤੇ ਇਲਾਵਾ ਮੇਰੇ ਕੋਲ ਕੋਈ ਹੋਰ ਘੋੜਾ ਨਹੀਂ ਸੀ।
12
13 ਰਾਤ ਵੇਲੇ, ਮੈਂ ਵਾਦੀ ਦੇ ਫਾਟਕ ਤੋਂ ਬਾਹਰ ਨਿਕਲ ਕੇ ਅਜਗਰ ਦੇ ਖੂਹ ਨੂੰ ਅਤੇ ਕੂੜੇ ਦੇ ਫਾਟਕ ਨੂੰ ਗਿਆ। ਇਉਂ ਮੈਂ ਯਰੂਸ਼ਲਮ ਦੀਆਂ ਢਹੀਆਂ ਹੋਈਆਂ ਕੰਧਾਂ ਦਾ ਮੁਆਇਨਾ ਕਰ ਰਿਹਾ ਸੀ ਅਤੇ ਉਨ੍ਹਾਂ ਫਾਟਕਾਂ ਦਾ ਵੀ ਜਿਹੜੇ ਕਿ ਅੱਗ ਨਾਲ ਸੜ ਗਏ ਸਨ।
14 ਉਸਤੋਂ ਬਾਦ ਮੈਂ ਫੁਵਾਰੇ ਵਾਲੇ ਫਾਟਕ ਅਤੇ ਪਾਤਸ਼ਾਹ ਦੇ ਤਲਾਬ ਵੱਲ ਨੂੰ ਸਵਾਰ ਹੋਇਆ ਪਰ ਜਦੋਂ ਹੀ ਮੈਂ ਨੇੜੇ ਪਹੁੰਚਿਆ ਤਾਂ ਮੈਂ ਵੇਖਿਆ ਕਿ ਉੱਥੇ ਮੇਰੇ ਘੋੜੇ ਦੇ ਲੰਘਣ ਜਿੰਨੀ ਥਾਂ ਵੀ ਨਹੀਂ ਸੀ।
15 ਤਾਂ ਫਿਰ ਇਉਂ ਮੈਂ ਕੰਧਾਂ ਦਾ ਮੁਆਇਨਾ ਕਰਦਾ ਹੋਇਆ ਹਨੇਰੇ 'ਚ ਹੀ ਵਾਦੀ ਨੂੰ ਚੜ ਆਇਆ। ਅਖੀਰ ਵਿੱਚ ਮੈਂ ਵਾਦੀ ਦੇ ਫਾਟਕ ਰਾਹੀਂ ਮੁੜ ਆਇਆ।
16 ਅਧਿਕਾਰੀ ਨਹੀਂ ਜਾਣਦੇ ਸਨ ਕਿ ਮੈਂ ਕਿੱਥੋ ਗਿਆ ਸੀ ਤੇ ਨਾ ਹੀ ਇਹ ਪਤਾ ਸੀ ਕਿ ਮੈਂ ਕੀ ਕਰ ਰਿਹਾ ਸੀ। ਮੈਂ ਅਜੇ ਤੀਕ ਯਹੂਦੀਆਂ, ਜਾਜਕਾਂ, ਸਜ੍ਜਣਾ, ਅਧਿਕਾਰੀਆਂ ਅਤੇ ਦੂਸਰਿਆਂ ਨੂੰ ਜੋ ਕੰਮ ਕਰਦੇ ਸਨ, ਕੁਝ ਵੀ ਨਹੀਂ ਦੱਸਿਆ ਸੀ।
17 ਫ਼ਿਰ ਮੈਂ ਉਨ੍ਹਾਂ ਸਾਰੇ ਲੋਕਾਂ ਨੂੰ ਆਖਿਆ, "ਤੁਸੀਂ ਦੇਖ ਰਹੇ ਹੋ ਕਿ ਅਸੀਂ ਇੱਥੇ ਕਿੰਨੀ ਮੁਸੀਬਤ ਵਿੱਚ ਹਾਂ। ਯਰੂਸ਼ਲਮ ਉਜ੍ਜੜ ਕੇ ਖੰਡਰ ਹੋ ਗਿਆ ਹੈ ਤੇ ਇਸਦੇ ਫਾਟਕ ਅੱਗ 'ਚ ਝੁਲਸ ਗਏ ਹਨ। ਚਲੋ ਆਪਾਂ ਮੁੜ ਤੋਂ ਯਰੂਸ਼ਲਮ ਦੀ ਕੰਧ ਉਸਾਰੀੇ, ਫਿਰ ਸਾਨੂੰ ਹੋਰ ਵਧੇਰੇ ਸ਼ਰਮਸਾਰ ਨਹੀਂ ਹੋਣਾ ਪਵੇਗਾ।"
18 ਮੈਂ ਉਨ੍ਹਾਂ ਲੋਕਾਂ ਨੂੰ ਇਹ ਵੀ ਆਖਿਆ ਕਿ ਮੇਰਾ ਪਰਮੇਸ਼ੁਰ ਮੇਰੇ ਉੱਪਰ ਦਯਾਲੂ ਸੀ। ਮੈਂ ਉਨ੍ਹਾਂ ਨੂੰ ਪਾਤਸ਼ਾਹ ਦੀਆਂ ਗੱਲਾਂ ਬਾਰੇ ਵੀ ਦੱਸਿਆ, ਜਿਹੜੀਆਂ ਉਸ ਨੇ ਮੈਨੂੰ ਆਖੀਆਂ ਸਨ। ਤਦ ਉਨ੍ਹਾਂ ਲੋਕਾਂ ਨੇ ਕਿਹਾ, "ਆਓ, ਹੁਣ ਆਪਾ ਕੰਮ ਸ਼ੁਰੂ ਕਰੀਏ!" ਅਤੇ ਉਨ੍ਹਾਂ ਨੇ ਆਪਣੇ-ਆਪ ਨੂੰ ਚੰਗੇ ਕੰਮ ਲਈ ਸਮਰਪਿਤ ਕਰ ਦਿੱਤਾ।
19 ਪਰ ਜਦਁੋ ਹੋਰੋਨ ਦੇ ਸਨਬਲਟ ਅਤੇ ਟੋਬੀਯਾਹ ਅੰਮੋਨੀ ਅਧਿਕਾਰੀ ਅਤੇ ਅਰਬੀ ਗਸ਼ਮ ਨੇ ਸੁਣਿਆ ਕਿ ਅਸੀਂ ਇਸ ਨੂੰ ਮੁੜ ਤੋਂ ਉਸਾਰ ਰਹੇ ਹਾਂ, ਤਾਂ ਉਨ੍ਹਾਂ ਨੇ ਬੜੀ ਬਦਤਮੀਜ਼ੀ ਨਾਲ ਸਾਡਾ ਮਖੌਲ ਉਡਾਇਆ ਅਤੇ ਕਿਹਾ, "ਤੁਸੀਂ ਕੀ ਕਰ ਰਹੇ ਹੋ? ਕੀ ਤੁਸੀਂ ਪਾਤਸ਼ਾਹ ਦੇ ਖਿਲਾਫ਼ ਵਿਦੋ੍ਰਹ ਕਰ ਰਹੇ ਹੋ?"
20 ਪਰ ਮੈਂ ਉਨ੍ਹਾਂ ਆਦਮੀਆਂ ਨੂੰ ਇੰਝ ਕਿਹਾ, "ਇਸ ਕਾਮਯਾਬੀ ਲਈ ਅਕਾਸ਼ ਦਾ ਪਰਮੇਸ਼ੁਰ ਸਾਡੀ ਮਦਦ ਕਰੇਗਾ ਅਸੀਂ ਪਰਮੇਸ਼ੁਰ ਦੇ ਦਾਸ ਹਾਂ ਅਤੇ ਅਸੀਂ ਇਸ ਸ਼ਹਿਰ ਨੂੰ ਮੁੜ ਤੋਂ ਉਸਾਰਾਂਗੇ। ਅਤੇ ਤੁਸੀਂ ਇਸ ਕੰਮ ਵਿੱਚ ਸਾਡੀ ਸਹਾਇਤਾ ਨਹੀਂ ਕਰ ਸਕਦੇ ਤੇ ਨਾ ਹੀ ਯਰੂਸ਼ਲਮ ਵਿੱਚ ਰਹਿੰਦੇ ਤੁਹਾਡੇ ਘਰਾਣੇ ਵਿੱਚੋਂ ਕੋਈ ਮਨੁੱਖ ਤੁਹਾਡਾ ਇਬ੍ਬੋ ਦੀ ਜ਼ਮੀਨ ਵਿੱਚ ਨਾ ਕੋਈ ਹੱਕ ਹੈ ਨਾ ਹਿੱਸਾ। ਤੁਹਾਨੂੰ ਯਰੂਸ਼ਲਮ ਵਿੱਚ ਰਹਿਣ ਦਾ ਕੋਈ ਅਧਿਕਾਰ ਨਹੀਂ।"