੨ ਤਵਾਰੀਖ਼

1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36


ਕਾਂਡ 11

ਜਦ ਰਹਬੁਆਮ ਯਰੂਸ਼ਲਮ ਵਿੱਚ ਆਇਆ ਤਾਂ ਉਸਨੇ ਇਸਰਾਏਲ ਨਾਲ ਲੜਨ ਲਈ ਯਹੂਦਾਹ ਅਤੇ ਬਿਨਯਾਮੀਨ ਦੇ ਪਰਿਵਾਰ-ਸਮੂਹਾਂ ਵਿੱਚੋਂ 1 ,80,000 ਸਿਪਾਹੀ ਇਕੱਠੇ ਕੀਤੇ ਤਾਂ ਜੋ ਉਹ ਰਹਬੁਆਮ ਦੇ ਲਈ ਉਹ ਰਾਜ ਮੋੜ ਲਿਆਉਣ।
2 ਪਰ ਯਹੋਵਾਹ ਤੋਂ ਸ਼ਮਆਯਾਹ ਨੂੰ ਬਚਨ ਹੋਇਆ। ਸ਼ਮਾਆਯਾਹ ਪਰਮੇਸ਼ੁਰ ਦਾ ਮਨੁੱਖ ਸੀ ਤੇ ਯਹੋਵਾਹ ਨੇ ਆਖਿਆ,
3 ਸਮਾਆਯਾਹ, ਰਹਬੁਆਮ ਸੁਲੇਮਾਨ ਦੇ ਪੁੱਤਰ ਨੂੰ ਅਤੇ ਯਹੂਦਾਹ ਦੇ ਪਾਤਸ਼ਾਹ ਅਤੇ ਸਾਰੇ ਇਸਰਾਏਲੀਆਂ ਨੂੰ, ਜੋ ਕਿ ਯਹੂਦਾਹ ਅਤੇ ਬਿਨਯਾਮੀਨ ਵਿੱਚ ਰਹਿੰਦੇ ਹਨ, ਆਖ:
4 ਯਹੋਵਾਹ ਇਉਂ ਆਖਦਾ ਹੈ, "ਤੁਸੀਂ ਆਪਣੇ ਭਰਾਵਾਂ ਨਾਲ ਲੜਾਈ ਨਾ ਕਰਨਾ। ਤੁਸੀਂ ਸਭ ਆਪੋ-ਆਪਣੇ ਘਰਾਂ ਨੂੰ ਮੁੜ ਜਾਵੋ। ਕਿਉਂ ਕਿ ਇਹ ਗੱਲ ਮੇਰੇ ਹੀ ਵੱਲੋਂ ਹੈ।" ਤਦ ਰਹਬੁਆਮ ਪਾਤਸ਼ਾਹ ਅਤੇ ਉਸਦੀ ਫ਼ੌਜ ਨੇ ਯਹੋਵਾਹ ਦੇ ਸੰਦੇਸ਼ ਨੂੰ ਮੰਨ ਲਿਆ ਤੇ ਉਨ੍ਹਾਂ ਨੇ ਯਾਰਾਬੁਆਮ ਤੇ ਚੜਾਈ ਨਾ ਕੀਤੀ ਸਗੋਂ ਵਾਪਸ ਮੁੜ ਗਏ।
5 ਰਹਬੁਆਮ ਯਰੂਸ਼ਲਮ ਵਿੱਚ ਰਹਿਣ ਲੱਗ ਪਿਆ। ਉਸਨੇ ਯਹੂਦਾਹ ਸ਼ਹਿਰ ਨੂੰ ਦੁਸ਼ਮਣਾਂ ਤੋਂ ਬਚਾਉਣ ਲਈ ਆਪਣੇ ਸ਼ਹਿਰਾਂ ਨੂੰ ਮਜ਼ਬੂਤ ਕੀਤਾ।
6 ਉਸਨੇ ਬੈਤਲਹਮ, ੇਟਾਮ, ਤਕੋਆ,
7 ਬੈਤਸੂਰ, ਸੋਕੋ, ਅਦ੍ਦੁਲਾਮ,
8 ਗਬ, ਮਾਰੇਸ਼ਾਹ, ਜ਼ੀਫ਼,
9 ਅਦੋਰਇਮ, ਲਕੀਸ਼, ਅਜ਼ੇਕਾਹ,
10 ਸਾਰਆਹ, ਅਯ੍ਯਾਲੋਨ ਅਤੇ ਹਬਰੋਨ ਨੂੰ ਜੋ ਯਹੂਦਾਹ ਅਤੇ ਬਿਨਯਾਮੀਨ ਵਿੱਚ ਹਨ, ਉਨ੍ਹਾਂ ਨੂੰ ਗਢ਼ਾਂ ਵਾਲੇ ਸ਼ਹਿਰ ਬਣਾਇਆ।
11 ਜਦੋਂ ਉਸਨੇ ਇਨ੍ਹਾਂ ਸ਼ਹਿਰਾਂ ਨੂੰ ਪੱਕਾ ਕੀਤਾ ਤਾਂ ਉਨ੍ਹਾਂ ਵਿੱਚ ਸਰਦਾਰ ਮੁਕਰ੍ਰਰ ਕੀਤੇ ਅਤੇ ਉੱਥੇ ਰਸਦ, ਤੇਲ ਅਤੇ ਸ਼ਰਾਬ ਦੇ ਭਂਡਾਰ ਰੱਖੇ।
12 ਅਤੇ ਰਹਬੁਆਮ ਨੇ ਹਰ ਸ਼ਹਿਰ ਵਿੱਚ ਢਾਲਾਂ ਅਤੇ ਭਾਲੇ ਵੀ ਰਖਵਾ ਕੇ ਸ਼ਹਿਰ ਨੂੰ ਪਕਿਆਂ ਕੀਤਾ ਅਤੇ ਉਸਨੇ ਯਹੂਦਾਹ ਅਤੇ ਬਿਨਯਾਮੀਨ ਦੇ ਲੋਕਾਂ ਨੂੰ ਅਤੇ ਸ਼ਹਿਰਾਂ ਨੂੰ ਆਪਣੇ ਨਿਯਂਤ੍ਰਣ ਵਿੱਚ ਰੱਖਿਆ।
13 ਸਾਰੇ ਇਸਰਾਏਲ ਵਿੱਚੋਂ ਜਾਜਕ ਅਤੇ ਲੇਵੀ ਆਪੋ-ਆਪਣੀ ਸਰਹੱਦ ਤੋਂ ਉੱਠਕੇ ਰਹਬੁਆਮ ਨਾਲ ਮਿਲ ਗਏ।
14 ਲੇਵੀ ਆਪਣੀ ਜ਼ਮੀਨ ਅਤੇ ਖੇਤ ਮਲਕੀਅਤਾਂ ਛੱਡ ਕੇ ਯਹੂਦਾਹ ਅਤੇ ਯਰੂਸ਼ਲਮ ਵਿੱਚ ਆ ਗਏ। ਲੇਵੀਆਂ ਨੇ ਇੰਝ ਇਸ ਲਈ ਕੀਤਾ ਕਿਉਂ ਕਿ ਯਾਰਾਬੁਆਮ ਅਤੇ ਉਸਦੇ ਪੁੱਤਰਾਂ ਨੇ ਉਨ੍ਹਾਂ ਨੂੰ ਯਹੋਵਾਹ ਦੇ ਜਾਜਕ ਬਣਨ ਤੋਂ ਵਰਜਿਆ ਸੀ।
15 ਯਾਰਾਬੁਆਮ ਨੇ ਉੱਚੀਆਂ ਥਾਵਾਂ ਤੇ ਆਪਣੇ ਚੁਣੇ ਹੋਏ ਜਾਜਕਾਂ ਨੂੰ ਸੇਵਾ ਲਈ ਰੱਖਿਆ ਅਤੇ ਉਨ੍ਹਾਂ ਉੱਚੇ ਥਾਵਾਂ ਤੇ ਬਕਰਿਆਂ ਅਤੇ ਆਪਣੇ ਬਣਾਏ ਹੋਏ ਵਛਿਆਂ ਦੇ ਬੁੱਤਾਂ ਨੂੰ ਬਾਪਿਆ।
16 ਜਦੋਂ ਲੇਵੀਆਂ ਨੇ ਇਸਰਾਏਲ ਨੂੰ ਛੱਡਿਆ, ਉਨ੍ਹ੍ਹਾਂ ਦੇ ਪਿੱਛੇ ਇਸਰਾਏਲ ਦੇ ਸਾਰੇ ਘਰਾਣਿਆਂ ਵਿੱਚੋਂ ਅਜਿਹੇ ਲੋਕੀ ਜਿਨ੍ਹਾਂ ਨੇ ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਦੀ ਖੋਜ ਵਿੱਚ ਆਪਣਾ ਜੀਅ-ਜਾਨ ਲਗਾਇਆ ਸੀ, ਯਰੂਸ਼ਲਮ ਵਿੱਚ ਆਏ ਤਾਂ ਜੋ ਉਹ ਆਪਣੇ ਪੁਰਖਿਆਂ ਦੇ ਯਹੋਵਾਹ ਪਰਮੇਸ਼ੁਰ ਦੇ ਅੱਗੇ ਭੇਟ ਚੜਾਉਣ।
17 ਉਨ੍ਹਾਂ ਲੋਕਾਂ ਨੇ ਯਹੂਦਾਹ ਦੇ ਰਾਜ ਨੂੰ ਮਜ਼ਬੂਤ ਕੀਤਾ ਅਤੇ ਉਨ੍ਹਾਂ ਨੇ ਸੁਲੇਮਾਨ ਦੇ ਪੁੱਤਰ ਰਹਬੁਆਮ ਦੀ ਤਿੰਨ ਵਰ੍ਹੇ ਤੀਕ ਹਿਮਾਇਤ ਕੀਤੀ। ਇੰਝ ਉਨ੍ਹਾਂ ਨੇ ਇਸ ਲਈ ਕੀਤਾ ਕਿਉਂ ਕਿ ਉਸ ਵੇਲੇ ਤੀਕ ਉਹ ਦਾਊਦ ਅਤੇ ਸੁਲੇਮਾਨ ਦੇ ਜੀਵਨ ਢੰਗ ਮੁਤਾਬਕ ਚਲਦੇ ਰਹੇ।
18 ਰਹਬੁਆਮ ਨੇ ਮਹਲਬ ਨਾਲ ਵਿਆਹ ਕਰਵਾ ਲਿਆ। ਅਹਾਲਬ ਦੇ ਪਿਤਾ ਯਰੀਮੋਬ ਅਤੇ ਮਾਂ ਦਾ ਨਾਂ ਅਬੀਹਇਲ ਸੀ। ਯਹੀਮੋਬ ਦਾਊਦ ਦਾ ਪੁੱਤਰ ਸੀ ਅਤੇ ਅਬੀਹਇਲ ਅਲੀਆਬ ਦੀ ਧੀ ਸੀ ਅਤੇ ਅਲੀਆਬ ਯਸੀ ਦਾ ਪੁੱਤਰ ਸੀ।
19 ਮਹਲਬ ਨੇ ਤਿੰਨ ਪੁੱਤਰ ਜੰਮੇ ਜਿਨ੍ਹਾਂ ਦੇ ਨਾਉਂ ਯਊਸ਼, ਸ਼ਮਰਯਾਹ ਅਤੇ ਜ਼ਾਹਮ ਸਨ।
20 ਉਸਤੋਂ ਬਾਅਦ ਰਹਬੁਆਮ ਨੇ ਅਬਸ਼ਾਲੋਮ ਦੀ ਧੀ ਮਆਕਾਹ ਨਾਲ ਵਿਆਹ ਕਰਵਾ ਲਿਆ ਜਿਸ ਵਿੱਚੋਂ ਉਸਦੇ ਅਬੀਯਾਹ, ਅੱਤਈ, ਜ਼ੀਜ਼ਾ ਅਤੇ ਸ਼ਲੋਮੀਬ ਪੈਦਾ ਹੋਏ।
21 ਰਹਬੁਆਮ ਅਬਸ਼ਾਲੋਮ ਦੀ ਪੋਤਰੀ ਮਆਕਾਹ ਨੂੰ ਆਪਣੀਆਂ ਸਾਰੀਆਂ ਰਾਣੀਆਂ ਅਤੇ ਦਾਸੀਆਂ ਨਾਲੋਂ ਬਹੁਤਾ ਪਿਆਰ ਕਰਦਾ ਸੀ। ਰਹਬੁਆਮ ਦੀਆਂ 18 ਪਤਨੀਆਂ ਅਤੇ 60 ਦਾਸੀਆਂ ਸਨ ਅਤੇ ਉਹ 28 ਪੁੱਤਰਾਂ ਅਤੇ 60 ਧੀਆਂ ਦਾ ਪਿਤਾ ਸੀ।
22 ਰਹਬੁਆਮ ਨੇ ਅਮਕਾਹ ਦੇ ਪੁੱਤਰ ਅਬੀਯਾਹ ਨੂੰ ਉਸਦੇ ਭਰਾਵਾਂ ਵਿੱਚੋਂ ਮੁਖੀਆ ਚੁਣਿਆ। ਕਿਉਂ ਜੋ ਉਹ ਅਬੀਯਾਹ ਨੂੰ ਪਾਤਸ਼ਾਹ ਬਨਾਉਣ ਦੀ ਵਿਉਂਤ ਕਰ ਰਿਹਾ ਸੀ।
23 ਰਹਬੁਆਮ ਨੇ ਬੜੀ ਬੁਧ੍ਧੀਮਤਾ ਨਾਲ ਆਪਣੇ ਸਾਰੇ ਪੁੱਤਰਾਂ ਨੂੰ ਯਹੂਦਾਹ ਅਤੇ ਬਿਨਯਾਮੀਨ ਦੇ ਹਰ ਸ਼ਹਿਰ ਵਿੱਚ ਫ਼ੈਲਾਅ ਦਿੱਤਾ ਤੇ ਇਉਂ ਆਪਣੇ ਰਾਜ ਨੂੰ ਪਕਿਆਂ ਕੀਤਾ। ਆਪਣੇ ਸਾਰੇ ਪੁੱਤਰਾਂ ਸਾਰੇ ਰਾਜ ਵਿੱਚ ਵੱਖ-ਵੱਖ ਕਰਕੇ ਉਨ੍ਹਾਂ ਨੂੰ ਬਹੁਤ ਸਾਰੀ ਰਸਦ ਦਿੱਤੀ ਅਤੇ ਉਨ੍ਹਾਂ ਲਈ ਵਹੁਟੀਆਂ ਵੀ ਵੇਖੀਆਂ।