ਨਿਰਦੇਸ਼

+
  • markup will be injected here -->
  • 0:00
    0:00

    • ਆਪਣੇ ਇੱਜੜਾਂ ਦਾ ਹਾਲ ਚੰਗੀ ਤਰਾਂ ਬੁੱਝ ਲੈ, ਅਤੇ ਆਪਣੇ ਵੱਗਾਂ ਦੀ ਸੁੱਧ ਰੱਖ,
      ਕਹਾਉਤਾਂ 27:23
    • ਕਿਉਂ ਜੋ ਪ੍ਰਭੁ ਯਹੋਵਾਹ ਐਉਂ ਫ਼ਰਮਾਉਂਦਾ ਹੈ,—ਵੇਖ, ਮੈਂ ਆਪ ਆਪਣੀਆਂ ਭੇਡਾਂ ਦੀ ਭਾਲ ਕਰਾਂਗਾ ਅਤੇ ਉਨ੍ਹਾਂ ਨੂੰ ਲੱਭ ਲਵਾਂਗਾ।
      ਹਿਜ਼ਕੀਏਲ 34:11
    • ਉਸ ਨੇ ਫੇਰ ਦੂਜੀ ਵਾਰੀ ਉਹ ਨੂੰ ਕਿਹਾ, ਹੇ ਸ਼ਮਊਨ ਯੂਹੰਨਾ ਦੇ ਪੁੱਤ੍ਰ ਕੀ ਤੂੰ ਮੈਨੂੰ ਪਿਆਰ ਕਰਦਾ ਹੈਂ? ਓਨ ਉਸ ਨੂੰ ਆਖਿਆ, ਹਾਂ ਪ੍ਰਭੁ ਜੀ ਤੂੰ ਜਾਣਦਾ ਹੈਂ ਜੋ ਮੈਂ ਤੇਰੇ ਨਾਲ ਹਿਤ ਕਰਦਾ ਹਾਂ| ਉਸ ਨੇ ਉਹ ਨੂੰ ਕਿਹਾ, ਮੇਰੀਆਂ ਭੇਡਾਂ ਦੀ ਰੱਛਿਆ ਕਰ|
      ਯੂਹੰਨਾ 21:16
    • ਮੈਂ ਤਾਂ ਬੂਟਾ ਲਾਇਆ ਅਤੇ ਅਪੁੱਲੋਸ ਨੇ ਸਿੰਜਿਆ ਪਰ ਪਰਮੇਸ਼ੁਰ ਨੇ ਵਧਾਇਆ। 7 ਸੋ ਨਾ ਤਾਂ ਲਾਉਣ ਵਾਲਾ ਕੁਝ ਹੈ, ਨਾ ਸਿੰਜਣ ਵਾਲਾ ਪਰੰਤੂ ਪਰਮੇਸ਼ੁਰ ਜੋ ਵਧਾਉਣ ਵਾਲਾ ਹੈ।
      1 ਕੁਰਿੰਥੀਆਂ 3:6, 7
    • ਪਰਮੇਸ਼ੁਰ ਦੀ ਕਿਰਪਾ ਦੇ ਅਨੁਸਾਰ ਜੋ ਮੈਨੂੰ ਦਾਨ ਹੋਈ ਹੈ ਮੈਂ ਸਿਆਣੇ ਰਾਜ ਮਿਸਤ੍ਰੀ ਵਾਂਙੁ ਨੀਂਹ ਰੱਖੀ ਅਤੇ ਦੂਜਾ ਉਸ ਉੱਤੇ ਉਸਾਰੀ ਕਰਦਾ ਹੈ। ਸੋ ਹਰੇਕ ਸੁਚੇਤ ਰਹੇ ਭਈ ਕਿਸ ਤਰਾਂ ਦੀ ਉਸਾਰੀ ਕਰਦਾ ਹੈ।
      1 ਕੁਰਿੰਥੀਆਂ 3:10
    • ਜੇ ਅਸਾਂ ਤੁਹਾਡੇ ਲਈ ਆਤਮਕ ਪਦਾਰਥ ਬੀਜੇ ਤਾਂ ਕੀ ਇਹ ਕੋਈ ਵੱਡੀ ਗੱਲ ਹੈ ਜੋ ਅਸੀਂ ਤੁਹਾਡੇ ਸਰੀਰਕ ਪਦਾਰਥ ਵੱਢੀਏ ?
      1 ਕੁਰਿੰਥੀਆਂ 9:11
    • ਪਰ ਗੱਲ ਇਹ ਹੈ ਭਈ ਜਿਹੜਾ ਘੱਟ ਬੀਜਦਾ ਹੈ ਉਹ ਘੱਟ ਵੱਢੇਗਾ ਅਤੇ ਜਿਹੜਾ ਖੁਲ੍ਹੇ ਦਿਲ ਬੀਜਦਾ ਹੈ ਉਹ ਖੁਲ੍ਹੇ ਦਿਲ ਵੱਢੇਗਾ।
      2 ਕੁਰਿੰਥੀਆਂ 9:6
    • ਅਤੇ ਜਿਹੜੀਆਂ ਗੱਲਾਂ ਤੈਂ ਬਹੁਤਿਆਂ ਗਵਾਹਾਂ ਦੇ ਸਾਹਮਣੇ ਮੈਥੋਂ ਸੁਣੀਆਂ ਅਜੇਹਿਆਂ ਮਾਤਬਰ ਮਨੁੱਖਾਂ ਨੂੰ ਸੌਂਪ ਜਿਹੜੇ ਹੋਰਨਾਂ ਨੂੰ ਵੀ ਸਿੱਖਿਆ ਦੇਣ ਜੋਗ ਹੋਣ।
      2 ਤਿਮੋਥਿਉਸ 2:2
    • ਭਈ ਤੁਸੀਂ ਪਰਮੇਸ਼ੁਰ ਦੇ ਉਸ ਇੱਜੜ ਦੀ ਜੋ ਤੁਹਾਡੇ ਵਿੱਚ ਹੈ ਚਰਵਾਹੀ ਕਰੋ ਪਰ ਲਚਾਰੀ ਨਾਲ ਨਹੀਂ ਸਗੋਂ ਖੁਸ਼ੀ ਨਾਲ ਪਰਮੇਸ਼ੁਰ ਦੀ ਇੱਛਿਆ ਅਨੁਸਾਰ ਅਤੇ ਨਾ ਝੂਠੇ ਨਫ਼ੇ ਦੇ ਕਾਰਨ ਸਗੋਂ ਮਨ ਦੀ ਚਾਹ ਨਾਲ।
      1 ਪਤਰਸ 5:2