ਸੁਰੱਖਿਆਪਣ
- ਸੋ ਤੁਸਾਂ ਮੇਰੀਆਂ ਬਿਧਾਂ ਪੂਰੀਆਂ ਕਰਨਾ, ਅਤੇ ਮੇਰਿਆਂ ਨਿਆਵਾਂ ਨੂੰ ਮੰਨਕੇ ਪੂਰਿਆਂ ਕਰਨਾ, ਫੇਰ ਤੁਸਾਂ ਦੇਸ ਵਿੱਚ ਸੁੱਖ ਸਾਂਦ ਨਾਲ ਰਹੋਗੇ। ਲੇਵੀਆਂ 25:18
- ਬਿਨਯਾਮੀਨ ਲਈ ਉਸ ਆਖਿਆ, ਯਹੋਵਾਹ ਦਾ ਪ੍ਰੇਮੀ ਉਸ ਦੇ ਕੋਲ ਸ਼ਾਂਤੀ ਨਾਲ ਵੱਸੇਗਾ। ਉਹ ਸਾਰਾ ਦਿਨ ਉਸ ਨੂੰ ਕੱਜ ਛੱਡੇਗਾ, ਅਤੇ ਉਸ ਦੇ ਘਨੇੜੇ ਉੱਤੇ ਉਹ ਵੱਸਦਾ ਰਹੇਗਾ। ਬਿਵਸਥਾ ਸਾਰ 33:12
- ਸੋ ਹੁਣ ਤੂੰ ਆਪਣੇ ਦਾਸ ਦੇ ਘਰ ਨੂੰ ਬਰਕਤ ਦੇਣੀ ਮੰਨ ਲੈ ਜੋ ਉਹ ਤੇਰੇ ਅੱਗੇ ਸਦੀਪਕ ਤੋੜੀ ਅਟੱਲ ਰਹੇ ਕਿਉਂ ਜੋ ਤੈਂ ਹੀ, ਹੇ ਯਹੋਵਾਹ ਪ੍ਰਭੂ, ਏਹ ਆਖਿਆ ਹੈ ਅਤੇ ਤੇਰੀ ਹੀ ਬਰਕਤ ਨਾਲ ਤੇਰੇ ਦਾਸ ਦਾ ਘਰਾਣਾ ਸਦੀਪਕ ਤੋੜੀ ਮੁਬਾਰਕ ਹੋਵੇ। 2 ਸਮੂਏਲ 7:29
- ਤਾਂ ਦਾਊਦ ਨੇ ਦੰਮਿਸਕੀ ਅਰਾਮੀਆਂ ਦੇ ਵਿਚਕਾਰ ਚੌਂਕੀਆ ਬਹਾਲ ਦਿੱਤੀਆਂ ਸੋ ਅਰਾਮੀ ਵੀ ਦਾਊਦ ਦੇ ਟਹਿਲੂਏ ਬਣੇ ਅਤੇ ਨਜ਼ਰਾ ਲਿਆਏ ਜਿੱਥੇ ਕਿਤੇ ਦਾਊਦ ਜਾਂਦਾ ਸੀ ਯਹੋਵਾਹ ਉਹ ਨੂੰ ਫਤਹ ਬਖਸ਼ਦਾ ਸੀ। 2 ਸਮੂਏਲ 8:6
- ਅਰ ਜਿੱਥੇ ਕਿਤੇ ਤੂੰ ਗਿਆ ਮੈਂ ਤੇਰੇ ਨਾਲ ਰਿਹਾ ਅਰ ਤੇਰੇ ਅੱਗੋਂ ਤੇਰੇ ਸਾਰੇ ਵੈਰੀਆਂ ਨੂੰ ਮਿਟਾ ਦਿੱਤਾ ਅਤੇ ਮੈਂ ਉਨ੍ਹਾਂ ਲੋਕਾਂ ਵਰਗਾ ਜਿਨ੍ਹਾਂ ਦਾ ਨਾਉਂ ਜਗਤ ਵਿੱਚ ਵੱਡਾ ਹੈ ਤੇਰਾ ਨਾਉਂ ਵੀ ਕੀਤਾ। 1 ਇਤਹਾਸ 17:8
- ਏਸ ਲਈ ਭਈ ਪਾਤਸ਼ਾਹ ਯਹੋਵਾਹ ਉੱਤੇ ਭਰੋਸਾ ਰੱਖਦਾ ਹੈ, ਅਤੇ ਅੱਤ ਮਹਾਨ ਦੀ ਦਯਾ ਨਾਲ ਉਹ ਕਦੇ ਨਾ ਡੋਲੇਗਾ। ਤੇਰਾ ਹੱਥ ਤੇਰੇ ਸਾਰੇ ਵੈਰੀਆਂ ਨੂੰ ਟੋਲ ਕੇ ਕੱਢੇਗਾ, ਤੇਰਾ ਸੱਜਾ ਹੱਥ ਤੇਰੇ ਦੁਸ਼ਮਣਾਂ ਨੂੰ ਟੋਲ ਲਵੇਗਾ। ਤੂੰ ਆਪਣੀ ਹਜ਼ੂਰੀ ਦੇ ਵੇਲੇ, ਜਾਣੀਦਾ, ਉਨ੍ਹਾਂ ਨੂੰ ਅੱਗ ਦੇ ਤੰਦੂਰ ਵਿੱਚ ਪਾਵੇਂਗਾ, ਯਹੋਵਾਹ ਉਨ੍ਹਾਂ ਨੂੰ ਆਪਣੇ ਕ੍ਰੋਧ ਦੇ ਨਾਲ ਨਿਗਲ ਜਾਵੇਗਾ, ਅਤੇ ਅੱਗ ਉਨ੍ਹਾਂ ਨੂੰ ਭੱਖ ਲਵੇਗੀ। ਜ਼ਬੂਰ 21:7-9
- ਪਰ ਪਾਤਸ਼ਾਹ ਪਰਮੇਸ਼ੁਰ ਵਿੱਚ ਅਨੰਦ ਹੋਵੇਗਾ, ਹਰੇਕ ਜਿਹੜਾ ਉਹ ਦੀ ਸੌਂਹ ਖਾਂਦਾ ਹੈ ਮਾਣ ਕਰੇਗਾ, ਪਰ ਛਲੀਆਂ ਦੇ ਮੂੰਹ ਬੰਦ ਕੀਤੇ ਜਾਣਗੇ। ਜ਼ਬੂਰ 63:11
- ਉੱਥੇ ਮੈਂ ਦਾਊਦ ਲਈ ਇੱਕ ਸਿੰਙ ਫੁਟਾਵਾਂਗਾ, ਮੈਂ ਆਪਣੇ ਮਸਹ ਕੀਤੇ ਹੋਏ ਲਈ ਇੱਕ ਦੀਵਾ ਤਿਆਰ ਰੱਖਿਆ ਹੈ। ਉਹ ਦੇ ਵੈਰੀਆਂ ਨੂੰ ਮੈਂ ਸ਼ਰਮ ਦਾ ਲਿਬਾਸ ਪੁਆਵਾਂਗਾ, ਪਰ ਉਹ ਦੇ ਉੱਤੇ ਉਹ ਦਾ ਮੁਕਟ ਚਮਕੇਗਾ। ਜ਼ਬੂਰ 132:17, 18
- ਜਿਹੜਾ ਰਾਜਿਆਂ ਨੂੰ ਛੁਟਕਾਰਾ ਦਿੰਦਾ ਹੈ, ਜਿਹੜਾ ਆਪਣੇ ਦਾਸ ਨੂੰ ਭੈੜੀ ਤਲਵਾਰ ਤੋਂ ਖਿੱਚ ਲੈਂਦਾ ਹੈ, ਉਹ ਤੂੰ ਹੀ ਹੈਂ! ਜ਼ਬੂਰ 144:10
- ਅਨਾਦੀ ਪਰਮੇਸ਼ੁਰ ਤੇਰਾ ਧਾਮ ਹੈ, ਅਤੇ ਹੇਠਾਂ ਸਨਾਤਨ ਭੁਜਾਂ ਹਨ। ਉਸ ਨੇ ਵੈਰੀ ਨੂੰ ਤੇਰੇ ਅੱਗੋਂ ਧੱਕ ਦਿੱਤਾ, ਅਤੇ ਉਸ ਆਖਿਆ, ਨਾਸ ਕਰ ਦੇਹ। ਬਿਵਸਥਾ ਸਾਰ 33:27
- ਮੈਂ ਸ਼ਾਂਤੀ ਨਾਲ ਲੇਟਦਿਆਂ ਹੀ ਸੌਂ ਜਾਵਾਂਗਾ, ਕਿਉਂ ਜੋ ਹੇ ਯਹੋਵਾਹ, ਤੂੰ ਹੀ ਮੈਨੂੰ ਅਮਨ ਵਿੱਚ ਵਸਾਉਂਦਾ ਹੈਂ। ਜ਼ਬੂਰ 4:8
- ਮੈਂ ਸਦਾ ਹੀ ਯਹੋਵਾਹ ਨੂੰ ਆਪਣੇ ਅੱਗੇ ਰੱਖਿਆ ਹੈ, ਉਹ ਮੇਰੇ ਸੱਜੇ ਪਾਸੇ ਜੋ ਹੈ ਇਸ ਲਈ ਮੈਂ ਨਾ ਡੋਲਾਂਗਾ। ਜ਼ਬੂਰ 16:8
- ਯਹੋਵਾਹ ਦਾ ਦੂਤ ਉਸ ਤੋਂ ਸਾਰੇ ਡਰਨ ਵਾਲਿਆਂ ਦੇ ਦੁਆਲੇ ਡੇਰਾ ਲਾਉਂਦਾ ਹੈ, ਅਤੇ ਉਨ੍ਹਾਂ ਨੂੰ ਛੁਟਕਾਰਾ ਦਿੰਦਾ ਹੈ। ਜ਼ਬੂਰ 34:7
- ਪਰਮੇਸ਼ੁਰ ਸਾਡੀ ਪਨਾਹ ਅਤੇ ਸਾਡਾ ਬਲ ਹੈ, ਉਹ ਦੁਖਾਂ ਵਿੱਚ ਵੱਡਾ ਸਹਾਇਕ ਹੋਇਆ ਹੈ, ਜ਼ਬੂਰ 46:1
- ਹੇ ਯਹੋਵਾਹ, ਤੂੰ ਤਾਂ ਮੇਰੀ ਪਨਾਗਾਹ ਹੈਂ,—ਤੈਂ ਅੱਤ ਮਹਾਨ ਨੂੰ ਆਪਣੀ ਵੱਸੋਂ ਕਰ ਲਿਆ ਹੈ। ਤੇਰੇ ਉੱਤੇ ਕੋਈ ਬੁਰਿਆਈ ਨਹੀਂ ਪਵੇਗੀ, ਨਾ ਕੋਈ ਬਵਾ ਤੇਰੇ ਡੇਰੇ ਕੋਲ ਅੱਪੜੇਗੀ। ਜ਼ਬੂਰ 91:9, 10
- ਜੇ ਕਰ ਯਹੋਵਾਹ ਹੀ ਘਰ ਨਾ ਬਣਾਵੇ, ਤਾਂ ਉਸ ਦੇ ਬਣਾਉਣ ਵਾਲੇ ਦੀ ਮਿਹਨਤ ਵਿਅਰਥ ਹੈ। ਜੇ ਕਰ ਯਹੋਵਾਹ ਹੀ ਸ਼ਹਿਰ ਦੀ ਰਾਖੀ ਨਾ ਕਰੇ, ਤਾਂ ਰਾਖੇ ਦਾ ਜਾਗਣਾ ਵਿਅਰਥ ਹੈ। ਜ਼ਬੂਰ 127:1
- ਕਿਉਂ ਜੋ ਯਹੋਵਾਹ ਤੇਰੀ ਆਸ ਹੋਵੇਗਾ, ਅਤੇ ਉਹ ਤੇਰੇ ਪੈਰ ਨੂੰ ਫਸਣ ਤੋਂ ਬਚਾਵੇਗਾ। ਕਹਾਉਤਾਂ 3:26
- ਯਹੋਵਾਹ ਦੇ ਭੈ ਵਿੱਚ ਪੱਕਾ ਭਰੋਸਾ ਹੈ, ਅਤੇ ਉਹ ਦੇ ਪੁੱਤ੍ਰਾਂ ਲਈ ਪਨਾਹ ਦਾ ਥਾਂ ਹੈ। ਕਹਾਉਤਾਂ 14:26
- ਯਹੋਵਾਹ ਦਾ ਨਾਮ ਇੱਕ ਪੱਕਾ ਬੁਰਜ ਹੈ, ਧਰਮੀ ਭੱਜ ਕੇ ਉਹ ਦੇ ਵਿੱਚ ਜਾਂਦਾ ਤੇ ਬਚਿਆ ਰਹਿੰਦਾ ਹੈ। ਕਹਾਉਤਾਂ 18:10
- ਜੁੱਧ ਦੇ ਦਿਨ ਲਈ ਘੋੜਾ ਤਿਆਰ ਕਰੀਦਾ ਹੈ, ਪਰ ਜਿੱਤ ਯਹੋਵਾਹ ਦੀ ਵੱਲੋਂ ਹੁੰਦੀ ਹੈ। ਕਹਾਉਤਾਂ 21:31
- ਪਰਮੇਸ਼ੁਰ ਦਾ ਹਰੇਕ ਬਚਨ ਤਾਇਆ ਹੋਇਆ ਹੈ, ਜਿਹੜੇ ਉਹ ਦੀ ਸ਼ਰਨ ਵਿੱਚ ਆਉਂਦੇ ਹਨ ਉਹ ਓਹਨਾਂ ਦੀ ਢਾਲ ਹੈ। ਕਹਾਉਤਾਂ 30:5
- ਨਿਸੰਗ ਪ੍ਰਭੂ ਯਹੋਵਾਹ ਕੋਈ ਕੰਮ ਨਹੀਂ ਕਰੇਗਾ, ਜੇ ਉਹ ਆਪਣੇ ਸੇਵਕ ਨਬੀਆਂ ਨੂੰ ਆਪਣਾ ਭੇਤ ਪਰਗਟ ਨਾ ਕਰੇ। ਆਮੋਸ 3:7
- ਪਰਮੇਸ਼ੁਰ ਦੀ ਢਾਲ ਪਹਿਨ ਲਵੋ ਤਾਂ ਜੋ ਤੁਸੀਂ ਸ਼ੈਤਾਨ ਦੀਆਂ ਸ਼ੈਤਾਨੀ ਚਾਲਾਂ ਦੇ ਖਿਲਾਫ਼ ਲੜ ਸਕੋ। ਸਾਡੀ ਲੜਾਈ ਧਰਤੀ ਦੇ ਲੋਕਾਂ ਦੇ ਖਿਲਾਫ਼ ਨਹੀਂ ਹੈ। ਅਸੀਂ ਇਸ ਹਨੇਰੀ ਦੁਨੀਆਂ ਦੇ ਹਾਕਮਾਂ, ਅਧਿਕਾਰੀਆਂ ਅਤੇ ਸ਼ਕਤੀਆਂ ਨਾਲ ਲੜ ਰਹੇ ਹਾਂ। ਅਸੀਂ ਬਦੀ ਦੀਆਂ ਆਤਮਕ ਤਾਕਤਾਂ ਜਿਹੜੀਆਂ ਸਵਰਗੀ ਥਾਵਾਂ ਵਿੱਚ ਹਨ ਦੇ ਵਿਰੁੱਧ ਲੜ ਰਹੇ ਹਾਂ। ਅਫ਼ਸੀਆਂ 6:11, 12