ਨੀਂਦਰ

+
 • markup will be injected here -->
 • 0:00
  0:00

  • ਤੈਨੂੰ ਏਸ ਲਈ ਇਤਬਾਰ ਹੋਊਗਾ ਕਿ ਆਸ਼ਾ ਹੈ, ਅਤੇ ਤੂੰ ਇੱਧਰ ਓਧਰ ਵੇਖ ਕੇ ਇਤਬਾਰ ਨਾਲ ਲੇਟੇਂਗਾ। 19 ਤੂੰ ਲੰਮਾ ਪਏਂਗਾ ਅਤੇ ਕੋਈ ਤੈਨੂੰ ਡਰਾਏਗਾ ਨਹੀਂ, ਅਤੇ ਬਹੁਤੇ ਤੇਰੇ ਮੂੰਹ ਵੱਲ ਤੱਕਣਗੇ। [ਅੱਯੂਬ 11:18,19]
  • ਮੈਂ ਲੰਮਾ ਪੈ ਗਿਆ ਤੇ ਸੌਂ ਗਿਆ, ਮੈਂ ਜਾਗ ਉੱਠਿਆ, ਕਿਉਂ ਜੋ ਯਹੋਵਾਹ ਮੈਨੂੰ ਸੰਭਾਲਦਾ ਹੈ। [ਜ਼ਬੂਰ 3:5]
  • ਮੈਂ ਸ਼ਾਂਤੀ ਨਾਲ ਲੇਟਦਿਆਂ ਹੀ ਸੌਂ ਜਾਵਾਂਗਾ, ਕਿਉਂ ਜੋ ਹੇ ਯਹੋਵਾਹ, ਤੂੰ ਹੀ ਮੈਨੂੰ ਅਮਨ ਵਿੱਚ ਵਸਾਉਂਦਾ ਹੈਂ। [ਜ਼ਬੂਰ 4:8]
  • ਤੂੰ ਰਾਤ ਦੇ ਭੈਜਲ ਤੋਂ ਨਾ ਡਰੇਂਗਾ, ਨਾ ਦਿਨ ਦੇ ਉੱਡਦੇ ਬਾਣ ਤੋਂ, [ਜ਼ਬੂਰ 91:5]
  • ਜਿਸ ਵੇਲੇ ਤੂੰ ਲੰਮਾ ਪਵੇਂਗਾ ਤਾਂ ਤੈਨੂੰ ਡਰ ਨਾ ਲੱਗੇਗਾ,— ਹਾਂ, ਤੂੰ ਲੰਮਾ ਪਵੇਂਗਾ ਅਤੇ ਤੇਰੀ ਨੀਂਦ ਮਿੱਠੀ ਹੋਵੇਗੀ। [ਕਹਾਉਤਾਂ 3:24]