ਛੁੱਟੀ
- ਮੈਂ ਲੰਮਾ ਪੈ ਗਿਆ ਤੇ ਸੌਂ ਗਿਆ, ਮੈਂ ਜਾਗ ਉੱਠਿਆ, ਕਿਉਂ ਜੋ ਯਹੋਵਾਹ ਮੈਨੂੰ ਸੰਭਾਲਦਾ ਹੈ।
ਜ਼ਬੂਰ 3:5 -
ਮੈਂ ਸ਼ਾਂਤੀ ਨਾਲ ਲੇਟਦਿਆਂ ਹੀ ਸੌਂ ਜਾਵਾਂਗਾ, ਕਿਉਂ ਜੋ ਹੇ ਯਹੋਵਾਹ, ਤੂੰ ਹੀ ਮੈਨੂੰ ਅਮਨ ਵਿੱਚ ਵਸਾਉਂਦਾ ਹੈਂ।
ਜ਼ਬੂਰ 4:8 -
ਤੂੰ ਰਾਤ ਦੇ ਭੈਜਲ ਤੋਂ ਨਾ ਡਰੇਂਗਾ, ਨਾ ਦਿਨ ਦੇ ਉੱਡਦੇ ਬਾਣ ਤੋਂ।
ਜ਼ਬੂਰ 91:5 -
ਤੁਹਾਡਾ ਸਵੇਰ ਦਾ ਉੱਠਣਾ ਤੇ ਅਵੇਰ ਤੀਕ ਬੈਠੇ ਰਹਿਣਾ, ਤੇ ਦੁਖਾਂ ਦੀ ਰੋਟੀ ਖਾਣੀ ਵਿਅਰਥ ਹੈ, ਉਹ ਤਾਂ ਆਪਣੇ ਪ੍ਰੀਤਮ ਨੂੰ ਨੀਂਦ* ਦਿੰਦਾ ਹੈ।
ਜ਼ਬੂਰ 127:2 -
ਜਿਸ ਵੇਲੇ ਤੂੰ ਲੰਮਾ ਪਵੇਂਗਾ ਤਾਂ ਤੈਨੂੰ ਡਰ ਨਾ ਲੱਗੇਗਾ,— ਹਾਂ, ਤੂੰ ਲੰਮਾ ਪਵੇਂਗਾ ਅਤੇ ਤੇਰੀ ਨੀਂਦ ਮਿੱਠੀ ਹੋਵੇਗੀ।
ਕਹਾਉਤਾਂ 3:24 -
ਮਜੂਰ ਦੀ ਨੀਂਦ ਮਿੱਠੀ ਹੈ ਭਾਵੇਂ ਉਹ ਥੋੜਾ ਖਾਵੇ ਭਾਵੇਂ ਬਹੁਤ, ਪਰ ਧਨੀ ਦਾ ਡੱਫਣਾ ਉਹ ਨੂੰ ਸੌਣ ਨਹੀਂ ਦਿੰਦਾ।
ਉਪਦੇਸ਼ਕ ਦੀ ਪੋਥੀ 5:12 -
ਉਹ ਸ਼ਾਂਤੀ ਵਿੱਚ ਜਾਂਦਾ, ਓਹ ਆਪਣੇ ਬਿਸਤਰਿਆਂ ਉੱਤੇ ਅਰਾਮ ਕਰਦੇ, ਜਿਹੜੇ ਸਿੱਧੇ ਚੱਲਦੇ ਹਨ।
ਯਸਾਯਾਹ 57:2 -
ਯਹੋਵਾਹ ਮੁਬਾਰਕ ਹੋਵੇ ਜਿਸ ਨੇ ਆਪਣੀ ਪਰਜਾ ਇਸਰਾਏਲ ਨੂੰ ਸੁਖ ਦਿੱਤਾ ਜਿਵੇਂ ਉਸ ਬਚਨ ਕੀਤਾ ਸੀ। ਉਸ ਸਾਰੇ ਚੰਗੇ ਬਚਨ ਤੋਂ ਜਿਹੜਾ ਉਸ ਨੇ ਆਪਣੇ ਦਾਸ ਮੂਸਾ ਦੇ ਰਾਹੀਂ ਕੀਤਾ ਇੱਕ ਵੀ ਗੱਲ ਸੱਖਣੀ ਨਾ ਗਈ।
1ਰਾਜਿਆਂ 8:56 -
ਤੈਨੂੰ ਏਸ ਲਈ ਇਤਬਾਰ ਹੋਊਗਾ ਕਿ ਆਸ਼ਾ ਹੈ, ਅਤੇ ਤੂੰ ਇੱਧਰ ਓਧਰ ਵੇਖ ਕੇ ਇਤਬਾਰ ਨਾਲ ਲੇਟੇਂਗਾ।
ਅੱਯੂਬ 11:18 -
ਉਹ ਸ਼ਾਂਤੀ ਵਿੱਚ ਜਾਂਦਾ, ਓਹ ਆਪਣੇ ਬਿਸਤਰਿਆਂ ਉੱਤੇ ਅਰਾਮ ਕਰਦੇ, ਜਿਹੜੇ ਸਿੱਧੇ ਚੱਲਦੇ ਹਨ।
ਯਸਾਯਾਹ 57:2 -
ਜੇ ਤੂੰ ਸਬਤ ਲਈ ਆਪਣੇ ਪੈਰ ਮੇਰੇ ਪਵਿੱਤ੍ਰ ਦਿਨ ਵਿੱਚ ਆਪਣੀ ਭਾਉਣੀ ਪੂਰੀ ਕਰਨ ਤੋਂ ਰੋਕੇਂ, ਜੇ ਤੂੰ ਸਬਤ ਨੂੰ ਉੱਤਮ, ਅਤੇ ਯਹੋਵਾਹ ਦਾ ਪਵਿੱਤ੍ਰ ਦਿਨ ਆਦਰਵੰਤ ਆਖੇਂ, ਜੇ ਤੂੰ ਆਪਣੀਆਂ ਚਾਲਾਂ ਉੱਤੇ ਨਾ ਚੱਲ ਕੇ, ਅਤੇ ਆਪਣੀ ਭਾਉਣੀ ਨੂੰ ਪੂਰੀ ਨਾ ਕਰ ਕੇ, ਨਾ ਆਪਣੀਆਂ ਹੀ ਗੱਲਾਂ ਕਰ ਕੇ ਉਹ ਨੂੰ ਆਦਰ ਦੇਵੇਂ, 14 ਤਦ ਤੂੰ ਯਹੋਵਾਹ ਵਿੱਚ ਮਗਨ ਰਹੇਂਗਾ, ਅਤੇ ਮੈਂ ਤੈਨੂੰ ਧਰਤੀ ਦੀਆਂ ਉਚਿਆਈਆਂ ਉੱਤੇ ਚੜ੍ਹਾਵਾਂਗਾ, ਮੈਂ ਤੇਰੇ ਪਿਤਾ ਯਾਕੂਬ ਦਾ ਵਿਰਸਾ ਤੈਨੂੰ ਖਵਾਵਾਂਗਾ, ਕਿਉਂ ਜੋ ਏਹ ਯਹੋਵਾਹ ਦਾ ਮੁਖ ਵਾਕ ਹੈ।
ਯਸਾਯਾਹ 58:13, 14 -
ਸੋ ਭਾਵੇਂ ਤੁਸੀਂ ਖਾਂਦੇ ਭਾਵੇਂ ਪੀਂਦੇ ਭਾਵੇਂ ਕੁਝ ਹੀ ਕਰਦੇ ਹੋ ਸੱਭੋ ਕੁਝ ਪਰਮੇਸ਼ੁਰ ਦੀ ਵਡਿਆਈ ਲਈ ਕਰੋ।
1 ਕੁਰਿੰਥੀਆਂ 10:31 -
ਗੱਲ ਕਾਹਦੀ, ਪਰਮੇਸ਼ੁਰ ਦੀ ਪਰਜਾ ਲਈ ਸਬਤ ਦਾ ਅਰਾਮ ਅਜੇ ਬਾਕੀ ਰਹਿੰਦਾ ਹੈ। ਕਿਉਂਕਿ ਜਿਹੜਾ ਉਹ ਦੇ ਅਰਾਮ ਵਿੱਚ ਵੜ ਗਿਆ ਉਹ ਨੇ ਵੀ ਆਪ ਆਪਣਿਆਂ ਕੰਮਾਂ ਤੋਂ ਵਿਹਲਿਆਂ ਹੋ ਕੇ ਅਰਾਮ ਕੀਤਾ ਜਿਵੇਂ ਪਰਮੇਸ਼ੁਰ ਨੇ ਆਪਣਿਆਂ ਕੰਮਾਂ ਤੋਂ।
ਇਬਰਾਨੀਆਂ 4:9, 10